ਪੰਡਿਤ ਜੀ ਤਕਦੀਰ ਨੂੰ ਦੇਖੋਂ, ਮੇਰੇ ਹੱਥ ਲਕੀਰ ਨੂੰ ਦੇਖੋਂ
ਦਿਲ ਜਿਸ ਦੇ ਨਾਲ ਲਾ ਬੈਠੀ ਮੈਂ, ਆਪਣਾ ਆਪ ਭੁਲਾ ਬੈਠੀ ਮੈਂ
ਮੇਰੇ ਦਿਲ ਦੇ ਮਹਿਰਮ ਦੀ, ਆਉਣ ਦੀ ਕਿਸੇ ਤਰੀਕੇ ਨੂੰ ਦੇਖੋ।
ਪੰਡਿਤ ਜੀ ਤਕਦੀਰ ਨੂੰ ਦੇਖੋ….
ਉਹ ਤੇ ਮੇਰੇ ਪਿਆਰ ਦੀ ਦੌਲਤ, ਕਿਉਂ ਨਾ ਮਿਲਦੀ ਉਸ ਨੂੰ ਮੋਹਲਤ
ਦੁੱਖ ਸੁੱਖ ਮੇਰੇ ਦਿਲ ਦੇ ਵੰਡਾਉਣੇ, ਦਿਲ ਨੇ ਦਿਲ ਨੂੰ ਹਾਲ ਸੁਣਾਉਣੇ
ਮੇਰੇ ਕੋਲ ਪਰਦੇਸੀ ਦੀ ਆਉਣ ਦੀ ਕਿਸੇ ਤਰੀਕੇ ਨੂੰ ਦੇਖੋਂ।
ਪੰਡਿਤ ਜੀ ਤਕਦੀਰ ਨੂੰ ਦੇਖੋ….
ਰੂਹ ਮੇਰੀ ਉਹਦੀ ਵਸੀਅਤ ਹੋਈ, ਹਾਲ ਨਾ ਦੱਸਦਾ ਉਸਦਾ ਕੋਈ
ਬਣਾ ਗਈ ਸਾਹ ਮੇਰੇ ਹਾਵਾਂ ਹੌਂਕੇ, ਜਾਂਦੇ ਨਾ ਮੇਰੇ ਤੋਂ ਰੋਕੇ
ਮੇਰੇ ਦਿਲਵਰ ਜਾਨੀ ਦੀ, ਆਉਣ ਦੀ ਕਿਸੇ ਤਰੀਕੇ ਨੂੰ ਵੇਖੋ।
ਪੰਡਿਤ ਜੀ ਤਕਦੀਰ ਨੂੰ ਦੇਖੋ….
ਕਦੇ ਕੋਲ ਪੰਡਿਤਾਂ ਦੇ ਜਾਵਾਂ, ਕਦੇ ਜਾਣਾ ਕੋਲ ਨਜੂਮੀਆਂ
ਬਿਨਾ ਪ੍ਰੇਮ ਪਰਦੇਸੀ ਦੇ, ਸੁੰਨੀਆਂ ਪਿਆਰ ਦੀਆਂ ਗਲੀਆਂ
ਪਿੰਡ ਖਲਵਾਣੇ ਵਾਲੇ ਦੀ, ਆਉਣ ਦੀ ਕਿਸੇ ਤਰੀਕੇ ਨੂੰ ਦੇਖੋ।
ਪੰਡਿਤ ਜੀ ਤਕਦੀਰ ਨੂੰ ਦੇਖੋਂ, ਮੇਰੇ ਹੱਥ ਲਕੀਰ ਨੂੰ ਦੇਖੋਂ।
ਪ੍ਰੇਮ ਪਰਦੇਸੀ
+91-9417247488
ਸਾਰੇ ਹੱਕ ਰਾਖਵੇਂ ਹਨ।
Loading Likes...