‘ਅਜਵਾਇਣ’ ਦੇ ਫਾਇਦੇ ਅਤੇ ਖਾਣ ਦਾ ਤਰੀਕਾ/ Benefits of ‘Ajwain’ and how to eat it

‘ਅਜਵਾਇਣ’ ਦੇ ਫਾਇਦੇ ਅਤੇ ਖਾਣ ਦਾ ਤਰੀਕਾ/ Benefits of ‘Ajwain’ and how to eat it

ਅਜਵਾਇਣ ਦੀ ਖੇਤੀ ਪੂਰੇ ਭਾਰਤ ਵਿਚ ਜਾਂਦੀ ਹੈ। ਘਰੇਲੂ ਔਸ਼ਧੀ ਤੋਂ ਲੈ ਕੇ ਮਸਾਲੇ ਅਤੇ ਆਯੁਰਵੈਦਿਕ ਦਵਾਈਆਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਵਾਦ ਦੇ ਨਾਲ – ਨਾਲ ਇਸਦੇ ਆਯੁਰਵੈਦਿਕ ਪੱਖੋਂ ਬਹੁਤ ਫਾਇਦੇ ਹਨ। ਇਸਨੂੰ ਮਸਾਲਾ ਵੀ ਕਿਹਾ ਜਾ ਸਕਦਾ ਹੈ ਅਤੇ ਦਵਾਈ ਵੀ। ਇਹਨਾਂ ਗੁਣਾ ਨੂੰ ਦੇਖਦੇ ਹੋਏ ਅੱਜ ਅਸੀਂ ”ਅਜਵਾਇਣ‘ ਦੇ ਫਾਇਦੇ ਅਤੇ ਖਾਣ ਦਾ ਤਰੀਕਾ/ Benefits of ‘Ajwain‘ and how to eat it’ ਵਿਸ਼ੇ ਤੇ ਚਰਚਾ ਕਰਾਂਗੇ।

ਹੇਠਾਂ ਦੱਸੇ ਗਏ ਹਨ ‘ਅਜਵਾਇਣ’ ਦੇ ਫਾਇਦੇ ਅਤੇ ਖਾਣ ਦੇ ਤਰੀਕੇ :

  • ਇਹ ਕਫ, ਵਮਨ, ਹਿਚਕੀ, ਮਿਤਲੀ, ਅਫਾਰਾ ਜਿਹੇ ਦੋਸ਼ਾਂ ਨੂੰ ਨਸ਼ਟ ਕਰਦੀ ਹੈ।
  • ਯੂਨਾਨੀ ਮਤ ਦੇ ਮੁਤਾਬਕ ਇਹ ਗਰਮ ਤਾਸੀਰ ਦੀ ਹੈ, ਇਸ ਲਈ ਗਰਮ ਤਾਸੀਰ ਵਾਲਿਆਂ ਲਈ ਇਸ ਦੀ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ।
  • ਅਜਵਾਇਣ ਸਰੀਰ ਦੀ ਵੇਦਨਾ ਨੂੰ ਮਿਟਾਉਣ ਵਾਲੀ ਅਤੇ ਵਾਯੂ ਵਿਕਾਰ ਨੂੰ ਨਸ਼ਟ ਕਰਨ ਵਾਲੀ ਹੈ।
  • ਇਸ ਦਾ ਸ਼ਰਬਤ ਲਕਵਾ ਅਤੇ ਕੰਪਨ ਵਾਯੂ ਵਿਚ ਫਾਇਦਾ ਪਹੁੰਚਾਉਂਦਾ ਹੈ।
  • ਇਸ ਦੇ ਕਾੜ੍ਹੇ ਨਾਲ ਅੱਖਾਂ ਸਾਫ ਹੋ ਜਾਂਦੀਆਂ ਹਨ। ਛਾਤੀ ਦੇ ਦਰਦ ਵਿਚ ਵੀ ਆਰਾਮਦਾਇਕ ਹੈ।

ਸਿਹਤ ਨੂੰ ਠੀਕ ਰੱਖਣ ਲਈ ਹੋਰ ਵੀ ਘਰੇਲੂ ਨੁਸਖਿਆਂ ਲਈ ਇੱਥੇ CLICK ਕਰੋ।

  • ਅਜਵਾਇਣ ਨੂੰ ਪਾਣੀ ਵਿੱਚ ਗਾੜ੍ਹਾ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਮੜੀ ਦੇ ਰੋਗਾਂ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
  • ਅੱਧਾ ਗ੍ਰਾਮ ਅਜਵਾਇਣ ਚੂਰਨ, ਚੁਟਕੀ ਭਰ ਕਾਲੇ ਨਮਕ ਵਿਚ ਮਿਲਾ ਕੇ ਰਾਤ ਦੇ ਸਮੇਂ ਰੋਜ਼ਾਨਾ ਗਰਮ ਪਾਣੀ ਨਾਲ ਬੱਚਿਆਂ ਨੂੰ ਦੇਣ ਨਾਲ ਢਿੱਡ ਦੇ ਕੀੜੇ ਖਤਮ ਹੋ ਜਾਂਦੇ ਹਨ।
  • ਬਹੁਤ ਜ਼ਿਆਦਾ ਸਿਰਦਰਦ, ਸਰਦੀ – ਜ਼ੁਕਾਮ ਹੋਣ ਤੇ ਅਜਵਾਇਣ ਨੂੰ ਬਾਰੀਕ ਪੀਸ ਕੇ ਕੱਪੜੇ ਦੀ ਪੋਟਲੀ ਵਿਚ ਬੰਨ੍ਹ ਕੇ ਤਵੇ ਤੇ ਗਰਮ ਕਰਕੇ ਸੁੰਘਣ ਨਾਲ ਫਾਇਦਾ ਮਿਲਦਾ ਹੈ।
  • ਫੇਫੜੇ ਸਬੰਧੀ ਰੋਗਾਂ ਵਿੱਚ ਅਜਵਾਇਣ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਰਹਿੰਦਾ ਹੈ। ਇਹ ਕਫ ਨੂੰ ਦੂਰ, ਫੇਫੜਿਆਂ ਨੂੰ ਮਜ਼ਬੂਤ ਕਰਦਾ ਹੈ।
Loading Likes...

Leave a Reply

Your email address will not be published. Required fields are marked *