ਘਰ ਦੀ ਸ਼ੋਭਾ ਵਧਾਉਣ ਕੁਝ ਟਿਪਸ/ Some tips to enhance the beauty of the house :
1. ਟਾਇਲਟ ਵਿਚ ਪਾਟ ਤੋਂ ਦਾਗ ਹਟਾਉਣ ਲਈ ਸਫੈਦ ਸਿਰਕਾ ਪਾ ਕੇ ਸਾਫ ਕਰੋ।
2. ਸਰੌਂ ਦੇ ਤੇਲ ਅਤੇ ਮਿੱਟੀ ਦੇ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਲੱਕੜੀ ਦਾ ਫਰਨੀਚਰ ਸਾਫ ਕਰੋ, ਫਰਨੀਚਰ ਚਮਕ ਉੱਠੇਗਾ।
3. ਲੈਂਪ ਜਾਂ ਲਾਲਟੇਨ ਵਿਚ ਤੇਲ ਪਾਉਣ ਤੋਂ ਪਹਿਲਾਂ ਇਕ ਚੱਮਚ ਨਮਕ ਮਿਲਾ ਲਓ, ਲੈਂਪ ਜ਼ਿਆਦਾ ਦੇਰ ਤੱਕ ਚੱਲੇਗਾ।
4. ਪਿੱਤਲ ਦੇ ਬਰਤਨਾਂ ਨੂੰ ਚਮਕਾਉਣ ਲਈ ਆਟਾ ਤੇ ਨਮਕ ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਵਿਚ ਸਿਰਕਾ ਮਿਲਾ ਕੇ ਪੇਸਟ ਬਣਾ ਲਓ, ਇਸ ਨਾਲ ਬਰਤਨ ਸਾਫ ਕਰੋ।
ਘਰ ਨੂੰ ਹੋਰ ਵੀ ਸੁੰਦਰ ਬਣਾਉਣ ਲਈ👉 ਹੋਰ ਪੜ੍ਹੋ।
5. ਥਰਮਸ ਵਿਚੋਂ ਬਦਬੂ ਆ ਰਹੀ ਹੋਵੇ ਤਾਂ ਉਸ ਵਿਚ ਸਿਰਕਾ ਪਾ ਕੇ ਰੱਖ ਦਿਓ, 10 – 12 ਘੰਟਿਆਂ ਬਾਅਦ ਸਾਫ ਕਰ ਲਓ।
6. ਮੱਛਰਾਂ ਨੂੰ ਦੌੜਾਉਣ ਲਈ ਸੰਤਰੇ ਦੀਆਂ ਛਿੱਲਾਂ ਨੂੰ ਜਲਾਓ।
7. ਮਾਰਬਲ ਦੇ ਫਰਸ਼ ਨੂੰ ਸਾਫ ਕਰਨ ਲਈ ਅੱਧਾ ਕੱਪ ਫੈਬ੍ਰਿਰਕ ਜਿਹਾ ਟਨਰ ਅੱਧੀ ਬਾਲਟੀ ਪਾਣੀ ਵਿਚ ਪਾਓ, ਫਿਰ ਫਰਸ਼ ਸਾਫ ਕਰੋ।
8. ਤਾਂਬੇ ਦੇ ਬਰਤਨ ਜਾਂ ਸ਼ੋਅਪੀਸ ਸਾਫ ਕਰਨ ਲਈ ਕੱਪੜੇ ਨੂੰ ਦਹੀਂ ਵਿਚ ਭਿਓਂ ਕੇ ਸਾਫ ਕਰੋ।
9. ਚਾਂਦੀ ਦੇ ਬਰਤਨ ਚਮਕਾਉਣ ਲਈ ਬਰਤਨ ਵਿਚ ਬੇਕਡ ਪਾਊਡਰ ਪਾ ਕੇ ਉਬਾਲੋ, ਫਿਰ ਇਸ ਵਿਚ ਚਾਂਦੀ ਦੇ ਬਰਤਨ ਪਾ ਦਿਓ।
Loading Likes...