‘ਬਾਟਾ’ ਕੰਪਨੀ ਦੀ ਭਾਰਤ ਵਿਚ ਪਕੜ ਦੇ ਕਾਰਣ
ਕੀ ਬਾਟਾ ਭਾਰਤ ਦੀ ਕੰਪਨੀ ਹੈ?
ਬਾਟਾ ਭਾਰਤ ਦੀ ਕੰਪਨੀ ਨਹੀਂ ਹੈ ਇਹ ਚੁਕੁਸਲਾਵਾਕਿਆ ਦੀ ਕੰਪਨੀ ਹੈ। ਤੋਮਸ ਬਾਟਾ ਇਕ ਮੋਚੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਫਿਰ ‘ਤੋਮਸ ਬਾਟਾ’ ਨੇ ਸੋਚਿਆ ਕਿ ਕਿਓਂ ਨਾ ਆਪਣੀ ਜੁੱਤੀਆਂ ਬਣਾਉਣ ਵਾਲੀ ਕੰਪਨੀ ਖੋਲੀ ਜਾਵੇ ਤੇ ਫੇਰ ਤੋਮਸ ਬਾਟਾ ਨੇ ਆਪਣੀ ਭੈਣ ਅਤੇ ਭਰਾ ਨਾਲ ਕੰਮ ਦੀ ਸ਼ੁਰੂਆਤ ਕੀਤੀ।
ਕਪੜੇ ਦੀਆਂ ਜੁੱਤੀਆਂ ਬਣਾਉਣ ਦੇ ਕਾਰਣ:
ਸਨ 1894 ਅਗਸਤ ਨੂੰ ਬਾਟਾ ਦੀ ਸ਼ੁਰੂਆਤ ਹੋਈ ਸੀ। ਪਹਿਲਾਂ 10 ਬੰਦੇ ਕੰਮ ਕਰਦੇ ਸਨ। ਲਗਭਗ ਇਕ ਸਾਲ ਬਾਅਦ ਬਾਟਾ ਪਰਿਵਾਰ ਨੂੰ ਲੱਗਾ ਕਿ ਚਮੜਾ ਖਰੀਦਣ ਲਈ ਪੈਸੇ ਨਹੀਂ ਹਨ ਤੇ ਇਹਨਾਂ ਨੇ ਕੰਪਨੀ ਬੰਦ ਕਰਨ ਦਾ ਫੈਸਲਾ ਲਿਆ। ਪਰ ਫੇਰ ਦਿਮਾਗ ਲਗਾ ਕੇ ਬਾਟਾ ਪਰਿਵਾਰ ਨੇ ਕਪੜਿਆਂ ਦੀਆਂ ਜੁੱਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਕਾਫੀ ਸਫਲਤਾ ਵੀ ਹਾਸਲ ਕੀਤੀ।
ਮਸ਼ੀਨਾਂ ਨਾਲ ਜੁੱਤੀਆਂ ਬਣਾਉਣ ਵਾਲੀ ਪਹਿਲੀ ਕੰਪਨੀ:
ਫਿਰ ਅਮਰੀਕਾ ਜਾ ਕੇ ਇਸਦੀ ਸਿਖਲਾਈ ਲਈ ਕਿ ਕਿਵੇਂ ਮਸ਼ੀਨਾਂ ਨਾਲ ਕੰਮ ਕਰਨਾ ਹੈ ਤੇ ਕਿਵੇਂ ਆਪਣੇ ਕਰਮਚਾਰੀ ਘੱਟ ਕਰਨੇ ਨੇ ਤੇ ਕਿਵੇਂ ਕੰਮ ਨੂੰ ਅੱਗੇ ਲੈ ਕੇ ਜਾਣਾ ਹੈ। ਯੂਰੋਪ ਦੀ ਪਹਿਲੀ ਕੰਪਨੀ ਸੀ ਜਿਸਨੇ ਮਸ਼ੀਨਾਂ ਨਾਲ ਜੂਤੇ ਬਣਾਉਣੇ ਸ਼ੁਰੂ ਕੀਤੇ। ਆਪਣੇ ਭਰਾ ਦੀ ਮੌਤ ਅਤੇ ਭੈਣ ਦਾ ਵਿਆਹ ਹੋਣ ਕਰਕੇ ਤੋਮਸ ਬਾਟਾ ਇੱਕਲੇ ਰਹਿ ਗਏ ਪਰ ਆਪਣਾ ਹੌਂਸਲਾ ਨਹੀਂ ਛੱਡਿਆ।
ਜਦੋਂ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਬਾਟਾ ਕੰਪਨੀ ਨੇ ਆਪਣੀਆਂ ਜੁੱਤੀਆਂ ਸਸਤੀਆਂ ਕਰ ਦਿੱਤੀਆਂ। ਇਸ ਨਾਲ ਬਾਟਾ ਦੀ ਵਿਕਰੀ ਦਿਨੋ ਦਿਨ ਵਧਦੀ ਰਹੀ। ਫੇਰ ਬਾਟਾ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਵੀ ਵਧਾ ਦਿੱਤਾ।
ਭਾਰਤ ਵਿਚ ਬਾਟਾ ਦੀ ਸ਼ੁਰੂਆਤ :
ਉਸ ਵੇਲੇ ਭਾਰਤ ਵਿਚ ਕਾਫੀ ਚਮੜਾ ਮਿਲ ਜਾਂਦਾ ਸੀ ਤੇ ਬਾਟਾ ਨੇ ਇਹ ਵੀ ਦੇਖਿਆ ਕਿ ਭਾਰਤ ਦੇ ਬਹੁਤ ਲੋਕ ਜੁੱਤੀਆਂ ਨਹੀਂ ਪਾਉਂਦੇ ਸਨ ਤੇ ਭਾਰਤ ਦੇ ਲੋਕਾਂ ਨੂੰ ‘ਬਾਟਾ ਦੀਆਂ ਜੁੱਤੀਆਂ’ ਦੀ ਜ਼ਰੂਰਤ ਵੀ ਸੀ। ਤੇ ਭਾਰਤ ਵਿਚ ਬਾਟਾ ਦੀ ਸ਼ੁਰੂਆਤ ਸੰਨ 1930 – 31 ਦੇ ਲਗਭਗ ਹੋਈ।
ਸਭ ਤੋਂ ਪਹਿਲਾਂ ਬਾਟਾ ਨਗਰ ਬਿਹਾਰ ਵਿਚ ਆਪਣੀ ਕੰਪਨੀ ਖੋਲੀ। ਫੇਰ ਫਰੀਦਾਬਾਦ, ਕਰਨਾਟਕ ਅਤੇ ਤਾਮਿਲਨਾਡੂ ਵਿਚ।ਸੰਨ 1990 ਤੋਂ ਬਾਟਾ ਨੇ ਭਾਰਤ ਵਿਚ ਸਕੂਲ ਦੇ ਬੱਚਿਆਂ ਲਈ ਜੁੱਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਸਫਲ ਵੀ ਹੋਏ।
ਬਾਟਾ ਦਾ ਆਪਣੀ ਕੰਪਨੀ ਦੀ ਮਸ਼ੁਹਰੀ ਕਰਵਾਉਣ ਦਾ ਤਰੀਕਾ ਬਹੁਤ ਹੀ ਅਲੱਗ ਤਰ੍ਹਾਂ ਦਾ ਸੀ । ਇਸੇ ਕਰਕੇ ਬਾਜ਼ਾਰ ਵਿਚ ਪਕੜ ਬਣਾਈ ਰੱਖੀ। ਕਿਉਂਕਿ ਲੋਕਾਂ ਦੀ ਜ਼ਰੂਰਤ ਦਾ ਬਾਟਾ ਨੂੰ ਪਤਾ ਹੈ।
ਭਾਰਤ ਦੇ ਲੋਕਾਂ ਦੀ ਜ਼ਰੂਰਤ ਸਮਝਣਾ :
ਬਾਟਾ ਨੇ ਅੱਜ ਵੀ ਭਾਰਤ ਵਿਚ ਆਪਣੀ ਪਕੜ ਬਣਾ ਰੱਖੀ ਹੈ। ਬਾਟਾ ਨੂੰ ਪਤਾ ਹੈ ਕਿ ਭਾਰਤ ਦੇ ਲੋਕਾਂ ਦੀ ਜ਼ਰੂਰਤ ਕੀ ਹੈ? ਭਾਰਤ ਦੀਆਂ ਆਪਣੀਆਂ ਕੰਪਨੀਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਵੇਂ ਕੰਮ ਕਰਨਾ ਹੈ ਪਰ ਬਾਟਾ ਇਕ ਵਿਦੇਸ਼ੀ ਕੰਪਨੀ ਹੋਣ ਦੇ ਵਾਵਜ਼ੂਦ ਵੀ ਇਸ ਨੂੰ ਸਮਝਦੀ ਹੈ।
Loading Likes...