ਸੁਆਗਤ ਦੇ ਵੱਖਰੇ – ਵੱਖਰੇ ਢੰਗ :
ਭਾਰਤ ਵਿਚ ਆਮ ਲੋਕਾਂ ਵਿਚ ਮਸ਼ਹੂਰ ਹੈ ‘ਪ੍ਰਣਾਮ’ ਜਾਂ ‘ਨਮਸਤੇ’। ਵੈਸੇ ਆਮ ਤੌਰ ਤੇ ਝੁਕ ਕੇ ‘ਨਮਸਤੇ’ ਕਿਹਾ ਜਾਂਦਾ ਹੈ। ਨਮਸਤੇ ਦਾ ਸ਼ਾਬਦਿਕ ਅਰਥ ਵੀ ਇਹੀ ਹੈ ਕਿ ਮੈਂ ਤੁਹਾਨੂੰ ਝੁਕ ਕੇ ਨਮਸ਼ਕਾਰ ਕਰਦਾ ਹਾਂ।
ਸਿਰ ਨੂੰ ਸੁੰਘਣਾ :
ਪਹਿਲਾਂ ਭਾਰਤ ਵਿਚ ਬਜ਼ੁਰਗ ਲੋਕ ਆਪਣਾ ਪਿਆਰ ਦਿਖਾਉਣ ਲਈ ਆਪਣੇ ਬੱਚਿਆਂ ਅਤੇ ਨੌਜਵਾਨਾਂ ਦਾ ਸਿਰ ਸੁੰਘਦੇ ਸਨ।
ਖ਼ਾਸ ਮਹਿਮਾਨਾਂ ਨੂੰ ਗਲੇ ਮਿਲਣਾ ਵੀ ਇਕ ਆਮ ਜਿਹੀ ਗੱਲ ਸੀ।
ਬਜ਼ੁਰਗਾਂ ਦਾ ਚੱਕਰ ਲਗਾਉਣ ਦਾ ਰਿਵਾਜ਼ :
ਬਜ਼ੁਰਗ ਅਤੇ ਆਪਣੇ ਤੋਂ ਵੱਡੇ ਲੋਕਾਂ ਦਾ ਸਤਿਕਾਰ ਵਜੋਂ ਉਨ੍ਹਾਂ ਦੇ ਚਾਰੇ ਪਾਸੇ ਚੱਕਰ ਲਗਾਉਣ ਦਾ ਵੀ ਇਕ ਤਰੀਕਾ ਹੁੰਦਾ ਸੀ।
ਪਰ ਅੱਜ ਦੇ ਸਮੇ ਅਸੀਂ ਆਪਣੇ ਬਜ਼ੁਰਗਾਂ ਦਾ ਚੱਕਰ ਲਗਾਉਣਾ ਤਾਂ ਛੱਡ ਹੀ ਦਿੱਤਾ ਹੈ, ਪਰ ਮੰਦਿਰਾਂ ਵਿਚ ਇਹ ਅਜੇ ਵੀ ਓਸੇ ਤਰ੍ਹਾਂ ਚੱਲ ਰਿਹਾ ਹੈ ਜਿਵੇੰ ਅਸੀਂ ਸਤਿਕਾਰ ਪੱਖੋਂ ਪਹਿਲਾਂ ਆਪਣੇ ਬਜ਼ੁਰਗਾਂ ਦਾ ਕਰਦੇ ਸੀ। ਹੁਣ ਵੀ ਜਦੋਂ ਅਸੀਂ ਮੰਦਰ ਜਾਂਦੇ ਹਾਂ ਤੇ ਜਿਨ੍ਹਾਂ ਨੂੰ ਅਸੀਂ ਆਪਣਾ ਭਗਵਾਨ ਮੰਨਦੇ ਹਾਂ ਉਨ੍ਹਾਂ ਦੀ ਪਰਿਕਰਮਾ ਕਰਨ ਤੋਂ ਬਾਅਦ ਭਗਵਾਨ ਦੇ ਸਾਹਮਣੇ ਖੜ੍ਹੇ ਹੋ ਕੇ ਪ੍ਰਾਰਥਨਾ ਕਰਦੇ ਹਾਂ।
ਪਠਾਨ ਲੋਕਾਂ ਵਿਚ ਸਤਿਕਾਰ ਦਾ ਢੰਗ :
ਪਠਾਨ ਆਪਣੇ ਜਿਹੜੇ ਕਰੀਬੀ ਨਾਲ ਮਿਲ ਰਹੇ ਹੁੰਦੇ ਹਨ, ਉਸ ਦਾ ਨਾਂ ਲੈਣ ਤੋਂ ਬਾਅਦ ਵੱਲੇ – ਵੱਲੇ ਕਹਿੰਦੇ ਹਨ। ਉਹ ਪੁੱਛਦੇ ਨੇ ਕਿ ਕੀ ਤੁਸੀਂ ਠੀਕ ਹੋ? ਇਸ ਦੇ ਜਵਾਬ ਵਿਚ ਅਗਲਾ ਬੰਦਾ ਜੇ ਕਹੇਗਾ ਵੱਲੇ – ਵੱਲੇ ਤਾਂ ਉਸਦਾ ਭਾਵ ਕਿ ਬਿਲਕੁਲ ਠੀਕ ਹਾਂ।
ਇਕ – ਦੂਜੇ ਦੀ ਨੱਕ ਨਾਲ ਨੱਕ ਰਗੜ ਕੇ ਸਤਿਕਾਰ :
ਨਿਊਜ਼ੀਲੈਂਡ ਦੇ ਕੁਝ ਲੋਕ ਇਕ ਦੂਜੇ ਦੀ ਨੱਕ ਨਾਲ ਨੱਕ ਰਗੜ ਕੇ ਇਕ ਦੂਜੇ ਦਾ ਸਤਿਕਾਰ ਕਰਦੇ ਹਨ।
ਐਸਕੀਮੋਜ ਦੇ ਲੋਕਾਂ ਵਿਚ ਵੀ ਨੱਕ ਰਗੜ ਕੇ ਹੀ ਸਤਿਕਾਰ ਕੀਤਾ ਜਾਂਦਾ ਹੈ।
ਤਾੜੀ ਵਜਾਉਣ ਦੀ ਰਿਵਾਜ਼ :
ਜਿੰਬਬਾਵੇ ਵਿਚ ਕਿਸੇ ਨੂੰ ਮਿਲਣ ‘ਤੇ ਤਾੜੀ ਵਜਾ ਕੇ ਦੂਜੇ ਬੰਦੇ ਦਾ ਸਤਿਕਾਰ ਕੀਤਾ ਜਾਂਦਾ ਹੈ।
ਬੰਦੂਕ ਦੀਆਂ ਗੋਲੀਆਂ ਦਾਗਣ ਦਾ ਢੰਗ ਵੀ ਸਤਿਕਾਰ ਦਾ ਪ੍ਰਤੀਕ :
ਜਦੋਂ ਇਕ ਦੇਸ਼ ਦਾ ਪ੍ਰਧਾਨ ਦੂਜੇ ਦੇਸ਼ ‘ਚ ਜਾਂਦਾ ਹੈ ਤਾਂ ਉਸ ਦਾ ਸਤਿਕਾਰ ਕਰਨ ਲਈ ਬੰਦੂਕ ਨਾਲ ਗੋਲੀਆਂ ਚਲਾਈਆਂ ਜਾਂਦੀਆਂ ਹਨ। ਅਸਲ ਵਿਚ ਇਸ ਦਾ ਕਾਰਣ ਹੁੰਦਾ ਹੈ ਕਿ ਅਸੀਂ ਆਪਣੀਆਂ ਬੰਦੂਕਾਂ ਖਾਲ੍ਹੀ ਕਰ ਦਿੱਤੀਆਂ ਹਨ, ਤੁਹਾਨੂੰ ਇੱਥੇ ਆਣ ਤੇ ਕੋਈ ਖ਼ਤਰਾ ਨਹੀਂ ਹੈ, ਤੇ ਤੁਸੀਂ ਇੱਥੇ ਸੁਰੱਖਿਅਤ ਹੋ।
ਜੀਭ ਦਿਖਾਉਣ ਦਾ ਢੰਗ ਵੀ ਸਤਿਕਾਰ ਦਾ ਇਕ ਤਰੀਕਾ :
ਤਿੱਬਤ ਦੇ ਲੋਕਾਂ ਵਿਚ ਆਮ ਮਸ਼ਹੂਰ ਹੈ ਕਿ ਸੁਆਗਤ ਕਰਦੇ ਸਮੇਂ ਆਪਣੇ ਮੱਥੇ ਟਕਰਾਉਂਦੇ ਹਨ ਪਰ ਕਈ ਜਗ੍ਹਾ ਜੀਭ ਵੀ ਦਿਖਾਈ ਜਾਂਦੀ ਹੈ।
ਮੁਸਲਿਮ ਲੋਕਾਂ ਵਿਚ ਸਤਿਕਾਰ ਦਾ ਢੰਗ :
ਮੁਸਲਿਮ ਦੂਜਿਆਂ ਦੇ ਸਾਹਮਣੇ ਝੁਕਦੇ ਨੇ ਅਤੇ ਕਹਿੰਦੇ ਹਨ ‘ਸਲਾਮ ਵਾਲੇਕਮ’। ਇਸ ਦੇ ਜਵਾਬ ‘ਚ ਦੂਜਾ ਵਿਅਕਤੀ ਕਹਿੰਦਾ ਹੈ, “ਵਾਲੇਕੁਮ ਸਲਾਮ।”
ਥੋੜਾ ਝੁਕ ਕੇ ਸੁਆਗਤ ਕਰਨ ਦਾ ਰਿਵਾਜ਼ :
ਕਈ ਦੇਸ਼ਾਂ ਵਿਚ ਝੁਕ ਕੇ ਸਵਾਗਤ ਕੀਤਾ ਜਾਂਦਾ ਹੈ ਜਿਵੇੰ ਚੀਨ, ਜਾਪਾਨ ਅਤੇ ਥਾਈਲੈਂਡ ‘ਚ ਕੀਤਾ ਜਾਂਦਾ ਹੈ।
ਕਈ ਵਾਰ ਬਹੁਤ ਇੱਜ਼ਤ ਦੇਣ ਲਈ ਲੋਕ ਹੋਰ ਜ਼ਿਆਦਾ ਥੱਲੇ ਝੁਕਦੇ ਹਨ।
ਪੱਛਮੀ ਸਮਾਜ ਦਾ ਅਸਰ :
ਪਰ ਅੱਜ ਦੇ ਸਮੇਂ ਪੱਛਮੀ ਸਮਾਜ ਦਾ ਬਹੁਤ ਅਸਰ ਹੋ ਗਿਆ ਹੈ। ਸਤਿਕਾਰ ਦੇ ਇਹ ਰੰਗ – ਬਿਰੰਗੇ ਢੰਗ ਹੁਣ ਲੁਪਤ ਹੁੰਦੇ ਜਾ ਰਹੇ ਹਨ। ਅੱਜਕਲ ਲੋਕ ਸਿਰਫ ਹੱਥ ਮਿਲਾ ਕੇ ਹੀ ਇਕ – ਦੂਜੇ ਦਾ ਸਤਿਕਾਰ ਕਰਦੇ ਹਨ। ਹੁਣ ਜੋ ਦੁਨੀਆ ਭਰ ਵਿਚ ਖੂਬ ਪ੍ਰਚਲਿਤ ਹੋ ਰਿਹਾ ਹੈ, ਉਹ ਹੈ ‘ਹਾਏ’ । ਪੱਛਮੀ ਸੱਭਿਅਤਾ ਵਿਚ ਇਹ ਸਤਿਕਾਰ ਦਾ ਇਕ ਢੰਗ ਹੈ।