ਭਾਰਤ ਨੂੰ ਵਿਕਸਿਤ ਬਣਾਉਣ ਦਾ ਸੁਪਨਾ

ਭਾਰਤ ਨੂੰ ਵਿਕਸਿਤ ਬਨਾਉਣ ਦਾ ਸੁਪਨਾ

ਡਾਕਟਰ ਭੀਮਾ ਰਾਓ ਅੰਬੇਡਕਰ ਜੀ ਦਾ ਜਨਮ :

ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ. ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਸੂਬੇਦਾਰ ਰਾਮ ਜੀ ਦੇ ਘਰ ਹੋਇਆ

ਜਦੋਂ ਉਨ੍ਹਾਂ ਦਾ ਜਨਮ ਹੋਇਆ ਉਸ ਵੇਲੇ ਹਾਲਾਤ ਠੀਕ ਨਹੀਂ ਸਨ। ਜਾਤੀਵਾਦ ਵਿਵਸਥਾ ਆਪਣੇ ਸਭ ਤੋਂ ਉੱਚੇ ਮੁਕਾਮ ਤੇ ਸੀ। ਬਾਬਾ ਸਾਹਿਬ ਅੰਬੇਡਕਰ ਜੀ ਨੇ ਆਪਣੀ ਮਿਹਨਤ ਅਤੇ ਸੰਕਲਪ ਨਾਲ ਰਾਸ਼ਟਰ ਨੂੰ ਸਭ ਤੋਂ ਉੱਚੀ ਥਾਂ ਦਿੰਦੇ ਹੋਏ, ਰਾਸ਼ਟਰ ਦੀ ਮਜ਼ਬੂਤੀ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਕੁਰਬਾਨ ਕਰ ਦਿੱਤਾ।

ਦੇਸ਼ ਵਾਸੀਆਂ ਦਾ ਇੱਕਠੇ ਹੋਣਾ :

ਬਾਬਾ ਸਾਹਿਬ ਨੇ ਸਾਰੇ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਕਿਵੇਂ ਲੈ ਕੇ ਆਉਣਾ ਹੈ ਇਸ ਦਾ ਸੰਦੇਸ਼ ਦਿੱਤਾ। ਜਿਸ ਲਈ ਉਹਨਾਂ ਨੇ ਸਾਰਿਆਂ ਨੂੰ ਸਿੱਖਿਅਤ ਹੋਣ, ਦੇਸ਼ ਵਿਚ ਧਰਮ, ਜ਼ਾਤ ਅਤੇ ਮਜ਼ਹਬ ਦੇ ਨਾਂ ਤੇ ਦੰਗੇ ਨਾ ਹੋਣ ਲਈ ਸਭ ਨੂੰ ਪ੍ਰੇਰਿਤ ਕੀਤਾ।

ਬਾਬਾ ਸਾਹਿਬ ਦੇਸ਼ ਲਈ ਜਿਊਣ ਵਾਲੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਸਨ।

ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ :

ਬਾ ਸਾਹਿਬ ਦੀ ਦੀ ਸਖ਼ਤ ਮਿਹਨਤ ਦੇ ਸਦਕਾ ਉਹਨਾਂ ਨੇ ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਅਤੇ ਇਕ ਅਜਿਹਾ ਸੰਵਿਧਾਨ ਬਣਾਇਆ ਜਿਸ ਵਿਚ ਸਭ ਨੂੰ ਅਜ਼ਾਦੀ, ਸਭ ਨੂੰ ਬਰਾਬਰ ਦੇ ਹਕ਼ ਦੇਣਾ ਪੱਕਾ ਸੀ। ਬਾਬਾ ਸਾਹਿਬ ਮੰਨਦੇ ਸਨ ਕਿ ਰਾਸ਼ਟਰ ਨਾਲ ਪਿਆਰ ਅਤੇ ਸਤਿਕਾਰ ਸਭ ਤੋਂ ਉੱਚਾ ਧਰਮ ਹੈ।

ਭਾਰਤ ਨੂੰ ਆਤਮਨਿਰਭਰ ਕਿਵੇਂ ਬਣਾਇਆ ਜਾ ਸਕਦਾ ਹੈ? :

ਬਾਬਾ ਸਾਹਿਬ ਜਾਣਦੇ ਸਨ ਕਿ ਭਾਰਤ ਦੀ ਮਿੱਟੀ ਖਣਿਜ ਪਦਾਰਥਾਂ ਦਾ ਘਰ ਹੈ, ਖੇਤੀਬਾੜੀ ਕਰ ਕੇ ਭਾਰਤ ਨੂੰ ਆਤਮਨਿਰਭਰ ਬਣਾ ਸਕਦੇ ਹਾਂ, ਵਿਸ਼ਵ ਦਾ ਸਿਰਮੌਰ ਬਣਾ ਸਕਦੇ ਹਾਂ। ਪਰ ਐਂਨੇ ਸੂਝਵਾਨ ਅਤੇ ਦੂਰਦਰਸ਼ੀ ਹੋਣ ਦੇ ਬਾਵਜੂਦ ਵੀ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਵੱਲ ਧਿਆਨ ਦੇਣ ਦੀ ਖੇਚੱਲ ਨਹੀਂ ਕੀਤੀ।

ਜਨਸੰਖਿਆ ਕੰਟਰੋਲ ਕਾਨੂੰਨ :

ਬਾਬਾ ਸਾਹਿਬ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਜਨਸੰਖਿਆ ਕੰਟਰੋਲ ਕਾਨੂੰਨ ਬਣਾਉਣ ਚਾਹੁੰਦੇ ਸਨ। ਜੇ ਉਸ ਵੇਲੇ ਇਹ ਕਾਨੂੰਨ ਬਣ ਜਾਂਦਾ ਤਾਂ ਭਾਰਤ ਦੀ ਜਨਸੰਖਿਆ ਘੱਟ ਹੁੰਦੀ, ਜਿਸਨੂੰ ਕਿ ਅੱਜ ਦੇ ਸਮੇ, ਦੇਸ਼ ਨੂੰ ਆਤਮਨਿਰਭਰ ਬਣਨ ਵਿਚ ਮੁੱਖ ਰੁਕਾਵਟ ਮੰਨਿਆ ਜਾ ਰਿਹਾ ਹੈ।

ਬਾਬਾ ਸਾਹਿਬ, ਭਾਰਤ ਨੂੰ ਵਿਕਸਿਤ ਬਣਾਉਣ ਦਾ ਸੁਪਨਾ ਮਨ ਵਿਚ ਹੀ ਲੈ ਕੇ 06 ਦਸੰਬਰ 1956 ਨੂੰ ਸਾਡੇ ਕੋਲੋਂ ਵਿਦਾ ਲੈ ਕੇ ਹਮੇਸ਼ਾ ਲਈ ਕੁਦਰਤ ਦੀ ਗੋਦ ਵਿਚ ਚਲੇ ਗਏ।

Loading Likes...

Leave a Reply

Your email address will not be published. Required fields are marked *