ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ – 4

1. ਲੋਕਾਂ ਦੇ ਪ੍ਰਤੀਨਿੱਧ ਦੀ ਕਾਨੂੰਨ ਬਣਾਉਣ ਵਾਲੀ ਸਭਾ – ਲੋਕ-ਸਭਾ
2. ਉਹ ਥਾਂ ਜਿਥੇ ਮੁਰਦਿਆਂ ਨੂੰ ਸਾੜਿਆ ਜਾਏ – ਸਿਵੇ, ਮੜੀਆਂ, ਸ਼ਮਸ਼ਾਨ-ਭੂਮੀ
3. ਉਹ ਥਾਂ ਜਿਥੇ ਮੁਰਦਿਆਂ ਨੂੰ ਦਬਾਇਆ ਜਾਏ – ਕਬਰਿਸਤਾਨ
4. ਆਪਣਾ ਉੱਲੂ ਸਿੱਧਾ ਕਰਨ ਵਾਲਾ – ਸੁਆਰਥੀ
5. ਗੁੱਝੇ ਭੇਦਾਂ ਨੂੰ ਲੱਭਣ ਵਾਲਾ – ਸੂਹੀਆ
6. ਕਿਤਾਬਾਂ ਦੀ ਲਿਸਟ – ਸੂਚੀ – ਪੱਤਰ
7. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ – ਸੂਰਮਾ
8. ਉਹ ਆਦਮੀ ਜੋ ਬਿਨਾਂ ਕੁਝ ਲਏ ਸੇਵਾ ਕਰੇ – ਸੇਵਾਦਾਰ
9. ਪਤੀ ਦੀ ਵਿਆਹੀ ਹੋਈ ਦੂਜੀ ਤੀਵੀਂ – ਸੌਂਕਣ
10. ਕਿਸੇ ਖ਼ਾਸ ਆਦਮੀ ਕੋਲੋਂ ਮਿਲਣ ਵਾਲੀ ਮਹਿੰ ਜਾਂ ਗਊ – ਹੱਥਲ
11. ਉਹ ਜਿਸ ਨੂੰ ਸਭ ਪਿਆਰ ਕਰਨ – ਹਰ-ਮਨ-ਪਿਆਰਾ
12. ਜਿਹੜਾ ਲੋਕਾਂ ਤੇ ਜ਼ੁਲਮ ਕਰੇ – ਹੈਂਸਿਆਰਾ
13. ਜੋ ਉੱਨਤੀ ਕਰਨ ਵਾਲਾ ਹੋਏ – ਹੋਣਹਾਰ
14. ਸੋਨੇ ਨੂੰ ਪਰਖਣ ਵਾਲਾ ਪੱਥਰ – ਕਸਵੱਟੀ, ਕਸੌਟੀ
15. ਧਾਰਮਿਕ ਪੱਖ – ਪਾਤ ਰੱਖਣ ਵਾਲਾ – ਕੱਟੜ
16. ਜਿਹੜਾ ਪੈਸੇ ਨਾ ਖ਼ਰਚੇ – ਕੰਜੂਸ, ਸੂਮ
17. ਹਸਪਤਾਲ ਵਿਚ ਨੁਸਖੇ ਤੋਂ ਦਵਾਈ ਦੇਣ ਵਾਲਾ – ਕੰਪੋਡਰ
18. ਜਿਹੜਾ ਕੰਮ ਤੋਂ ਜੀਅ ਚੁਰਾਏ – ਕੰਮਚੋਰ
19. ਜਿਹੜਾ ਸ਼ਕਲੋਂ ਭੈੜਾ ਹੋਏ – ਕੋਝਾ, ਕਰੂਪ, ਰੂਪਹੀਣ
20. ਜਿਹੜਾ ਸ਼ਕਲੋਂ ਸੁਹਣਾ ਹੋਏ – ਸਰੂਪ, ਰੂਪਵਾਨ

Loading Likes...

Leave a Reply

Your email address will not be published. Required fields are marked *