ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI

ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI

ਕਈ ਸਾਲਾਂ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੇ ਚਰਚਾ ਹੋ ਰਹੀ ਹੈ। ਦੁਨੀਆ ਵਿਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ਵਰਤੋਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਤਕਨੀਕ ਫੋਨ ਜਾਂ ਕੰਪਿਊਟਰ ਵਿਚ ਉਪਲਬਧ ਸ਼ਤਰੰਜ ਜਿਹੀ ਗੇਮ, ਗੂਗਲ ਤੇ ਅਲੈਕਸਾ ਵਾਇਸ ਅਸਿਸਟੈਂਟ ਸਮੇਤ ਰੋਬੋਟ ਜਿਹੇ ਡਿਵਾਈਸ ਦੇ ਰੂਪ ਵਿਚ ਮੌਜੂਦ ਹੈ। ਅੱਜ ਦੇ ਸਮੇਂ ਮੁਤਾਬਕ ਹੀ ਅੱਜ ਅਸੀਂ ਗੱਲ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਬਾਰੇ।

ਕਿਵੇਂ ਕੰਮ ਕਰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI?

 • ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇਕ ਸ਼ਾਖਾ ਹੈ, ਜਿਸ ਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ।
 • ਸੌਖੇ ਸ਼ਬਦਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਇਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ਖੋਜ :

 • ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ਖੋਜ ਜਾਨ ਮੈਕਕਾਰਥੀ ਨੇ 1950 ਦੇ ਵਿਚ ਕੀਤੀ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ਲੋੜ ਕਿਉਂ ?

 • ਆਰਟੀਫੀਸ਼ੀਅਲ ਇੰਟੈਲੀਜੈਂਸ ਅਧੀਨ ਮਸ਼ੀਨਾਂ ਵੱਲੋਂ ਮਨੁੱਖੀ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸਿਖਲਾਈ, ਤਰਕ ਅਤੇ ਸਵੈ – ਸੁਧਾਰ ਸ਼ਾਮਲ ਹਨ।
 • ਮਨੁੱਖ ਤੇ ਕੰਮ ਦਾ ਬੋਝ ਦਿਨੋ – ਦਿਨ ਵਧਦਾ ਜਾ ਰਿਹਾ ਹੈ, ਇਸ ਲਈ ਰੋਜ਼ਾਨਾ ਦੇ ਕੰਮ ਨੂੰ ਸਵੈ – ਚਾਲਤ ਕਰਨਾ ਵਧੀਆ ਵਿਚਾਰ ਹੈ।
 • ਇਹ ਮਨੁੱਖ ਸ਼ਕਤੀ ਨੂੰ ਬਚਾਉਂਦਾ ਅਤੇ ਉਤਪਾਦਕਤਾ ਨੂੰ ਵਧਾਉਂਦਾ ਹੈ।
 • ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀ ਹੁਨਰਮੰਦ ਵਿਅਕਤੀਆਂ ਨੂੰ ਕੰਪਨੀ ਦੇ ਵਿਕਾਸ ਲਈ ਪ੍ਰਾਪਤ ਕਰ ਸਕਦੀ ਹੈ। ਕੰਪਨੀਆਂ ਸਾਰੇ ਕੰਮ ਮਸ਼ੀਨਾਂ ਨਾਲ ਕਰਨਾ ਚਾਹੁੰਦੀਆਂ ਹਨ।

ਕੀ ਹੈ ਮਹੱਤਤਾ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ?

 • ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਇੰਟੈਲੀਜੈਂਸ ਸਿਸਟਮ/ Intelligence System ਦਾ ਨਿਰਮਾਣ ਕੀਤਾ ਜਾਂਦਾ ਹੈ, ਜੋ ਖਤਰੇ ਅਤੇ ਡਾਟਾ ਉਲੰਘਣਾ ਦੀ ਪਛਾਣ ਕਰਦਾ ਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੇ ਵਿਚ ਸਹਾਇਤਾ ਕਰਦਾ ਹੈ।
 • ਮਸ਼ੀਨਾਂ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮਦਦ ਨਾਲ ਗੰਭੀਰ ਬੀਮਾਰੀਆਂ ਜਿਵੇਂ ਕਿ ਕੈਂਸਰ ਦੀ ਪਛਾਣ ਅਤੇ ਇਸ ਸਬੰਧੀ ਭਵਿੱਖਬਾਣੀ ਕਰਨ ਵਿਚ ਮਦਦ ਮਿਲਦੀ ਹੈ।
 • ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਨਾਲ ਅਲੈਕਸਾ ਅਤੇ ਕੋਰਟਾਣਾ Alexa and Cortana ਜਿਹੇ ਵਰਚੁਅਲ ਡਿਜ਼ੀਟਲ ਸਹਾਇਕ ਦਾ ਨਿਰਮਾਣ ਕਰਨਾ ਸੰਭਵ ਹੋ ਸਕਿਆ ਹੈ, ਜੋ ਸਾਡੀ ਪੁੱਛਗਿੱਛ ਦਾ ਵੀ ਜਵਾਬ ਦਿੰਦੇ ਹਨ।

ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ 👉CLICK ਜ਼ਰੂਰ ਕਰੋ।

ਕੀ ਗੁਣ ਹੁੰਦੇ ਹਨ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੇ ?

 • ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਗਲਤੀ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।
 • ਇਸ ਨਾਲ ਜ਼ੋਖਿਮ ਵਾਲੇ ਕੰਮ ਕਰਨੇ ਬਹੁਤ ਅਸਾਨ ਹੋ ਗਏ ਹਨ।
 • ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਏ ਗਏ ਰੋਬਟ ਕਈ ਤਰ੍ਹਾਂ ਦੇ ਜ਼ੋਖਿਮ ਭਰੇ ਕੰਮ ਜਿਵੇਂ ਕਿ ਬੰਬ ਨੂੰ ਅਸਫਲ ਬਣਾਉਣਾ, ਸਮੁੰਦਰਾਂ ਦੇ ਡੂੰਘੇ ਹਿੱਸੇ ਦੀ ਪੜਤਾਲ ਕਰਨਾ, ਕੋਲੇ ਅਤੇ ਤੇਲ ਦੀ ਮਾਈਨਿੰਗ ਆਦਿ ਕਰਦੇ ਹਨ।
 • ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੀ ਵਰਤੋਂ ਕਰਕੇ ਬਣਾਈਆਂ ਮਸ਼ੀਨਾਂ ਬਿਨਾਂ ਕਿਸੇ ਬਰੇਕ, ਲਗਾਤਾਰ ਕੰਮ ਕਰਦੀਆਂ ਹਨ, ਜਿਸ ਨਾਲ ਕੰਮ ਛੇਤੀ ਖਤਮ ਹੋ ਜਾਂਦਾ ਹੈ।
 • ਮਸ਼ੀਨਾਂ ਮਨੁੱਖਾਂ ਦੇ ਮੁਕਾਬਲੇ ਛੇਤੀਂ ਫੈਸਲਾ ਕਰਦੀਆਂ ਹਨ, ਇਸ ਨਾਲ ਸਮੇਂ ਦੀ ਬੱਚਤ ਵੀ ਇੱਕ ਵੱੱਡਾ ਕਾਰਨ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਦੇ ਔਗੁਣ ਕਿਹੜੇ ਕਿਹੜੇ ਹੁੰਦੇ ਹਨ ? :

 • ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਦੇ ਹਾਰਡਵੇਅਰ ਅਤੇ ਸਾਫਟਵੇਅਰ / Software ਨੂੰ ਹਰ ਦਿਨ ਅਪਡੇਟ ਕਰਨਾ ਪੈਂਦਾ ਤਾਂ ਜੀ ਸਮੇਂ ਅਤੇ ਜਰੂਰਤਾਂ ਨੂੰ ਪੂਰਾ ਕਰ ਸਕੇ।
 • ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਮਸ਼ੀਨਾਂ  ਦੀ ਮੁਰੰਮਤ ਅਤੇ ਸੰਭਾਲ ਤੇ ਵੀ ਬਹੁਤ ਖਰਚ ਆਉਂਦਾ ਹੈ।
 • ਹਰ ਸੰਗਠਨ ਘੱਟੋ – ਘੱਟ ਯੋਗਤਾ ਵਾਲੇ ਵਿਅਕਤੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ/ Artificial Intelligence/ AI ਅਧਾਰਿਤ ਰੋਬੋਟਾਂ ਦੇ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੁੰਦੀ ਹੈ।
 • ਟੀਮ ਦੇ ਰੂਪ ਵਿਚ ਕੰਮ ਕਰਨ ਲਈ ਜਜ਼ਬਾਤ ਜਰੂਰੀ ਹੈ। ਮਸ਼ੀਨਾਂ ਵਿਚ ਜਜ਼ਬਾਤ ਨਹੀਂ ਹੁੰਦੇ, ਇਸ ਲਈ ਉਹ ਮਨੁੱਖਾਂ ਦੇ ਨਾਲ ਆਪਸੀ ਸਾਂਝ ਨਹੀਂ ਪਾ ਸਕਦੀਆਂ।
Loading Likes...

Leave a Reply

Your email address will not be published. Required fields are marked *