ਪੰਜਾਬੀ ਭਾਸ਼ਾ ਦੀ ਹੋਂਦ

ਪੰਜਾਬੀ ਭਾਸ਼ਾ ਦੀ ਹੋਂਦ :

ਪੰਜਾਬ ਦੀ ਭਾਸ਼ਾ ਪੰਜਾਬੀ ਹੈ।

ਪੰਜਾਬ ਵਿਚ ਗੁਰੂਆਂ ਦੀ ਹੋਂਦ ਕਰਕੇ ਹੀ ਪੰਜਾਬੀ ਭਾਸ਼ਾ ਨੂੰ ‘ ਗੁਰਮੁਖੀ ਭਾਸ਼ਾ’ ਕਿਹਾ ਜਾਂਦਾ ਹੈ।

ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਹੋਣ ਦਾ ਰੁਤਬਾ ਹਾਸਲ ਹੈ। ਪੰਜਾਬ ਦੀ ਭਾਸ਼ਾ ਨੂੰ ਗੁਰਮੁਖੀ ਕਿਹਾ ਜਾਂਦਾ ਹੈ ਪਰ ਪਾਕਿਸਤਾਨ ਵਿਚ ਜੋ ਪੰਜਾਬੀ ਵਰਤੀ ਜਾਂਦੀ ਹੈ ਉਸਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ।

ਭਾਰਤ ਵਿਚ ਜਿਹਨਾਂ ਭਾਸ਼ਾਂਵਾਂ ਨੂੰ ਮਾਨਤਾ ਪ੍ਰਾਪਤ ਹੈ ਉਹਨਾਂ  ਭਾਸ਼ਾਂਵਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਵੀ ਮਾਨਤਾ ਪ੍ਰਾਪਤ ਹੈ।

ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ :

ਪੰਜਾਬੀ ਭਾਸ਼ਾ ਕਈ ਭਾਸ਼ਾਂਵਾਂ ਨੂੰ ਮਿਲ ਕੇ ਬਣੀ ਹੈ। ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਵੈਦਿਕ ਭਾਸ਼ਾ ਨਾਲ ਮਿਲਦੇ ਜੁਲਦੇ ਹਨ ਅਤੇ ਬਹੁਤ ਸਾਰੇ ਸ਼ਬਦ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਨਾਲ ਮਿਲਦੇ ਜੁਲਦੇ ਹਨ।

1. ‘ੜ’ ਅੱਖਰ ਅੱਜ ਤੱਕ ਸੰਭਾਲ ਕੇ ਰੱਖਿਆ ਹੋਏ ਹੈ ਜੋ ਭਾਰਤ ਦੀ ਪੁਰਾਣੀ ਲਿੱਪੀ ਬ੍ਰਹਮੀ ਵਿਚੋਂ ਨਿਕਲਿਆ ਸੀ।

2. ਕਵਰਗ, ਚਵਰਗ, ਟਵਰਗ, ਤਵਰਗ, ਪਵਰਗ ਦੇ ਕੁੱਲ 25 ਅੱਖਰ ਹਨ।  ਯ, ਰ, ਲ, ਵ, ਸ, ਹ ਛੇ ਅੱਖਰ ਹਨ। ਸਵਰ ਸੁਤੰਤਰ ਅੱਖਰ 11 ਹਨ ਅਤੇ ‘ੜ’ ਵਾਧੂ ਅੱਖਰ ਹੈ।

3. ਪੰਜਾਬੀ ਭਾਸ਼ਾ ਵਿਚ ਕੋਈ ਵੀ ਅੱਖਰ ਅੰਗਰੇਜ਼ੀ ਵਾਂਗ ਦੋ ਵਾਰ ਨਹੀਂ ਵਰਤਿਆ ਜਾਂਦਾ।

4. ਦੇਵਨਾਗਰੀ ਲਿੱਪੀ ਵਾਂਗ ਪੰਜਾਬੀ ਵਿਚ ਕੋਈ ਵੀ ਅੱਖਰ ਅੱਧਾ ਨਹੀਂ ਵਰਤਿਆ ਜਾਂਦਾ।

5. ਪੰਜਾਬੀ ਭਾਸ਼ਾ ਵਿਚ ਉੱਚੀ, ਨੀਵੀਂ ਅਤੇ ਮੱਧਮ ਤਿੰਨੇ ਸੁਰਾਂ ਹੀ ਮਿਲਦੀਆਂ ਹਨ।

6. ਪੰਜਾਬੀ ਸ਼ਬਦਾਵਲੀ ਇਕ ਮਰਦਾਊ ਭਾਸ਼ਾ ਹੈ। ਘ, ਧ, ਭ, ਣ, ੜ ਧੁਨੀਆਂ ਇਸਦੀ ਜਾਨ ਹਨ।

Loading Likes...

Leave a Reply

Your email address will not be published. Required fields are marked *