ਐੱਚ.ਐੱਮ.ਟੀ. ਦੀ ਘੜੀ ਬੰਦ ਹੋਣ ਦੇ ਕਾਰਣ

ਸੱਭ ਦੀ ਹਰਮਨ ਪਿਆਰੀ ਘੜੀ :

ਐੱਚ.ਐੱਮ.ਟੀ. ਦੀਆਂ ਘੜੀਆਂ ਐਨੀਆਂ ਮਸ਼ਹੂਰ ਸੀ ਕਿ ਦੋ – ਦੋ, ਤਿੰਨ – ਤਿੰਨ ਮਹੀਨੇ ਦੀ ਬੁਕਿੰਗ ਕਰਵਾਉਣੀ ਪੈਂਦੀ ਸੀ। ਉਹ ਵੀ ਅਡਵਾਂਸ ਪੈਸੇ ਜਮਾਂ ਕਰਵਾ ਕੇ।

ਦਹੇਜ ਵਿਚ ਵੀ ਐੱਚ.ਐੱਮ.ਟੀ. ਦੀਆਂ ਘੜੀਆਂ ਦੇਣ ਦਾ ਬਹੁਤ ਰਿਵਾਜ਼ ਸੀ ਤੇ ਇਹ ਘੜੀਆਂ ਦੇਣਾ ਇਕ ਸਟੇਟਸ ਸਿੰਬਲ ਸਮਝਿਆ ਜਾਂਦਾ ਸੀ।

ਹਿੰਦੁਸਤਾਨ ਮਸ਼ੀਨ ਟੂਲ ਕੰਪਨੀ ਦੀ ਸ਼ੁਰੂਆਤ :

ਜਦੋ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੇ ਇਹ ਸੁਪਨਾ ਦੇਖਿਆ ਸੀ ਕਿ ਭਾਰਤ ਨੂੰ ਆਤਮਨਿਰਭਰ ਬਣਾਉਣਾ ਹੈ ਤੇ ਇਸੇ ਕਰਕੇ ਹਿੰਦੁਸਤਾਨ ਮਸ਼ੀਨ ਟੂਲ ਨਾਂ ਦੀ ਇਕ ਸਰਕਾਰੀ ਕੰਪਨੀ ਬਣਾਈ ਗਈ।।

ਨਹਿਰੂ ਜੀ ਨੂੰ ਪਤਾ ਸੀ ਕਿ ਭਾਰਤ ਦੇ ਲੋਕ ਸਮੇ ਦੀ ਅਹਿਮੀਅਤ ਨਹੀਂ ਸਮਝਦੇ ਨੇ, ਇਸੇ ਕਰਕੇ ਹਿੰਦੁਸਤਾਨ ਮਸ਼ੀਨ ਟੂਲ ਨੂੰ ਜਾਪਾਨ ਦੀ ਕੰਪਨੀ ਨਾਲ ਮਿਲ ਕੇ ਘੜੀਆਂ ਬਣਾਉਣ ਲਈ ਸੰਨ 1962 ਵਿੱਚ ਕਿਹਾ ਗਿਆ। ਫੇਰ ਸਿਟੀਜ਼ਨ ਕੰਪਨੀ ਨਾਲ ਮਿਲ ਕੇ ਘੜੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਸਾਡੇ ਦੇਸ਼ ਦਾ ਗੌਰਵ, ਐੱਚ.ਐੱਮ.ਟੀ. :

ਐੱਚ.ਐੱਮ.ਟੀ. ਨੇ ਇਸ ਦੀ ਮਸ਼ਹੂਰੀ ਇਸ ਤਰ੍ਹਾਂ ਕੀਤੀ ਕਿ ਇਹ ਸਾਡੇ ਦੇਸ਼ ਦੀ ਘੜੀ ਹੈ ਤੇ ਇਸਨੂੰ ਪਹਿਨਣਾ ਇਕ ਗੌਰਵ ਦੀ ਗੱਲ ਹੈ। ਤੇ ਹੌਲੀ ਹੌਲੀ ਇਸਦੀ ਡਿਮਾਂਡ ਵੱਧਦੀ ਗਈ।

ਫਿਰ ਇਕ ਸਮਾਂ ਇਹੋ ਜਿਹਾ ਆਇਆ ਕਿ ਬਾਜ਼ਾਰ ਦੇ 85 ਫ਼ੀਸਦੀ ਹਿੱਸੇ ਤੇ ਸਿਰਫ ਐੱਚ.ਐੱਮ.ਟੀ. ਦਾ ਹੀ ਕਬਜ਼ਾ ਸੀ।

ਐੱਚ.ਐੱਮ.ਟੀ. ਨੇ ਆਪਣੇ ਦੇਸ਼ ਵਿੱਚ ਦੱਸ ਕਰੋੜ ਦੇ ਕਰੀਬ ਘੜੀਆਂ ਵੇਚੀਆਂ। ਹੌਲੀ ਹੌਲੀ ਦੀਵਾਰ ਘੜੀਆਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ।

ਪਰ 1990 ਵਿੱਚ ਦੂਜੀ ਕੰਪਨੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਉਹ ਵੀ ਨਵੇਂ – ਨਵੇਂ ਡਿਜ਼ਾਈਨਾਂ ਨਾਲ।

ਐੱਚ.ਐੱਮ.ਟੀ. ਦੇ ਫੇਲ ਹੋਣ ਦੇ ਕਾਰਨ :

ਐੱਚ.ਐੱਮ.ਟੀ. ਸਿਰਫ ਬੇਸਿਕ ਡਿਜ਼ਾਇਨ ਤੇ ਹੀ ਕੰਮ ਕਰ ਰਹੀ ਸੀ।

ਟਾਇਟਨ ਨੇ ਨਵੇਂ ਨਵੇਂ ਡਿਜ਼ਾਇਨ ਬਣਾਏ ਉਹ ਵੀ ਨਵੀਂ ਟੈਕਨੀਕ ਨਾਲ।

ਪਰ ਐੱਚ.ਐੱਮ.ਟੀ. ਨੇ ਸਮੇ ਨਾਲ ਆਪਣੇ ਆਪ ਨੂੰ  ਬਦਲਣਾ ਜ਼ਰੂਰੀ ਨਹੀਂ ਸਮਝਿਆ।

ਕਰਮਚਾਰੀਆਂ ਦੀ ਸਿਖਲਾਈ :

ਐੱਚ.ਐੱਮ.ਟੀ. ਦੇ ਕਰਮਚਾਰੀਆਂ ਦੀ ਟ੍ਰੇਨਿੰਗ ਵੀ ਬਹੁਤ ਜ਼ਰੂਰ ਸੀ। ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਗਿਆ। ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਛੋਟੇ ਕਰਮਚਾਰੀਆਂ ਤੱਕ ਨਹੀਂ ਪਹੁੰਚਦੀ ਸੀ। ਸੱਭ ਉੱਪਰ – ਉੱਪਰ ਹੀ ਰਹਿ ਜਾਂਦਾ ਸੀ।

ਪੁਰਾਣੀ ਪੈਕਿੰਗ :

ਪੈਕਿੰਗ ਦਾ ਵੀ ਉਹੀ ਪੁਰਾਣਾ ਹੀ ਤਰੀਕਾ ਸੀ। ਇਸ ਵੱਲ ਵੀ ਕੁੱਝ ਨਵਾਂ ਨਹੀਂ ਕੀਤਾ ਗਿਆ।

ਕੀਮਤ ਵੀ ਜ਼ਿਆਦਾ :

ਫੇਰ ਵਾਰੀ ਆਈ ਘੜੀਆਂ ਦੀ ਕੀਮਤ ਦੀ ਜੋ ਕਿ ਐੱਚ.ਐੱਮ.ਟੀ. ਨੇ ਘੱਟ ਨਹੀਂ ਕੀਤੀ। ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਬਾਜ਼ਾਰ ਵਿੱਚ ਹੁਣ ਹੋਰ ਵੀ ਕੰਪਨੀਆਂ ਨੇ, ਪਰ ਐੱਚ.ਐੱਮ.ਟੀ. ਨੇ ਨਹੀਂ ਸੋਚਿਆ

ਸੰਨ 2012 – 2013 ਵਿੱਚ ਐੱਚ.ਐੱਮ.ਟੀ. ਨੂੰ 242 ਕਰੋਡ਼ ਦਾ ਘਾਟਾ ਹੋਇਆ ਤੇ ਇਸਨੂੰ ਬੰਦ ਕਰ ਦਿੱਤਾ ਗਿਆ।

ਇੱਕ ਹੀ ਤਰ੍ਹਾਂ ਦੇ ਡਿਜ਼ਾਇਨ :

ਐੱਚ.ਐੱਮ.ਟੀ. ਸਾਰਿਆਂ ਵਾਸਤੇ ਸਿਰਫ ਇਕ ਹੀ ਤਰ੍ਹਾਂ ਦੇ ਡਿਜ਼ਾਇਨ ਦੀ ਘੜੀਆਂ ਬਣਾਉਂਦੀ ਸੀ, ਭਾਵੇਂ ਕੋਈ ਵੀ ਪ੍ਰੋਗਰਾਮ ਹੋਵੇ, ਭਾਵੇਂ ਬੱਚਾ ਹੋਵੇ, ਬੁੱਢਾ ਹੋਵੇ ਜਾਂ ਕੋਈ ਜਵਾਨ। ਸੱਭ ਵਾਸਤੇ ਇੱਕੋ ਤਰ੍ਹਾਂ ਦਾ ਡਿਜ਼ਾਇਨ। ਉਮਰ ਦੇ ਹਿਸਾਬ ਨਾਲ ਡਿਜ਼ਾਇਨ ਬਦਲਣਾ ਚਾਹੀਦਾ ਸੀ ਜੋ ਕਿ ਨਹੀਂ ਕੀਤਾ ਗਿਆ।

ਇਹੀ ਕਾਰਣ ਹੈ ਕਿ ਅੱਜ ਸਾਡੇ ਵਿੱਚ ਉਹ ਘੜੀ ਬੰਨੀ ਦੇਖਣ ਨੂੰ ਨਹੀਂ ਮਿਲਦੀ ਜਿਸਨੂੰ ਬੰਨ ਕੇ ਆਪਣੇ ਆਪ ਨੂੰ ਇੱਕ ਵੱਢੀ ਹੈਸੀਅਤ ਵਾਲਾ ਅਤੇ ਆਪਣੇ ਦੇਸ਼ ਤੇ ਮਾਣ ਕਰਨ ਵਾਲਾ ਸਮਝਿਆ ਜਾਂਦਾ।

Loading Likes...

Leave a Reply

Your email address will not be published. Required fields are marked *