ਬੱਚੇਦਾਨੀ ਦੀਆਂ ‘ਰਸੌਲੀਆਂ’/ Uterine Tumors

ਬੱਚੇਦਾਨੀ ਦੀਆਂ ‘ਰਸੌਲੀਆਂ’/ Uterine Tumors

ਬੱਚੇਦਾਨੀ ਵਿੱਚ ਹੋਣ ਵਾਲੀਆਂ ਰਸੌਲੀਆਂ ਦੀਆਂ ਕਿਸਮਾਂ/ Types of Uterine Tumors

Fibromyalgia ਜਾ Fibroid ਨਾਂ ਦੀਆਂ ਰਸੌਲੀਆਂ :

ਬੱਚੇਦਾਨੀ ਵਿਚ ਕਈ ਤਰ੍ਹਾਂ ਦੀਆਂ ਰਸੌਲੀਆਂ ਹੋ ਸਕਦੀਆਂ ਹਨ। ਇਸ ਲੇਖ ਵਿੱਚ ਖਾਸ ਕਿਸਮ ਦੀ ਰਸੌਲੀ ਦਾ ਵਰਣਨ ਕੀਤਾ ਜਾ ਰਿਹਾ ਹੈ, ਜਿਸ ਨੂੰ ਅੰਗਰੇਜ਼ੀ ਵਿਚ Fibromyalgia ਜਾ Fibroid ਕਹਿੰਦੇ ਹਨ। ਇਹ ਰਸੌਲੀਆਂ ਜ਼ਿਆਦਾਤਰ 30 – 40 ਸਾਲ ਦੀਆਂ ਔਰਤਾਂ ਵਿਚ ਦੇਖੀਆਂ ਜਾ ਸਕਦੀਆਂ ਹਨ। ਇਕ ਔਰਤ ਵਿਚ ਇਨ੍ਹਾਂ ਦੀ ਗਿਣਤੀ 1 ਤੋਂ ਲੈ ਕੇ ਕਈ ਹੋ ਸਕਦੀ ਹੈ। ਇਕ ਹੀ ਮਰੀਜ਼ ਵਿਚ ਵੱਖ – ਵੱਖ ਆਕਾਰ ਦੀਆਂ ਰਸੌਲੀਆਂ ਦੇਖਣ ਵਿਚ ਆਉਂਦੀਆਂ ਹਨ। ਇਨ੍ਹਾਂ ਰਸੌਲੀਆਂ ਦਾ ਸੰਬੰਧ ਇਕ ਖਾਸ ਹਾਰਮੋਨ ਦੀ ਮਾਤਰਾ ਦਾ ਵੱਧ ਹੋਣਾ ਮੰਨਿਆ ਜਾਂਦਾ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ਗੱਲ ਕਰਾਂਗੇ, ਬੱਚੇਦਾਨੀ ਦੀਆਂ ‘ਰਸੌਲੀਆਂ’/ Uterine Tumors ਦੀ।

ਘੱਟ ਔਲਾਦ ਹੋਣਾ ਜਾਂ ਔਲਾਦ ਦਾ ਨਾ ਹੋਣਾ/ Having fewer or no children

  • ਬੱਚੇਦਾਨੀ ਦੀ ਉਹ ਖਾਸ ਕਿਸਮ ਦੀਆਂ ਰਸੌਲੀਆਂ ਜ਼ਿਆਦਾਤਰ ਉਨ੍ਹਾਂ ਔਰਤਾਂ ਵਿਚ ਦੇਖੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਜਾਂ ਤਾਂ ਕੋਈ ਔਲਾਦ ਨਾ ਹੋਵੇ ਜਾਂ ਘੱਟ ਔਲਾਦ ਹੋਵੇ।

ਗਰਭ ਠਹਿਰ ਜਾਣ ਤੋਂ ਬਾਅਦ ਕਾਫੀ ਦਰਦ ਦਾ ਹੋਣਾ/ Having a lot of pain after conception

  • ਜਿਹੜੀਆਂ ਔਰਤਾਂ ਦੀ ਬੱਚੇਦਾਨੀ ਵਿਚ ਅਜਿਹੀਆਂ ਰਸੌਲੀਆਂ ਹੋਣ, ਜੇਕਰ ਉਨ੍ਹਾਂ ਵਿਚ ਗਰਭ ਠਹਿਰ ਜਾਏ ਤਾਂ ਗਰਭਕਾਲ ਵਿੱਚ ਇਨ੍ਹਾਂ ਰਸੌਲੀਆਂ ‘ਚ ਕੁਝ ਅਜਿਹੀਆਂ ਤਬਦੀਲੀਆਂ ਹੋ ਸਕਦੀਆਂ ਹਨ, ਜਿਸ ਨਾਲ ਮਰੀਜ਼ ਨੂੰ ਕਾਫੀ ਜ਼ਿਆਦਾ ਦਰਦ ਹੋ ਸਕਦਾ ਹੈ।
  • ਪ੍ਰਸੂਤ ਉਪਰੰਤ ਇਹ ਰਸੌਲੀਆਂ ਸੁੰਗੜ ਕੇ ਛੋਟੀਆਂ ਹੋ ਜਾਂਦੀਆਂ ਹਨ। ਇਨ੍ਹਾਂ ਰਸੌਲੀਆਂ ਦੇ ਕਾਰਨ ਕਈ ਵਾਰ ਬੱਚਾ ਕੱਚਾ ਵੀ ਡਿੱਗ ਸਕਦਾ ਹੈ। ਜੇਕਰ ਕੋਈ ਵੱਡੀ ਰਸੌਲੀ ਹੋਵੇ ਤਾਂ ਕਈ ਵਾਰ ਬੱਚੇ ਦੀ ਪੈਦਾਇਸ਼ ਦੇ ਸਮੇਂ ਮੁਸ਼ਕਲ ਵੀ ਹੋ ਸਕਦੀ ਹੈ।

ਸਿਹਤ ਨਾਲ ਸੰਬੰਧਿਤ ਹੋਰ ਵੀ ਗੱਲਾਂ ਜਾਨਣ ਲਈ 👉CLICK ਕਰੋ।

ਕਿਵੇਂ ਪਤਾ ਲਗਦਾ ਹੈ ਰਸੌਲੀਆਂ ਦਾ?/ How are tumors diagnosed?

  • ਇਨ੍ਹਾਂ ਰਸੌਲੀਆਂ ਦੇ ਬੱਚੇਦਾਨੀ ਵਿਚ ਹੋਣ ਨਾਲ ਕਈ ਵਾਰ ਔਰਤ ਨੂੰ ਮਹਾਵਾਰੀ ਸਮੇਂ ਸਿਰ ਨਹੀਂ ਆਉਂਦੀ ਜਾਂ ਫਿਰ ਮਹਾਵਾਰੀ ਦੌਰਾਨ ਖੂਨ ਕਾਫੀ ਜ਼ਿਆਦਾ ਡਿੱਗਦਾ ਹੈ। ਮਾਹਵਾਰੀ ਦੇ ਦਿਨਾਂ ਵਿਚ ਮਰੀਜ਼ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
  • ਬੱਚੇਦਾਨੀ ਦੀਆਂ ਇਹ ਰਸੌਲੀਆਂ ਕਰਕੇ ਕਈ ਵਾਰ ਮਰੀਜ ਨੂੰ ਕਬਜ਼, ਪਿਸ਼ਾਬ ਦਾ ਵਾਰ – ਵਾਰ ਆਉਣਾ, ਪਿਸ਼ਾਬ ਦੇ ਰੁਕਣ ਅਤੇ ਪਿਸ਼ਾਬ ਵਿਚ ਰੇਸ਼ਾ ਹੋ ਜਾਣ ਦੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ।
  • ਖੂਨ ਦੀਆਂ ਨਾੜੀਆਂ ਤੇ ਦਬਾਅ ਪਾ ਕੇ ਰਸੌਲੀਆਂ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਪੈਦਾ ਕਰ ਸਕਦੀਆਂ ਹਨ।

ਕੀ ਹੁੰਦਾ ਹੈ ਇਲਾਜ ਬੱਚੇਦਾਨੀ ਦੀਆਂ ‘ਰਸੌਲੀਆਂ’/ Uterine Tumors ਦਾ?/ What is the treatment of Uterine Tumors?

ਜਿਹੜੀਆਂ ਔਰਤਾਂ ਦੀ ਉਮਰ 40 ਸਾਲ ਤੋਂ ਘੱਟ ਹੋਵੇ, ਕੋਈ ਔਲਾਦ ਨਾ ਹੋਵੇ ਜਾਂ ਘੱਟ ਬੱਚੇ ਹੋਣ ਜਾਂ ਰਸੌਲੀ ਇਕ ਜਾਂ ਘੱਟ ਹੋਵੇ, ਉਨ੍ਹਾਂ ਵਿਚ ਰਸੌਲੀਆਂ ਨੂੰ ਕੱਢ ਦੇਣਾ ਹੀ ਕਾਫੀ ਹੁੰਦੀ ਹੈ ਪਰ ਜੇਕਰ ਔਰਤ ਦੀ ਉਮਰ 40 ਸਾਲ ਤੋਂ ਵੱਧ ਹੋਵੇ ਜਾਂ ਫਿਰ ਕਈ ਰਸੌਲੀਆਂ ਹੋਣ, ਉਨ੍ਹਾਂ ਤੋਂ ਬੱਚੇਦਾਨੀ ਨੂੰ ਕੱਢ ਦੇਣਾ ਹੀ ਬਿਹਤਰ ਹੁੰਦਾ ਹੈ।

Loading Likes...

Leave a Reply

Your email address will not be published. Required fields are marked *