ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ – 10

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :

 

1.  ਜਿਹੜਾ ਕਈ ਰੂਪ ਧਾਰ ਲਏ – ਬਹੁ-ਰੂਪੀਆ, ਬਰੂਪੀਆ
2.  ਦਰਿਆ ਦੇ ਵਿਚਕਾਰ ਸੁੱਕੀ ਥਾਂ – ਬਰੇਤਾ
3.  ਦਰਿਆ ਦਾ ਉਹ ਪਾਸਾ ਜਿੱਥੇ ਰੇਤ ਜਮ੍ਹਾ ਹੋ ਰਹੀ ਹੋਏ – ਬੇਟ
4.  ਦਰਿਆ ਦਾ ਉਹ ਪਾਸਾ ਜਿਥੇ ਪਾਣੀ ਕੰਢਾ ਵੱਢ ਰਿਹਾ ਹੋਏ – ਢਾਹਾ
5.  ਜਿਸ ਲਿਖਤ ਹੇਠ ਲੇਖਕ ਦਾ ਨਾਂ ਨਾ ਹੋਏ – ਬੇ-ਨਾਮੀ, ਗੁਮਨਾਮ
6.  ਦਰਿਆ ਦੇ ਨਾਲ ਲੱਗਦੀ ਘਾਹ – ਬੂਟੇ ਵਾਲੀ ਥਾਂ – ਬੇਲਾ
7.  ਜਿਸ ਨੂੰ ਕੰਨੋਂ ਨਾ ਸੁਣਦਾ ਹੋਏ – ਬੋਲਾ
8.  ਜਿਸ ਦੀ ਅੱਖ ਵਿੱਚ ਥੋੜ੍ਹਾ ਜਿਹਾ ਨੁਕਸ ਹੋਏ – ਕਾਣਾ
9.  ਜਿਸ ਨੂੰ ਅੱਖੋਂ ਬਿਲਕੁਲ ਨਾ ਦਿੱਸੇ – ਅੰਨ੍ਹਾ
10. ਜਿਸ ਦੀਆਂ ਦੋਵੇਂ ਲੱਤਾਂ ਕੰਮ ਨਾ ਕਰਨ – ਲੂਲ੍ਹਾ
11. ਜਿਹੜਾ ਫ਼ੌਜ ਵਿੱਚੋਂ ਨੱਸ ਆਇਆ ਹੋਏ – ਭਗੌੜਾ
12. ਹੋਰਨਾਂ ਦੀ ਵੇਖਾ – ਵੇਖੀ ਕੰਮ ਕਰਨਾ – ਭੇਡ ਚਾਲ
13. ਉਹ ਆਦਮੀ ਜੋ ਹੱਥ ਦੀ ਸਫ਼ਾਈ ਦੇ ਤਮਾਸ਼ੇ ਵਿਖਾਏ – ਮਦਾਰੀ
14. ਆਪਣੀ ਮਰਜ਼ੀ ਕਰਨ ਵਾਲਾ – ਮਨ-ਮਤੀਆ, ਆਪ-ਹੁਦਰਾ
15. ਜਿਹੜਾ ਸਮੁੰਦਰ ਵਿੱਚੋਂ ਚੁੱਭੀਆਂ ਮਾਰ ਕੇ ਮੋਤੀ ਲੱਭੇ – ਮਰਜੀਵੜਾ
16. ਮਾਇਆ ਨਾਲ ਬਹੁਤ ਮੋਹ ਕਰਨ ਵਾਲਾ – ਮਾਇਆਧਾਰੀ
17. ਮਾਸ ਖਾਣ ਵਾਲਾ – ਮਾਸਾਹਾਰੀ
18. ਮਾਸ ਨਾ ਖਾਣ ਵਾਲਾ – ਵੈਸ਼ਨੂੰ, ਵੈਸ਼ਨਵ
19. ਜਿਹੜੀ ਚੀਜ਼ ਕਿਸੇ ਤੋਂ ਮੰਗੀ ਹੋਏ – ਮਾਂਗਵੀਂ
20. ਉਹ ਬੋਲੀ ਜੋ ਮਾਂ ਦੇ ਦੁੱਧ ਨਾਲ ਸਿੱਖੀ ਜਾਏ – ਮਾਤ-ਬੋਲੀ, ਮਾਤ-ਭਾਸ਼ਾ

Loading Likes...

Leave a Reply

Your email address will not be published. Required fields are marked *