ਮੁਹਾਵਰੇ ਤੇ ਉਹਨਾਂ ਦੀ ਵਰਤੋਂ – 3

1. ਸਰ ਕਰਨਾ : (ਜਿੱਤ ਲੈਣਾ) ਬੰਦਾ ਬਹਾਦਰ ਨੇ ਘਮਸਾਨ ਦੀ ਲੜਾਈ ਪਿੱਛੋਂ ਸਰਹੰਦ ਨੂੰ ਸਰ ਕਰ ਲਿਆ।

2. ਸੱਤੀਂ ਕੱਪੜੀ ਅੱਗ ਲੱਗਣੀ: (ਬਹੁਤ ਗੁੱਸਾ ਚੜ੍ਹਨਾ)  : ਜਦ ਰਾਣੀ ਨੇ ਆਪਣੀ ਧੀ ਨੂੰ ਸੱਸ ਕੋਲੋਂ ਪੈਦੀ ਮਾਰ ਆਪਣੀ ਅੱਖੀਂ ਵੇਖੀ ਤਾਂ ਉਸ ਦੇ ਸੱਤੀਂ ਕੱਪੜੀ ਅੱਗ ਲੱਗ ਗਈ, ਉਸਨੇ ਉਸੇ ਵੇਲੇ ਧੀ ਨੂੰ ਪੇਕੇ ਜਾਣ ਲਈ ਕਿਹਾ।

3. ਸਾਖੀ ਭਰਨੀ : (ਗਵਾਹੀ ਦੇਣੀ) : ਇਤਿਹਾਸ ਸਾਖੀ ਭਰਦਾ ਹੈ ਕਿ ਸਾਡੇ ਦੇਸ਼- ਵਾਸੀ ਦੇਸ਼ ਅਤੇ ਕੌਮ ਦੀ ਖ਼ਾਤਰ ਹਰ ਪ੍ਰਕਾਰ ਦੀ ਕੁਰਬਾਨੀ ਦੇਂਦੇ ਆਏ ਹਨ।

4. ਸਿਰੋਂ ਨੰਗੀ ਹੋਣਾ: (ਵਿਧਵਾ ਹੋਣਾ) ਲੜਾਈ ਦੇ ਸਮੇਂ ਸੈਨਿਕਾਂ ਦੀਆਂ ਮੌਤਾਂ ਕਾਰਨ ਅਣਗਿਣਤ ਸੁਹਾਗਣਾਂ ਸਿਰੋਂ ਨੰਗੀਆਂ ਹੋ ਜਾਂਦੀਆਂ ਹਨ।

5. ਸਦਾ ਦੀ ਨੀਂਦ ਸੌਂ ਜਾਣਾ : (ਮਰ ਜਾਣਾ) : 27 ਮਈ, 1964 ਈ. ਨੂੰ ਪੰਡਿਤ ਜਵਾਹਰ ਲਾਲ ਨਹਿਰੂ ਸਦਾ ਦੀ ਨੀਂਦ ਸੌਂ ਗਏ।

6. ਸਰ ਜਾਣਾ (ਲੋਡ਼ ਪੂਰੀ ਹੋ ਜਾਣੀ) : ਅੱਜ ਦੇ ਸਮੇ ਸਰ ਜਾਣ ਮਗਰੋਂ ਕੋਈ ਕਿਸੇ ਨੂੰ ਨਹੀਂ ਪੁੱਛਦਾ।

7. ਸਾਹ ਕੱਢਣਾ ਜਾਂ ਸਾਹ ਲੈਣਾ (ਆਰਾਮ ਕਰਨ) : ਕੰਮ ਵੀ ਕਰੋ ਤੇ ਸਾਹ ਵੀ ਲਵੋ, ਨਿਰੋਗ ਰਹਿਣ ਦਾ ਵਧੀਆ ਤਰੀਕਾ ਹੈ।

8. ਸਾਹ ਸੁੱਕਣਾ (ਡਰਨਾ) : ਯਮਨ ਨੇ ਜਿਵੇੰ ਹੀ ਸੱਪ ਦੇਖਿਆ ਉਸਦੇ ਸਾਹ ਸੁੱਕ ਗਏ।

9. ਸਾਹ ਵਿੱਚ ਸਾਹ ਆਉਣਾ (ਕਿਸੇ ਮੁਸੀਬਤ ਤੋਂ ਨਿਕਲ ਕੇ ਸਧਾਰਨ ਅਵਸਥਾ ਵਿਚ ਹੋਣਾ) : ਕਈ ਸਾਲਾਂ ਬਾਅਦ ਆਪਣੇ ਪਿੰਡ ਨੂੰ ਪਰਤ ਕੇ ਸੋਨੂ ਦੇ ਸਾਹ ਵਿਚ ਸਾਹ ਆਏ।

10. ਸਿੱਧੀ ਉਂਗਲੀ ਘਿਉ ਕੱਢਣਾ (ਕੋਈ ਔਖਾ ਕੰਮ ਸੌਖੀ ਨਾਲ ਕਰਨਾ) : ਅੱਜ ਕੱਲ ਸਾਰੇ ਕੰਮ ਸਿੱਧੀ ਉਂਗਲੀ ਨਾਲ ਘਿਉ ਕੱਢਣ ਵਾਲੇ ਹੀ ਨੇ।

11. ਸਿਰ ਚੜ੍ਹਨਾ (ਮੱਛਰਨਾ) : ਜ਼ਿਆਦਾ ਪਿਆਰ ਕਰਨ ਨਾਲ ਵੀ ਕਈ ਲੋਕ ਸਿਰ ਚੜ੍ਹ ਜਾਂਦੇ ਨੇ।

12. ਸਿਰ ਸਵਾਹ ਪਾਉਣੀ (ਬਦਨਾਮੀ ਕਰਨੀ) : ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਜਾਣ ਤੇ ਉਸਨੇ ਸਾਰੇ ਪਿੰਡ ਸਾਹਮਣੇ ਸਿਰ ਸਵਾਹ ਪਵਾ ਲਈ।

13. ਸਿਹਰਾ ਲਾਉਣਾ (ਵਡਿਆਈ ਹੋਣੀ): ਵਧੀਆ ਬੋਲ ਚਾਲ ਦੇ ਕਰਕੇ ਚਾਰੇ ਪਾਸੇ ਉਸਦਾ ਸੇਹਰਾ ਲਾਇਆ ਜਾਂਦਾ ਹੈ।

14. ਸਿਰ ਹੋਣਾ (ਕਿਸੇ ਭੈੜੇ ਦੇ ਮਗਰ ਪੈ ਜਾਣਾ) : ਬਹੁਤ ਬਾਰ ਮਨਾ ਕਰਨ ਤੇ ਵੀ ਉਹ ਅਮਲੀ ਦੇ ਸਿਰ ਹੋ ਗਿਆ।

15. ਸਿਰ ਖਾਣਾ (ਰੌਲਾ ਪਾਉਣ, ਤੰਗ ਕਰਨਾ) : ਕਿਸੇ ਵੀ ਮਹਿਮਾਨ ਦੇ ਆਉਣ ਤੇ ਯਮਨ ਸਿਰ ਖਾ ਲੈਂਦਾ ਹੈ।

16. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਰੁੱਝਿਆ ਰਹਿਣਾ) : ਪੇਪਰਾਂ ਦੇ ਸਮੇ ਬੱਚਿਆਂ ਕੋਲ ਤਾਂ ਸਿਰ ਖੁਰਕਣ ਦੀ ਵੇਹਲ ਵੀ ਨਹੀਂ ਹੁੰਦੀ।

17. ਸਿਰ ਗੋਡਿਆਂ ਵਿਚ ਦੇਣਾ (ਸ਼ਰਮਿੰਦਗੀ ਉਠਾਉਣੀ) : ਸਿਰ ਗੋਡਿਆਂ ਵਿਚ ਦੇਣ ਨਾਲੋਂ ਚੰਗਾ ਹੈ ਪਹਿਲਾਂ ਹੀ ਸਹੀ ਕੰਮ ਕਰੋ।

18. ਸਿਰ ਤੇ ਪੈਣਾ (ਮੁਸੀਬਤ ਆ ਪੈਣੀ) : ਪਿਤਾ ਜੀ ਦੀ ਅਚਾਨਕ ਮੌਤ ਹੋਣ ਕਰਕੇ ਸਭ ਸਿਰ ਤੇ ਪੈ ਗਿਆ।

19. ਸਿਰ ਤੇ ਰੱਖਣਾ (ਆਦਰ-ਸਤਿਕਾਰ ਕਰਨਾ) : ਬਜ਼ੁਰਗਾਂ ਨੂੰ ਹਮੇਸ਼ਾ ਸਿਰ ਤੇ ਰੱਖਣਾ ਚਾਹੀਦਾ ਹੈ।

20. ਸਿਰ ਦੇ ਵਾਲਾਂ ਨੂੰ ਆਉਣਾ (ਲੜਨ ਲੱਗਣਾ) : ਜਦ ਮੈਂ ਉਸਨੂੰ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਹ ਸਿਰ ਦੇ ਵਾਲਾਂ ਨੂੰ ਹੀ ਆ ਗਿਆ।

21. ਸਿਰ ਦੇਣਾ (ਜਾਨ ਕੁਰਬਾਨ ਕਰਨਾ) : ਅਜ਼ਾਦੀ ਕਈ ਦੇਸ਼ ਭਗਤਾਂ ਨੇ ਸਿਰ ਦੇ ਕੇ ਲਈ ਹੈ।

22. ਸਿਰ ਪੈਰ ਨਾ ਹੋਣਾ (ਨਿਰਾ ਝੂਠ, ਜਿਸ ਦਾ ਕੁਝ ਵੀ ਪਤਾ ਨਾ ਹੋਏ) : ਪੁਲੀਸ ਕਹਿ ਰਹੀ ਸੀ ਕਿ ਉਸਦੇ ਬਿਆਨਾਂ ਦਾ ਕੋਈ ਸਿਰ ਪੈਰ ਨਹੀਂ ਹੈ।
23. ਸਿਰ ਨੂੰ ਆਉਣਾ (ਲੜਨ ਨੂੰ ਪੈਣਾ) : ਉਧਾਰ ਦਿੱਤੇ ਪੈਸੇ ਮੰਗਣ ਤੇ ਉਹ ਸਿਰ ਨੂੰ ਆ ਗਿਆ।

24. ਸਿਰ ਫੜ ਕੇ ਬਹਿਣਾ (ਘਬਰਾ ਜਾਣਾ) : ਰਸਤੇ ਵਿਚ ਇਕ ਏਕ੍ਸਿਡੇੰਟ ਦੇਖ ਕੇ ਮੇਰੀ ਪਤਨੀ ਸਿਰ ਫੜ ਕੇ ਬਹਿ ਗਈ।

25. ਸਿਰ ਫਿਰਨਾ (ਪਾਗਲ ਹੋਣਾ) : ਉਹ ਕੁੜੀ ਦੇ ਪਿਆਰ ਵਿਚ ਐਂਨਾ ਪੈ ਗਿਆ ਹੈ ਕਿ ਲਗਦਾ ਉਸਦਾ ਸਿਰ ਫਿਰ ਗਿਆ ਹੈ।

26. ਸਿਰ ਫੇਰਨਾ (ਨਾਂਹ ਕਰਨੀ) : ਕਿਸੇ ਕੰਮ ਨੂੰ ਕਰਨ ਤੇ ਜੇ ਮੁਸੀਬਤ ਮਹਿਸੂਸ ਹੋਵੇ ਤਾਂ ਉਸਤੋਂ ਸਿਰ ਫੇਰ ਲੈਣਾ ਹੀ ਬੇਹਤਰ ਹੈ।

27. ਸਿਰ ਮਾਰਨਾ (ਇਨਕਾਰ ਕਰ ਦੇਣਾ) : ਬੇਈਮਾਨ ਬੰਦੇ ਨੂੰ ਕਿਸੇ ਕੰਮ ਤੋਂ ਪਹਿਲਾਂ ਹੀ ਸਿਰ ਮਾਰ ਦਿਓ।

28. ਸਿਰ ਮੁੰਨਣਾ (ਠੱਗਣਾ) : ਪੰਜ ਸਾਲਾਂ ਤੋਂ ਰਮੇਸ਼ ਦੇ ਘਰ ਰਹਿ      ਰਿਹਾ ਉਸਦਾ ਨੌਕਰ ਕੱਲ ਉਸਦਾ ਸਿਰ ਮੁੰਨ ਕੇ ਚਲਾ ਗਿਆ।

29. ਸਿਰ ਮੁਨਾ ਕੇ ਭੱਦਰਾਂ ਪੁੱਛਣੀਆਂ (ਪਹਿਲਾਂ ਕੋਈ ਕੰਮ ਗ਼ਲਤ    ਤਰੀਕੇ ਨਾਲ ਕਰ ਲੈਣਾ ਤੇ ਫਿਰ ਉਸ ਬਾਰੇ ਸਕੀਮਾਂ ਸੋਚਣੀਆਂ) :      ਪਹਿਲਾਂ ਕਾਕੇ ਨੇ ਆਪਣੇ ਘਰ ਚੋਰੀ ਕੀਤੀ ਤੇ ਫੇਰ ਸਿਰ ਮੁਨਾ ਕੇ         ਭੱਦਰਾਂ ਪੁੱਛਣ ਲੱਗ ਪਿਆ।

30. ਸਿਰੋਂ ਫੜਨਾ (ਮੌਕੇ ਤੇ ਫੜਨਾ) : ਰਿਸ਼ਵਤ ਦੇ ਚੱਕਰ ਵਿਚ ਪੁਲਿਸ ਨੇ ਉਸਨੂੰ ਸਿਰੋਂ ਹੀ ਫੜ ਲਿਆ।

Loading Likes...

Leave a Reply

Your email address will not be published. Required fields are marked *