1. ਆਈ – ਚਲਾਈ ਕਰਨੀ (ਜਿੰਨੀ ਕਮਾਈ ਓਨਾਂ ਹੀ ਖ਼ਰਚ ਕਰਨਾ ) : ਅੱਜ ਕੱਲ ਮਹਿੰਗਾਈ ਐਨੀ ਵੱਧ ਗਈ ਹੈ ਕਿ ਜੋੜਨਾ ਬਹੁਤ ਮੁਸ਼ਕਿਲ ਸਿਰਫ ਆਈ – ਚਲਾਈ ਹੀ ਹੋ ਰਹੀ ਹੈ।
2. ਅੱਖਾਂ ਉੱਤੇ ਬਿਠਾਉਣਾ (ਆਦਰ ਕਰਨਾ ) : ਜ਼ਿਆਦਾ ਅੱਖਾਂ ਤੇ ਬਿਠਾਉਣ ਵਾਲੇ ਤੋਂ ਵੀ ਬੱਚ ਕੇ ਰਹਿਣਾ ਚਾਹੀਦਾ ਹੈ।
3. ਆਢਾ ਲਾਉਣਾ (ਝਗੜਾ ਕਰਨਾ) : ਸ਼ਰੀਰੋਂ ਕਮਜ਼ੋਰ ਬੰਦੇ ਨੂੰ ਪਹਿਲਵਾਨ ਨਾਲ ਆਢਾ ਲਗਾਉਣ ਤੋਂ ਬਚਣਾ ਚਾਹੀਦਾ ਹੈ।
4. ਅੱਜ – ਕੱਲ੍ਹ ਕਰਨਾ (ਟਾਲ -ਮਟੋਲ ਕਰਨਾ ) : ਕਿਸੇ ਨੂੰ ਤੁਸੀਂ ਪੈਸੇ ਉਧਰ ਦੇ ਦਿਓ, ਫਿਰ ਵਾਪਿਸ ਦੇਣ ਵੇਲੇ ਹਮੇਸ਼ਾ ਉਹ ਅੱਜ – ਕੱਲ੍ਹ ਕਰਦਾ ਰਹੂਗਾ।
5. ਅੰਗ ਪਾਲਣਾ (ਸਹਾਈ ਹੋਣਾ) : ਕਿਸੇ ਵੀ ਕੰਮ ਵਿੱਚ ਹੱਥ ਪਾ ਲਵੋ, ਪ੍ਰਮਾਤਮਾ ਆਪ ਅੰਗ ਪਾਲ ਹੋਵੇਗਾ।
6. ਅਸਮਾਨ ਤੇ ਚੜ੍ਹਾਉਣਾ (ਉੱਚੀ ਪਦਵੀ ਦੇਣੀ) : ਅੱਜਕੱਲ੍ਹ ਦੇ ਸਮੇ ਵਿੱਚ ਅਸਮਾਨ ਤੇ ਉਹਨਾਂ ਨੂੰ ਚੜ੍ਹਾਉਣਾ ਚਾਹੀਦਾ ਹੈ ਜੋ ਇਸਦੇ ਕਾਬਿਲ ਹੋਣ।
7. ਅਸਮਾਨ ਨਾਲ ਗੱਲਾਂ ਕਰਨੀਆਂ (ਹੰਕਾਰੀ ਹੋ ਜਾਣਾ) : ਅਸਮਾਨ ਨਾਲ ਗੱਲਾਂ ਕਰਨ ਵਾਲੇ ਨੂੰ ਗਰੀਬਾਂ ਦੀ ਕੀ ਪਰਵਾਹ।
8. ਅਕਲ ਨੂੰ ਜੰਦਰਾ ਮਾਰਨ (ਅਕਲ ਤੋਂ ਕੰਮ ਨਾ ਲੈਣ) : ਨਸ਼ਿਆਂ ਦੇ ਚੱਕਰਾਂ ਵਿੱਚ ਫੱਸ ਕੇ ਨੌਜਵਾਨਾਂ ਨੇ ਤਾਂ ਅਕਲ ਨੂੰ ਜੰਦਰਾ ਹੀ ਮਾਰ ਲਿਆ ਹੈ।
9 . ਅੱਖ ਉੱਚੀ ਨਾ ਕਰਨੀ ਜਾਂ ਅੱਖ ਨਾ ਚੁੱਕਣੀ (ਸ਼ਰਮਾਉਣਾ) : ਅੱਖ ਉੱਚੀ ਨਾ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਬੇਵਕੂਫ ਹੈ।
10. ਅੱਖ ਆ ਜਾਣੀ (ਅੱਖ ਦੁਖਣੀ ਆ ਜਾਣੀ): ਪਹਿਲਾਂ ਤਾਂ ਉਸਨੇ ਤੇਜ਼ ਹਵਾ ਦੀ ਪਰਵਾਹ ਨਹੀਂ ਕੀਤੀ ਤੇ ਹੁਣ ਜੱਦ ਅੱਖ ਆ ਗਈ ਤਾਂ ਚੀਕਾਂ ਮਾਰਦਾ ਪਿਆ ਹੈ।
11. ਅੱਖ ਚੁਰਾਉਣੀ ਜਾਂ ਅੱਖ ਬਚਾਉਣੀ ( ਧਿਆਨ ਨਾ ਕਰਨਾ , ਸ਼ਰਮ ਦੇ ਮਾਰੇ ਸਾਹਮਣੇ ਨਾ ਹੋਣਾ) : ਜਿਹੜਾ ਬੰਦਾ ਤੁਹਾਡੇ ਤੋਂ ਅੱਖ ਚੁਰਾਉਂਦਾ ਹੋਵੇ ਉਸ ਤੋਂ ਦੂਰ ਰਹਿਣਾ ਹੀ ਥੀਕ।
12. ਅੱਖ ਮਾਰਨਾ (ਇਸ਼ਾਰਾ ਕਰਨਾ) : ਜਦੋਂ ਢਾਬੇ ਤੇ ਪੈਸੇ ਦੇਣ ਦੀ ਵਾਰੀ ਆਈ ਤਾਂ ਸੁਰਜੀਤ ਨੇ ਮੇਰੇ ਵੱਲ ਅੱਖ ਮਾਰ ਦਿੱਤੀ।
13. ਅੱਖ ਮੈਲੀ ਕਰਨੀ (ਬਦਨੀਤ ਹੋਣਾ) : ਅੱਖ ਮੈਲੀ ਕਰਨ ਨਾਲ ਕਿਸੇ ਦਾ ਵੀ ਕੰਮ ਸਿਰੇ ਨਹੀਂ ਚੜ੍ਹਦਾ।
14. ਅੱਖ ਲੜਨੀ ਜਾਂ ਲੱਗ ਜਾਣੀ ਜਾਂ ਅੱਖਾਂ ਚਾਰ ਹੋਣੀਆਂ (ਪਿਆਰ ਪੈ ਜਾਣਾ) : ਅੱਖਾਂ ਲੜਨ ਵਿੱਚ ਕੋਈ ਸ਼ਰਤ ਨਹੀਂ ਹੁੰਦੀ।
15. ਅੱਖ ਲਾਉਣੀ (ਸੌ ਜਾਣਾ) : ਜੇ ਦਿਨ ਵੇਲੇ ਕੜੀ ਮੇਹਨਤ ਕੀਤੀ ਜਾਵੇ ਤਾਂ ਛੇਤੀ ਹੀ ਅੱਖ ਲੱਗ ਜਾਂਦੀ ਹੈ।
16. ਅੱਖਾਂ ਅੱਗੇ ਸਰ੍ਹੋਂ ਫੁੱਲਣੀ (ਘਬਰਾ ਜਾਣਾ) : ਰੇਲ ਗੱਡੀ ਦੀ ਤੇਜ਼ ਰਫਤਾਰ ਨੂੰ ਦੇਖ ਕੇ ਤਾਂ ਮੇਰੀਆਂ ਅੱਖਾਂ ਅੱਗੇ ਸਰ੍ਹੋਂ ਹੀ ਫੁੱਲਣ ਲੱਗ ਪਈ।
17. ਅੱਖਾਂ ਪੱਕ ਜਾਣੀਆਂ (ਉਡੀਕ ਉਡੀਕ ਕੇ ਥੱਕ ਜਾਣਾ) : ਸਤਵਿੰਦਰ ਨੂੰ ਉਡੀਕਦੇ – ਉਡੀਕਦੇ ਉਸਦੀ ਮਾਂ ਦੀਆਂ ਤਾਂ ਅੱਖਾਂ ਹੀ ਪੱਕ ਗਈਆਂ ਨੇ।
18. ਅੱਖਾਂ ਮੀਟ ਛੱਡਣੀਆਂ (ਵੇਖ ਕੇ ਅਣਡਿੱਠਾ ਕਰਨਾ) : ਅੱਖਾਂ ਮੀਟ ਛੱਡਣ ਵਾਲੇ ਤੋਂ ਦੂਰ ਰਹਿਣਾ ਹੀ ਥੀਕ ਹੈ।
19 . ਅੱਖਾਂ ਮੀਟ ਜਾਣ (ਪਰਲੋਕ ਸਿਧਾਰ ਜਾਣਾ) : ਅੱਜ ਸਵੇਰੇ ਹੀ ਮੇਰੇ ਮਿੱਤਰ ਦਾ ਭਰਾ ਹਰਟ ਐਟਕ ਨਾਲ ਅੱਖਾਂ ਮੀਟ ਗਿਆ।
20. ਅੱਖਾਂ ਫੇਰ ਲੈਣੀਆਂ (ਮਿੱਤਰਤਾ ਛੱਡ ਦੇਣੀ) : ਜ਼ਰੂਰਤ ਦੇ ਸਮੇ ਅੱਖਾਂ ਫੇਰ ਲੈਣ ਵਾਲਿਆਂ ਤੋਂ ਦੂਰੀ ਹੀ ਥੀਕ।
21. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) : ਜਦੋਂ ਬਾਰ – ਬਾਰ ਇੱਕੋ ਬੰਦਾ ਅੱਖਾਂ ਵਿੱਚ ਘੱਟਾ ਪਾਉਣੋਂ ਨਾ ਹਟੇ ਤਾਂ, ਉਸ ਤੋਂ ਦੂਰ ਰਹਿਣਾ ਹੀ ਥੀਕ ਹੁੰਦਾ ਹੈ।
22. ਅੱਖਾਂ ਵਿਚ ਚਰਬੀ ਆਉਣੀ (ਹੰਕਾਰਿਆ ਜਾਣਾ) : ਰਾਜਨੀਤੀ ਵਿੱਚ ਆਉਣ ਕਰਕੇ ਸਾਰਿਆਂ ਦੀਆਂ ਅੱਖਾਂ ਵਿੱਚ ਚਰਬੀ ਆਉਣ ਲੱਗ ਜਾਂਦੀ ਹੈ।
23. ਅੱਖਾਂ ਵਿਚ ਰੜਕਣਾ (ਚੰਗਾ ਨਾ ਲੱਗਣਾ) : ਹਰ ਵੇਲੇ ਕੰਮ ਨੂੰ ਟਾਲਣ ਵਾਲਾ ਹਮੇਸ਼ਾ ਅਫਸਰਾਂ ਦੀਆਂ ਅੱਖਾਂ ਵਿਚ ਰੜਕਦਾ ਰਹਿੰਦਾ ਹੈ।
24. ਅੱਗ ਨਾਲ ਖੇਡਣਾ (ਖਤਰੇ ਵਾਲਾ ਕੰਮ ਕਰਨਾ) : ਜੋ ਅੱਗ ਨਾਲ ਖੇਡਣ ਦਾ ਚਾਹਵਾਨ ਨਾ ਹੋਵੇ ਉਹ ਆਰਮੀ ਵਿਚ ਨਹੀਂ ਜਾ ਸਕਦਾ।
25. ਅੱਗ ਲੱਗ ਜਾਣੀ ਜਾਂ ਅੱਗ ਬਗੋਲਾ ਹੋਣਾ (ਗੁੱਸਾ ਚੜ੍ਹਨਾ) : ਵੇਹਲੇ ਬੰਦੇ ਨੂੰ ਦੇਖ ਕੇ ਤਾਂ ਸਾਰਿਆਂ ਨੂੰ ਅੱਗ ਲੱਗ ਜਾਂਦੀ ਹੈ।
26. ਅੱਗ ਲੱਗਣੀ ਜਾਂ ਅੱਗ ਦੇ ਭਾਅ ਹੋਣਾ (ਮਹਿੰਗਾਈ ਵਧ ਜਾਣੀ) ਅੱਜ ਕੱਲ ਤਾਂ ਹਰ ਚੀਜ਼ ਨੂੰ ਹੀ ਅੱਗ ਲੱਗੀ ਹੋਈ ਆ, ਭਲਾਂ ਗਰੀਬ ਬੰਦਾ ਕਿਵੇਂ ਗੁਜ਼ਾਰਾ ਕਰੂ।
27. ਅੱਗ ਲਾਉਣੀ (ਭੜਕਾਉਣਾ) : ਹਰ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਨਹੀਂ ਤਾਂ ਬਹੁਤ ਲੋਕ ਤਾਂ ਪਹਿਲਾਂ ਹੀ ਅੱਗ ਲਗਾਉਣ ਨੂੰ ਖੜੇ ਨੇ।
28. ਅੱਗਾ ਸੁਆਰਨਾ (ਪਰਲੋਕ ਸੁਆਰਨਾ) : ਸਾਰੀ ਉਮਰ ਲੋਕਾਂ ਨਾਲ ਬੇਈਮਾਨੀ ਕਰ ਕੇ ਖਾਣ ਨਾਲ ਅੱਗਾ ਨਹੀਂ ਸੁਆਰਿਆ ਜਾ ਸਕਦਾ।
29. ਅੱਗਾ – ਪਿੱਛਾ ਸੋਚਣਾ (ਲਾਭ – ਹਾਨੀ ਸੋਚਣਾ) : ਅੱਗਾ – ਪਿੱਛਾ ਸੋਚ ਕੇ ਹੀ ਸਾਨੂੰ ਆਪਣਾ ਪੈਸਾ ਖਰਚਣਾ ਚਾਹੀਦਾ ਹੈ।
30. ਅੱਗਾ ਮਾਰਿਆ ਜਾਣਾ (ਔਤਰੇ ਹੋਣਾ , ਭਵਿੱਖ ਖ਼ਰਾਬ ਹੋ ਜਾਣਾ): ਬਾਹਰਲੇ ਮੁਲਕ ਜਾਣ ਦੇ ਚੱਕਰ ਵਿੱਚ ਉਸਨੇ ਪੜ੍ਹਾਈ ਛੱਡ ਕੇ ਆਪਣਾ ਅੱਗਾ ਮਾਰ ਲਿਆ।
31. ਅੱਗੇ -ਪਿੱਛੇ ਫਿਰਨਾ (ਸਤਿਕਾਰ ਕਰਨਾ) : ਉਸਤਾਦ ਲੋਕਾਂ ਦੇ ਅੱਗੇ – ਪਿੱਛੇ ਫਿਰ ਕੇ ਹੀ ਕੁੱਝ ਹਾਸਲ ਕੀਤਾ ਜਾ ਸਕਦਾ ਹੈ।
32. ਅੱਡੀ ਚੋਟੀ ਦਾ ਜ਼ੋਰ ਲਾਉਣਾ (ਪੂਰਾ ਜ਼ੋਰ ਲਾਉਣਾ) : ਕੁੱਝ ਵੀ ਹਾਸਲ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪੈਂਦਾ ਹੈ।
33. ਅੱਡੀਆਂ – ਗੋਡੇ ਰਗੜਨੇ (ਮਿੰਨਤਾਂ ਕਰਨੀਆਂ) : ਉਹਨਾਂ ਲੋਕਾਂ ਦੇ ਅੱਗੇ ਅੱਡੀਆਂ – ਗੋਡੇ ਨਹੀਂ ਰਗੜਨੇ ਚਾਹੀਦੇ ਜਿਨ੍ਹਾਂ ਦੇ ਲਈ ਤੁਹਾਡੀ ਕੋਈ ਕੀਮਤ ਹੀ ਨਹੀਂ ਹੈ।
34. ਅਲਖ ਮੁਕਾਉਣੀ (ਖ਼ਤਮ ਕਰਨਾ) : ਸਾਡੀ ਫੌਜ ਵੈਸੇ ਤਾਂ ਕਿਸੇ ਨੂੰ ਕੁੱਝ ਕਹਿੰਦੀ ਨਹੀਂ, ਪਰ ਜੇ ਆਪਣੀ ਤੇ ਆ ਜਾਵੇ ਤਾਂ ਦੁਸ਼ਮਣਾਂ ਦੀ ਅਲਖ ਮੁਕਾ ਦਿੰਦੀ ਹੈ।
35. ਅੱੜਿਕਾ ਡਾਹੁਣਾ (ਵਿਘਨ ਪਾਉਣਾ) : ਅੱਜ ਕਲ ਲੋਕ ਕਈ ਤਰੀਕਿਆਂ ਨਾਲ ਤੁਹਾਡੇ ਕੰਮਾਂ ਵਿੱਚ ਅੜਿੱਕਾ ਡਾਹਦੇਂ ਨੇ।
36. ਅੜੀ ਭੰਨਣੀ (ਹੰਕਾਰ ਭੰਨਣਾ) : ਹਰ ਬਾਰ ਵੋਟਾਂ ਵਿਚੋਂ ਜਿੱਤਣ ਵਾਲੇ ਨੇਤਾ ਨੂੰ ਇਕ ਨਵੇਂ ਬੰਦੇ ਨੇ ਹਰਾ ਕੇ ਉਸਦੀ ਅੜੀ ਭੰਨ ਦਿੱਤੀ।
Loading Likes...