ਬੰਦ ਗੋਭੀ/ ਪੱਤਾ ਗੋਭੀ ਖਾਣ ਦੇ ਫਾਇਦੇ/ ਨੁਕਸਾਨ/ ਸਾਵਧਾਨੀਆਂ

ਬੰਦ ਗੋਭੀ ਵਿਚ ਮਿਲਣ ਵਾਲੇ ਤੱਤ :

 • 100 ਗ੍ਰਾਮ ਬੰਦ ਗੋਭੀ ਵਿਚ 22 ਗ੍ਰਾਮ ਕੈਲੋਰੀ ਹੁੰਦਾ ਹੈ। ਜੋ ਕਿ ਬਹੁਤ ਘੱਟ ਮਾਤਰਾ ਹੈ।
 • ਬੰਦ ਗੋਭੀ ਵਿਚ ਫਾਈਬਰ ਦੋ ਗ੍ਰਾਮ ਹੁੰਦਾ ਹੈ।
 • ਪ੍ਰੋਟੀਨ ਬਹੁਤ ਘੱਟ ਹੁੰਦੀ ਹੈ।
 • ਬੰਦ ਗੋਭੀ ਵਿਚ ਪੋਟਾਸ਼ੀਅਮ, ਫੋਲਿਕ ਐਸਿਡ, ਵਿਟਾਮਿਨ ‘ਕੇ’, ਕੈਲਸ਼ੀਅਮ, ਆਇਰਨ, ਵਿਟਾਮਿਨ ‘ਸੀ’, ਵਿਟਾਮਿਨ ‘ਏ’ ਕਾਫੀ ਮਾਤਰਾ ਵਿਚ ਹੁੰਦੇ ਹਨ।

ਬੰਦ ਗੋਭੀ ਖਾਣ ਦੇ ਫਾਇਦੇ :

 • ਬੰਦ ਗੋਭੀ ਖਾਣ ਨਾਲ ਭਾਰ  ਘੱਟਦਾ ਹੈ। ਜਿਹੜੇ ਵੀ ਲੋਕ ਆਪਣਾ ਭਾਰ ਘਟਾਉਣ ਚਾਹੁੰਦੇ ਨੇ ਉਹ ਇਸ ਨੂੰ ਅਰਾਮ ਨਾਲ ਵਰਤ ਸਕਦੇ ਹਨ।
 • ਬੰਦ ਗੋਭੀ ਖਾਣਾ ਸਾਡੇ ਸ਼ਰੀਰ ਦੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦਾ ਹੈ।
 • ਪੋਟਾਸ਼ੀਅਮ ਅਤੇ ਫਾਈਬਰ ਹੋਣ ਦੀ ਵਜ੍ਹਾ ਕਰਕੇ ਦਿਲ ਵਾਸਤੇ ਬਹੁਤ ਉਪਯੋਗੀ ਹੁੰਦੀ ਹੈ।
 • ਕੈਂਸਰ ਨੂੰ ਰੋਕਣ ਵਿਚ ਮਦਦ ਕਰਦੀ ਹੈ।
 • ਅੱਖਾਂ ਦੀ ਸ਼ਕਤੀ ਨੂੰ ਥੀਕ ਰੱਖਦੀ ਹੈ।
 • ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਬਹੁਤ ਮਦਦ ਕਰਦੀ ਹੈ।

ਬੰਦ ਗੋਭੀ ਖਾਣ ਦਾ ਤਰੀਕਾ :

 • ਬੰਦ ਗੋਭੀ ਦੀ ਸਬਜ਼ੀ ਬਣਾ ਕੇ ਖਾਧੀ ਜਾ ਸਕਦੀ ਹੈ।
 • ਇਸਦੇ ਪਰੌਂਠੇ ਬਣਾ ਕੇ ਖਾਦੇ ਜਾ ਸਕਦੇ ਨੇ।
 • ਮਿਕਸ ਸਬਜ਼ੀ ਬਣਾਉਂਦੇ ਸਮੇਂ ਵੀ ਇਸਨੂੰ ਵਰਤਿਆ ਜਾ ਸਕਦਾ ਹੈ।
 • ਬੰਦ ਗੋਭੀ ਦਾ ਸਲਾਦ ਵੀ ਵਰਤਿਆ ਜਾ ਸਕਦਾ ਹੈ।

ਬੰਦ ਗੋਭੀ ਖਾਂਦੇ ਸਮੇ ਵਰਤੀ ਜਾਣ ਵਾਲੀਆਂ ਸਾਵਧਾਨੀਆਂ :

 1. ਬੰਦ ਗੋਭੀ ਖਣ ਨਾਲ ਗੈਸ ਬਣਨ ਦੀ ਸ਼ਿਕਾਇਤ ਹੋ ਸਕਦੀ ਹੈ। ਜੇ ਕਿਸੇ ਨੂੰ ਗੈਸ ਬਣਨ ਦੀ ਸ਼ਿਕਾਇਤ ਹੋਵੇ ਤਾਂ ਉਹਨਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ।
 2. ਜਿਹੜੇ ਲੋਕ ਖੂਨ ਪਤਲਾ ਕਰਨ ਵਾਸਤੇ, ਐਸਪਰੀਨ ਤੋਂ ਇਲਾਵਾ, ਕੋਈ ਹੋਰ ਤੇਜ਼ ਦਵਾਇਆਂ ਲੈਂਦੇ ਨੇ ਉਹਨਾਂ ਨੂੰ ਬੰਦ ਗੋਭੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਾਕੀ ਐਸਪਰੀਨ ਖਾਣ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਕਰਦੀ।
 3. ਜੇ ਕੋਈ ਵਿਅਕਤੀ ਥਾਇਰਾਇਡ ਦੀ ਦਵਾਈ ਖਾ ਰਿਹਾ ਹੈ ਤਾਂ ਬੰਦ ਗੋਭੀ ਦਾ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਬੰਦ ਗੋਭੀ, ਦਵਾਇਆਂ ਦਾ ਅਸਰ ਘੱਟ ਕਰ ਦਿੰਦੀ ਹੈ।
Loading Likes...

Leave a Reply

Your email address will not be published. Required fields are marked *