ਦਾਲਚੀਨੀ ਦੀ ਵਰਤੋਂ ਅਤੇ ਫ਼ਾਇਦੇ

ਦਾਲਚੀਨੀ ਵਿੱਚ ਮਿਲਣ ਵਾਲੇ ਤੱਤ :

  • ਜੇ ਕਰ ਅਸੀਂ ਦਾਲਚੀਨੀ ਦਾ ਪਾਊਡਰ ਇਕ ਚਮਚ ਲੈਂਦੇ ਹਾਂ ਤਾਂ ਇਸ ਵਿੱਚ ਲਗਭਗ 6 ਕੈਲੋਰੀ ਹੁੰਦੀ ਹੈ।
  • ਦਾਲਚੀਨੀ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਨੇ।
  • ਦਾਲਚੀਨੀ ਵਿੱਚ ਦੋ ਤੱਤ Cinnamaldehyde ਅਤੇ Cinnamic Acid  ਅਜਿਹੇ ਹੁੰਦੇ ਹਨ ਜੋ ਕਿ ਦਿਲ ਵਾਸਤੇ ਬਹੁਤ ਹੀ ਜ਼ਿਆਦਾ ਉਪਯੋਗੀ ਹੁੰਦੇ ਹਨ।
  • ਦਾਲਚੀਨੀ ਇਕ ਐਂਟੀਆਕਸੀਡੈਂਟ ਹੁੰਦੀ ਹੈ।
  • ਦਾਲਚੀਨੀ ਐਂਟੀਫ਼ੰਗਲ ਵੀ ਹੁੰਦੀ ਹੈ।

ਦਾਲਚੀਨੀ ਖਾਣ ਦੇ ਫਾਇਦੇ :

  • ਦਾਲਚੀਨੀ ਖਾਣ ਨਾਲ ਸਾਡੀ ਪਾਚਣ ਕਿਰਿਆ ਥੀਕ ਰਹਿੰਦੀ ਹੈ।
  • ਦਾਲਚੀਨੀ ਪੇਟ ਵਿੱਚ ਬਣਨ ਵਾਲੀ ਗੈਸ ਨੂੰ ਦੂਰ ਕਰਦੀ ਹੈ।
  • ਜੇ ਕਿਸੇ ਨੂੰ ਫ਼ੰਗਲ ਇਨਫੈਕਸ਼ਨ ਹੋਵੇ ਤਾਂ ਉਸ ਨੂੰ ਥੀਕ ਕਰਨ ਵਿੱਚ ਵੀ ਮਦਦ ਕਰਦੀ ਹੈ।
  • ਦਾਲਚੀਨੀ ਲਿਪੀਡ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦੀ ਹੈ।
  • ਦਾਲਚੀਨੀ ਸ਼ੂਗਰ ਨੂੰ ਘੱਟ ਕਰਦੀ ਹੈ।

ਦਾਲਚੀਨੀ ਖਾਣ ਦਾ ਤਰੀਕਾ :

  • ਦਾਲਚੀਨੀ ਦਾ ਸਬਜ਼ੀ ਵਿੱਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।
  • ਚਾਹ ਵਿੱਚ ਵੀ ਦਾਲਚੀਨੀ ਪਾਈ ਜਾ ਸਕਦੀ ਹੈ। ਫ਼ਾਇਦਾ ਵੀ ਤੇ ਸਵਾਦ ਵੀ।
  • ਦਾਲਚੀਨੀ ਦੇ ਕੇਕ ਵੀ ਮਿਲ ਜਾਂਦੇ ਨੇ।

ਦਾਲਚੀਨੀ ਨੂੰ ਵਰਤਣ ਵੇਲੇ ਸਾਵਧਾਨੀ :

ਦਾਲਚੀਨੀ ਪੂਰੇ ਦਿਨ ਵਿੱਚ ਕੇਵਲ 2 ਤੋਂ 2.5 ਗ੍ਰਾਮ ਤੱਕ (ਮਤਲੱਬ) ਇਕ ਚੱਮਚ ਲੈ ਸਕਦੇ ਹਾਂ। ਜ਼ਿਆਦਾ ਖਾਣ ਨਾਲ ਲੀਵਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

Loading Likes...

Leave a Reply

Your email address will not be published. Required fields are marked *