ਬਹੁ – ਅਰਥਕ ਸ਼ਬਦ ਅਤੇ ਉਹਨਾਂ ਦੀ ਵਰਤੋਂ – 1

ਬਹੁ – ਅਰਥਕ ਸ਼ਬਦ ਕੀ ਹੁੰਦੇ ਹਨ ?

ਉਹ ਸ਼ਬਦ ਜਿਨ੍ਹਾਂ ਦੇ ਮੂਲ ਅਰਥ ਇੱਕ ਤੋਂ ਵੱਧ ਹੋਣ, ਉਨ੍ਹਾਂ ਨੂੰ ਬਹੁ – ਅਰਥਕ ਸ਼ਬਦ ਕਿਹਾ ਜਾਂਦਾ ਹੈ।

ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਇਹਨਾਂ ਦਾ ਰੂਪ ਓਹੀ ਰਹਿੰਦਾ ਹੈ ਪਰ ਅਰਥ ਬਦਲ ਜਾਂਦੇ।

ਉੱਚਾ :

1. ਪਿੰਡ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ। – (ਉੱਚੀ ਥਾਂ)
2. ਜਿਹੜਾ ਉੱਚਾ ਹੁੰਦਾ ਹੈ ਉਸ ਦੀ ਅਕਲ ਗਿੱਟਿਆਂ ਵਿੱਚ ਹੁੰਦੀ ਹੈ। –  (ਲੰਮਾ)
3. ਉਹ ਬੰਦਾ ਉੱਚਾ ਸੁਣਦਾ ਹੈ। – (ਉੱਚੀ ਆਵਾਜ਼)
4. ਆਚਰਣ ਉੱਚਾ ਰੱਖਣਾ ਸਭ ਤੋਂ ਉੱਤਮ ਗੱਲ ਹੈ। – (ਚੰਗਾ)
5. ਨਾਈ ਲਈ ਉੱਚਾ ਜ਼ਰੂਰੀ ਸੰਦ ਹੈ। – (ਮੋਚਨਾ)
6. ਉੱਚਾ ਚੁੱਲ੍ਹੇ ਵਿੱਚੋਂ ਕੋਇਲੇ ਕੱਢਣ ਦੇ ਕੰਮ ਆਉਂਦਾ ਹੈ। – (ਚਿਮਟਾ)

ਉੱਤਰ :

1. ਭਾਰਤ ਦੇ ਉੱਤਰ ਵਿੱਚ ਕਸ਼ਮੀਰ ਹੈ। – (ਉੱਤਰੀ ਪਾਸਾ)
2. ਹਰ ਸਵਾਲ ਦਾ ਢੁੱਕਵਾਂ ਉੱਤਰ ਵਧੀਆ ਲਗਦਾ ਹੈ। – (ਜੁਆਬ)
3. ਮੀਂਹ ਦੀ ਘਾਟ ਕਰਕੇ ਖੂਹਾਂ ਦਾ ਪਾਣੀ ਉੱਤਰ ਗਿਆ ਹੈ। – (ਘੱਟ)
4. ਮੇਰੇ ਨਾਲ ਥੱਲੇ ਉਤਰ ਕੇ ਗੱਲ ਕਰੋ। – (ਉਤਰਨਾ)
5. ਕਬੱਡੀ ਖੇਡਦੇ ਉਸ ਦਾ ਗਿੱਟਾ ਉੱਤਰ ਗਿਆ ਹੈ। – (ਆਪਣੀ ਥਾਂ ਤੋਂ ਹਿੱਲ ਜਾਣਾ)

ਅੱਕ :

1. ਟਿੱਡਾ ਅੱਕ ਨੂੰ ਪਿਆਰ ਕਰਦਾ ਹੈ। – (ਇੱਕ ਕੀੜਾ)
2. ਅੱਜ ਮੈਂ ਪੜ੍ਹ  – ਪੜ੍ਹ ਕੇ ਅੱਕ ਗਿਆ।- (ਥੱਕ ਜਾਣਾ)
3. ਅਸੀਂ ਉਸ ਦੀਆਂ ਪੁਰਾਣੀਆਂ ਗੱਲਾਂ ਸੁਣ – ਸੁਣ ਕੇ ਅੱਕ ਗਏ ਹਾਂ। (ਤੰਗ ਆਉਣਾ )

ਅੱਗਾ :

1. ਇਸ ਪਜਾਮੇ ਦਾ ਅੱਗਾ ਤਾਂ ਠੀਕ ਹੈ, ਪਰ ਪਿੱਛਾ ਫਟਿਆ ਹੈ। – (ਅਗਲਾ ਹਿੱਸਾ)
2. ਸਾਨੂੰ ਸਾਰਿਆਂ ਨੂੰ ਆਪਣਾ ਅੱਗਾ ਸੁਧਾਰ ਲੈਣਾ ਚਾਹੀਦਾ ਹੈ। –  (ਅਗਲਾ ਜਨਮ)
3. ਸਾਨੂੰ ਅੱਗਾ – ਪਿੱਛਾ ਵੇਖ ਕੇ ਗੱਲ ਕਰਨੀ ਚਾਹੀਦੀ ਹੈ। – (ਮੌਕਾ)
5. ਸਾਡਾ ਸਾਰਿਆਂ ਦਾ ਅੱਗਾ ਦਿਨ-ਬ-ਦਿਨ ਨੇੜੇ ਆ ਰਿਹਾ ਹੈ। – (ਮੌਤ ਦਾ ਦਿਨ, ਬੁਢੇਪਾ)

ਸੱਟ :

1. ਖੇਡਦੇ ਸਮੇਂ ਉਸ ਦੇ ਪੈਰ ਤੇ ਸੱਟ ਲੱਗ ਗਈ। – (ਚੋਟ)
2. ਜੁਆਨ ਪੁੱਤਰ ਦੇ ਮਰਨ ਦੀ ਸੱਟ ਬਹੁਤ ਹੁੰਦੀ ਹੈ। – (ਦੁੱਖ)
3. ਰਾਜਨ ਨੇ ਕਮਲ ਨੂੰ ਕੋਠੇ ਤੋਂ ਥੱਲ੍ਹੇ ਸੱਟ ਦਿੱਤਾ। – (ਡੇਗਣਾ)
4. ਰੱਦੀ ਦੇ ਨਾਲ ਮੈਂ ਕੁਝ ਜ਼ਰੂਰੀ ਕਾਗ਼ਜ਼ ਵੀ ਨਾਲ ਸੱਟ ਬੈਠਾ ਹਾਂ। –  (ਸੁੱਟਣਾ)

ਸਰ :
1. ਇਸ ਵਾਰੀ ਪਹਿਲੀ ਸਰ ਮੇਰੀ। – (ਤਾਸ਼ ਦੀ ਸਰ)
2. ਸਰਕੜੇ ਦੀ ਸਰ ਛੇਤੀ ਸੁਆਹ ਹੋ ਜਾਂਦੀ ਹੈ। – (ਘਾਹ)
3. ਉਰਦੂ ਦੇ ਕਵੀ ਮੁਹੰਮਦ ਇਕਬਾਲ ਨੂੰ, ਸਰ’ ਦਾ ਖ਼ਿਤਾਬ ਮਿਲਿਆ ਸੀ। – (ਖ਼ਿਤਾਬ)
4. ਉਹ ਖ਼ਾਹ – ਮਖ਼ਾਹ ਮੇਰੇ ਸਰ ਹੋ ਰਿਹਾ ਹੈ। – (ਸਿਰ)
5. ਇਸ ਸਰ ਦਾ ਪਾਣੀ ਬਹੁਤ ਸਾਫ ਹੈ। – (ਸਰੋਵਰ)
6. ਬਹਾਦਰ ਲੋਕ ਹੀ ਕਿਲ੍ਹੇ ਸਰ ਕਰਦੇ ਆਏ ਹਨ। – (ਫ਼ਤਿਹ ਕਰਨਾ)
7. ਜੇ ਤੁਸੀਂ ਪੈਸੇ ਦੇਵੋਗੇ ਤਾਂ ਮੇਰਾ ਕੰਮ ਸਰ ਸਕਦਾ ਹੈ। – (ਹੋਣਾ)

ਹੱਸ :
1. ਅੱਜਕੱਲ ਕੋਈ ਵੀ ਹੱਸ ਨਹੀਂ ਪਾਉਂਦਾ। – (ਇੱਕ ਤਰ੍ਹਾਂ ਦਾ ਗਹਿਣਾ)
2. ਹੱਸ ਟੁੱਟਣ ਨਾਲ ਬਹੁਤ ਨੁਕਸਾਨ ਹੁੰਦਾ ਹੈ। – (ਗਲੇ ਦੀ ਹੱਡੀ)
3. ਯਮਨ ਦੀ ਗੱਲ ਸੁਣ ਕੇ ਸਭ ਹੱਸ ਪਏ। (ਹੱਸਣਾ)

ਹਾਰ :
1. ਜਾਂਦੇ ਹੋਏ ਅਧਿਆਪਕ ਨੂੰ ਵਿਦਿਆਰਥੀਆਂ ਨੇ ਹਾਰ ਪਾਏ। – (ਫੁੱਲਾਂ ਦੇ ਹਾਰ)
2. ਉਸਨੇ ਆਪਣਾ ਸੋਨੇ ਦਾ ਹਾਰ ਗੁੰਮਾ ਦਿੱਤਾ। – (ਇੱਕ ਤਰ੍ਹਾਂ ਦਾ ਗਹਿਣਾ)
3. ਸੰਸਾਰ ਵਿੱਚ ਹਾਰ ਜਿੱਤ ਤਾਂ ਲੱਗੀ ਹੀ ਰਹਿੰਦੀ ਹੈ। – (ਘਾਟਾ-ਵਾਧਾ)
4. ਸਿਰਜਣ ਹਾਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। (ਵਾਲਾ)
5. ਮੈਂ ਉਸ ਨੂੰ ਸਮਝਾ ਸਮਝਾ ਕੇ ਹਾਰ ਗਿਆ, ਪਰ ਉਹ ਨਾ ਸਮਝਿਆ। (ਥੱਕ)
6. ਇਸ ਵਾਰ ਸਾਡਾ ਸਕੂਲ ਖੇਡਾਂ ਵਿੱਚ ਹਾਰ ਗਿਆ। – (ਹਾਰਨਾ)

ਕਹੀ
1. ਇਹ ਕਹੀ ਸਾਡੀ ਨਹੀਂ ਹੈ। – (ਮਿੱਟੀ ਪੁੱਟਣ ਵਾਲਾ ਸੰਦ)
2. ਉਸ ਨੇ ਕਹੀ ਸੋਹਣੀ ਗੱਲ ਕੀਤੀ। – (ਕਿੰਨੀ)
3. ਉਸਨੇ ਮੇਰੀ ਕਹੀ ਹੋਈ ਗੱਲ ਨਹੀਂ। – (ਆਖੀ)

Loading Likes...

Leave a Reply

Your email address will not be published. Required fields are marked *