ਅਖਾਣ ਤੇ ਉਹਨਾਂ ਦੀ ਵਰਤੋਂ – 2

ਅਖਾਣ ਤੇ ਉਹਨਾਂ ਦੀ ਵਰਤੋਂ – 2

1. ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ (ਉੱਦਮ ਦੀ ਵਡਿਆਈ ਕਰਨ ਵੇਲੇ ਇਹ ਅਖਾਣ ਵਰਤਦੇ ਹਨ) –

ਨਰੇਸ਼ ਨੇ ਹੌਲ਼ੀ – ਹੌਲ਼ੀ ਨਾ ਸਿਰਫ ਚੰਗੀ ਕੋਠੀ ਪਾ ਲਈ ਸਗੋਂ ਸਾਰਾ ਕਰਜ਼ਾ ਵੀ ਉਤਾਰ ਦਿੱਤਾ ਇਸ ਸਮੇਂ ਉਹ ਚੰਗੇ ਜ਼ਿਮੀਦਾਰਾਂ ਵਿੱਚ ਗਿਣਿਆਂ ਜਾਂਦਾ ਹੈ। ਸਾਰੇ ਕਹਿੰਦੇ ਉਸ ਨੇ ਸੱਚ ਕਰ ਦਿਖਾਇਆ ਹੈ ‘ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ।’

2. ਉੱਚੀ ਦੁਕਾਨ ਫਿੱਕਾ ਪਕਵਾਨ (ਕਿਸੇ ਦਾ ਨਾਂ ਜ਼ਿਆਦਾ ਹੋਣਾ ਪਰੰਤੂ ਸਮਾਨ ਘਟੀਆ ਹੋਣਾ) –

ਹਰਦੀਪ ਸਿੰਘ ਪੈਸੇ ਲੋਕਾਂ ਤੋਂ ਚੰਗੇ ਲੈਂਦਾ ਹੈ ਪਰ ਸਮਾਨ ਖ਼ਰਾਬ ਦਿੰਦਾ ਹੈ। ਉਸ ਦੀ ਦੁਕਾਨ ‘ਚੋਂ ਸਾਰਾ ਪਿੰਡ ਸਮਾਨ ਲੈਂਦਾ ਹੈ। ਉਸ ਦੀ ਤਾਂ ਉਹ ਗੱਲ ਹੈ ‘ਉੱਚੀ ਦੁਕਾਨ ਫਿੱਕਾ ਪਕਵਾਨ’ ਵਾਲੀ ਗੱਲ ਹੈ।

3. ਉਠ ਨਾ ਕੁੱਦਣ, ਕੁੱਦਣ ਬੋਰੇ (ਜਦੋਂ ਹੱਕਦਾਰ ਤਾਂ ਬੋਲਣ ਨਾ ਪਰ ਦੂਸਰੇ ਵਧਰੇ ਬੋਲਣ) –

ਸਾਡੀਆਂ ਬੱਕਰੀਆਂ ਚਰਦੀਆਂ – ਚਰਦੀਆਂ ਨਰੇਸ਼ ਦੇ ਖੇਤਾਂ ਵਿਚ ਜਾ ਵੜੀਆਂ। ਨਰੇਸ਼ ਵਿਚਾਰਾ ਚੁੱਪ ਰਿਹਾ ਪਰ ਉਸ ਦਾ ਗੁਆਂਢੀ ਸੁਤੇਸ ਉੱਚੀ – ਉੱਚੀ ਬੋਲੀ ਜਾਵੇ। ਹਾਰ ਕੇ ਮੈਂ ਕਿਹਾ, ਚੁੱਪ ਕਰ ਤੂੰ ਉਠ ਨਾ ਕੁੱਦਣ, ਕੁੱਦਣ ਬੋਰੇ।

4. ਉਗਲੇ ਤਾਂ ਅੰਨ੍ਹਾ ਪਾਏ ਤਾਂ ਕੋਹੜੀ ( ਜਦੋਂ ਦੋਹੀਂ ਪਾਸੀ ਨੁਕਸਾਨ ਨਜ਼ਰ ਆਏ) –

ਉਸ ਦੇ ਦੋਸਤਾਂ ਨੇ ਕਿਹਾ ਕਿ ਸ਼ਰਾਬ ਦਾ ਧੰਦਾ ਨਾ ਕਰ ਹੁਣ ਤਬਾਹ ਹੋਣ ਤੇ ਆ ਗਿਆ ਹੈ ਹੁਣ ਤਾਂ ਉਸ ਵਾਲੀ ਇਹ ਗੱਲ ਹੈ ਉਗਲੇ ਤਾਂ ਅੰਨ੍ਹਾ ਖਾਏ ਤਾਂ ਕੋਹੜੀ।

5. ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ (ਕੰਮ ਆਪ ਨਾ ਕਰ ਸਕੇ ਦੋਸ਼ ਦੂਜਿਆਂ ਸਿਰ ਮੜ੍ਹੇ) –

ਰਿਸ਼ਭ ਨੂੰ ਫੁੱਟਬਾਲ ਖੇਡਣੀ ਆਉਂਦੀ ਨਹੀਂ, ਉਹ ਇਸ ਨੂੰ ਗਵਾਰਾਂ ਦੀ ਖੇਡ ਆਖ ਕੇ ਨਿੰਦਦਾ ਰਹਿੰਦਾ ਹੈ। ਉਸ ਦੀ ਤਾਂ ਉਹੀ ਗੱਲ ਏ, ਉੱੱਠ ਨਾ ਸਕਾਂ , ਫਿੱਟੇ ਮੂੰਹ ਗੋਡਿਆਂ ਦਾ।’

6. ਉਹ ਨਾ ਭੁੱਲਾ ਜਾਣੀਏ ਜੋ ਮੁੜ ਘਰ ਆਏ (ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਗ਼ਲਤੀ ਕਰਨ ਉਪਰੰਤ ਸੰਭਲ ਜਾਵੇ) –

ਯਮਨ – ਮਾਤਾ ਜੀ ਇਸ ਵਾਰ ਛੱਡ ਦਿਓ, ਦੁਬਾਰਾ ਮੈਂ ਕੋਈ ਚੋਰੀ ਨਹੀਂ ਕਰਦਾ।
ਨਰੇਸ਼ – ਚੱਲ ਬਖਸ਼ੀਸ਼ ਸਿਹਾਂ ਮੁੰਡੇ ਨੂੰ ਹੋਰ ਨਾ ਮਾਰ, ਉਸ ਨੇ ਛੇਤੀ ਹੀ ਗ਼ਲਤੀ ਮੰਨ ਲਈ ਏ। ਕਹਿੰਦੇ ਹਨ ਕਿ ‘ਉਹ ਨਾ ਭੁੱਲਾ ਜਾਣੀਏ ਜੋ ਮੁੜ ਘਰ ਆਏ।’

Loading Likes...

Leave a Reply

Your email address will not be published. Required fields are marked *