ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ – 2

ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ :

1. ਜਿਹੜਾ ਰੋਕਿਆ ਨਾ ਜਾ ਸਕੇ – ਅਰੁਕ
2. ਜਿਸ ਨੂੰ ਜਾਣਿਆ ਨਾ ਜਾ ਸਕੇ – ਅਲੱਖ
3. ਉਹ ਜ਼ਖ਼ਮ ਜੋ ਕੱਚਾ ਹੋਏ – ਅੱਲਾ
4. ਜਿਹੜਾ ਸੁਭਾਅ ਵਜੋਂ ਮਸਤ – ਮਲੰਗ ਹੋਏ – ਅਲਬੇਲਾ
5. ਜਿਸ ਨੂੰ ਕਿਸੇ ਗੱਲ ਦਾ ਤਜਰਬਾ ਨਾ ਹੋਏ – ਅਲ੍ਹੜ
6. ਜਿਸ ਨੂੰ ਰੱਬ ਤੇ ਵਿਸ਼ਵਾਸ ਹੋਏ – ਆਸਤਕ
7. ਜਿਸ ਨੂੰ ਰੱਬ ਤੇ ਵਿਸ਼ਵਾਸ ਨਾ ਹੋਏ – ਨਾਸਤਕ
8. ਜਿਹੜਾ ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ – ਆਸ਼ਾਵਾਦੀ
9. ਜਿਹੜਾ ਸਦਾ ਢਹਿੰਦੀਆਂ ਕਲਾਂ ਵਿੱਚ ਰਹੇ – ਨਿਰਾਸ਼ਾਵਾਦੀ
10. ਜਿਹੜਾ ਕਿਸੇ ਕਾਨੂੰਨ ਦੀ ਪ੍ਰਵਾਹ ਨਾ ਕਰੇ – ਆਕੀ
11. ਆਪਣੇ ਆਪ ਨੂੰ ਮਾਰ ਲੈਣਾ – ਆਤਮ – ਘਾਤ
12. ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸ ਦੀ ਆਪਣੀ ਜੀਵਨੀ ਲਿਖੀ ਹੋਏ – ਆਤਮ-ਕਥਾ (ਸੈ – ਜੀਵਨੀ)
13. ਉਹ ਗੱਲ ਜਿਹੜੀ ਆਪਣੇ ਆਪ ਨਾਲ ਬੀਤੀ ਹੋਈ ਹੋਏ – ਆਪ ਬੀਤੀ, ਹੱਡ ਬੀਤੀ
14. ਉਹ ਗੱਲ ਜਿਹੜੀ ਦੁਨੀਆਂ ਨਾਲ ਬੀਤੀ ਹੋਈ ਹੋਏ – ਜਗ -ਬੀਤੀ
15. ਜਿਹੜਾ ਸਾਰਿਆਂ ਤੋਂ ਵੱਖਰਾ ਹੋਏ – ਅਲੇਪ
16. ਜਦ ਮੀਂਹ ਦੀ ਘਾਟ ਹੋ ਜਾਏ – ਔਡ਼
17. ਜਿਸਦੀ ਕੋਈ ਅਲਾਦ ਨਾ ਹੋਏ – ਔਂਤਰਾ
18. ਜਿਸ ਦੀ ਅਲਾਦ ਹੋਏ – ਸੌਂਤਰਾ
19. ਜਿਹੜਾ ਬਹੁਤੀਆਂ ਕੌਮਾਂ ਜਾਂ ਦੇਸ਼ਾਂ ਦਾ ਸਾਂਝਾ ਹੋਏ – ਅੰਤਰ -ਰਾਸ਼ਟਰੀ, ਕੌਮਾਂਤਰੀ
20. ਜਿਸ ਨੇ ਦੇਸ਼ ਹਿਤ ਜਾਨ ਦਿੱਤੀ ਹੋਏ – ਸ਼ਹੀਦ

Loading Likes...

Leave a Reply

Your email address will not be published. Required fields are marked *