‘ਬਲੈਕਹੈੱਡਸ’ ਕਰੋ ਦੂਰ ਘਰੇਲੂ ਉਪਾਅ ਨਾਲ/ Get rid of ‘blackheads’ with home remedies
ਲਾਈਫਸਟਾਈਲ ਅਤੇ ਵੱਧਦੇ ਪ੍ਰਦੂਸ਼ਣ ਦੇ ਕਾਰਨ ਚਿਹਰੇ ਤੇ ਬਲੈਕਹੈੱਡਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਕੁਝ ਕਾਰਗਰ ਘਰੇਲੂ ਨੁਸਖੇ ਧੂੜ, ਮਿੱਟੀ ਅਤੇ ਪ੍ਰਦੂਸ਼ਣ ਦੇ ਕਾਰਨ ਡੈਮੇਜ ਹੋਈ ਚਮੜੀ ਨੂੰ ਠੀਕ ਕਰਦੇ ਹਨ, ਜਿਨ੍ਹਾਂ ਨਾਲ ਡੈੱਡ ਸਕਿਨ ਖਤਮ ਹੋ ਜਾਂਦੀ ਹੈ ਅਤੇ ਤੁਹਾਨੂੰ ਗਲੋਇੰਗ ਸਕਿਨ ਪ੍ਰਾਪਤ ਹੁੰਦੀ ਹੈ। ਇਸੇ ਲਈ ਅੱਜ ਅਸੀਂ ‘ ‘ਬਲੈਕਹੈੱਡਸ’ ਕਰੋ ਦੂਰ ਘਰੇਲੂ ਉਪਾਅ ਨਾਲ/ Get rid of ‘blackheads’ with home remedies’ ਵਿਸ਼ੇ ਤੇ ਚਰਚਾ ਕਰਾਂਗੇ।
ਚਾਵਲ ਦੇ ਆਟੇ ਦੀ ਵਰਤੋਂ ਨਾਲ/ Using rice flour :
ਇਕ ਕੌਲੀ ਵਿਚ ਇਕ ਚੱਮਚ ਚਾਵਲ ਦਾ ਆਟਾ ਅਤੇ ਇਕ ਚੱਮਚ ਐਲੋਵੇਰਾ ਜੈੱਲ ਮਿਲਾਓ। ਫਿਰ ਇਸ ਪੇਸਟ ਨੂੰ ਨੱਕ ਤੇ ਲਗਾਓ ਅਤੇ ਚੰਗੀ ਤਰ੍ਹਾਂ ਸੁੱਕਣ ਦੇ ਲਈ ਛੱਡ ਦਿਓ। ਇਸ ਤੋਂ ਬਾਅਦ ਪਾਣੀ ਦੀ ਮਦਦ ਨਾਲ ਚਿਹਰੇ ਨੂੰ ਸਾਫ ਕਰ ਲਵੋ।
ਸਿਹਤ ਨਾਲ ਸਬੰਧਿਤ ਹੋਰ ਵੀ ਸਮੱਸਿਆਵਾਂ ਅਤੇ ਓਹਨਾ ਦੇ ਇਲਾਜ਼ ਲਈ 👉CLICK 👈
ਚੀਨੀ ਅਤੇ ਸ਼ਹਿਦ ਨਾਲ/ With sugar and honey :
ਪੈਨ ਵਿਚ ਦੋ ਚੱਮਚ ਚੀਨੀ, ਇਕ ਚੱਮਚ ਸ਼ਹਿਦ ਅਤੇ ਅੱਧਾ ਚੱਮਚ ਨਿੰਬੂ ਦਾ ਰਸ ਪਾਓ। ਫਿਰ ਘੱਟ ਸੇਕ ਤੇ ਰੱਖ ਕੇ ਚੰਗੀ ਤਰ੍ਹਾਂ ਘੁਲਣ ਤੱਕ ਪਕਾਓ। ਇਸ ਤੋਂ ਬਾਅਦ ਇਸ ਵਿਚ ਗਲਿਸਰੀਨ ਪਾਓ ਅਤੇ ਮਿਲਾ ਲਓ। ਫਿਰ ਇਸ ਨੂੰ ਆਪਣੀ ਨੱਕ ਤੇ ਲਗਾਓ ਅਤੇ ਕਰੀਬ 20 ਮਿੰਟਾਂ ਤੱਕ ਲਗਾ ਕੇ ਛੱਡ ਦਿਓ। ਇਸ ਤੋਂ ਬਾਅਦ ਸਾਧਾਰਨ ਪਾਣੀ ਨਾਲ ਵਾਸ਼ ਕਰ ਲਵੋ।
ਦਹੀਂ ਅਤੇ ਓਟਸ ਦਾ ਸਕ੍ਰਬ ਦੀ ਵਰਤੋਂ ਨਾਲ/ With the use of curd and oats scrub :
Loading Likes...ਇਕ ਬਾਊਲ ਵਿਚ 2 ਵੱਡੇ ਚੱਮਚ ਓਟਸ ਅਤੇ 3 ਵੱਡੇ ਚੱਮਚ ਸਾਦਾ ਦਹੀਂ ਲਵੋ। ਇਸ ਵਿਚ ਅੱਧਾ ਚੱਮਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਮੂਥ ਪੇਸਟ ਬਣਾ ਲਓ। ਇਸ ਨੂੰ ਆਪਣੇ ਨੱਕ ਤੇ ਚੰਗੀ ਤਰ੍ਹਾਂ ਲਗਾ ਕੇ ਕਰੀਬ 1 ਮਿੰਟ ਤੱਕ ਮਸਾਜ਼ ਕਰੋ। ਫਿਰ ਕਰੀਬ 10 – 15 ਮਿੰਟਾਂ ਤੱਕ ਲਗਾ ਕੇ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਵੋ।