ਮੁਹਾਵਰੇ ਤੇ ਉਹਨਾਂ ਦੀ ਵਰਤੋਂ – 5

1. ਹੱਥ ਤੰਗ ਹੋ ਜਾਣਾ (ਗਰੀਬੀ ਆਉਣੀ) : ਧੀ ਦੇ ਵਿਆਹ ਦੇ ਖਰਚ ਨਾਲ  ਉਸ ਦਾ ਹੱਥ ਤੰਗ ਹੋ ਗਿਆ ਹੈ।

2. ਹੱਥ ਟੱਡਣਾ (ਮੰਗਣਾ) : ਕਿਸੇ ਅੱਗੇ ਹੱਥ ਟੱਡਣ ਨਾਲੋਂ ਚੰਗਾ ਕੁੱਝ ਆਪ ਹੀ ਕੰਮ ਕੀਤਾ ਜਾਵੇ।

3. ਹੱਥ ਪੈਰ ਮਾਰਨ (ਕੋਸ਼ਿਸ਼ ਕਰਨੀ) : ਨੌਕਰੀ ਪ੍ਰਾਪਤ ਕਰਨ ਵਾਸਤੇ ਉਸ ਨੇ ਬਹੁਤ ਹੱਥ ਪੈਰ ਮਾਰੇ, ਪਰ ਸਫਲ ਨਹੀਂ ਹੋਇਆ।

4. ਹਰਨ ਹੋ ਜਾਣਾ (ਦੌੜ ਜਾਣਾ) : ਪੁਲਿਸ ਨੂੰ ਆਉਂਦਿਆਂ ਵੇਖ ਕੇ ਚੋਰ ਹਰਨ ਹੋ ਹੀ ਜਾਂਦੇ ਨੇ।

5. ਹਿੱਕ ਤੇ ਸੱਪ ਲੇਟਣਾ (ਈਰਖਾ ਨਾਲ ਸੜਨਾ) : ਹਿੱਕ ਤੇ ਸੱਪ ਲੇਟਣ ਨਾਲੋਂ ਚੰਗਾ ਹੈ ਉਸਦੇ ਬਰਾਬਰ ਮੇਹਨਤ ਕਰੋ।

6. ਹਜਾਮਤ ਕਰਨੀ (ਠੱਗਣਾ) : ਹਮੇਸ਼ਾ ਆਪਣੇ ਹੀ ਹਜਾਮਤ ਕਰ ਕੇ ਜਾਂਦੇ ਨੇ।

7. ਹੱਡ ਭੰਨਣੇ (ਮਿਹਨਤ ਕਰਨੀ) : ਦਿਨੇ ਹੱਡ ਭੰਨਣ ਨਾਲ ਨੀਂਦ ਸੌਖੀ ਆਉਂਦੀ ਹੈ।

8. ਹੱਥ ਉਠਾਉਣਾ ਜਾਂ ਹੱਥ ਚੁੱਕਣਾ (ਮਾਰਨਾ) : ਆਪਣੇ ਤੋਂ ਵੱਡਿਆਂ ਤੇ ਹੱਥ ਚੁੱਕਣਾ ਸ਼ੋਭਾ ਨਹੀਂ ਦਿੰਦਾ।

9.  ਹੱਥਾਂ ਉੱਤੇ ਸਰ੍ਹੋਂ ਜਮਾਉਣੀ (ਕੋਈ ਕੰਮ ਬਹੁਤ ਛੇਤੀ ਕਰ ਲੈਣਾ) : ਹੱਥਾਂ ਉੱਤੇ ਸਰ੍ਹੋਂ ਜਮਾਉਣਾ ਹੋਵੇ ਤਾਂ ਬਜ਼ੁਰਗਾਂ ਦੇ ਲੜ ਲੱਗਣਾ ਪਵੇਗਾ।

10. ਹੱਥ ਹੇਠਾਂ ਕਰਨਾ ਜਾਂ ਹੱਥਾਂ ਉੱਤੇ ਪਾਉਣਾ (ਵਸ ਵਿਚ ਕਰਨਾ) : ਅੱਜ ਕੱਲ ਹਰ ਬੰਦੇ ਨੂੰ ਉਸਦੀ ਘਰਵਾਲੀ ਹੱਥ ਹੇਠਾਂ ਕਰ ਕੇ ਰੱਖਦੀ ਹੈ।

11. ਹੱਥ ਕਰਨਾ ਜਾਂ ਹੱਥ ਮਾਰਨਾ ਜਾਂ ਹੱਥ ਫੇਰਨਾ (ਧੋਖਾ ਕਰਨਾ) : ਆਪਣੇ ਘਰ ਉੱਤੇ ਹੀ ਹੱਥ ਫੇਰਨ ਨਾਲ ਇੱਜਤ ਚਲੀ ਜਾਂਦੀ ਹੈ।

12. ਹੱਥ ਤੇ ਹੱਥ ਰੱਖ ਕੇ ਬੈਠਣਾ (ਕੋਈ ਕੰਮ ਨਾ ਕਰਨਾ) : ਅੱਜ ਦੇ ਸਮੇ ਵਿੱਚ ਘਰ ਦੀ ਔਰਤ ਵੀ ਹੱਥ ਤੇ ਹੱਥ ਰੱਖ ਕੇ ਨਹੀਂ ਬੈਠ ਸਕਦੀ।

13. ਹੱਥ ਧੋ ਬੈਠਣਾ (ਨਿਰਾਸ਼ ਹੋ ਜਾਣਾ) : ਚਾਲ ਕੋਈ ਗੱਲ ਨਹੀਂ, ਹੋਰ ਮਿਹਨਤ ਕਰ, ਹੱਥ ਧੋ ਬੈਠਣ ਨਾਲ ਕੁੱਝ ਨਹੀਂ ਹੁੰਦਾ।

14. ਹੱਥ ਧੋ ਕੇ ਪਿੱਛੇ ਪੈਣਾ (ਪਿੱਛਾ ਨਾ ਛੱਡਣਾ) : ਕਿਸੇ ਕੰਮ ਪਿੱਛੇ ਹੱਥ ਧੋ ਕੇ ਪੈਣ ਨਾਲ ਹੀ ਗੱਲ ਬਣਦੀ ਹੈ।

15. ਹੱਥ-ਪੈਰ ਪੈਣੇ ਜਾਂ ਹੱਥਾਂ-ਪੈਰਾਂ ਦੀ ਪੈ ਜਾਣੀ (ਘਬਰਾਹਟ ਵਧ ਜਾਣੀ) : ਸਵੇਰੇ ਸਾਰ ਹੀ ਵੇਹੜੇ ਵਿਚ ਸੱਪ ਦੇਖ ਕੇ ਮੈਨੂੰ ਹੱਥਾਂ – ਪੈਰਾਂ ਦੀ ਪੈ ਗਈ।

16. ਹੱਥਾਂ-ਪੈਰਾਂ ਵਿੱਚ ਹੋ ਜਾਣਾ (ਬਚਣੋਂ ਬੇ-ਆਸ ਹੋ ਜਾਣਾ) : ਡਾਕਟਰਾਂ ਦੇ ਜਵਾਬ ਦੇਣ ਮਗਰੋਂ ਉਹ ਹੱਥਾਂ-ਪੈਰਾਂ ਵਿਚ ਹੋ ਗਿਆ।

17. ਹੱਥ ਫੇਰ ਜਾਣਾ (ਸਭ ਕੁਝ ਲੁੱਟ-ਪੁੱਟ ਕੇ ਲੈ ਜਾਣਾ) : ਸਾਡੇ ਗਵਾਂਢੀ ਸਿਰਫ ਅੱਧੇ ਘੰਟੇ ਵਾਸਤੇ ਹੀ ਕਿਤੇ ਗਏ ਸਨ ਕਿ ਕੋਈ ਉਹਨਾਂ ਦੇ ਘਰ ਹੱਥ ਫੇਰ ਗਿਆ।

18. ਹੱਥ ਬੰਨ੍ਹਣਾ (ਮਿੰਨਤਾਂ ਕਰਨੀਆਂ) : ਕਈ ਵਾਰ ਮਾਲਕ ਲੋਕਾਂ ਨੂੰ ਵੀ ਆਪਣੇ ਕਰਮਚਾਰੀਆਂ ਦੇ ਅੱਗੇ ਹੱਥ ਬੰਨਣੇ ਪੈਂਦੇ ਨੇ।

19. ਹੱਥ ਮਲਣਾ (ਪਛਤਾਉਣਾ) : ਸਮਾਂ ਨਿੱਕਲ ਜਾਣ ਤੋਂ ਬਾਅਦ ਹੱਥ ਮਲਣ ਦਾ ਕੋਈ ਫਾਇਦਾ ਨਹੀਂ ਹੁੰਦਾ।

20. ਹੱਥ ਵੱਢ ਕੇ ਦੇਣੇ (ਕੋਈ ਚੀਜ਼ ਲਿਖ ਕੇ ਦੇਣੀ) : ਜਿਉਂਦੇ ਜੀਅ ਅੱਪਣੇ ਬੱਚਿਆਂ ਦੇ ਨਾਂ ਜ਼ਮੀਨ ਦੇਣਾ, ਆਪਣੇ ਹੱਥ ਵੱਢਣ ਦੇ ਬਰਾਬਰ ਹੈ।

21. ਹਿਕ ਠੋਕਣੀ (ਵੰਗਾਰਨਾ) : ਹਿਕ ਠੋਕ ਕੇ ਕੰਮ ਕਰਨ ਦਾ ਮਜ਼ਾ ਹੀ ਅਲੱਗ ਹੁੰਦਾ ਹੈ।

22. ਹੱਥੀਂ ਛਾਵਾਂ ਕਰਨੀਆਂ (ਆਦਰ-ਮਾਣ ਕਰਨਾ) : ਹੱਥੀਂ ਛਾਵਾਂ ਕਰਨ ਨਾਲ ਘਾਟਾ ਨਹੀਂ ਪੈਂਦਾ, ਫਾਇਦਾ ਜ਼ਰੂਰ ਹੁੰਦਾ ਹੈ।

23. ਹਵਾਸ ਗੁੰਮ ਹੋ ਜਾਣੇ (ਬੇਹੋਸ਼ ਹੋ ਜਾਣਾ) : ਸਾਈਕਲ ਤੋਂ ਡਿੱਗਦੇ ਸਾਰ ਹੀ ਬਜ਼ੁਰਗ ਦੇ ਹਵਾਸ ਗੁੰਮ ਹੋ ਗਏ।

24. ਹਾਮੀ ਭਰਨੀ (ਕਿਸੇ ਦੀ ਜ਼ਮਾਨਤ ਦੇਣੀ) : ਕਿਸੇ ਦੀ ਵੀ ਹਾਮੀ ਭਰਨ ਤੋਂ ਪਹਿਲਾਂ ਉਸਦਾ ਪਿਛੋਕੜ ਜ਼ਰੂਰ ਜਾਣ ਲੈਣਾ ਚਾਹੀਦਾ ਹੈ।

25. ਹਿੱਕ ਸਾੜਨੀ (ਕੋਈ ਨਿਕੰਮੀ ਗੱਲ ਕਰ ਕੇ ਦਿਲ ਸਾੜਨਾ) : ਬਾਰ – ਬਾਰ ਹਿੱਕ ਸਾੜਨ ਵਾਲਿਆਂ ਬੰਦਿਆਂ ਤੋਂ ਦੂਰ ਰਹਿਣਾ ਹੀ ਥੀਕ।

26. ਹਿੱਕ ਤੇ ਮੂੰਗ ਦਲਣਾ (ਦੁਖੀ ਕਰਨਾ) : ਬੱਚੇ ਜੱਦ ਛੋਟੇ ਹੁੰਦੇ ਨੇ ਤਾਂ ਆਪਣੀ ਮਾਂ ਦੇ ਹਿੱਕ ਤੇ ਮੂੰਗ ਦਲ ਕੇ ਰੱਖਦੇ ਨੇ।

27. ਹੁੱਕਾ-ਪਾਣੀ ਛੇਕਣਾ (ਬਰਾਦਰੀ ਵੱਲੋਂ ਛੇਕਿਆ ਜਾਣਾ) : ਆਪਣੀ ਬਿਰਾਦਰੀ ਤੋਂ ਬਾਹਰ ਕੋਈ ਕੰਮ ਕਰਨ ਨਾਲ ਤਾਂ ਹੁੱਕਾ – ਪਾਣੀ ਛੇਕ ਹੀ ਜਾਂਦਾ ਹੈ।

Loading Likes...

Leave a Reply

Your email address will not be published. Required fields are marked *