ਹੱਲਦੀਰਾਮ ਦੀ ਹੋਂਦ ਅਤੇ ਟਰੱਕੀ ਦੇ ਤਰੀਕੇ

ਹਰ ਦੁਕਾਨ ਤੇ ਮਿਲਣ ਵਾਲਾ ਪ੍ਰੋਡਕਟ :

ਭਾਰਤ ਵਿਚ ਸਭ ਤੋਂ ਜ਼ਿਆਦਾ ਬਿਕਣ ਵਾਲਾ ਇਕ ਪ੍ਰੋਡਕਟ ਬਣ ਗਿਆ ਹੈ। ਹਰ ਛੋਟੀ ਤੋਂ ਛੋਟੀ ਦੁਕਾਨ ਵਿਚ ਵੀ ਇਹ ਪ੍ਰੋਡਕਟ ਦੇਖਣ ਨੂੰ ਮਿਲ ਜਾਂਦਾ ਹੈ। ਵੱਡੇ ਤੋਂ ਵੱਡੇ ਬ੍ਰਾਂਡ ਨੂੰ ਵੀ ਮਾਤ ਦੇਣ ਵਾਲਾ ਬਣ ਗਿਆ ਹੈ। ਇਹਨਾਂ ਦੀ ਕਵਾਲਿਟੀ ਵੀ ਭਾਰਤ ਵਿਚ ਸੱਭ ਤੋਂ ਵਧੀਆ ਮੰਨੀ ਜਾਂਦੀ ਹੈ। ਇਹਨਾਂ ਦਾ ਬਿਕਾਨੇਰੀ ਭੁਜੀਆ ਸੱਭ ਤੋਂ ਮਸ਼ਹੂਰ ਬਣਿਆ ਹੈ।

ਕਿਵੇਂ ਜਾਗ ਲੱਗਾ :

ਇਹ ਕਹਾਣੀ ਹੈ ਗੰਗਾ ਅਗਰਵਾਲ ਜੀ ਦੀ ਜੋ ਕੀ ਆਪਣੇ ਪਰਿਵਾਰ ਨਾਲ ਬੀਕਾਨੇਰ ਰਿਹਾ ਕਰਦੇ ਸਨ। ਮਾਰਵਾੜੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਪੜ੍ਹਾਈ ਵਿਚ ਘੱਟ ਅਤੇ ਆਪਣੇ ਕੀਤੇ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਤੇ ਆਪਣੇ ਪਿਤਾ ਜੀ ਨਾਲ ਮਠਿਆਈ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਬੀਕਾਨੇਰ ਦਾ ਭੁਜੀਆ :

ਉਸ ਵੇਲੇ ਬੀਕਾਨੇਰ ਦਾ ਭੁਜੀਆ ਬਹੁਤ ਮਸ਼ਹੂਰ ਸੀ ਤੇ ਬਹੁਤ ਦੂਰੋਂ – ਦੂਰੋਂ ਲੋਕ ਬੀਕਾਨੇਰ ਦਾ ਭੁਜੀਆ ਲੈ ਕੇ ਜਾਇਆ ਕਰਦੇ ਸਨ। ਅਗਰਵਾਲ ਜੀ ਨੂੰ ਗੋਰੇ ਹੋਣ ਦੀ ਵਜ੍ਹਾ ਨਾਲ ਹਾਲਦੀਆ ਬੋਲਿਆ ਜਾਂਦਾ ਸੀ।

ਹੱਲਦੀਰਾਮ ਦਾ ਭੁਜੀਆ :

ਬੀਕਾਨੇਰ ਵਿਚ ਪਹਿਲਾਂ ਜੋ ਭੁਜੀਆ ਬਣਾਇਆ ਜਾਂਦਾ ਸੀ ਉਹ ਬਹੁਤ ਮੋਟਾ ਹੁੰਦਾ ਸੀ ਪਰ ਇਹਨਾਂ ਨੇ ਬਹੁਤ ਬਾਰੀਕ ਭੁਜੀਆ ਬਣਾਇਆ ਜਿਸਨੂੰ ਬਹੁਤ ਪਸੰਦ ਕੀਤਾ ਗਿਆ। ਉਹ ਭੁਜੀਆ ਅੱਜ ਵੀ ਬਹੁਤ ਮਸ਼ਹੂਰ ਹੈ ਜਿਸਨੂੰ ਅਸੀਂ ਹੱਲਦੀਰਾਮ ਦਾ ਭੁਜੀਆ ਕਹਿੰਦੇ ਹਾਂ। ਇਹ ਭੁਜੀਆ ਇਹਨਾਂ ਦੀ ਸੱਭ ਤੋਂ ਪਹਿਲਾਂ ਮਸ਼ਹੂਰ ਹੋਇਆ ਪ੍ਰੋਡਕਟ ਸੀ ਤੇ ਅੱਜ ਵੀ ਹੈ।

ਇਕ ਦੋਸਤ ਨੇ ਕੀਤੀ ਮਦਦ :

1941 ਵਿਚ ਪਰਿਵਾਰ ਵਿਚ ਅਣਬਣ ਹੋਣ ਕਾਰਣ ਇਹਨਾਂ ਨੂੰ ਜਾਣਾ ਪਿਆ। ਪੈਸੇ ਨਹੀਂ ਸਨ ਪਰ ਇਕ ਦੋਸਤ ਨੇ ਇਹਨਾਂ ਦੀ ਮਦਦ ਕੀਤੀ।

ਫਿਰ ਕਲਕੱਤਾ ਵਿਚ ਉਹਨਾਂ ਨੇ 1954 ਵਿਚ ਫਿਰ ਤੋਂ ਭੁਜੀਆ ਬਣਾਉਣਾ ਸ਼ੁਰੂ ਕੀਤਾ। ਇਹਨਾਂ ਨਾਲ ਇਹਨਾਂ ਦਾ ਪੋਤਾ ਵੀ ਸੀ।

ਬਾਜ਼ਾਰ ਕੀ ਚਾਹੁੰਦਾ ਹੈ ? :

ਅਗਰਵਾਲ ਜੀ ਨੇ ਆਪਣੇ ਪੋਤੇ ਨੂੰ ਵਾਪਿਸ ਆਪਣੇ ਘਰਵਾਲਿਆਂ ਦੀ ਵਪਾਰ ਵਿਚ ਮਦਦ ਕਰਨ ਲਈ ਭੇਜਿਆ। ਓਥੇ ਉਹ ਮਦਦ ਵੀ ਕਰ ਰਹੇ ਸਨ ਅਤੇ ਦੇਖ ਰਹੇ ਸਨ ਕਿ ਬਾਜ਼ਾਰ ਕੀ ਚਾਹੁੰਦਾ ਹੈ ? ਤੇ ਇਸੇ ਕਰਕੇ ਉਹਨਾਂ ਨੇ ਕਾਜੁ ਦੀ ਬਰਫੀ ਬਣਾਈ। ਜੋ ਕਿ ਬਹੁਤ ਮਸ਼ਹੂਰ ਹੋ ਗਈ।

ਫਿਰ ਇਹਨਾਂ ਨੇ ਦੇਖਿਆ ਕਿ ਲੋਕ ਫਾਸਟ ਫੂਡ ਬਹੁਤ ਪਸੰਦ ਕਰਦੇ ਨੇ। ਫੇਰ ਇਹਨਾਂ ਨੇ ਡੋਸਾ, ਇਡਲੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ।

ਦਿੱਲੀ ਵਿਚ ਸ਼ੁਰੂਆਤ :

ਫਿਰ ਇਹਨਾਂ ਨੇ ਦਿੱਲੀ ਵਿਚ ਚਾਂਦਨੀ ਚੌਕ ਵਿਚ ਦੁਕਾਨ ਖਰੀਦੀ ਤੇ ਕੰਮ ਸ਼ੁਰੂ ਕੀਤਾ। ਪਰ 1984 ਵਿਚ ਦੰਗਿਆਂ ਦੀ ਵਜ੍ਹਾ ਨਾਲ ਇਹਨਾਂ ਦਾ ਸਟੋਰ ਸੜ ਕੇ ਸੁਆਹ ਹੋ ਗਿਆ। ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਫਿਰ ਤੋਂ ਇਸਨੂੰ ਸ਼ੁਰੂ ਕੀਤਾ। ਤੇ ਉਹ ਵੀ ਨਵੇਂ ਪ੍ਰੋਡਕਟ ਨਾਲ ਤੇ ਬਾਹਰਲੇ ਮੁਲਕਾਂ ਨੂੰ ਵੀ ਆਪਣਾ ਬਣਾਇਆ ਮਾਲ ਭੇਜਣ ਲੱਗ ਪਏ।

ਫਿਰ ਦਿੱਲੀ ਤੇ ਨਾਗਪੁਰ ਵਿਚ ਇਹਨਾਂ ਨੇ ਫੈਕਟਰੀਆਂ ਲਗਾਈਆਂ। 201314 ਵਿਚ ਇਹਨਾਂ ਦੀ ਆਮਦਨ 35000 ਕਰੋੜ ਸੀ।

ਇੰਨਾ ਮਸ਼ਹੂਰ ਹੋਣ ਦੇ ਕਾਰਣ :

ਹੱਲਦੀਰਾਮ ਦੇ ਲਗਭਗ 400 ਪ੍ਰੋਡਕਟ ਅੱਜ ਦੇ ਸਮੇ ਚੱਲ ਰਹੇ ਨੇ। ਜੋ ਕਿ ਆਪਣੇ ਆਪ ਵਿਚ ਇਕ ਮਿਸਾਲ ਹੈ।

ਪਹਿਲੀ ਗੱਲ ਕਿ ਇਹਨਾਂ ਨੇ ਇਹ ਸੋਚਿਆ ਕਿ ਇਹ ਮਾਸ ਦੇ ਬਣੇ ਪ੍ਰੋਡਕਟ ਵੱਲ ਨਹੀਂ ਜਾਣਗੇ। ਤੇ ਅਜੇ ਵੀ ਨਹੀਂ ਗਏ।

ਆਪਣੀ ਬਣਾਈ ਹੋਈ ਚੀਜ਼ ਦੀ ਕੁਆਲਟੀ ਕਦੇ ਵੀ ਨਹੀਂ ਡੇਗਣਗੇ। ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਇਹਨਾਂ ਦਾ ਮੁੱਖ ਬਿੰਦੂ ਹੁੰਦਾ ਹੈ।

ਇਹਨਾਂ ਦੀ 80 ਫ਼ੀਸਦੀ ਬਿਕਰੀ ਪੈਕਡ ਫ਼ੂਡ ਤੋਂ ਆਉਂਦੀ ਹੈ।

ਬਾਜ਼ਾਰ ਕੀ ਚਾਹੁੰਦਾ ਹੈ ਇਹ ਇਹਨਾਂ ਨੂੰ ਪਤਾ ਹੈ ਤੇ ਉਸੇ ਤਰ੍ਹਾਂ ਇਹ ਕੰਮ ਵੀ ਕਰਦੇ ਨੇ।

ਸਫਾਈ ਵਿਚ ਕੋਈ ਸਮਝੋਤਾ ਨਹੀਂ ਕੀਤਾ।

ਟੈਕਨੋਲੋਜੀ ਨੂੰ ਵਰਤ ਕੇ ਆਪਣਾ ਕੰਮ ਕੀਤਾ ਤੇ ਕਰ ਵੀ ਰਹੇ ਨੇ।

ਗ੍ਰਾਹਕ ਨਾਲ ਕਿਵੇਂ ਜੁੜਨਾ ਹੈ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਇਸੇ ਕਰਕੇ ਇਹਨਾਂ ਦੇ 50 ਤੋਂ ਜ਼ਿਆਦਾ ਪੂਰੇ ਭਾਰਤ ਵਿਚ ਆਊਟਲੈੱਟ ਨੇ।

ਇਹਨਾਂ ਨੇ 2019 ਵਿਚ ਇਕ ਅਰਬ ਦੀ ਆਮਦਨ ਨੂੰ ਹਾਸਲ ਕੀਤਾ।

ਇਹਨਾਂ ਦੀ ਤਰੱਕੀ ਦਾ ਸੱਭ ਤੋਂ ਵੱਢਾ ਕਾਰਣ ਇਹ ਰਿਹਾ ਕਿ ਇਹ ਜਿੱਥੇ ਵੀ ਜਾਂਦੇ ਸਨ ਉਸ ਖੇਤਰ ਦੇ ਸਥਾਨਿਕ ਮਾਹੌਲ ਸਮਝ ਕੇ ਆਪਣਾ ਕੰਮ ਕੀਤਾ।

Loading Likes...

Leave a Reply

Your email address will not be published. Required fields are marked *