‘ਕੱਟਿਆ ਹੋਇਆ ਸੇਬ’ ਦਾ ਰੰਗ ਭੂਰਾ ਕਿਉਂ ਹੁੰਦਾ ਹੈ?/ Why is ‘sliced apple’ brown in colour?
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੱਟੇ ਹੋਏ ਸੇਬ ਦੇ ਟੁਕੜੇ ਬਹੁਤ ਜਲਦੀ ਭੂਰੇ ਹੋ ਜਾਂਦੇ ਹਨ। ਜੇਕਰ ਅਸੀਂ ਇਨ੍ਹਾਂ ਨੂੰ ਕੁਝ ਦੇਰ ਲਈ ਖੁੱਲ੍ਹੇ ਵਿਚ ਰੱਖ ਦਈਏ ਤਾਂ ਇਹ ਗੰਦੇ ਭੂਰੇ ਅਤੇ ਖਰਾਬ ਜਿਹੇ ਦਿਸਣ ਲੱਗਦੇ ਹਨ। ਅੱਜ ਅਸੀਂ ਇਸੇ ਵੀਸ਼ੇ ਤੇ ਚਰਚਾ ਕਰਾਂਗੇ ਕਿ ”ਕੱਟਿਆ ਹੋਇਆ ਸੇਬ’ ਦਾ ਰੰਗ ਭੂਰਾ ਕਿਉਂ ਹੁੰਦਾ ਹੈ?/ Why is ‘sliced apple’ brown in colour?
ਰੰਗ ਬਦਲਣਾ ਇੱਕ ਰਸਾਇਣਕ ਪ੍ਰਕਿਰਿਆ/ Color change is a chemical process
ਇਹ ਇੰਜਾਇਮੈਟਿਕ ਬ੍ਰਾਊਨਿੰਗ/ Enzymatic browning ਨਾਂ ਦੀ ਰਸਾਇਣਕ ਪ੍ਰਤੀਕਿਰਿਆ ਕਾਰਨ ਹੁੰਦਾ ਹੈ। ਸੇਬ ਵਿਚ ਪਾਲੀਫੇਨਾਲ ਆਕਸੀਡੇਜ (ਪੀ.ਪੀ.ਓ.) ਨਾਂ ਦਾ ਇੰਜਾਇਮ ਹੁੰਦਾ ਹੈ। ਉਨ੍ਹਾਂ ਵਿਚ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਕਰਬਨਿਕ ਯੌਗਿਕ ਵੀ ਹੁੰਦੇ ਹਨ, ਜਿਨ੍ਹਾਂ ਨੂੰ ਪਾਲੀਫੇਨੋਲਸ/ Polyphenols ਕਿਹਾ ਜਾਂਦਾ ਹੈ। ਆਮ ਹਾਲਾਤਾਂ ਵਿਚ ਜਦੋਂ ਸੇਬ ਪੂਰਾ ਹੁੰਦਾ ਹੈ ਤਾਂ ਸੇਬ ਵਿਚ ਮੌਜੂਦ ਪੀ.ਪੀ.ਓ. ਅਤੇ ਪਾਲੀਫੇਨੋਲਸ ਇਕ ਦੂਸਰੇ ਨੂੰ ਛੂਹਦੇਂ ਨਹੀਂ ਹਨ, ਭਾਵ ਵੱਖ ਹੋ ਜਾਂਦੇ ਹਨ।
ਜਦੋਂ ਅਸੀਂ ਸੇਬ ਕੱਟਦੇ ਹਾਂ ਤਾਂ ਕੱਟਣ ਦੌਰਾਨ ਉਸ ਦੀਆਂ ਕੋਸ਼ਿਕਾਵਾਂ ਹਾਨੀਕਾਰਨ ਹੋ ਜਾਂਦੀਆਂ ਹਨ ਅਤੇ ਪੀ.ਪੀ.ਓ. ਅਤੇ ਪਾਲੀਫੇਨੋਲਸ ਨੇੜੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤੱਕ ਆਕਸੀਜਨ ਪਹੁੰਚਦੀ ਹੈ। ਆਕਸੀਜਨ ਦੀ ਹਾਜ਼ਰੀ ਨਾਲ ਸੇਬ ਦੇ ਇੰਜਾਈਮੈਟਿਕ ਬ੍ਰਾਊਨਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਆਕਸੀਕਰਣ ਹੁੰਦਾ ਹੈ, ਜਿਸ ਦੇ ਕਾਰਨ ਮੇਲੇਨਿਨ ਦੇ ਨਿਰਮਾਣ ਕਾਰਨ ਸੇਬ ਦਾ ਉਪਰਾਲਾ ਹਿੱਸਾ ਭੂਰਾ ਹੋ ਜਾਂਦਾ ਹੈ। ਇਕ ਸੌਖੀ ਵਿਗਿਆਨਕ ਵਿਆਖਿਆ ਦੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਕੱਟੇ ਹੋਏ ਸੇਬ ਭੂਰੇ ਹੋ ਜਾਂਦੇ ਹਨ, ਕਿਉਂਕਿ ਸੇਬ ਦੇ ਅੰਦਰ ਦਾ ਹਿੱਸਾ ਹਵਾ ਵਿਚ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ ਹੈ।
ਰਸੋਈਏ ਦੇ ਹੋਰ ਵੀ TIPS ਜਾਣਨ ਲਈ 👉CLICK ਕਰੋ।
ਕੀ ਅਸੀਂ ਕੱਟੇ ਹੋਏ ਸੇਬਾਂ ਨੂੰ ਭੂਰਾ ਹੋਣ ਤੋਂ ਰੋਕ ਸਕਦੇ ਹਾਂ?/ Can we prevent sliced apples from turning brown?
ਤਾਪਮਾਨ ਘੱਟ ਕਰਕੇ ਆਕਸੀਕਰਨ ਦੀ ਪ੍ਰਕਿਰਿਆ ਨੂੰ ਮੱਧਮ ਕੀਤਾ ਜਾ ਸਕਦਾ ਹੈ। ਕੱਟੇ ਹੋਏ ਸੇਬ ਦੇ ਟੁਕੜਿਆਂ ਨੂੰ ਫਰਿੱਜ਼ ਵਿਚ ਰੱਖੋ। ਇਸ ਤਰ੍ਹਾਂ ਕਰਨ ਨਾਲ ਅਸੀਂ ਸੇਬ ਦੇ ਹੋਣ ਵਾਲੇ ਭੁਰੇ ਰੰਗ ਨੂੰ ਰੋਕ ਸਕਦੇ ਹਾਂ।
Loading Likes...