‘ਗੁੜ’ ਗੁਣਾਂ ਦਾ ਖਜ਼ਾਨਾ

‘ਗੁੜ’ ਗੁਣਾਂ ਦਾ ਖਜ਼ਾਨਾ :

ਮਿੱਠਾ ਸਾਨੂੰ ਸਾਰਿਆਂ ਨੂੰ ਪਸੰਦ ਹੁੰਦਾ ਹੈ। ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਮਿੱਠਾ ਦੇਖਦੇ ਸਾਰ ਹੀ ਅੰਦਰੋਂ ਇਕ ਖੁਸ਼ੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਕੋਈ ਹੋਰ ਚੀਜ਼ ਨਾ ਮਿਲੇ ਤਾਂ ਲੋਕ ਚੀਨੀ ਖਾ ਕੇ ਹੀ ਸੰਤੁਸ਼ਟ ਹੋ ਜਾਂਦੇ ਨੇ। ਪਰ ਜੇ ਮਿੱਠਾ ਖਾਣ ਦਾ ਮੰਨ ਹੋਵੇ ਵੀ ਤਾਂ ਗੁੜ ਲੈ ਸਕਦੇ ਹਾਂ।

ਗੁੜ ਕਿਵੇਂ ਬਣਦਾ ਹੈ :

ਪਹਿਲਾਂ ਤਾਂ ਗੰਨੇ ਦਾ ਰੱਸ ਕੱਢ ਲਿਆ ਜਾਣਦਾ ਹੈ ਤੇ ਫੇਰ ਇਸਨੂੰ ਗਰਮ ਕਰ – ਕਰ ਕੇ ਗੁੜ ਤਿਆਰ ਕੀਤਾ ਜਾਂਦਾ ਹੈ। ਇਸਤੋਂ ਹੀ ਫੇਰ ਚੀਨੀ ਵੀ ਬਣਾਈ ਜਾਂਦੀ ਹੈ।

ਗੁੜ ਵਿਚ ਕੋਈ ਵੀ ਰਸਾਇਣ ਨਹੀਂ ਮਿਲਾਇਆ ਜਾਂਦਾ ਹੈ। ਇਸ ਕਰਕੇ ਇਸਦੇ ਫ਼ਾਇਦੇ ਜ਼ਿਆਦਾ ਹੁੰਦੇ ਨੇ।

ਗੁੜ ਖਾਣ ਦੇ ਫਾਇਦੇ :

  • ਲੀਵਰ ਲਈ ਬਹੁਤ ਵਧੀਆ ਹੈ। ਇਹ ਲੀਵਰ ਦੀ ਸਫ਼ਾਈ ਕਰਦਾ ਹੈ।
  • ਜੇ ਛੇਤੀ ਐਨਰਜੀ ਚਾਹੀਦੀ ਹੋਵੇ ਤਾਂ ਗੁੜ ਨੂੰ ਵਰਤਿਆ ਜਾ ਸਕਦਾ ਹੈ।
  • ਬੀ.ਪੀ. ਘੱਟ ਕਰਨ ਵਿਚ ਮਦਦ ਕਰਦਾ ਹੈ।
  • ਰੋਟੀ ਨੂੰ ਪਚਾਉਣ ਵਿਚ ਮਦਦ ਜਰਦਾ ਹੈ।
  • ਕਬਜ਼ ਨੂੰ ਦੂਰ ਕਰਦਾ ਹੈ।
  • ਜੇ ਕਿਸੇ ਨੂੰ ਸਰਦੀ ਜ਼ੁਕਾਮ ਜ਼ਿਆਦਾ ਹੁਨਫ਼ ਹੋਵੇ ਜਾਂ ਅਸਥਮੇ ਦੀ ਬਿਮਾਰੀ  ਹੋਵੇ ਤਾਂ ਗੁੜ ਵਿਚ ਤੁਲਸੀ ਵਰਤਣ ਨਾਲ ਕਾਫੀ ਰਾਹਤ ਮਿਲਦੀ ਹੈ।
  • ਇਸ ਵਿਚ ਆਯਰਨ ਹੋਣ ਕਰਕੇ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
  • ਗੁੜ ਵਿਚ ਸਾਰੇ ਤਰ੍ਹਾਂ ਦੇ ਮਿਨਰਲ ਹੁੰਦੇ ਨੇ।

ਗੁੜ ਕਿਹਨਾਂ ਨੂੰ ਨਹੀਂ ਖਾਣਾ ਚਾਹੀਦਾ :

  • ਸ਼ੂਗਰ ਵਾਲੇ ਮਰੀਜਾਂ ਨੂੰ ਇਹ ਘੱਟ ਵਰਤਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *