ਡੋਲੋ ਦੀ ਵਰਤੋਂ ਅਤੇ ਪ੍ਰਸਿੱਧੀ ਦੇ ਕਾਰਨ

ਡੋਲੋ 650 ਐੱਮ.ਜੀ. ਦੀ ਵਰਤੋਂ :

ਕੋਰੋਨਾ ਫੈਲਣ ਦੀ ਗੱਲ ਸਾਹਮਣੇ ਆਈ ਤਾਂ 500 ਐੱਮ.ਜੀ. ਦੀ ਪੈਰਾਸਿਟਾਮੋਲ ਗੋਲੀ ਨਾਲ ਬੁਖਾਰ ਨਹੀਂ ਉਤਰ ਸਕਦਾ ਤਾਂ 650 ਐੱਮ.ਜੀ. ਦੀ ਡੋਲੋ ਦਵਾਈ ਭਾਵ ਪੈਰਾਸੀਟਾਮੋਲ ਹੀ ਸਾਹਮਣੇ ਆ ਗਈ।

ਦੂਜੇ ਨੰਬਰ ਦੀ ਵਿਕਰੀ ਵਾਲੀ ਦਵਾਈ :

ਇਸਦਾ ਉਤਪਾਦਨ ਰਾਤੋ – ਰਾਤ ਜ਼ਿਆਦਾ ਹੋਣਾ ਸ਼ੁਰੂ ਹੋਇਆ। ਵਿਕਰੀ ਵਿੱਚ ਕਈ ਫ਼ੀਸਦੀ ਇਜ਼ਾਫਾ ਹੋ ਗਿਆ। ਨਤੀਜੇ ਵਜੋਂ ਅੱਜ ਡੋਲੋ ਭਾਰਤ ਵਿਚ ਬੁਖਾਰ ਦੀਆਂ ਗੋਲੀਆਂ ਵਿੱਚ ਦੂਜੇ ਨੰਬਰ ਦੀ ਵਿਕਰੀ ਵਾਲੀ ਦਵਾਈ ਬਣ ਗਈ ਹੈ।

ਡੋਲੋ ਦੀ ਟਰਨਓਵਰ :

ਸਾਲਾਨਾ ਟਰਨਓਵਰ ਲਗਭਗ 307 ਕਰੋੜ ਰੁਪਏ ਹੈ ਅਤੇ ਕੈਲਪੋਲ ਇਸ ਤੋਂ  ਉੱਪਰ ਹੈ ਅਤੇ ਉਸਦਾ ਟਰਨਓਵਰ 310 ਕਰੋੜ ਰੁਪਏ ਹੈ।

2010 ਵਿਚ ਡੋਲੋ 650 ਨੂੰ ਸਭ ਤੋਂ ਵਧੀਆ ਬ੍ਰਾਂਡ ਦਾ ਐਵਾਰਡ ਮਿਲਿਆ।

ਡੋਲੋ ਦੀ ਵਿਕਰੀ ਦੁੱਗਣੀ ਹੋਣਾ :

ਇਕ ਖੋਜ ਮੁਤਾਬਕ 2019 ਵਿਚ ਕੋਵਿਡ ਦੇ ਕਹਿਰ ਤੋਂ ਪਹਿਲਾਂ ਭਾਰਤ ਵਿਚ ਡੋਲੋ ਗੋਲੀ ਦੇ ਲਗਭਗ 7 ਕਰੋੜ ਪੱਤੇ ਵੇਚੇ ਗਏ ਸਨ । ਨਵੰਬਰ 2021 ਤੱਕ ਇਸਦੀ ਵਿਕਰੀ ਦੁੱਗਣੀ, ਲਗਭਗ 14.5 ਕਰੋੜ ਹੋ ਗਈ।

ਕੋਵਿਡ ਦਾ ਕਹਿਰ ਅਤੇ ਡੋਲੋ :

ਭਾਰਤ ਸਤੰਬਰ 2020 ਵਿਚ ਕੋਵਿਡ ਦੀ ਪਹਿਲੀ ਲਹਿਰ ਦੀ ਲਪੇਟ ਵਿਚ ਆਇਆ ਸੀ, ਇਸ ਤੋਂ ਬਾਅਦ 2021 ਵਿਚ ਭਾਰਤ ਨੇ ਦੂਸਰੀ ਲਹਿਰ ਦੀ ਭਿਆਨਕ ਲਹਿਰ ਨੂੰ ਝੱਲਿਆ ਜਿਸ ਵਿਚ ਬਹੁਤ ਜਾਨਾਂ ਗਈਆਂ। ਭਾਰਤ ਵਿਚ ਕੁਲ 3.5 ਕਰੋੜ ਕੋਵਿਡ ਦੇ ਮਾਮਲੇ ਸਾਹਮਣੇ ਆਏ ਅਤੇ ਮਹਾਮਾਰੀ ਦੇ ਇਸ ਕਾਲ ਵਿਚ 350 ਕਰੋੜ ਡੋਲੋ ਦੀਆਂ ਗੋਲੀਆਂ ਦੀ ਵਿਕਰੀ ਹੋਈ।

ਕ੍ਰੋਸਿਨ ਦੀ ਜਗ੍ਹਾ :

ਭਾਰਤ ਵਿਚ ਮਸ਼ਹੂਰ ਕ੍ਰੋਸਿਨ ਵਿਕਰੀ ਵਿਚ 6 ਵੇਂ ਸਥਾਨ ਤੇ ਹੈ ਅਤੇ ਇਸਦੀ ਵਿਕਰੀ 23.6 ਕਰੋੜ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਡੋਲੋ 650 ਸਭ ਤੋਂ ਜ਼ਿਆਦਾ ਵਿਕਣ ਵਾਲੀ ਗੋਲੀ ਹੈ। ਅਤੇ ਸਭ ਤੋਂ ਜ਼ਿਆਦਾ ਗੂਗਲ ਤੇ ਸਰਚ ਕਰਨ ਵਾਲੇ ਕੀ – ਵਰਡ ਵਿਚੋਂ ਵੀ ਇਕ ਹੈ। ਜਨਵਰੀ 2020 ਤੱਕ ਇਸਨੂੰ 2 ਲੱਖ ਵਾਰ ਸਰਚ ਕੀਤਾ ਗਿਆ।

ਪੈਰਾਸਿਟਾਮੋਲ ਇਕ ਆਮ ਦਵਾਈ :

ਪੈਰਾਸਿਟਾਮੋਲ ਇਕ ਆਮ ਦਵਾਈ ਹੈ ਜੋ ਆਮਤੌਰ ਤੇ ਦਰਦ ਨੂੰ ਘੱਟ ਕਰਨ ਅਤੇ ਬੁਖਾਰ ਨੂੰ ਘੱਟ ਕਰਨ ਵਿਚ ਕੰਮ ਆਉਂਦੀ ਹੈ ਅਤੇ ਇਹ ਦਵਾਈ 1960 ਵਿਚ ਬਾਜ਼ਾਰ ਵਿਚ ਆਈ ਸੀ। ਕ੍ਰੋਸਿਨ, ਡੋਲੋ ਅਤੇ ਕੈਲਪੋਨ ਇਹ ਤਿੰਨੇ ਚਰਚਿਤ ਬ੍ਰਾਂਡ ਹਨ ਜੋ ਪੈਰਾਸਿਟਾਮੋਲ ਦੇ ਨਾਂ ਤੇ ਜਾਣੇ ਜਾਂਦੇ ਹਨ।

ਡੋਲੋ ਦੀ ਪ੍ਰਸਿੱਧੀ ਦੇ ਕਾਰਨ :

ਇਸਦੀ ਚੰਗੀ ਮਾਰਕੀਟਿੰਗ, ਸੋਸ਼ਲ ਮੀਡੀਆ ਦੇ ਨਾਲ ਚੰਗੀ ਕਿਸਮਤ ਵੀ ਸ਼ਾਮਲ ਹੈ, ਲਗਭਗ ਸਾਰੀਆਂ ਪੈਰਾਸਿਟਾਮੋਲ ਇਕੋ ਜਿਹਾ ਹੀ ਕੰਮ ਕਰਦੀਆਂ ਹਨ। ਡੋਲੋ, ਜੋ ਆਸਾਨੀ ਨਾਲ ਜੁਬਾਨ ਤੇ ਆ ਜਾਂਦਾ ਹੈ। ਇਸ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕਾਰਨ ਹੋਣ ਵਾਲੇ ਬੁਖਾਰ ਵਿਚ ਸਭ ਤੋਂ ਕਾਰਗਰ ਮੰਨੀ ਗਈ ਹੈ।

1973 ਵਿਚ ਬੇਂਗਲੁਰੂ ਵਿਚ ਸਥਾਪਤ ਹੋਈ ਮਾਈਕ੍ਰੋ ਲੈਬਸ ਜੋ ਡੋਲੋ ਨੂੰ ਬਣਾਉਣ ਵਾਲੀ ਕੰਪਨੀ ਹੈ, ਨੂੰ ਸ਼ਾਇਦ ਇਸ ਮੌਕੇ ਦਾ ਪਤਾ ਸੀ। ਇਸ ਤਰ੍ਹਾਂ ਨਾਲ ਡੋਲੋ 650 ਇਕ ਪ੍ਰਸਿੱਧ ਬ੍ਰਾਂਡ ਬਣ ਗਿਆ ਹੈ।

Loading Likes...

Leave a Reply

Your email address will not be published. Required fields are marked *