Bhute Shabdan Di Than Ek Shabad – 8

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :

1.   ਜਿਹੜਾ ਗੁਣ – ਔਗੁਣ ਜਨਮ ਤੋਂ ਹੋਏ – ਜਮਾਂਦਰੂ
2.   ਜਿਹੜੇ ਜੀਵ ਪਾਣੀ ਵਿੱਚ ਰਹਿਣ – ਜਲ ਜੀਵ
3.   ਉਚੱਕਿਆਂ ਦੀ ਟੋਲੀ – ਜੁੰਡਲੀ
4.   ਹੋਲੀ ਤੁਰਨ ਵਾਲਾ – ਜੂੰ ਤੋਰ
5.   ਉਹ ਥਾਂ ਜਿੱਥੇ ਦੋਸ਼ੀਆਂ ਨੂੰ ਕੈਦ ਕੀਤਾ ਜਾਏ – ਜੇਲ੍ਹ ਖ਼ਾਨਾ
6.   ਇਕੋ ਵਾਰੀ ਜੰਮੇ ਦੋ ਬੱਚੇ – ਜੌੜੇ
7.   ਉਹ ਆਦਮੀ ਜੋ ਇਸਤਰੀ ਦੇ ਅਧੀਨ ਹੋਏ – ਝੁੱਡੂ
8.   ਜਿੱਥੇ ਰੁਪਏ – ਪੈਸੇ ਜਾਂ ਟਕੇ ਬਣਾਏ ਜਾਣ – ਟਕਸਾਲ
9.   ਉਹ ਆਦਮੀ ਜਿਹੜੇ ਇੱਕ ਥਾਂ ਤੇ ਨਾ ਟਿਕਣ – ਟੱਪਰੀਵਾਸ
10. ਮੀਂਹ ਤੋਂ ਬਾਅਦ ਚੱਲਣ ਵਾਲੀ ਠੰਡੀ ਹਵਾ – ਠੱਕਾ
11. ਜਿਹੜਾ ਦਿਨ – ਦਿਹਾੜੇ ਲੁੱਟੇ – ਡਾਕੂ
12. ਜਿਸ ਤੇ ਕਹੀ ਹੋਈ ਗੱਲ ਦਾ ਉੱਕਾ ਅਸਰ ਨਾ ਹੋਏ – ਢੀਠ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ – ਤਬੇਲਾ
14. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ – ਤ੍ਰਿੰਞਣ
15. ਉਹ ਆਦਮੀ ਜੋ ਦੁਨੀਆਂ ਨਾਲੋਂ ਸੰਬੰਧ ਤੋੜ ਲਏ – ਤਿਆਗੀ
16. ਜੋ ਥੋੜ੍ਹਾ ਚਿਰ ਰਹੇ – ਥੁੜ੍ਹ ਚਿਰਾ, ਵਕਤੀ
17. ਜਿਸ ਕੋਲ ਥੋੜ੍ਹਾ ਸਰਮਾਇਆ ਹੋਏ – ਥੁੜ ਪੂੰਜੀਆਂ
18. ਉਹ ਆਦਮੀ ਜਿਸ ਵਿੱਚ ਦਇਆ ਦੀ ਭਾਵਨਾ ਹੋਏ – ਦਿਆਲੂ
19. ਉਹ ਆਦਮੀ ਜਿਸ ਵਿੱਚ ਦਇਆ ਦੀ ਭਾਵਨਾ ਨਾ ਹੋਏ – ਨਿਰਦਈ
20. ਉਹ ਆਦਮੀ ਜਿਸ ਕੋਲ ਕਰਜ਼ਾ ਲਾਹੁਣ ਲਈ ਪੈਸੇ ਨਾ ਹੋਣ – ਦੀਵਾਲੀਆ।

Loading Likes...

Leave a Reply

Your email address will not be published. Required fields are marked *