ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :
1. ਉਹ ਬੋਲੀ ਜੋ ਕਿਸੇ ਖ਼ਾਸ ਇਲਾਕੇ ਦੀ ਹੋਏ – ਉਪ-ਬੋਲੀ, ਇਲਾਕਈ ਬੋਲੀ
2. ਉਹ ਬੋਲੀ ਜੋ ਲਿਖਤ ਲਈ ਵਿਦਵਾਨਾਂ ਨੇ ਅਪਣਾਈ ਹੋਏ – ਟਕਸਾਲੀ ਬੋਲੀ, ਸਾਹਿੱਤਕ ਬੋਲੀ
3. ਉਹ ਜ਼ਮੀਨ ਜੋ ਮੀਂਹ ਦੇ ਆਸਰੇ ਫ਼ਸਲ ਦੇਵੇ – ਮਾਰੂ
4. ਉਹ ਜ਼ਮੀਨ ਜਿਥੇ ਦੂਰ ਤੀਕ ਰੇਤ ਹੀ ਰੇਤ ਹੋਏ – ਮਾਰੂਥਲ
5. ਉਹ ਜ਼ਮੀਨ ਜਿਥੇ ਦੂਰ ਤੀਕ ਬਿਰਛ – ਝਾੜੀਆਂ ਹੀ ਹੋਣ – ਜੰਗਲ
6. ਉਹ ਗੱਡੀ ਜਿਸ ਵਿੱਚ ਕੇਵਲ ਮਾਲ – ਅਸਬਾਬ ਹੀ ਲੱਦਿਆ ਜਾਏ – ਮਾਲ-ਗੱਡੀ
7. ਲਾ ਕੇ ਕਹੀ ਕੋਈ ਗੱਲ – ਮਿਹਣਾ
8. ਹਿੱਸੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲਾ ਕਿਰਸਾਨ – ਮੁਜ਼ਾਰਾ
9. ਜਿਸ ਦੇ ਮਾਪੇ ਮਰ ਗਏ ਹੋਣ – ਯਤੀਮ
10. ਉਹ ਥਾਂ ਜਿੱਥੇ ਯਤੀਮਾਂ ਨੂੰ ਰੱਖਿਆ ਜਾਏ – ਯਤੀਮ-ਖ਼ਾਨਾ
11. ਉਹ ਤੀਵੀਂ ਜਿਸ ਦਾ ਪਤੀ ਮਰ ਗਿਆ ਹੋਏ – ਰੰਡੀ, ਵਿਧਵਾ
12. ਉਹ ਤੀਵੀਂ ਜਿਸ ਦਾ ਪਤੀ ਜਿਉਂਦਾ ਹੋਏ – ਸੁਹਾਗਣ
13. ਉਹ ਮਰਦ ਜਿਸ ਦੀ ਪਤਨੀ ਮਰ ਗਈ ਹੋਏ – ਰੰਡਾ
14. ਅਮਨ – ਚੈਨ ਦੀ ਅਣਹੋਂਦ – ਰਾਮ-ਰੌਲਾ
15. ਜਿਹੜਾ ਅੰਨ੍ਹੇ – ਵਾਹ ਦੂਜਿਆਂ ਦੇ ਮਗਰ ਲੱਗੇ – ਲਾਈ-ਲੱਗ
16. ਮੌਤ ਤੋਂ ਬਾਅਦ ਜਾਇਦਾਦ ਸੰਬੰਧੀ ਲਿਖਤ – ਵਸੀਅਤ
17. ਉਹ ਜਾਇਦਾਦ ਜਿਹੜੀ ਵੱਡੇ – ਵਡੇਰਿਆਂ ਪਾਸੋਂ ਮਿਲੇ – ਵਿਰਸਾ
18. ਉਹ ਕੰਮ ਜੋ ਬਿਨਾਂ ਕੁਝ ਲਏ ਕੀਤਾ ਜਾਏ – ਵਗਾਰ
Loading Likes...