ਏਅਰ ਹੋਸਟੈੱਸ (Air Hostess) ਦਾ ਵਿਕਲਪ/ Career Options Of Air Hostess

ਏਅਰ ਹੋਸਟੈੱਸ (Air Hostess) ਦਾ ਵਿਕਲਪ/ Career Options of Air Hostess :

ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਉਹਨਾਂ ਸੰਸਥਾਵਾਂ ਬਾਰੇ ਜਿਨ੍ਹਾਂ ਵਿਚ ਏਅਰ ਹੋਸਟੈੱਸ(Air Hostess) ਦੀ ਸਿਖਲਾਈ ਲੈ ਸਕਦੇ ਹਾਂ, ਜਿਵੇੰ ਕਿ

1. ਏਅਰ ਹੋਸਟੈੱਸ ਅਕਾਦਮੀ (Air Hostess Academy) : ਨਵੀਂ ਦਿੱਲੀ/ New Delhi

2. ਫ੍ਰੈਂਕਵਿਨ ਇੰਸਟੀਚਿਊਟ ਆਫ ਏਅਰ ਹੋਸਟੈੱਸ ਟ੍ਰੇਨਿੰਗ (Frankfinn Institute of Air Hostess Training) : ਦਿੱਲੀ/ Delhi

3. ਏਅਰ ਹੋਸਟੈੱਸ ਅਕਾਦਮੀ (Air Hostess Academy) : ਬੈਂਗਲੁਰੂ/ Bangalore

4. ਏਅਰ ਹੋਸਟੈੱਸ ਅਕਾਦਮੀ (Air Hostess Academy) : ਚੰਡੀਗੜ੍ਹ/ Chandigarh

5. ਕਿੰਗਫਿਸ਼ਰ ਟ੍ਰੇਨਿੰਗ ਅਕਾਦਮੀ (Kingfisher Training Academy) : ਮੁੰਬਈ/ Mumbai

ਏਅਰ ਹੋਸਟੈੱਸ ਕੋਰਸ (Air Hostess Course) ਵਿਚ ਸਕੋਪ ਅਤੇ ਕਰੀਅਰ ( Scope and Career) :

ਕੋਰਸ ਪੂਰਾ ਕਰਨ ਤੋਂ ਬਾਅਦ ਇਹਨਾਂ ਨੂੰ ਸਰਵਜਨਿਕ ਅਤੇ ਨਿੱਜੀ ਖੇਤਰ ਦੀਆਂ ਏਅਰਲਾਈਨਾਂ ਵਿਚ ਨੌਕਰੀ ਮਿਲ ਸਕਦੀ ਹੈ।

ਉਹ ਇੰਡੀਅਨ ਏਅਰਲਾਈਨਜ਼ ਅਤੇ ਏਅਰ ਇੰਡੀਆ, ਸਹਾਰਾ ਏਅਰਲਾਈਨਜ਼, ਸਿੰਗਾਪੁਰ ਏਅਰਲਾਈਨਜ਼, ਜੈਟ ਏਅਰਵੇਜ਼, ਇੰਡੀਗੋ, ਸਪਾਈਸ ਜੈੱਟ ਅਤੇ ਏਅਰ ਡੈਕਨ ਆਦਿ ਵਿਚ ਨੌਕਰੀ ਪਾ ਕੇ ਆਪਣਾ ਭਵਿੱਖ ਬਣਾ ਸਕਦੀਆਂ ਨੇ।

ਏਅਰ ਹੋਸਟੈੱਸ (Air Hostess Course) ਬਣਨ ਲਈ ਯੋਗਤਾ :

Air Hostess Course ਲਈ ਸਿਰਫ  ਸਿੱਖਿਅਕ ਤੌਰ ਤੇ ਯੋਗ ਹੋਣਾ ਹੀ ਕਾਫੀ ਨਹੀਂ ਹੈ। ਏਅਰ ਹੋਸਟੈੱਸ ਬਣਨ ਲਈ ਕੁਝ ਮਾਣਕ ਨਿਰਧਾਰਿਤ ਕੀਤੇ ਗਏ ਹਨ।

ਜਿੱਥੇ ਸਿੱਖਿਅਕ ਯੋਗਤਾਵਾਂ ਵਿਚ ਏਅਰ ਹੋਸਟੈੱਸ ਟ੍ਰੇਨਿੰਗ (Air Hostess Training) ਪ੍ਰੋਗਰਾਮ ਲਈ 12ਵੀਂ ਪਾਸ ਹੋਣਾ ਤਾਂ ਜ਼ਰੂਰੀ ਹੈ ਹੀ ਉਥੇ ਕੁਝ ਸੰਸਥਾਨ ਦੁਵਾਰ ਹੋਟਲ ਮੈਨੇਜਮੈਂਟ( Hotel Management) ਜਾਂ ਟੂਰਿਸਟ ਮੈਨੇਜਮੈਂਟ ਵਿਚ ਗ੍ਰੈਜੂਏਟ (Tourist Management Graduate) ਵਿਦਿਆਰਥਣਾਂ ਨੂੰ ਡਿਪਲੋਮਾ ਕੋਰਸ ਵੀ ਕਰਵਾਇਆ ਜਾਂਦਾ ਹੈ।

ਇਨ੍ਹਾਂ ਕੋਰਸਾਂ ਵਿਚ ਦਾਖ਼ਲੇ ਲਿਖਤ ਪ੍ਰੀਖਿਆ (Written Examination), ਗਰੁੱਪ ਡਿਸਕਸ਼ਨ (Group Discussion) ਅਤੇ ਪਰਸਨਲ ਇੰਟਰਵਿਊ (Personal Interview) ਦੇ ਆਧਾਰ ਤੇ ਹੁੰਦੇ ਹਨ।

ਉੱਪਰ ਲਿਖੇ ਟੈਸਟਾਂ ਵਾਸਤੇ ਵੀ ਬਹੁਤ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜੋ ਕਿ ਹੇਠਾਂ ਦਿੱਤੀਆਂ ਗਈਆਂ ਨੇ :

1. ਅਣਵਿਆਹੇ ਹੋਣਾ ਤਾਂ ਜ਼ਰੂਰੀ ਹੈ ਅਤੇ  ਉਮਰ ਵੀ 18 ਤੋਂ 26 ਸਾਲ ਦੇ ਵਿਚ ਹੀ ਹੋਣੀ ਚਾਹੀਦੀ ਹੈ। ਕੱਦ 157.5 ਸੈਂਟੀਮੀਟਰ ਤੋੰ ਘੱਟ ਨਹੀਂ ਹੋਣਾ ਚਾਹੀਦਾ। ਇਸਦੇ ਨਾਲ ਹੀ ਭਾਰਤੀ ਪਾਸਪੋਰਟ ਰੱਖਣ ਦੇ ਯੋਗ ਹੋਣਾ ਵੀ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ। ਸਿਹਤ ਵੀ ਚੰਗੀ ਅਤੇ ਅੱਖਾਂ ਨਾਲ ਸੰਬੰਧਿਤ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਨਜ਼ਰ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।

2. ਜੇ ਇੰਗਲਿਸ਼, ਹਿੰਦੀ ਤੋਂ ਇਲਾਵਾ ਅਲੱਗ – ਅਲੱਗ ਵਿਦੇਸ਼ੀ ਭਾਸ਼ਾਵਾਂ ਤੇ ਪਕੜ ਹੈ ਤਾਂ ਕੋਰਸ ਵਿਚ ਦਾਖ਼ਲਾ ਲੈਣਾ ਸੌਖਾ ਹੋ ਜਾਂਦਾ ਹੈ।

3. ਨਾਲ ਹੀ ਜ਼ਿਆਦਾ ਦੂਰ ਦੀ ਯਾਤਰਾ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ।

ਐਜੂਕੇਸ਼ਨ ਅਤੇ ਕੋਰਸ (Education and Course) :

ਏਅਰ ਹੋਸਟੈੱਸ ਬਣਨ ਲਈ ਤੁਸੀਂ ਸਰਟੀਫਿਕੇਟ, ਡਿਪਲੋਮਾ ਕੋਰਸ ਕਰ ਸਕਦੇ ਹੋ। ਇਹ ਸਰਟੀਫਿਕੇਟ ਕੋਰਸ 6 ਮਹੀਨੇ ਤੋਂ ਇਕ ਸਾਲ ਤੱਕ ਦੇ ਹੁੰਦੇ ਹਨ। ਪਰ ਕਈ ਸਰਟੀਫਿਕੇਟ ਕੋਰਸ ਸਿਰਫ਼ 3 ਮਹੀਨੇ ਲੰਮੇ ਹੁੰਦੇ ਹਨ।

ਡਿਪਲੋਮਾ ਕੋਰਸ (Diploma Course) ਦਾ ਵਕਫਾ ਇਕ ਸਾਲ ਹੁੰਦਾ ਹੈ। ਜਦਕਿ ਡਿਗਰੀ (Degree) ਵਿਚ ਏਅਰ ਹੋਸਟੈੱਸ ਕੋਰਸ ਪੂਰਾ ਕਰਨ ਦਾ ਸਮਾਂ ਤਿੰਨ ਸਾਲ ਦਾ ਹੁੰਦਾ ਹੈ।

ਇਕ ਏਅਰ ਹੋਸਟੈੱਸ (Air Hostess) ਨੂੰ ਸੀਨੀਅਰ ਫਲਾਈਟ ਅਟੈਂਡੈਂਟ ( Senior Flight Attendant) ਤੱਕ ਤਰੱਕੀ ਮਿੱਲ ਸਕਦੀ ਹੈ।

Air Hostess ਦੇ ਰੂਪ ਵਿਚ ਨੌਕਰੀ ਲਈ ਸਿੱਖਿਆ ਦੇ ਨਾਲ – ਨਾਲ ਤੁਹਾਡੇ ਵਿਅਕਤੀਤਵ ਦਾ ਜ਼ਿਆਦਾ ਮਹੱਤਵ ਹੈ।

Air Hostess ਲਈ ਕੁੱਝ ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇੰ :

ਏਅਰ ਹੋਸਟੈੱਸ ਬਣਨ ਲਈ ਤੁਹਾਡਾ ਜ਼ਿੰਮੇਦਾਰੀ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ। ਨਾਲ ਹੀ ਫਿਜ਼ੀਕਲੀ ਫਿੱਟ ਹੋਣਾ ਬਹੁਤ ਵੀ ਬਹੁਤ ਜ਼ਰੂਰੀ ਹੈ ਕਿਓੰ ਜੋ ਘੰਟਿਆਂ ਬੱਧੀ ਚਿਹਰੇ ਤੇ ਮੁਸਕਾਨ ਲੈ ਕੇ ਕੰਮ ਕਰ ਸਕੋ।

ਨਾਲ ਹੀ ਅਲੱਗ – ਅਲੱਗ ਭਾਸ਼ਾਵਾਂ ਦਾ ਗਿਆਨ, ਪਲੀਜੈਂਟ ਵਾਈਸ (Pleasant Voice) ਅਤੇ ਗੁੱਡ ਕਮਿਊਨੀਕੇਸ਼ਨ ਸਕਿੱਲ (Good Communication Skills), ਟੀਮ ਵਰਕ (Team Work), ਪ੍ਰੈਜੈਂਸ ਆਫ ਮਾਈਂਡ (Presence Of Mind), ਪਾਜ਼ੇਟਿਵ ਐਟੀਚਿਊਟ (Positive Attitude) ਅਤੇ ਸੈਂਸ ਆਫ ਹਿਊਮਰ (Sence of Humor) ਹੋਣਾ ਬਹੁਤ ਹੀ ਜ਼ਰੂਰੀ ਹੈ।

ਕੀ ਕੁਝ ਕਰਨਾ ਪੈਂਦਾ ਹੈ ਏਅਰ ਹੋਸਟੈੱਸ (Air Hostess) ਜੌਬ ਵਿਚ/ ਜੌਬ ਪ੍ਰੋਫਾਈਲ (Job Profile) :

1. ਏਅਰ ਹੋਸਟੈੱਸ ਨੂੰ ਇਨ – ਫਲਾਈਟ ਘੋਸ਼ਨਾਵਾਂ ਅਤੇ ਅੰਤਰ ਵਿਭਾਗ ਸਮਨਵੈ (Coordinates) ਦਾ ਧਿਆਨ ਰੱਖਣਾ ਹੁੰਦਾ ਹੈ।

2. ਏਅਰ ਹੋਸਟੈੱਸ (Air Hostess)  ਦੀ ਜ਼ਿੰਮੇਦਾਰੀ ਵਿਚ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ।

3. ਬੋਰਡ ਤੇ ਯਾਤਰੀਆਂ ਦੀ ਮਦਦ ਕਰਨਾ, ਉਨ੍ਹਾਂ ਦੇ ਸਾਮਾਨ ਅਤੇ ਸੀਟਾਂ ਆਦਿ ਬਾਰੇ ਸਹਾਇਤਾ ਕਰਨਾ ਹੈ।

4. ਯਾਤਰੀਆਂ ਨੂੰ ਭੋਜਨ, ਕਿਤਾਬਾਂ, ਕੰਬਲ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਉਪਲਬਧ ਕਰਵਾਉਣਾ ਹੈ।

5. ਯਾਤਰੀਆਂ ਨੂੰ ਉਹਨਾਂ ਦੀ ਸੁਰੱਖਿਆ ਪ੍ਰਕਿਰਿਆ ਬਾਰੇ ਸਮਝਾਉਣ ਹੁੰਦਾ ਹੈ।

6. ਅਪਾਤਕਾਲ (Emergency) ਦੌਰਾਨ ਯਾਤਰੀਆਂ ਦੀ ਮਦਦ ਕਰਨਾ ਵੀ Air Hostess ਦਾ ਮੁੱਖ ਕੰਮ ਹੁੰਦਾ ਹੈ।

ਏਅਰ ਹੋਸਟੈੱਸ (Air Hostess) ਨੂੰ ਕਿੰਨਾਂ ਮਿਹਨਤਾਨਾ :

ਸ਼ੁਰੂ ‘ਚ 25 ਹਜ਼ਾਰ ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਸਕਦੇ ਹਨ। ਜਿਵੇੰ – ਜਿਵੇੰ ਤਜਰਬਾ ਵੱਧਦਾ ਜਾਂਦਾ ਹੈ ਤਾਂ ਸੈਲਰੀ 75 ਹਜ਼ਾਰ ਤੋਂ ਲੈ ਕੇ 1.50 ਲੱਖ ਰੁਪਏ ਤੱਕ ਹੋ ਸਕਦੀ ਹੈ। ਵਿਦੇਸ਼ੀ ਏਅਰਲਾਈਨਜ਼ ਕੰਪਨਆਂ ਆਪਣੇ ਕਰਮਚਾਰੀਆਂ ਨੂੰ ਸੈਲਰੀ ਪ੍ਰਤੀ ਮਹੀਨਾ 2.5 ਲੱਖ ਤੋਂ 3 ਲੱਖ ਤੱਕ ਦਿੰਦੀਆਂ ਹਨ।

ਕੁੜੀਆਂ ਲਈ ਏਅਰ ਹੋਸਟੈੱਸ ਬਣਨਾ ਇਕ ਸ਼ਾਨਦਾਰ ਕਰੀਅਰ ਵਿਕਲਪ ਹੁੰਦਾ ਹੈ। ਚੰਗੀ salary ਦੇ ਨਾਲ – ਨਾਲ ਦੁਨੀਆ ਭਰ ਦੀਆਂ ਵੱਖ – ਵੱਖ ਥਾਵਾਂ ਵੇਖਣ ਦਾ ਮੌਕਾ ਵੀ ਮਿਲਦਾ ਹੈ। ਇਹ ਨੌਕਰੀ ਪਾਉਣਾ ਆਸਾਨ ਨਹੀਂ ਹੁੰਦਾ। ਸਖਤ ਮਿਹਨਤ ਦੇ ਨਾਲ ਕੁੜੀਆਂ ਨੂੰ ਸੁੰਦਰਤਾ ਅਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

Loading Likes...

Leave a Reply

Your email address will not be published. Required fields are marked *