ਮੁਹਾਵਰੇ ਅਤੇ ਉਹਨਾਂ ਦੀ ਵਰਤੋਂ – 7

1. ਖ਼ਾਨਾ ਖ਼ਰਾਬ ਹੋਣਾ (ਘਰ ਤਬਾਹ ਹੋਣਾ) : ਬੁਢੇਪੇ ਵਿੱਚ ਉਸ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਉਸਦਾ ਖ਼ਾਨਾ ਖ਼ਰਾਬ ਹੋ ਗਿਆ।

2. ਖੁੰਭ ਠੱਪਣੀ (ਭੁਗਤ ਸੁਆਰਨੀ) : ਕੱਲ੍ਹ ਦੀ ਲੜਾਈ ਵਿੱਚ ਨਰੇਸ਼ ਨੇ ਜਸਵਿੰਦਰ ਦੀ ਅਜਿਹੀ ਖੁੰਭ ਠੱਪੀ ਕਿ ਹੁਣ ਉਹ ਉਸ ਦੇ ਸਾਹਮਣੇ ਬੋਲਣ ਜੋਗੀ ਨਹੀਂ ਰਹੀ।

3. ਖਾਨਿਓ ਜਾਣੀ (ਘਬਰਾ ਜਾਣਾ) : ਆਪਣੇ ਆਪ ਨੂੰ ਸ਼ਰੀਫ ਅਖਵਾਣ ਵਾਲੇ ਸਰਪੰਚ ਦੀਆਂ ਭੈੜੀਆਂ ਕਰਤੂਤਾਂ ਨੂੰ ਜਦ ਨਰੇਸ਼ ਨੇ ਭਰੀ ਮਹਿਫ਼ਲ ਵਿਚ ਨੰਗਿਆਂ ਕੀਤਾ ਤਾਂ ਸਰਪੰਚ ਦੀ ਖਾਨਿਓ ਗਈ।

4. ਖੇਹ ਪੁਆਉਣੀ (ਬਦਨਾਮੀ ਕਰਾਉਣੀ) : ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਆਪਣੇ ਖ਼ਾਨਦਾਨ ਦੇ ਸਿਰ ਖੇਹ ਪੁਆਉਣੀ ਚੰਗੀ ਗੱਲ ਨਹੀਂ।

5. ਖੰਡ – ਖੀਰ ਹੋਣਾ (ਇੱਕ-ਮਿਕ ਹੋਣਾ) : ਯਮਨ ਤੇ ਕੂਕੀ ਪਹਿਲਾਂ ਤਾਂ ਇੱਕ ਦੂਜੇ ਦੇ ਜਾਨੀ ਵੈਰੀ ਸਨ, ਪਰ ਅੱਜ ਕੱਲ੍ਹ ਖੰਡ-ਖੀਰ ਹੋ ਗਏ ਹਨ।

6. ਖੋਤਾ ਖੂਹ ਪਾਉਣਾ (ਹਿੰਮਤ ਹਾਰ ਦੇਣੀ) : ਖੋਤਾ ਖੂਹ ਪਾਉਣ ਨਾਲ ਕਾਮਯਾਬੀ ਨਹੀਂ ਮਿਲਦੀ।

7. ਖੜੀ ਮਾਲੀ ਮਾਰਨਾ (ਬਿਨਾਂ ਮਿਹਨਤ ਦੇ ਫਲ ਪ੍ਰਾਪਤ ਕਰਨਾ) : ਖੜੀ ਮਾਲੀ ਮਾਰਨਾ ਕਿਸੇ – ਕਿਸੇ ਦੇ ਨਾਸੀਬੀ ਹੁੰਦਾ ਹੈ।

8. ਖ਼ਾਨਾ ਆਬਾਦ ਹੋਣਾ (ਵਿਆਹ ਹੋਣਾ, ਘਰ ਵਸ ਜਾਣਾ) : ਸੁਰੇਸ਼ ਦਾ 35 ਸਾਲ ਦੀ ਉਮਰ ਵਿੱਚ ਜਾ ਨੇ ਖ਼ਾਨਾ ਆਬਾਦ ਹੋਇਆ।

9. ਖਾਣ ਨੂੰ ਪੈਣਾ (ਖਿਝਣਾ) : ਸਰਕਾਰੀ ਦਫਤਰਾਂ ਵਾਲੇ ਬਾਬੂਆਂ ਨੂੰ ਜੇ ਕੋਈ ਕੰਮ ਕਹਿ ਦਿਓ ਤਾਂ ਉਹ ਖਾਣ ਨੂੰ ਪੈਂਦੇ ਨੇ।

10. ਖ਼ਾਰ ਖਾਣੀ (ਈਰਖਾ ਕਰਨੀ) : ਖ਼ਾਰ ਖਾਣ ਨਾਲ ਨਹੀਂ, ਮਿਹਨਤ ਕਰਨ ਨਾਲ ਰੀਸ ਹੁੰਦੀ ਹੈ।

11. ਖ਼ਿਆਲੀ ਪੁਲਾ ਪੁਕਾਉਣਾ (ਮਨ ਦੇ ਲੱਡੂ ਭੋਰਨੇ, ਹਵਾਈ ਕਿਲ੍ਹੇ ਬਣਾਉਣੇ) : ਇਸ ਸਾਲ ਮੈਂ ਲਾਟਰੀ ਦੇ ਟਿਕਟ ਖਰੀਦ ਕੇ ਅਮੀਰ ਹੋਣ ਦੇ ਖ਼ਿਆਲੀ ਪੁਲਾ ਪਕਾਉਣ ਲੱਗ ਪਿਆ।

12. ਖਿਚੜੀ ਪਕਾਉਣੀ (ਸਲਾਹਾਂ ਕਰਨੀਆਂ) : ਜਦੋਂ ਹੀਨਾ ਨੂੰ ਮੁੰਡੇ ਵਾਲੇ ਦੇਖਣ ਆਏ ਤਾਂ ਹੀਨਾ ਦੀਆਂ ਦੋਨੇਂ ਭੂਆ ਦੂਜੇ ਕਮਰੇ ਵਿੱਚ ਖਿਚੜੀ ਪਕਾਉਣ ਲੱਗ ਪਈਆਂ।

13. ਖੁੰਭਾਂ ਵਾਂਗ ਉੱਠਣਾ (ਦਬਾ -ਦਬ ਵਧਣਾ, ਬਹੁਤ ਜਲਦੀ ਵਧਣਾ) : ਦਸਵੀਂ – ਬਾਹਰਵੀਂ ਜਮਾਤ ਦੇ ਮੁੰਡੇ – ਕੁੜੀਆਂ ਖੁੰਭਾਂ ਵਾਂਗ ਉੱਠਣ ਲੱਗ ਜਾਂਦੇ ਹਨ।

14. ਖ਼ੂਨ ਦੇ ਘੁੱਟ ਪੀਣੇ (ਬਹੁਤ ਵੱਡੀ ਬੇਇੱਜਤੀ ਨੂੰ ਸਹਾਰਨਾ) : ਜਦੋਂ ਪਿੰਡ ਦੇ ਸਰਪੰਚ ਦੀ ਕੁੜੀ ਵਿਆਹ ਵਾਲੇ ਦਿਨ ਭੱਜ ਗਈ ਤਾਂ ਉਸਨੂੰ ਖ਼ੂਨ ਦੇ ਘੁੱਟ ਪੀਣੇ ਪਏ।

15. ਖੇਹ ਉਡਾਉਣੀ (ਬਦਨਾਮੀ ਵਾਲੇ ਕੰਮ ਕਰਨੇ) : ਮਾਪਿਆਂ ਦੀ ਖੇਹ ਉਡਾਉਣ ਨਾਲੋਂ ਚੰਗਾ, ਉਹਨਾਂ ਨੂੰ ਛੱਡ ਹੀ ਦਿਓ।

16. ਖੇਹ ਛਾਣਦੇ ਫਿਰਨਾ (ਥਾਂ – ਥਾਂ ਟੱਕਰਾਂ ਮਾਰਨੀਆਂ) : ਅਲੱਗ – ਅਲੱਗ ਕੰਮ ਵਿੱਚ ਖੇਹ ਛਾਣਕੇ ਫਿਰਨ ਨਾਲੋਂ ਚੰਗਾ ਹੈ ਕਿ ਕਿਸੇ ਇਕ ਕੰਮ ਨੂੰ ਕਰਨ ਵਿਚ ਪੂਰਾ ਜ਼ੋਰ ਲਗਾਇਆ ਜਾਵੇ।

17. ਖੇਰੂੰ – ਖੇਰੂੰ ਹੋ ਜਾਣਾ (ਨਿਖੜ ਜਾਣਾ) : ਭਾਰਤ – ਪਾਕਿਸਤਾਨ ਦੀ ਵੰਡ ਸਮੇਂ ਕਈ ਘਰ ਖੇਰੂੰ – ਖੇਰੂੰ ਹੋ ਗਏ।

18. ਖੌਰੂ ਪਾਉਣਾ (ਬਹੁਤ ਸ਼ੋਰ-ਸ਼ਰਾਬਾ ਪਾਉਣਾ) : ਵਿਆਹਾਂ ਵਿੱਚ ਖੌਰੂ ਪਾਉਣਾ ਸ਼ਰਾਬੀਆਂ ਵਾਸਤੇ ਮਾਮੂਲੀ ਗੱਲ ਹੁੰਦੀ ਹੈ।

Loading Likes...

Leave a Reply

Your email address will not be published. Required fields are marked *