ਹੀਰੋ ਸਾਈਕਲ ਦੀ ਰਫਤਾਰ

ਭਾਰਤ ਨੂੰ ਇਕ ਨਵੀਂ ਰਫਤਾਰ :

ਹੀਰੋ ਸਾਈਕਲ ਨੇ ਭਾਰਤ ਨੂੰ ਇਕ ਨਵੀਂ ਰਫਤਾਰ ਦਿੱਤੀ ਉਸ ਵੇਲੇ ਜਦੋਂ ਭਾਰਤ ਵਿਚ ਸਾਈਕਲ ਬਾਹਰਲੇ ਮੁਲਕਾਂ ਤੋਂ ਮੰਗਵਾਏ ਜਾਂਦੇ ਸਨ।

ਬਹੁਤ ਘੱਟ ਸਾਈਕਲਾਂ ਤੋਂ ਸਾਈਕਲਾਂ ਦਾ ਵਪਾਰ ਸ਼ੁਰੂ ਕੀਤਾ ਸੀ। ਤੇ ਹੁਣ ਇਹਨਾਂ ਦੀ 2600 ਕਰੋੜ ਦੀ ਆਮਦਨ ਹੈ ਅਤੇ ਲਗਭਗ 75 ਲੱਖ ਸਾਈਕਲ ਹਰ ਸਾਲ ਵੇਚਦੇ ਨੇ।

ਭਾਰਤ ਵਿਚ ਪਹਿਲਾ ਸਾਈਕਲ  :

1938 ਵਿੱਚ ਕਲਕੱਤਾ ਵਿਚ ਇਕ ‘ਇੰਡੀਆ ਸਾਇਕਲ ਮਨੂਫੈਕਚਰਿੰਗ’ ਕੰਪਨੀ ਨੇ ਪਹਿਲਾ ਸਾਈਕਲ ਭਾਰਤ ਵਿਚ ਬਣਿਆ।ਕੁੱਝ ਹੋਰ ਕੰਪਨੀਆਂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕੀਏ ਪਰ ਸਾਇਕਲ ਐਨੀ ਮਜ਼ਬੂਤ ਨਹੀਂ ਜੀ ਤੇ ਛੇਤੀ ਹੀ ਟੁੱਟ ਜਾਂਦੀ ਸੀ।

ਹੀਰੋ ਸਾਈਕਲ ਦੀ ਸ਼ੁਰੂਆਤ :

ਇਸੇ ਸਮੇ ਮੁਨਜ਼ਾਲ ਭਰਾ ਸਾਹਮਣੇ ਆਏ ਜੋ ਕਿ ਉਸ ਵੇਲੇ ਪਾਕਿਸਤਾਨ ਦੇ ਵਸਨੀਕ ਸਨ। ਤੇ ਜਦੋਂ ਉਹ ਪਾਕਿਸਤਾਨ ਛੱਡ ਕੇ ਭਾਰਤ ਆ ਰਹੇ ਸੀ ਤਾਂ ਆਪਣੇ ਦੋਸਤ ਨੂੰ ਮਿਲਣ ਗਏ ਜੋ ਕਿ  ਸਾਈਕਲ ਦੇ ਪਾਰਟ ਬਣਾਉਣ ਦਾ ਕੰਮ ਕਰਦਾ ਸੀ। ਤੇ ਉਸ ਦੀ ਬ੍ਰਾਂਡ ਦਾ ਨਾਂ ਸੀ ‘ਹੀਰੋ’। ਮੁਨਜ਼ਾਲ ਭਰਾਵਾਂ ਨੇ ਆਪਣੇ ਦੋਸਤ ਤੋਂ ਸਾਈਕਲ ਦਾ ਬਿਜ਼ਨੈੱਸ ਲੈ ਲਿਆ ਤੇ ਇਸ ਤੋਂ ਹੀ ਫੇਰ ਸ਼ੁਰੂਆਤ ਹੋਈ ਹੀਰੋ ਸਾਈਕਲ ਦੀ।

ਫੇਰ ਮੁਨਜ਼ਾਲ ਭਰਾਵਾਂ ਤੇ ਉਹਨਾਂ ਦੇ ਪਿਤਾ ਜੀ ਨੇ ਇਕ ਮਜ਼ਬੂਤ ਸਾਈਕਲ ਬਣਾਉਣ ਦੀ ਸ਼ੁਰੂਆਤ ਕੀਤੀ।

1954 -1955 ਵਿਚ ਜਦੋਂ ਇਹ ਲੁਧਿਆਣਾ ਚਲੇ ਗਏ ਤਾਂ ਸ਼ੁਰੂਆਤੀ ਦੌਰ ਵਿੱਚ ਸਿਰਫ 600 ਸਾਈਕਲ ਹੀ ਬਣਾਉਂਦੇ ਸਨ। ਉਸ ਵੇਲੇ ਪੰਜਾਬ ਸਰਕਾਰ ਆਪਣਾ ਕੋਈ ਕਾਰੋਬਾਰ ਖੋਲਣ ਵਾਲਿਆਂ ਦੀ ਬਹੁਤ ਮਦਦ ਕਰ ਰਹੀ ਸੀ ਤੇ ਇਸੇ ਕਰਕੇ ਮੁਨਜ਼ਾਲ ਭਰਾਵਾਂ ਨੇ ਸਰਕਾਰ ਤੋਂ 50,000 ਦਾ ਲੋਨ ਲਿਆ ਅਤੇ ਸਾਈਕਲ ਬਣਾਉਣ ਦੀ ਫੈਕਟਰੀ ਲੁਧਿਆਣਾ ਲਗਾ ਲਈ।

ਮੁਨਜ਼ਾਲ ਭਰਾਵਾਂ ਨੂੰ ਪਤਾ ਸੀ ਕਿ ਸਾਈਕਲ ਦਾ ਕਾਰੋਬਾਰ ਭਾਰਤ ਵਿਚ ਬਹੁਤ ਤਰੱਕੀ ਕਰੇਗਾ। ਇਕ ਤਾਂ ਭਾਰਤ ਵਿਚ ਇਸਦੀ ਲੋਡ਼ ਵੱਧਦੀ ਜਾ ਰਹੀ ਸੀ ਤੇ ਦੂਜਾ ਸਾਈਕਲ ਰੱਖਣਾ ਇਕ ‘ਸਟੇਟਸ ਸਿੰਬਲ’ ਬਣਦਾ ਜਾ ਰਿਹਾ ਸੀ। ਲੋਕ ਦਾਜ ਵਿੱਚ ਸਾਇਕਲ ਦੇਣ ਨੂੰ ਆਪਣੀ ਦੁਨੀਆਂ ਤੇ ਇਕ ਹੋਂਦ ਸਮਝਿਆ ਜਾਂਦਾ ਸੀ। ਹੌਲੀ ਹੌਲੀ ਕੰਮ ਵੱਧਦਾ ਜਾ ਰਿਹਾ ਸੀ ਤੇ ‘ਗਿਨੀਜ਼ ਵਰਲਡ ਰਿਕਾਰਡ ਵਿਚ ਸੱਭ ਤੋਂ ਜ਼ਿਆਦਾ ਸਾਈਕਲ ਬਣਾਉਣ ਅਤੇ ਵੇਚਣ ਦਾ ਰਿਕਾਰਡ ਦਰਜ ਕਰਵਾਇਆ।

ਇਕ ਸਾਲ ਹੀਰੋ ਦੀ ਵਿਕਰੀ ਘੱਟ ਗਈ ਸੀ ਕਿਉਂਕਿ ਬਾਜ਼ਾਰ ਵਿਚ ਮੋਟਰਸਾਈਕਲ ਆ ਰਿਹਾ ਸੀ। ਪਰ ਮੁਨਜ਼ਾਲ ਭਰਾਵਾਂ ਨੇ ਹੌਂਸਲਾ ਨਹੀਂ ਛੱਡਿਆ ਤੇ ਹੋਰ ਸੁਧਾਰਾਂ ਦੇ ਨਾਲ ਆਪਣੀ ਕਮਰ ਕੱਸ ਲਈ। ਹੀਰੋ ਸਾਈਕਲ ਦਾ ਹੁਣ ਲੱਗਭਗ 40 ਫ਼ੀਸਦੀ ਮਾਰਕਿੱਟ ਸ਼ੇਅਰ ਹੈ।

ਵਿਕਰੀ ਵਧਾਉਣ ਵਾਸਤੇ ਹਨ ਨੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਕਿਉਂਕੀ ਨੌਜਵਾਨ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿੰਦੇ ਨੇ। ਫੇਰ ਇਹਨਾਂ ਨੇ ਪ੍ਰੀਮੀਅਮ ਸਾਈਕਲ ਬਣਾਉਣ ਵਾਲੀ ਸਾਈਕਲ ਬਣਾਉਣੀ ਵਾਲੀ ਕੰਪਨੀ ਫਾਇਰ ਫਾਕ੍ਸ ਕੰਪਨੀ ਖਰੀਦੀ।

ਫੇਰ ਹੀਰੋ ਕੰਪਨੀ ਨੇ ਬਾਹਰਲੇ ਮੁਲਕ ਵਿੱਚ ਆਪਣਾ ਡਿਜ਼ਾਇਨ ਬਣਾਉਣ ਲਈ ਕੰਪਨੀ ਲਗਾਈ।

ਹੀਰੋ ਸਾਈਕਲ ਦੀ ਕੀਮਤ 5000 ਤੋਂ ਲੈ ਕੇ 2 ਲੱਖ ਤੱਕ ਦੀ ਹੈ।

ਇਹਨਾਂ ਦਾ ਬਿਹਾਟਾ, ਗਾਜ਼ੀਆਬਾਦ ਅਤੇ ਲੁਧਿਆਣੇ ਵਿਚ ਸਾਈਕਲ ਬਣਾਉਣ ਦਾ ਪਲਾਂਟ ਲੱਗਾ ਹੋਇਆ ਹੈ। ਅਤੇ ਹੁਣ ਤਾਂ ਪੂਰੇ ਭਾਰਤ ਵਿਚ ਕਈ ਸਪਲਾਇਰ ਅਤੇ ਡੀਲਰ ਨੇ।

ਕੰਪਨੀ ਨੇ ਕੋਵਿਡ ਦੇ ਸਮੇਂ ਤੇ ਇਹ ਸ਼ੁਰੂਆਤ ਕੀਤੀ ਕਿ ਸਾਈਕਲ ਚਲਾਉਣ ਨਾਲ ਰੋਗ ਰੋਕੂ ਸ਼ਮਤਾ ਵੱਧਦੀ ਹੈ, ਸ਼ਰੀਰ ਮਜ਼ਬੂਤ ਬਣਦਾ ਹੈ ਤਾਂ ਜੋ ਲੋਕ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਦੇਣ ਅਤੇ ਜ਼ਿਆਦਾ ਸਾਈਕਲ ਖਰੀਦਣ।

Loading Likes...

Leave a Reply

Your email address will not be published. Required fields are marked *