ਪ੍ਰੋਫੈਸ਼ਨ ਅਤੇ ਪੈਸ਼ਨ ਵਿਚ ਫ਼ਰਕ

ਪ੍ਰੋਫੈਸ਼ਨ ਅਤੇ ਪੈਸ਼ਨ ਦੋਵੇਂ ਅਲੱਗ – ਅਲੱਗ :

ਕਿਸੇ ਦਾ ਪ੍ਰੋਫੈਸ਼ਨ ਅਤੇ ਸ਼ੋਕ ਵੱਖ-ਵੱਖ ਹੋਣ ਨਾਲ ਨੌਕਰੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜਿਵੇੰ ਕਈ ਲੋਕ ਅੱਜ-ਕੱਲ  ਨੌਕਰੀ ਤਾਂ ਕਰਦੇ ਹਨ ਪਰ ਉਹ ਆਪਣੀਆਂ ਨੌਕਰੀਆਂ ਤੋਂ ਖ਼ੁਸ਼ ਨਹੀਂ ਹਨ। ਪੈਸੇ ਕਮਾਉਣ ਲਈ ਨੌਕਰੀ ਕਰਨਾ ਇਕ ਵੱਖਰਾ ਮੁੱਦਾ ਹੈ ਅਤੇ ਆਪਣੇ ਪੈਸ਼ਨ ਨੂੰ ਫਾਲੋਆ ਕਰਕੇ ਉਸ ਚ ਅੱਗੇ ਜਾਣਾ ਦੋਵੇਂ ਬਹੁਤ ਵੱਖ ਹਨ। ਭਾਵੇਂ ਉਸ ਚ ਪੈਸੇ ਥੋੜ੍ਹੇ ਘੱਟ ਕਿਉਂ ਨਾ ਹੋਣ।

ਜਿਵੇੰ ਫੋਟੋਗ੍ਰਾਫ਼ੀ, ਰਾਈਟਿੰਗ, ਮਿਊਜ਼ਿਕ, ਡਾਂਸ, ਸਿੰਗਿੰਗ, ਕੁਕਿੰਗ, ਪੇਟਿੰਗ ਸਮੇਤ ਕਈ ਅਜਿਹੇ ਸ਼ੋਕ ਹਨ ਜਿਨ੍ਹਾਂ ਨੂੰ ਤੁਸੀਂ ਫੁੱਲਟਾਈਮ ਕਰੀਅਰ ਵਿਚ ਬਦਲ ਸਕਦੇ ਹੋ।

ਆਪਣੇ ਸ਼ੌਂਕ ਅਤੇ ਪ੍ਰੋਫੈਸ਼ਨ ਦੋਵਾਂ ਨੂੰ ਅਲੱਗ – ਅਲੱਗ ਸਮਾਂ ਦੇਣ ਦੀ ਲੋੜ ਹੀ ਨਾ ਹੋਵੇ। ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਣਾ ਲਵੋ ਤਾਂ ਕਿੰਨਾ ਵਧੀਆ ਹੋਵੇਗਾ।

ਜੇਕਰ ਤੁਸੀਂ ਸਾਰੇ ਵੀ ਆਪਣੇ ਸ਼ੋਂਕ ਨੂੰ ਕਰੀਅਰ ਦਾ ਰੂਪ ਦੇਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਕੁਝ ਟਿਪਸ ਨੂੰ ਫਾਲੋਅ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਰਿਸਰਚ ਕਰੋ :

ਆਪਣੇ ਸ਼ੌਕ ਨੂੰ ਪ੍ਰੋਫੈਸ਼ਨ ਚ ਬਦਲਣ ਲਈ ਸਭ ਤੋਂ ਪਹਿਲਾਂ ਜੋ ਕੰਮ ਤੁਸੀਂ ਕਰਨਾ ਹੈ ਉਹ ਹੈ ਰਿਸਰਚ। ਕਿਸੇ ਵੀ ਸ਼ੌਕ ਦੇ ਬਾਰੇ ਚ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।ਤੁਹਾਨੂੰ ਪਤਾ ਲਾਉਣਾ ਹੈ ਕਿ ਕੀ ਤੁਹਾਡਾ ਸ਼ੌਕ ਫੁੱਲ-ਟਾਈਮ ਕਰੀਅਰ ਬਣਾ ਸਕਦਾ ਹੈ ਜਾਂ ਨਹੀਂ। ਉਸ ਚ ਨੌਕਰੀ ਅਤੇ ਕਰੀਅਰ ਦੇ ਕਈ ਮੌਕੇ ਹਨ ਅਤੇ ਉਸ ਖੇਤਰ ਵਿਚ ਕਿੰਨੇ ਲੋਕ ਕੰਮ ਕਰ ਰਹੇ ਹਨ ਅਤੇ ਕਿੰਨੇ ਅਨੁਭਵ ਦੀ ਲੋੜ ਪੈਂਦੀ ਹੈ।

ਸਹੀ ਫੀਡਬੈਕ ਲਵੋ :

ਫਿਰ ਲੋੜ ਹੁੰਦੀ ਹੈ ਇਕ ਅਨੁਭਵੀ ਪ੍ਰੋਫੈਸ਼ਨਲ ਦੀ ਜੋ ਤੁਹਾਡਾ ਸਲਾਹਕਾਰ ਬਣੇ। ਯਾਦ ਰੱਖੋ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸ਼ੋਕ ਦੇ ਬਾਰੇ ਵਿਚ ਆਪਣੇ ਸਲਾਹਕਾਰ ਤੋਂ ਇਮਾਨਦਾਰ ਫੀਡਬੈਕ ਲੈਣਾ ਬਿਲਕੁਲ ਨਾ ਭੁੱਲੋ। ਕਿਉਂਕਿ ਕੋਈ ਵੀ ਖੁੱਦ ਆਪਣੇ ਕੰਮ ਨੂੰ ਜੱਜ ਨਹੀਂ ਕਰ ਸਕਦਾ। ਪਰਿਵਾਰ ਅਤੇ ਦੋਸਤ ਵੀ ਤੁਹਾਡੀ ਪੂਰੀ ਤਰ੍ਹਾਂ ਮਦਦ ਨਹੀਂ ਕਰ ਸਕਦੇ।

ਸ਼ੁਰੂ ਤੋਂ ਸ਼ੁਰੂਆਤ ਕਰੋ :

ਇਸ ਗੱਲ ਨੂੰ ਆਪਣੇ ਧਿਆਨ ਚ ਰੱਖੋ ਕਿ ਜਦੋਂ ਤੁਸੀਂ ਕਰੀਅਰ ਬਦਲਦੇ ਹੋ ਤਾਂ ਤੁਹਾਨੂੰ ਉਸ ਲਈ ਪਹਿਲਾਂ ਤੋਂ ਹੀ ਆਪਣੀ ਤਿਆਰੀ ਪੂਰੀ ਕਰ ਲੈਣੀ ਚਾਹੀਦੀ ਹੈ। ਕਿਉਂਕੀ  ਤੁਹਾਨੂੰ ਆਪਣੇ ਨਵੇਂ ਕਰੀਅਰ ਚ ਹੇਠਾਂ ਤੋਂ ਸ਼ੁਰੂਆਤ ਕਰਨੀ ਪਵੇਗੀ। ਹੋ ਸਕਦਾ ਹੈ ਕਿ ਪਹਿਲਾਂ ਤੁਸੀਂ ਕਿਸੇ ਉੱਚੇ ਅਹੁਦੇ ਤੇ ਹੋਵੋ।

ਪੁਰਾਣੇ ਹੁਨਰ ਦੀ ਵਰਤੋਂ :

ਕੰਮ ਕੋਈ ਵੀ ਹੋਵੇ ਪੁਰਾਣੇ ਕੀਤੇ ਗਏ ਕੰਮ ਦਾ ਹੁਨਰ ਕੰਮ ਤਾਂ ਆਉਂਦਾ ਹੀ ਆਉਂਦਾ ਹੈ। ਭਾਵੇਂ ਸਾਡਾ ਨਵਾਂ ਕੰਮ ਪੁਰਾਣੇ ਕੰਮ ਤੋਂ ਬਿਲਕੁਲ ਅਲੱਗ ਹੋਵੇ ਪਰ ਪਹਿਲੇ ਕੰਮ ਵਿਚੋਂ ਪ੍ਰਾਪਤ ਕੀਤਾ ਹੁਨਰ ਹਰ ਖੇਤਰ ਵਿਚ ਕੰਮ ਆਉਂਦਾ ਹੈ। ਮੰਨ ਲਵੋ ਕਿ ਜੇ ਕਿਸੇ ਨੇ ਪਹਿਲਾਂ ਕਿਸੇ ਕੰਪਨੀ ਵਿਚ ਸੇਲ ਮੈਨੇਜਰ ਦੀ ਹੈਸੀਅਤ ਨਾਲ ਕੰਮ ਕੀਤਾ ਹੈ ਤਾਂ ਹੁਣ ਮਾਰਕੀਟਿੰਗ ਲਈ ਸੇਲ ਮੈਨੇਜਰ ਦਾ ਹੁਨਰ ਕੰਮ ਆਵੇਗਾ।

ਆਪਣੇ ਖੇਤਰ ਚ ਮਾਹਿਰ ਬਣਨਾ :

ਆਪਣੇ ਸ਼ੌਕ ਚ ਕਰੀਅਰ ਬਣਾਉਣ ਤੋਂ ਪਹਿਲਾਂ ਉਸ ਖੇਤਰ ਨਾਲ ਸਬੰਧਤ ਲੋਕਾਂ ਨਾਲ ਸੰਪਰਕ ਬਣਾਉਣਾ ਚਾਹੀਦਾ ਹੈ। ਇਕ ਚੰਗਾ ਨੈੱਟਵਰਕ ਬਣਾਓ। ਉਸ ਖੇਤਰ ਚ ਆਪਣੇ ਆਪ ਨੂੰ ਸਭ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ।

ਆਪਣੇ ਕੰਮ ਨੂੰ ਮੋਨੇਟਾਈਜ਼ ਕਰੋ :

ਅੱਗੇ ਵਧਣ ਵਾਸਤੇ ਪੈਸੇ ਦੀ ਜ਼ਰੂਰਤ ਹੁੰਦੀ ਹੈ। ਜੇ ਪੈਸਾ ਨਹੀਂ ਹੈ ਤਾਂ ਅੱਗੇ ਵਧਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸਲਈ ਆਪਣੇ ਕੰਮ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕਰੋ।

ਪੈਸ਼ਨ ਨੂੰ ਪ੍ਰੋਫੈਸ਼ਨ ਵਿਚ ਬਦਲਣ ਦਾ ਤਰੀਕਾ :

ਜਦੋਂ ਮਨ ਵਿਚ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ ਬਣਾਉਣ ਦਾ ਵਿਚਾਰ ਆਵੇ ਤਾਂ ਸਭ ਤੋਂ ਪਹਿਲਾਂ ਆਪਣੇ ਸਾਰੇ ਸ਼ੌਕਾਂ ਦੀ ਸੂਚੀ ਬਣਾਓ। ਮੰਨ ਲਓ  ਤੁਹਾਨੂੰ ਲਿਖਣ ਦਾ ਸ਼ੌਕ ਵੀ ਹੈ, ਤੁਹਾਨੂੰ ਫੋਟੋਗ੍ਰਾਫੀ ਅਤੇ ਪੇਟਿੰਗ ਦਾ ਵੀ ਸ਼ੌਂਕ ਹੈ। ਹੁਣ ਹਰ ਇਕ ਸ਼ੌਕ ਨਾਲ ਕੁਝ ਦਿਨ ਬਿਤਾਓ। ਇਸ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਕੰਮ ਵਿਚ ਬਿਹਤਰ ਹੋ ਅਤੇ ਤੁਹਾਨੂੰ ਉਹ ਕੰਮ ਕਰਦੇ ਹੋਏ ਵਧੇਰੇ ਖੁਸ਼ੀ ਮਿਲੇਗੀ ਹੈ।

Loading Likes...

Leave a Reply

Your email address will not be published.