ਐਸਿਡਿਟੀ ਦੀ ਰੋਕਥਾਮ/ Prevention of acidity

ਐਸਿਡਿਟੀ ਦੀ ਰੋਕਥਾਮ/ Prevention of acidity

ਐਸੀਡਿਟੀ ਦੇ ਮੁੱਖ ਲੱਛਣ, ਜੋ ਕਿ ਆਮ ਦੇਖੇ ਜਾਂਦੇ ਹਨ :

(ਐਸਿਡਿਟੀ ਦੀ ਰੋਕਥਾਮ/ Prevention of acidity ਲਈ ਅਸਾਨ ਤਰੀਕੇ ਵੀ ਅੱਗੇ ਦੱਸੇ ਗਏ ਨੇ।)

1. ਅਕਸਰ ਸੀਨੇ ਅਤੇ ਛਾਤੀ ਵਿਚ ਜਲਨ ਕਦੇ – ਕਦੇ ਸੀਨੇ ਵਿਚ ਦਰਦ ਵੀ ਰਹਿੰਦਾ ਹੈ।

2. ਮੂੰਹ ਵਿਚ ਵਾਰ – ਵਾਰ ਖੱਟਾ ਪਾਣੀ ਆਉਣਾ।

3. ਨਾਲ ਹੀ ਭੋਜਨ ਵੀ ਠੀਕ ਤਰ੍ਹਾਂ ਨਹੀਂ ਪਚਦਾ।

4. ਇਸਦੇ ਨਾਲ ਹੀ ਖਬਰਾਹਟ ਹੁੰਦੀ ਹੈ।

5. ਖੱਟੇ ਡਕਾਰ ਆਉਂਦੇ ਰਹਿੰਦੇ ਹਨ।

6. ਗਲੇ ਵਿਚ ਜਲਨ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ।

ਜੇ ਇਹ ਤਕਲੀਫ ਵਾਰ – ਵਾਰ ਹੁੰਦੀ ਰਹਿੰਦੀ ਹੈ ਤਾਂ ਇਹ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਲੈਂਦੀ ਹੈ।

ਐਸੀਡਿਟੀ/ Acidity ਤੋਂ ਬਚਣ ਦੇ ਅਸਾਨ ਤਰੀਕੇ :

ਐਸੀਡਿਟੀ/ Acidity ਰੋਗ ਨਹੀਂ ਹੈ। ਇਹ ਸਿਰਫ ਲਾਈਫਸਟਾਈਲ ਨੂੰ ਸਹੀ ਨਹੀਂ ਰੱਖਣ ਦੇ ਚੱਕਰ ਨਾਲ ਹੁੰਦਾ ਹੈ। ਅਤੇ ਇਸਦਾ ਹੱਲ ਵੀ ਸਾਡੇ ਹੱਥ ਵਿਚ ਹੈ।

ਕਿਵੇਂ ਕਰੀਏ ਐਸੀਡਿਟੀ/ Acidity ਤੋਂ ਬਚਾਅ :

1. ਆਪਣੇ ਖਾਣ – ਪੀਣ ‘ਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ।

2. ਅੱਜਕਲ ਸਮੇੰ ਦੀ ਕਮੀ ਕਰਕੇ ਬਿਨਾ ਚਬਾਏ ਖਾਣਾ ਨਿਗਲ ਜਾਂਦੇ ਹਨ। ਭੋਜਨ ਦੀ ਪਾਚਰ ਕ੍ਰਿਆ ਸਹੀ ਢੰਗ ਨਾਲ ਨਹੀਂ ਹੋ ਪਾਉਂਦੀ। ਭੋਜਨ ਹਮੇਸ਼ਾ ਚਬਾ – ਚਬਾ ਕੇ ਖਾਣਾ ਚਾਹੀਦਾ ਹੈ, ਤਾਂਕਿ ਉਹ ਚੰਗੀ ਤਰ੍ਹਾਂ ਨਾਲ ਲਾਰ ‘ਚ ਮਿਲ ਜਾਵੇ ਅਤੇ ਪਚਣ ਲਈ ਕੋਈ ਦਿੱਕਤ ਨਾ ਹੋਵੇ।

3. ਇਕ ਅਸੂਲ ਹੋਣਾ ਚਾਬੀਦਾ ਹੈ ਕਿ ਭੋਜਨ ਭੁੱਖ ਤੋਂ ਥੋੜ੍ਹਾ ਘੱਟ ਹੀ ਖਾਣਾ ਚਾਹੀਦਾ ਹੈ।

4. ਮਿਰਚ ਮਸਾਲੇ ਅਤੇ ਜ਼ਿਆਦਾ ਤੇਲ ਵਾਲੇ ਭੋਜਨ ਤੋਂ ਬਚੋ।

5. ਭੋਜਨ ਖਾਣਾ ਦੇ ਬਾਅਦ ਘੁੰਮਣਾ ਬਹੁਤ ਜ਼ਰੂਰੀ ਹੁੰਦਾ ਹੈ।

6. ਰੋਜ਼ਾਨਾ 8 – 10 ਗਿਲਾਸ ਪਾਣੀ ਪੀਣ ਦੀ ਆਦਤ ਬਣਾ ਲਵੋ।

7. ਸਮੇਂ ਸਿਰ ਭੋਜਨ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ।

ਐਸੀਡਿਟੀ/ Acidity ਵਧਣ ਦੇ ਕਾਰਣ :

ਜਿਹੜੇ ਲੋਕ ਜ਼ਿਆਦਾ ਮਿਰਚ – ਮਸਾਲੇ ਵਾਲਾ ਭੋਜਨ ਖਾਂਦੇ ਹਨ ਅਤੇ ਜੋ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਐਸੀਡਿਟੀ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ।

ਇਸ ਦੇ ਇਲਾਵਾ ਹੋਰ ਵੀ ਕਾਰਨ ਹਨ ਜਿਸ ਨਾਲ ਐਸੀਡਿਟੀ ਵੱਧਦੀ ਹੈ। ਜਿਵੇੰ :

1. ਜ਼ਿਆਦਾ ਘਿਓ – ਤੇਲ ਅਤੇ ਮਸਾਲੇ ਵਾਲਾ ਭੋਜਨ ਖਾਣਾ
2. ਭੋਜਨ ਕਰਨ ਦੇ ਬਾਅਦ ਦਿਨ ‘ਚ ਸੌਣਾ।
3. ਜ਼ਿਆਦਾ ਸਮੇਂ ਤਕ ਤਣਾਅ ‘ਚ ਰਹਿਣ ਨਾਲ ਵੀ ਐਸੀਡਿਟੀ/ Acidity ਬਣਦੀ ਹੈ।
4. ਦੇਰ ਤਕ ਭੁੱਖੇ ਰਹਿਣਾ ਵੀ ਸੱਭ ਤੋਂ ਵੱਢਾ ਕਾਰਣ ਹੈ।
5. ਜੰਕ ਫੂਡ ਬਹੁਤ ਜ਼ਿਆਦਾ ਖਾਣ ਨਾਲ ਇਹ ਆਮ ਬਿਮਾਰੀ ਬੰਦੀ ਨਾ ਰਹੀ ਹੈ।
6. ਪਾਣੀ ਘੱਟ ਪੀਣਾ ਵੀ ਨੁਕਸਾਨਦਾਇਕ ਹੁੰਦਾ ਹੈ।

ਘਰ ਵਿਚ ਐਸੀਡਿਟੀ/ Acidity ਦਾ ਇਲਾਜ :

ਦਹੀਂ ਦੀ ਵਰਤੋਂ ਨਾਲ :

ਰੋਜ਼ਾਨਾ ਦੇ ਆਹਾਰ ‘ਚ ਲੱਸੀ ਅਤੇ ਦਹੀਂ ਸ਼ਾਮਲ ਕਰ ਲੈਣਾ ਚਾਹੀਦਾ ਹੈ।
ਤਾਜੇ ਖੀਰੇ ਦਾ ਰਾਇਤਾ ਐਸੀਡਿਟੀ ਦਾ ਬਿਹਤਰੀਨ ਇਲਾਜ ਹੈ।

ਪਾਣੀ ਦੀ ਵਰਤੋਂ ਨਾਲ :

ਖੂਬ ਪਾਣੀ ਪਿਓ, ਕਿਉਂਕਿ ਇਸ ਨਾਲ ਨਾ ਸਿਰਫ ਪਾਚਰ ‘ਚ ਮਦਦ ਮਿਲਦੀ ਹੈ ਸਗੋਂ ਸਰੀਰ ‘ਚੋਂ ਟਾਕਸਿਨ ਵੀ ਬਾਹਰ ਨਿਕੱਲ ਜਾਂਦੇ ਹਨ।

ਹਰੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਵਰਤੋਂ ਨਾਲ :

ਖੂਬ ਹਰੀਆਂ ਪੱਤੇਦਾਰ ਸਬਜ਼ੀਆਂ, ਫ਼ਲ ਅਤੇ ਪੁੰਗਰੇ ਅਨਾਜ ਖਾਣ ਨਾਲ ਐਸੀਡਿਟੀ/ Acidity ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਐਸਿਡਿਟੀ ਦੀ ਰੋਕਥਾਮ/ Prevention of acidity ਲਈ ਤ੍ਰਿਫਲਾ ਚੂਰਨ ਸੱਭ ਤੋਂ ਵਧੀਆ ਅਤੇ ਸਸਤਾ ਇਲਾਜ ਵੀ ਹੈ।

Loading Likes...

Leave a Reply

Your email address will not be published. Required fields are marked *