ਅਪ੍ਰੈਲ ‘ਫੂਲ ਡੇਅ’ ਤੇ ਕਿਹੜੀਆਂ ਗੱਲਾਂ ਦਾ ਰੱਖੀਏ ਧਿਆਨ?/ What things should be kept in mind on April Fool’s Day?

‘ਅਪ੍ਰੈਲ ਫੂਲ ਡੇਅ’/ April Fool’s Day

ਹਰ ਸਾਲ 1 ਅਪ੍ਰੈਲ ਨੂੰ ‘ ਅਪ੍ਰੈਲ ਫੂਲ ਡੇਅ’ ਭਾਵ ‘ਮੂਰਖ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ – ਦੂਜੇ ਨੂੰ ਮੂਰਖ ਬਣਾਉਣ ਅਤੇ ਮਜ਼ਾਕ ਕਰਨ ਦਾ ਕੰਮ ਕਰਦੇ ਹਨ। ਕਈ ਪੁਰਾਤਨ ਘਟਨਾਵਾਂ ਅਨੁਸਾਰ ਅਪ੍ਰੈਲ ਫੂਲ ਡੇਅ ਮਨਾਉਣ ਦਾ ਸਿਲਸਿਲਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਅਤੇ ਇਸ ਦਿਨ ਦੇ ਜ਼ਰੀਏ ਹਰ ਪਾਸੇ ਖੁਸ਼ੀਆਂ ਫੈਲਾਉਣ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਲੋਕ ਇਕ ਦੂਸਰੇ ਨੂੰ ਮੂਰਖ ਬਣਾਉਂਦੇ ਨੇ, ਇਸੇ ਲਈ ਅੱਜ ਅਸੀਂ ”ਅਪ੍ਰੈਲ ਫੂਲ ਡੇਅ’/ April Fool’s Day’ ਵਿਸ਼ੇ ਤੇ ਚਰਚਾ ਕਰਾਂਗੇ।

‘ਅਪ੍ਰੈਲ ਫੂਲ ਡੇਅ’ ਮਨਾਉਣ ਦੀ ਸ਼ੁਰੂਆਤ/ Beginning of April Fool’s Day celebrations :

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ‘ਅਪ੍ਰੈਲ ਫੂਲ ਡੇਅ’ ਮਨਾਉਣ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ।

ਇਸ ਦਿਨ ਨੂੰ ਪੂਰੀ ਦੁਨੀਆ ਵਿਚ ਮੂਰਖ ਦਿਵਸ ਵਜੋਂ ਜਾਣਿਆ ਜਾਂਦਾ ਹੈ। ‘ਅਪ੍ਰੈਲ ਫੂਲ ਡੇਅ’ ਸਿਰਫ 1 ਅਪ੍ਰੈਲ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਇਸ ਦਾ ਕੀ ਇਤਿਹਾਸ ਹੈ? ਆਓ ਅੱਜ ਜਾਣਦੇ ਹਾਂ।

ਇਸ ਦੇ ਮੂਲ ਬਾਰੇ ਜਾਣਨਾ ਅਜੇ ਵੀ ਰਹੱਸ ਬਣਿਆ ਹੋਇਆ ਹੈ ਪਰ ਅਜਿਹੀਆਂ ਕਈ ਕਹਾਣੀਆਂ ਪ੍ਰਚਲਿਤ ਹਨ, ਜੋ ਐਪਰਲ ਫੂਲ ਦੇ ਜਸ਼ਨ ਦੀ ਸ਼ੁਰੂਆਤ ਨਾਲ ਜੁੜੀਆਂ ਹੋਈਆਂ ਹਨ।

ਹੋਰ ਵੀ ਪੰਜਾਬੀ ਵਿਚ ਰੋਚਕ ਤੱਥਾਂ ਲਈ ਇੱਥੇ👉CLICK ਕਰੋ।

  • ਮੰਨਿਆ ਜਾਂਦਾ ਹੈ ਕਿ ‘ਅਪ੍ਰੈਲ ਫੂਲ ਡੇਅ’ ਪਹਿਲੀ ਵਾਰ ਸਾਲ 1381 ਵਿਚ ਮਨਾਇਆ ਗਿਆ ਸੀ। ਇਕ ਮਜ਼ਾਕੀਆ ਕਹਾਣੀ ਦੇ ਮੁਤਾਬਿਕ ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਨੇ ਕੁੜਮਾਈ ਦਾ ਐਲਾਨ ਕੀਤਾ ਸੀ ਅਤੇ ਕਿਹਾ ਗਿਆ ਸੀ ਕਿ ਮੰਗਣੀ 32 ਮਾਰਚ 1381 ਨੂੰ ਹੋਵੇਗੀ। ਇਸ ਐਲਾਨ ਤੋਂ ਆਮ ਲੋਕ ਇੰਨੇ ਖੁਸ਼ ਹੋਏ ਕਿ ਜਸ਼ਨ ਮਨਾਉਣ ਲੱਗੇ। ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਮੂਰਖ ਬਣ ਗਿਆ ਹੈ, ਕਿਉਂਕਿ ਕੈਲੰਡਰ ਵਿਚ 32 ਮਾਰਚ ਦੀ ਕੋਈ ਤਾਰੀਖ ਨਹੀਂ ਹੈ।ਉਦੋਂ ਤੋਂ ਹੀ ਲੋਕ ਹਰ ਸਾਲ 1 ਅਪ੍ਰੈਲ ਨੂੰ ਮੂਰਖ ਦਿਵਸ ਵਜੋਂ ਮਨਾਉਣ ਲੱਗੇ।
  • ਪੋਪ ਗ੍ਰੈਗਰੀ 13 ਨੇ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ। ਇਸ ਕੈਲੰਡਰ ਵਿਚ ਜਨਵਰੀ ਤੋਂ ਸਾਲ ਸ਼ੁਰੂ ਹੁੰਦਾ ਹੈ ਅਤੇ ਇਹ ਉਹੀ ਕੈਲੰਡਰ ਹੈ, ਜਿਸ ਨੂੰ ਅਸੀਂ ਅੱਜ ਵੀ ਵਰਤਦੇ ਹਾਂ। ਜੂਲੀਅਨ ਕੈਲੰਡਰ ਵਿਚ ਨਵਾਂ ਸਾਲ 1 ਅਪ੍ਰੈਲ ਨੂੰ ਸ਼ੁਰੂ ਹੁੰਦਾ ਸੀ ਪਰ ਜਦੋਂ ਪੋਪ ਚਾਰਲਸ ਨੇ ਗ੍ਰੈਗੋਰੀਅਨ ਕੈਲੰਡਰ (ਰੋਮਨ ਕੈਲੰਡਰ) ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੂੰ ਉਸ ਬਦਲਾਅ ਬਾਰੇ ਪਤਾ ਨਹੀਂ ਲੱਗਾ ਅਤੇ ਹਰ ਸਾਲ ਦੀ ਤਰ੍ਹਾਂ 1 ਅਪ੍ਰੈਲ ਨੂੰ ਨਵਾਂ ਸਾਲ ਮਨਾਇਆ ਗਿਆ। ਅਜਿਹੇ ਵਿਚ ਉਨ੍ਹਾਂ ਲੋਕਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ ਅਤੇ ਉਨ੍ਹਾਂ ਨੂੰ ਅਪ੍ਰੈਲ ਫੂਲ ਕਿਹਾ ਗਿਆ। ਉਦੋਂ ਤੋਂ ਇਹ ਦਿਨ ਸ਼ੁਰੂ ਹੋਇਆ।
  • 1 ਅਪ੍ਰੈਲ 1860 ਦੀ ਇਕ ਮਾਨਤਾ ਅਨੁਸਾਰ ਇਸ ਦਿਨ ਲੰਡਨ ਦੇ ਹਜ਼ਾਰਾਂ ਲੋਕਾਂ ਦੇ ਘਰਾਂ ਵਿਚ ਪੋਸਟ ਕਾਰਡ ਭੇਜੇ ਗਏ ਸਨ, ਜਿਸ ਵਿਚ ਦੱਸਿਆ ਗਿਆ ਸੀ ਕਿ ਅੱਜ ਸ਼ਾਮ ਨੂੰ ਲੰਡਨ ਦੇ ਟਾਵਰ ਵਿਚ ਚਿੱਟੇ ਗਧੇ ਇਸ਼ਨਾਨ ਕਰਨਗੇ। ਤੁਸੀਂ ਸਭ ਦੇਖਣ ਲਈ ਆ ਸਕਦੇ ਹੋ, ਇਹ ਸਭ ਦੇਖਣ ਲਈ ਤੁਹਾਨੂੰ ਆਪਣੇ ਨਾਲ ਪੋਸਟ ਕਾਰਡ ਲਿਆਉਣਾ ਪਵੇਗਾ। ਪਰ ਉਨ੍ਹੀਂ ਦਿਨੀਂ ਟਾਵਰ ਆਫ਼ ਲੰਡਨ ਕੁਝ ਕਾਰਨਾਂ ਕਰਕੇ ਬੰਦ ਸੀ। ਸ਼ਾਮ ਢਲਦਿਆਂ ਹੀ ਹਜ਼ਾਰਾਂ ਲੋਕ ਟਾਵਰ ਦੇ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਅੰਦਰ ਜਾਣ ਲਈ ਧੱਕਾ – ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਪਰ ਬਾਅਦ ਵਿਚ ਪਤਾ ਲੱਗਾ ਕਿ ਕਿਸੇ ਨੇ ਉਨ੍ਹਾਂ ਦਾ ਅਪ੍ਰੈਲ ਫੂਲ ਬਣਾ ਦਿੱਤਾ ਸੀ। ਇਸ ਤਰ੍ਹਾਂ ਦੇ ਹੋਰ ਵੀ ਕਈ ਕਿੱਸੇ ਪ੍ਰਚਲਿਤ ਹਨ।

ਭਾਰਤ ਵਿੱਚ ਕਦੋ ਸ਼ੁਰੂ ਹੋਇਆ ‘ਅਪ੍ਰੈਲ ਫੂਲ ਡੇ’ ਮਨਾਉਣਾ/ When did ‘April Fool’s Day’ start in India?

ਭਾਰਤ ਵਿਚ ਐਪਰਲ ਫੂਲ ਦਿਵਸ ਮਨਾਉਣਾ 19 ਵੀਂ ਸਦੀ ਵਿਚ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਵਿਚ ਹਰ ਸਾਲ ਇਸ ਦਿਨ ਨੂੰ ਮੂਰਖ ਦਿਵਸ ਵਜੋਂ ਮਨਾਇਆ ਜਾਣ ਲੱਗਾ। ਹਾਲਾਂਕਿ ਹੁਣ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਦੇਸ਼ ਵਿਚ ਅਪ੍ਰੈਲ ਫੂਲ ਡੇਅ ਦੀ ਪਛਾਣ ਹੋਰ ਵਧ ਗਈ ਹੈ।

ਲੋਕਾਂ ਦਾ ਹਰ ਰੋਜ਼ ਮੂਰਖ ਬਣਨਾ/ Making fools of people every day :

ਪਹਿਲਾਂ ਸਿਰਫ਼ ਇਕ ਦਿਨ ਹੀ ਮੂਰਖ ਬਣਾਇਆ ਜਾਣਦਾ ਸੀ ਪਰ ਅੱਜਕਲ ਲੋਕਾਂ ਨੂੰ ਹਰ ਰੋਜ਼ ਮੂਰਖ ਬਣਾਇਆ ਜਾ ਰਿਹਾ ਹੈ।

ਅੱਜਕੱਲ੍ਹ ਲੋਕ ਫ਼ੋਨ ਕਰਕੇ ਮੈਸੇਜ ਕਰਦੇ ਹਨ ਕਿ ਤੁਸੀਂ ਇਕ ਕਰੋੜ ਦੀ ਲਾਟਰੀ ਜਿੱਤ ਲਈ ਹੈ, ਤੁਹਾਨੂੰ ਇਕ ਲਿੰਕ ਭੇਜਿਆ ਜਾ ਰਿਹਾ ਹੈ, ਇਸ ਲਿੰਕ ਨੂੰ ਖੋਲ੍ਹੋ ਅਤੇ ਆਪਣੀ ਡਿਟੇਲ ਭਰੋ ਤਾਂ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਡਿਜੀਟਲ ਪਲੇਟਫਾਰਮ, ਫਰਜ਼ੀ ਈ. ਮੇਲਾਂ ਜਾਂ ਆਨਲਾਈਨ ਲਾਟਰੀ ਜਿੱਤਣ ਆਦਿ ਦੇ ਨਾਂ ਤੇ ਲੱਖਾਂ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।

ਅਪ੍ਰੈਲ ‘ਫੂਲ ਡੇਅ’ ਤੇ ਕਿਹੜੀਆਂ ਗੱਲਾਂ ਦਾ ਰੱਖੀਏ ਧਿਆਨ?/ What things should be kept in mind on April Fool’s Day?

ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਫੂਲ ਡੇਅ’ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਹੱਸਣ ਅਤੇ ਮਜ਼ਾਕ ਕਰਨ ਦਾ ਦਿਨ ਹੈ, ਪਰ ਫਿਰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇੰ ਕਿ

ਮਜ਼ਾਕ ਕਿਸੇ ਲਈ ਘਾਤਕ ਸਿੱਧ ਨਾ ਹੋਵੇ।

  • ਧਿਆਨ ਦੇਣਾ ਹੋਵੇਗਾ ਕਿ ਉਹ ਵਿਅਕਤੀ, ਜਿਸ ਨਾਲ ਤੁਸੀਂ ਮਜ਼ਾਕ ਕਰ ਰਹੇ ਹੋ, ਉਹ ਕਿਸੇ ਵੀ ਜ਼ਰੂਰੀ ਕੰਮ ਵਿਚ ਰੁੱਝਿਆ ਨਾ ਹੋਵੇ।
  • ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ, ਕਿਸੇ ਨਾਲ ਧਰਮ ਅਤੇ ਜਾਤ ਦੇ ਨਾਂ ਤੇ ਮਜ਼ਾਕ ਨਾ ਕੀਤਾ ਜਾਵੇ।
  • ਸਾਨੂੰ ਆਪਣੀਆਂ ਹੱਦਾਂ ਵਿਚ ਰਹਿ ਕੇ ਹੀ ਦੂਜਿਆਂ ਦਾ ਫੂਲ ਬਣਾਉਣਾ ਚਾਹੀਦਾ ਹੈ।

ਵੱਡਿਆਂ ਨਾਲ ਮਜ਼ਾਕ ਕਰਦੇ ਹੋਏ ਬਹੁਤ ਹੀ ਸੱਭਿਅਕ ਭਾਸ਼ਾ ਤੇ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਪੱਧਰ ਤੇ ਜਾ ਕੇ ਉਨ੍ਹਾਂ ਨਾਲ ਅਜਿਹਾ ਮਜ਼ਾਕ ਨਹੀਂ ਕਰਨਾ ਚਾਹੀਦਾ ਕਿ ਉਨ੍ਹਾਂ ਨੂੰ ਗੁੱਸਾ ਲੱਗੇ।

Loading Likes...

Leave a Reply

Your email address will not be published. Required fields are marked *