ਸਾਈਕਲ ਅਗਰਬੱਤੀ ਦੀ ਹੋਂਦ

ਸਾਈਕਲ ਅਗਰਬੱਤੀ ਕਿਵੇਂ ਹੋਂਦ ਵਿਚ ਆਈ ?

ਅੱਜ 16 ਫ਼ੀਸਦੀ, ਸਾਈਕਲ ਅਗਰਬੱਤੀ ਦਾ ਮਾਰਕਿਟ ਸ਼ੇਅਰ ਹੈ। ਸ਼੍ਰੀ ਐਨ. ਰੰਗਾ ਰਾਓ ਜਿਨ੍ਹਾਂ ਦੇ ਪਿਤਾ ਜੀ ਦੀ ਮੌਤ ਉਹਨਾਂ ਦੇ ਅੱਠ ਸਾਲ ਦੀ ਉਮਰ ਵਿਚ ਹੋ ਗਈ ਸੀ। ਜਿੰਮੇਦਾਰੀ ਨੂੰ ਸਮਝਦੇ ਹੋਏ ਬਹੁਤ ਹੀ ਛੋਟੀ ਉਮਰ ਵਿਚ ਸਟੋਰ ਸੁਪਰਵਾਈਜ਼ਰ ਦੀ ਨੌਕਰੀ ਸ਼ੁਰੂ ਕਰ ਦਿੱਤੀ। ਉਨ੍ਹਾ ਨੇ ਦੇਖਿਆ ਕਿ ਬਹੁਤ ਲੋਕ ਅਗਰਬੱਤੀ ਬਣਾਉਣ ਦਾ ਕੰਮ ਕਰਦੇ ਨੇ ਤੇ ਇਸੇ ਕਰਕੇ ਉਹ ਵਾਪਸ ਆਪਣੇ ਘਰ ਮੈਸੂਰ ਆ ਗਏ ਤੇ ਅਗਰਬੱਤੀਆਂ ਬਣਾਉਣ ਲਈ ਸੋਚ – ਵਿਚਾਰ ਸ਼ੁਰੂ ਕੀਤੀ।

ਆਪਣੀ ਦਾਦੀ ਨਾਲ ਮਿਲ ਕੇ ਉਹਨਾਂ ਨੇ ਅਗਰਬੱਤੀ ਬਣਾਉਣ ਦਾ ਕੰਮ ਸ਼ੁਰੂ ਕੀਤਾ। ਸ਼ਾਮ ਤੱਕ ਜਿੰਨੀਆਂ ਵੀ ਅਗਰਬੱਤੀਆਂ ਬਿੱਕ ਜਾਂਦੀਆਂ ਸਨ, ਓਸੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਜੇ ਥੋੜਾ ਜਿਹਾ ਪੈਸਾ ਆਪਣੀਆਂ ਖੋਜਾਂ ਵਿੱਚ ਲਗਾਉਂਦੇ ਸਨ। ਫੇਰ ਜਦੋਂ ਅਗਰਬੱਤੀਆਂ ਵਧੀਆ ਵਿਕਣ ਲੱਗੀਆਂ ਤਾਂ ਇਨ੍ਹਾ ਇਕ ਕੰਪਨੀ ਐੱਨ.ਆਰ. ਨਾਂ ਦੇ ਨਾਲ ਸ਼ੁਰੂ ਕੀਤੀ।

ਉਨ੍ਹਾਂ ਦਿਨਾਂ ਵਿਚ ਸਾਈਕਲ ਸਾਰੇ ਦੇਸ਼ ਵਿਚ ਚਲਾਇਆ ਜਾਂਦਾ ਸੀ। ਇਸੇ ਨੂੰ ਸੋਚ ਕੇ ਉਨ੍ਹਾਂ ਨੇ ਸਾਈਕਲ ਦਾ ਲੋਗੋ ਬਣਾ ਲਿਆ ਤੇ ਪੂਰੀ ਤਾਕਤ ਨਾਲ ਕੰਮ ਸ਼ੁਰੂ ਕਰ ਦਿੱਤਾ।

ਰੰਗ ਰਾਓ ਜੀ ਦੇ ਮਨ ਵਿਚ ਕਿ ਜਿਸ ਤਰ੍ਹਾਂ ਘਰ – ਘਰ ਲੋਕਾਂ ਕੋਲ ਸਾਇਕਲ ਹੈ। ਉਹ ਚਹੁੰਦੇ ਸਨ ਕਿ ਉਹਨਾਂ ਦੀ ਬਣਾਈ ਅਗਰਬੱਤੀ ਵੀ ਘਰ – ਘਰ ਹੋਵੇ।

ਅਗਰਬੱਤੀ ਦੀ ਫੈਕਟਰੀ ਖੋਲਣਾ :

1948 ਵਿਚ ਉਹਨਾਂ ਨੇ ਇਕ ਫੈਕਟਰੀ ਲਗਾ ਕੇ ਅਗਰਬੱਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। 1950 ਵਿੱਚ ਇਕ ਲੈਬ ਬਣਾਈ ਤਾਂ ਜੋ ਅਗਰਬੱਤੀਆਂ ਦੀ ਖੁਸ਼ਬੂਆਂ ਵਿੱਚ ਹੋਰ ਸੁਧਾਰ ਕੀਤਾ ਜਾਵੇ।

ਮਾਰਕਿਟ ਵਿਚ ਜਗ੍ਹਾ ਬਣਾਉਣ ਦੀ ਤਰਕੀਬ :

ਦਰਅਸਲ ਵਿਚ ਪਹਿਲਾਂ ਜੋ ਅਗਰਬੱਤੀਆਂ ਬਣਾਈਆਂ ਜਾਂਦੀਆਂ ਸਨ ਉਹ ਟੀਨ ਦੇ ਡੱਬੇ ਵਿੱਚ ਹੁੰਦੀਆਂ ਸਨ। ਪਰ ਰੰਗਾ ਰਾਓ ਸਾਬ ਨੇ ਇਸਨੂੰ ਪਲਾਸਟਿਕ ਦੀ ਪੈਕਿੰਗ ਕਰ ਕੇ ਇਸਦੀ ਕੀਮਤ ਬਹੁਤ ਘੱਟ ਕਰ ਦਿੱਤੀ, ਜਿਸ ਨਾਲ, ਇਹਨਾਂ ਦੁਵਾਰਾ ਬਣਾਈ ਗਈ ਅਗਰਬੱਤੀ ਨੇ ਬਜ਼ਾਰ ਵਿੱਚ ਆਪਣੀ ਪਕੜ ਬਣਾ ਲਈ। ਬਾਕੀ ਇਹਨਾਂ ਦੀ ਲੈਬ ਵਿੱਚ ਬਹੁਤ ਸਾਰੀਆਂ ਅਲੱਗ – ਅਲੱਗ ਖੁਸ਼ਬੂਆਂ ਤਿਆਰ ਕੀਤੀਆਂ ਜਾਂਦੀਆਂ ਨੇ। ਇਹਨਾਂ ਨੇ ਰੂਮ ਫਰੈਸ਼ਨਰ, ਅਗਰਬੱਤੀ ਅਤੇ ਪਰਫਿਊਮ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਦੇ ਸਮੇ ਵਿੱਚ ਵੀ ਬਾਜ਼ਾਰ ਵਿੱਚ ਪਕੜ ਬਣਾਈ ਰੱਖੀ ਹੈ।

ਕਾਰਬਨ ਨਿਊਟਰਲ ਸਰਟੀਫਿਕੇਟ :

ਸਾਈਕਲ ਅਗਰਬੱਤੀ ਨੂੰ ‘ਕਾਰਬਨ ਨਿਊਟਰਲ ਸਰਟੀਫਿਕੇਟ’ ਵੀ ਮਿਲਿਆ ਹੋਇਆ ਹੈ। ਕਿਉਂਕਿ ਇਹਨਾਂ ਦੀ ਕੰਪਨੀ ਲੱਗਭੱਗ ਅਗਰਬੱਤੀਆਂ ਬਣਾਉਣ ਵਾਸਤੇ ਜੋ ਲੱਕੜੀ ਲਗਾਉਂਦੀ ਹੈ ਉਹ ਆਪ ਹੀ ਤਿਆਰ ਕਰਦੇ ਨੇ। ਕੁਦਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ ਹੈ। ਇਹਨਾਂ ਨੂੰ ISO ਸਰਟੀਫਿਕੇਟ ਵੀ ਦਿੱਤਾ ਗਿਆ ਹੈ।

ਇਹਨਾਂ ਨੂੰ ਇਹ ਵੀ ਪਤਾ ਹੈ ਕਿ ਪੂਜਾ ਤੋਂ ਬਾਅਦ ਜੋ ਫੁੱਲ ਬੇਕਾਰ ਹੋ ਜਾਂਦੇ ਨੇ ਉਹਨਾਂ ਨੂੰ ਕਿਵੇਂ ਵਰਤਣਾ ਹੈ। ਇਹਨਾਂ ਦੀ ਕੰਪਨੀ ਉਹਨਾਂ ਖਰਾਬ ਫੁੱਲਾਂ ਨੂੰ ਵਰਤ ਕੇ ਵੀ ਨਵੀਆਂ – ਨਵੀਆਂ ਖ਼ੁਸ਼ਬੂਆਂ ਤਿਆਰ ਕਰਣ ਲੱਗ ਪਈ ਅਤੇ ਘੱਟ ਖਰਚੇ ਵਿਚ ਅਗਰਬੱਤੀਆਂ ਬਨਾਉਣ ਲੱਗ ਪਈ ਤੇ ਇਸ ਨਾਲ ਕੀਮਤ ਵੀ ਘੱਟ ਗਈ।

ਇਸ ਨਾਲ ਇਹ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਦਰਤ ਨੂੰ ਨੁਕਸਾਨ ਪਹੁੰਚਾਣ ਤੋਂ ਬਗੈਰ, ਘੱਟ ਖਰਚੇ ਤੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਹੁਤ ਕੁੱਝ ਕੀਤਾ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *