ਪਾਣੀ ਪੀਣਾ ਕਿਉਂ ਜ਼ਰੂਰੀ ਹੈ ?

ਪਾਣੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸਾਡੀ ਜ਼ਿੰਦਗੀ ਹੈ। ਇਸ ਤੋਂ ਬਿਨਾਂ ਕੋਈ ਵੀ ਜ਼ਿੰਦਾ ਨਹੀਂ ਰਹਿ ਸਕਦਾ। ਪਾਣੀ ਵਿਚ ਸਾਰਿਆਂ ਦੀ ਜਾਨ ਵੱਸਦੀ ਹੈ।

ਸ਼ਰੀਰ ਸੇ 60 ਫ਼ੀਸਦੀ ਭਾਰ ਪਾਣੀ ਦਾ ਹੀ ਹੁੰਦਾ ਹੈ ਤੇ ਖੂਨ ਵਿਚ ਵੀ 90 ਫ਼ੀਸਦੀ ਭਾਰ ਪਾਣੀ ਦਾ ਹੀ ਹੁੰਦਾ ਹੈ।

ਪਾਣੀ ਪੀਣ ਦੇ ਫਾਇਦੇ :

ਪਾਣੀ ਦਾ ਸਭ ਤੋਂ ਵੱਢਾ ਕੰਮ ਹੁੰਦਾ ਹੈ, ਇੱਕ ਟਰਾਂਸਪੋਰਟਰ ਦੀ ਤਰ੍ਹਾਂ ਕੰਮ ਕਰਨਾ। ਸਾਡੇ ਸ਼ਰੀਰ ਨੂੰ ਜੋ ਵੀ ਤੱਤ ਲੋੜੀਂਦੇ ਹੁੰਦੇ ਹਨ ਚਾਹੇ ਅਸੀਂ ਉਹਨਾਂ ਨੂੰ ਖਾਂਦੇ ਹਾਂ ਜਾਂ ਪੀਂਦੇ ਹਾਂ ਜਾਂ ਉਹ ਸਾਡੇ ਸ਼ਰੀਰ ਵਿਚ ਪਹਿਲਾਂ ਹੀ ਮੌਜੂਦ ਹੁੰਦੇ ਨੇ। ਪੂਰੇ ਸ਼ਰੀਰ ਤੱਕ ਲੈ ਕੇ ਜਾਣ ਦਾ ਕੰਮ ਪਾਣੀ ਹੀ ਕੁਰਦਾ ਹੈ।

ਦੂਜਾ ਕੰਮ ਹੁੰਦਾ ਹੈ ਸਾਡੇ ਸ਼ਰੀਰ ਵਿਚੋਂ ਟੋਕਸਿਨ ਨੂੰ ਗੁਰਦਿਆਂ ਦੀ ਮਦਦ  ਆਲ ਸ਼ਰੀਰ ਵਿਚੋਂ ਬਾਹਰ ਕੱਢਣਾ।

ਪਾਣੀ ਪਸੀਨੇ ਦੇ ਰੂਪ ਵਿਚ ਵੀ ਕਈ ਜ਼ਹਿਰੀਲੇ  (toxin) ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਜੇ ਪਾਣੀ ਅਸੀਂ ਸਹੀ ਮਾਤਰਾ ਵਿਚ ਲੈਂਦੇ ਹਾਂ ਤਾਂ ਇਹ ਸਾਡੀ ਕਬਜ਼ ਨੂੰ ਦੂਰ ਕਰਦਾ ਹੈ।

ਪਾਣੀ ਸਾਡੇ ਸ਼ਰੀਰ ਦੇ ਇਲੈਕਟਰੋਲਾਇਟ ਨੂੰ ਥੀਕ ਰੱਖਦਾ ਹੈ।

ਪਾਣੀ ਸ਼ਰੀਰ ਦਾ ਤਾਪਮਾਨ ਸਹੀ ਰੱਖਦਾ ਹੈ।

ਸ਼ਰੀਰ ਵਿੱਚ ਜਿੰਨੇ ਵੀ ਜੂਸ ਹੁੰਦੇ ਨੇ ਉਹ ਪਾਣੀ ਦੇ ਰੂਪ ਵਿਚ ਹੀ ਹੁੰਦੇ ਨੇ। ਸ਼ਰੀਰ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜੂਸ ਲੈ ਕੇ ਜਾਣ ਦਾ ਕੰਮ ਵੀ ਪਾਣੀ ਹੀ ਕਰਦਾ ਹੈ।

ਪਾਣੀ ਨਾਲ ਸ਼ਰੀਰ ਵਿਚ ਮੋਇਸ਼ਚਰ ਦੀ ਕਮੀ ਨਹੀਂ ਹੁੰਦੀ।

ਕਿੰਨਾ ਪਾਣੀ ਪੀਣਾ ਥੀਕ ਹੁੰਦਾ ਹੈ :

ਪਾਣੀ ਘੱਟੋ – ਘੱਟ ਦੋ ਤੋਂ ਤਿੰਨ ਲੀਟਰ ਲੈਣਾ ਚਾਹੀਦਾ ਹੈ।

ਪਾਣੀ ਦੀ ਕਮੀ ਦਾ ਕਿਵੇਂ ਪਤਾ ਕਰੀਏ ? :

ਪੇਸ਼ਾਬ ਪੀਲਾ ਆਉਣਾ ਸ਼ੁਰੂ ਹੋ ਜਾਂਦਾ ਹੈ।

ਜ਼ਿਆਦਾਤਰ, ਬੀ.ਪੀ. ਦਾ ਘੱਟ ਹੋਣਾ ਵੀ ਪਾਣੀ ਦਾ ਘੱਟ ਇਸਤੇਮਾਲ ਕਰਕੇ ਹੁੰਦਾ ਹੈ

ਚਿਹਰਾ ਮੁਰਝਾਇਆ ਜਿਹਾ ਹੋ ਜਾਂਦਾ ਹੈ।

ਕਿਹੜੇ ਲੋਕਾਂ ਨੂੰ ਪਾਣੀ ਘੱਟ ਪੀਣਾ ਚਾਹੀਦਾ ਹੈ :

ਜਿਨ੍ਹਾਂ ਲੋਕਾਂ ਦੀ ਹਰਟ ਅਟੈਕ ਤੋਂ ਬਾਅਦ ਦਿਲ ਦੀ ਪੰਪਿੰਗ ਸ਼ਕਤੀ ਘੱਟ ਹੋ ਜਾਂਦੀ ਹੈ।

ਪੈਰਾਂ ਨੂੰ ਸੋਜ਼ਸ਼ ਹੋਣ ਤੇ ਵੀ ਪਾਣੀ ਘੱਟ ਵਰਤਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *