ਫੇਅਰ ਐਂਡ ਲਵਲੀ ਦਾ ਪਸਾਰਾ

ਹਿੰਦੁਸਤਾਨ ਯੂਨੀਲੀਵਰ ਦਾ ਭਾਰਤ ਵਿੱਚ ਪਸਾਰਾ :

ਕਿਸ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਉਹਨਾਂ ਦੇ ਕਾਲੇ ਰੰਗ ਦੀ ਦੁਹਾਈ ਦਿੱਤੀ ਜਾਂਦੀ ਸੀ ਤੇ ਭਾਰਤ ਦੇ ਲੋਕ ਇਸ ਜਾਲ ਵਿੱਚ ਫੱਸ ਵੀ ਗਏ। ਅਤੇ ਕਈ ਅਰਸੇ ਫਸੇ ਵੀ ਰਹੇ। ਅਤੇ ਹੁਣ ਵੀ ਅਸੀਂ ਫਸੇ ਹੋਏ ਹੋਏ ਹਾਂ।

ਅੱਜ ਵੀ ਬਹੁਤ ਘਰਾਂ ਵਿੱਚ ਫੇਯਰ ਐਂਡ ਲਵਲੀ ਦੇ ਗ੍ਰਾਹਕ ਮਿਲ ਜਾਂਦੇ ਨੇ।

1940 ਵਿਚ ਹਿੰਦੁਸਤਾਨ ਯੂਨੀਲੀਵਰ ਭਾਰਤ ਵਿੱਚ ਆਇਆ ਸੀ। ਕਈ ਪ੍ਰੋਡਕਟ ਕੱਢੇ ਗਏ। ਸਵੇਰੇ ਤੋਂ  ਦੰਦ ਸਾਫ ਕਰਨ ਤੋਂ ਲੈ ਕੇ ਰਾਤ ਸੌਣ ਤੱਕ, ਲਗਭਗ ਹਰ ਸਮੇਂ ਵਰਤਣ ਵਾਲੀਆਂ ਚੀਜ਼ਾਂ ਯੂਨੀਲੀਵਰ ਨੇ ਬਣਾਈਆਂ। ਜੋ ਕਿ ਅਸੀਂ ਵਰਤੀਆਂ ਵੀ ਨੇ ਤੇ ਹਰ ਰੋਜ਼ ਵਰਤ ਵੀ ਰਹੇ ਹਾਂ।

ਫੇਯਰ ਐਂਡ ਲਵਲੀ ਦਾ ਬਾਜ਼ਾਰ ਵਿਚ ਆਉਣਾ :

ਉਹਨਾਂ ਦੇ ਦੇਖਿਆ ਕਿ ਔਰਤਾਂ ਦੇ ਪ੍ਰੋਡਕਟ ਭਾਰਤ ਵਿਚ ਨਹੀਂ ਬਿੱਕ ਰਹੇ ਸਨ। ਫਿਰ ਇਹਨਾਂ ਨੇ 1975 ਵਿੱਚ ਆਪਣਾ ਬ੍ਰਾਂਡ ਫੇਯਰ ਐਂਡ ਲਵਲੀ ਬਾਜ਼ਾਰ ਵਿਚ ਲੈ ਕੇ ਆਏ।

ਗੋਰੇ ਰੰਗ ਹੀ ਸੱਭ ਕੁਝ :

ਇਹਨਾਂ ਨੇ ਭਾਰਤੀਆਂ ਦੇ ਮੰਨ ਵਿਚ ਬਿਠਾ ਦਿੱਤਾ ਕਿ ਕਾਲੇ ਰੰਗ ਨਾਲ ਕੁੱਝ ਨਹੀਂ ਕੀਤਾ ਜਾ ਸਕਦਾ। ਪ੍ਰਚਾਰ ਕੀਤਾ ਗਿਆ ਕਿ ਗੋਰੇ ਰੰਗ ਨਾਲ ਸੱਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ।

ਸਾਂਵਲੇ ਲੋਕਾਂ ਨੂੰ ਨਿਸ਼ਾਨਾ :

ਫੇਰ ਨਾਲ ਨਾਲ ਇਹਨਾਂ ਨੇ ਉਹਨਾਂ ਦੇਸ਼ਾਂ ਵੱਲ ਨਿਸ਼ਾਨ ਕੀਤਾ ਜਿਨ੍ਹਾਂ ਦੇਸ਼ਾ ਦੇ ਲੋਕ ਸਾਂਵਲੇ ਰੰਗ ਦੇ ਸਨ ਜਿਵੇੰ ਸ਼੍ਰੀ ਲੰਕਾ, ਬੰਗਲਾਦੇਸ਼, ਥਾਈਲੈਂਡ ਆਦਿ। ਇਹਨਾਂ ਸਾਰੇ ਦੇਸ਼ਾਂ ਵਿੱਚ ਮਸ਼ਹੂਰੀਆਂ ਵੀ ਕਲਾਕਾਰਾਂ ਕੋਲੋਂ ਕਰਵਾਈਆਂ ਗਈਆਂ ਤਾਂ ਕਿ ਲੋਕਾਂ ਦੇ ਮਨਾ ਵਿਚ ਇਸਦੀ ਜਗ੍ਹਾ ਬਣ ਸਕੇ।

ਗਲੋ ਐਂਡ ਲਵਲੀ :

ਪਰ ਜਿਨ੍ਹਾਂ ਦਾ ਰੰਗ ਹੀ ਕੁਦਰਤੀ ਕਾਲਾ ਹੈ ਉਹਨਾਂ ਨੇ ਇਹਨਾਂ ਕੰਪਨੀਆਂ ਦੇ ਉਲਟ ਕਈ ਤਰੀਕੇ ਅਪਣਾਏ ਕਿ ਕੰਪਨੀਆਂ ਬੇਵਕੂਫ ਬਣਾਉਣਾ ਛੱਡ ਦੇਣ। ਕੰਪਨੀਆਂ ਨੂੰ ਵੀ ਲੱਗਿਆ ਕਿ ਹੁਣ ਮੁਸ਼ਕਿਲ ਹੋ ਜਾਵੇਗੀ। ਕੰਪਨੀ ਨੂੰ ਫੇਯਰ ਐਂਡ ਲਵਲੀ ਬੰਦ ਕਰਨੀ ਪਈ ਪਰ ਉਹਨਾਂ ਨੇ ਨਵੇਂ ਬ੍ਰਾਂਡ ਗਲੋ ਐਂਡ ਲਵਲੀ ਨੂੰ ਬਾਜ਼ਾਰ ਵਿਚ ਉਤਾਰਿਆ। ਨਾਂ ਬਦਲ ਦਿੱਤਾ ਗਿਆ ਪਰ ਬਾਕੀ ਸੱਭ ਕੁੱਝ ਉਹੀ ਰਿਹਾ।

ਸਰਕਾਰਾਂ ਦਾ ਧਿਆਨ :

ਪਰ ਕੀ ਸਾਡੀਆਂ ਸਰਕਾਰਾਂ ਦਾ ਕੋਈ ਰੋਲ ਨਹੀਂ ਹੁੰਦਾ ਕਿ ਇਹ ਦੇਖੇ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗ਼ਲਤ। ਗ੍ਰਾਹਕ ਤਾਂ ਬਹੁਤ ਸਿੱਧੇ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜਾਂ ਦਾ ਪਤਾ ਨਹੀਂ ਹੁੰਦਾ। ਪਰ ਸਰਕਾਰਾਂ ਨੂੰ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੀ ਚਾਹੀਦਾ ਹੈ। ਕਿ ਉਹਨਾਂ ਦੇ ਦੇਸ਼ ਦੇ ਲੋਕਾਂ ਨੂੰ ਕਾਲੇ ਹੋਣ ਦਾ ਨੁਕਸਾਨ ਹੋ ਰਹਿ ਹੈ ਤੇ ਕੰਪਨੀਆਂ ਕਿੰਨੀਆਂ ਬੇਵਕੂਫ ਬਣਾਈ ਜਾ ਰਹੀਆਂ ਨੇ।

ਗੋਰੇ ਕਾਲੇ ਦਾ ਭੇਦ ਤਾਂ ਅੰਗਰੇਜ਼ਾਂ ਨੇ ਪਾਇਆ ਸੀ ਪਰ ਫਾਇਦਾ ਇਹਨਾਂ ਕੰਪਨੀਆਂ ਨੇ ਚੁੱਕਿਆ।

ਇਹ ਗੱਲਾਂ ਸਾਡੇ ਕਲਾਕਾਰਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਕਿ ਉਹ ਜਿਸ ਚੀਜ਼ ਦੀ ਮਸ਼ਹੂਰੀ ਕਰ ਰਹੀਆਂ ਨੇ ਉਹ ਥੀਕ ਵੀ ਨੇ ਕਿ ਨਹੀਂ।

ਇਹਨਾਂ ਚੀਜ਼ਾਂ ਦਾ ਸਾਡੇ ਤੇ ਕੀ ਨੁਕਸਾਨ ਹੁੰਦਾ ਹੈ, ਇਹ ਪਤਾ ਹੋਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *