ਭਾਰਤੀ ਸਮਾਜ ਵਿਚ ‘ਅੰਧਵਿਸ਼ਵਾਸ’

ਭਾਰਤੀ ਸਮਾਜ ਵਿਚ ‘ਅੰਧਵਿਸ਼ਵਾਸ’

ਭਾਵੇਂ ਅਸੀਂ ਪੂਰਨ ਤੌਰ ਤੇ ਆਪਣੇ ਆਪ ਨੂੰ ਸਾਖਰ ਮੰਨਣ ਵਾਲਾ ਕਦਮ ਚੁੱਕ ਰਹੇ ਹਾਂ। ਪਰ ਅੰਧਵਿਸ਼ਵਾਸ ਸਾਡੇ ਅੰਦਰੋਂ ਘੱਟ ਹੋਣ ਦਾ ਨਾਂ ਵੀ ਨਹੀਂ ਲੈਂਦਾ।

        ਜਦੋਂ ਸਮਾਜ ਦੇ ਇਕ ਤਬਕੇ ਜਾਂ ਵਿਅਕਤੀ ਦੇ ਕੋਲ ਕੋਈ ਅਫਵਾਹ ਜਾਂ ਝੂਠੀ ਗੱਲ ਪਹੁੰਚਦੀ ਹੈ ਉਹ ਹਰ ਪਾਸੇ ਇਸ ਨੂੰ ਪਹੁੰਚਾ ਦਿੰਦਾ ਹੈ ਇਹ ਖੋਜੇ ਬਿਨਾ ਕਿ ਜੋ ਗੱਲ ਉਸ ਤੱਕ ਪਹੁੰਚੀ ਹੈ ਸਹੀ ਵੀ ਹੈ ਕਿ ਨਹੀਂ। ਜਿਸਦੇ ਕੋਲ ਵੀ ਇਹ ਖ਼ਬਰ ਜਾਂਦੀ ਹੈ ਉਹ ਸੱਚ ਮੰਨਣ ਲੱਗ ਜਾਂਦਾ ਹੈ। ਜਿਵੇੰ ਕਿ ਅਸੀਂ ਦੇਖਦੇ ਹਾਂ ਕਿ ਕੋਈ ਸਾਡੇ ਮੋਬਾਇਲ ਤੇ ਮੈਸਜ ਆਉਂਦਾ ਹੈ ਕਿ ਇਸ ਨੂੰ ਅੱਗੇ 10 ਲੋਕਾਂ ਕੋਲ ਭੇਜੋ ਨਹੀਂ ਤਾਂ ਬੁਰਾ ਹੋਵੇਗਾ। ਅਸੀਂ ਸਾਰੇ 10 -10 ਬੰਦਿਆਂ ਨੂੰ ਭੇਜਣ ਲੱਗ ਜਾਂਦੇ ਹਾਂ। ਬਿਨਾ ਕੋਈ ਜਾਂਚ ਪੜਤਾਲ ਕੀਤੇ। ਇਸ ਮੈਸਜ ਦੀ ਚਾਹੇ ਕੋਈ ਸਮਝ ਆਏ ਜਾਂ ਨਾ ਆਏ ਪਰ ਭੇਜਣ ਵਾਲੇ ਦੀ ਸਮਝ ਤਾਂ ਆ ਹੀ ਜਾਂਦੀ ਹੈ ਕਿ ਉਹ ਕਿਸ ਕਿਸਮ ਦੇ ਦਿਮਾਗ ਦਾ ਮਾਲਿਕ ਹੈ।

          ਬਿਹਾਰ ਦੇ ਸੀਤਾਮੜੀ ‘ਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਕਿਸੇ ਖ਼ਾਸ ਬ੍ਰਾਂਡ ਦਾ ਬਿਸਕੁਟ ਖਲਾਉਣ ਨਾਲ ਮੁੰਡਿਆਂ ਦੀ ਉਮਰ ਵਧਦੀ ਹੈ। ਉਹ ਬਿਸਕੁਟ ਰਾਤੋ ਰਾਤ ਹੀ ਇਕ ਸੰਜੀਵਨੀ ਬੂਟੀ ਲੱਗਣ ਲੱਗ ਪਿਆ । ਲੋਕਾਂ ਨੇ ਰਾਤ ਨੂੰ ਹੀ ਸਾਰੀਆਂ ਦੁਕਾਨਾਂ ਖੁਲਵਾ ਕੇ ਉਹ ਬਿਸਕੁਟ ਆਪਣੇ ਮੁੰਡਿਆਂ ਨੂੰ ਦਿੱਤਾ ਤਾਂ ਜੋ ਉਹਨਾਂ ਦੀ ਉਮਰ ਲੰਬੀ ਹੋ ਸਕੇ। ਤੇ ਬਿਸਕੁਟ ਵਾਲੀ ਕੰਪਨੀ ਦੀ ਰਾਤੋ ਰਾਤ ਚਾਂਦੀ।

          ਇਸੇ ਵਹਿਮ ਦੇ ਕਰਕੇ ਹੀ ਮੱਧ ਪ੍ਰਦੇਸ਼ ਵਿਚ ਲੋਕਾਂ ਨੇ ਛੋਟੀ – ਛੋਟੀ ਬੱਚੀਆਂ ਨੂੰ ਨਗਨ ਕਰ ਕੇ ਸਾਰੇ ਪਿੰਡ ਘੁਮਾਇਆ ਤਾਂ  ਜੋ ਮੀਂਹ ਪੈ ਸਕੇ।

         ਅੰਧ ਵਿਸ਼ਵਾਸ ਦਾ ਸਿੱਧਾ ਮਤਲਬ ਹੈ, ਸਿੱਖਿਆ ਦੀ ਘਾਟ। ਪਰ ਅੱਜ ਕਲ ਬਹੁਤ ਪੜ੍ਹੇ ਲਿਖੇ ਲੋਕ ਵੀ ਐਂਨੇ ਵਹਿਮੀ ਹੁੰਦੇ ਨੇ ਕਿ ਸਾਰੀਆਂ ਹੱਦਾਂ ਹੀ ਪਾਰ ਕਰ ਜਾਂਦੇ ਨੇ।

         ਇਕ ਪਾਸੇ ਤਾਂ ਵਿਗਿਆਨ ਆਪਣੇ ਪੈਰ ਪਸਾਰ ਰਿਹਾ ਹੈ ਤੇ ਦੂਜੇ ਪਾਸੇ ਅੰਧਵਿਸ਼ਵਾਸ ਵੀ ਓਨੀ ਹੀ ਤੇਜੀ ਨਾਲ ਪੈਰ ਪਸਾਰ ਰਿਹਾ ਹੈ।

        ਭਾਰਤੀ ਸਾਹਿਤ ਅਤੇ ਵਿਗਿਆਨ ਦੇ ਬਾਰੇ ਮੈਕਾਲੇ ਨੇ ਕਿਹਾ ਕਿ ਭਾਰਤੀ ਸ਼ਾਸ਼ਤਰ ਅੰਧ ਵਿਸ਼ਵਾਸ ਅਤੇ ਮੂਰਖਤਾਪੂਰਨ ਤੱਥਾਂ ਨਾਲ ਭਰੇ ਹੋਏ ਨੇ।

ਬੇਸ਼ਕ ਜੇ ਸਿੱਖਿਅਤ ਲੋਕ ਅੰਧਵਿਸ਼ਵਾਸ ਨੂੰ ਦੂਰ ਕਰਨ ਦੀ ਪਹਿਲ ਨਹੀਂ ਕਰਨਗੇ ਤਾਂ ਇਹ ਝੂਠੀਆਂ ਅਫਵਾਹਾਂ ਇਵੇਂ ਹੀ ਸਾਨੂੰ ਸ਼ਰਮਸਾਰ ਕਰਦੀਆਂ ਰਹਿਣਗੀਆਂ। ਇਸਦੇ ਨਾਲ – ਨਾਲ ਆਪਣਿਆਂ ਬੱਚਿਆਂ ਨੂੰ ਵੀ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਇਹਨਾਂ ਅੰਧਵਿਸ਼ਵਾਸ਼ਾਂ ਤੋਂ ਦੂਰ ਰਹਿ ਸਕਣ।

Loading Likes...

Leave a Reply

Your email address will not be published.