ਬ੍ਰੈੱਡ ਦੀਆਂ ਕਿਸਮਾਂ ਅਤੇ ਵਰਤੋਂ/ Types and uses of bread

ਬ੍ਰੈੱਡ ਦੀਆਂ ਕਿਸਮਾਂ ਅਤੇ ਵਰਤੋਂ/ Types and uses of bread

ਬ੍ਰੇਕਫਾਸਟ ਵਿਚ ਬ੍ਰੈੱਡ ਖਾਣ ਦਾ ਰੁਝਾਨ ਇਨ੍ਹੀਂ ਦਿਨੀਂ ਕਾਫੀ ਵੱਧ ਗਿਆ ਹੈ। ਫਰਿੱਜ ‘ਚੋਂ ਬ੍ਰੈੱਡ ਕੱਢੀ, ਗਰਮ ਕੀਤੀ ਬਟਰ ਲਗਾਇਆ ਅਤੇ ਖਾਣ ਲੱਗੇ। ਪੂਰੀ ਪ੍ਰਕਿਰਿਆ ਵਿਚ ਮੁਸ਼ਕਲ ਨਾਲ 5 ਮਿੰਟ ਵੀ ਨਹੀਂ ਲੱਗਦੇ। ਟਾਇਮ ਮੈਨੇਜਮੈਂਟ ਦੇ ਲਈ ਇਹ ਅੱਜ ਦੀ ਲੋੜ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਬ੍ਰੈੱਡ ਕਿਹੜੀ ਖਾਣੀ ਚਾਹੀਦੀ ਹੈ, ਜੋ ਕਿ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਅਜਿਹਾ ਨਾ ਕਰਨ ਤੇ ਸਮਾਂ ਤਾਂ ਬਚੇਗਾ ਪਰ ਉਸ ਨਾਲ ਸ਼ਰੀਰ ਨੂੰ ਜੋ ਨੁਕਸਾਨ ਹੋਵੇਗਾ, ਉਸ ਨਾਲ ਕਾਫੀ ਮੁਸ਼ਕਲਾਂ ਵੱਧ ਜਾਣਗੀਆਂ। ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਅੱਜ ਅਸੀਂ ਆਪਣੇ ਵਿਸ਼ੇ ‘ਬ੍ਰੈੱਡ ਦੀਆਂ ਕਿਸਮਾਂ ਅਤੇ ਵਰਤੋਂ/ Types and uses of bread’ ਤੇ ਚਰਚਾ ਕਰਾਂਗੇ।

ਬ੍ਰੈੱਡ ਦੀਆਂ ਵੱਖ – ਵੱਖ ਕਿਸਮਾਂ/ Different types of bread :

ਵ੍ਹਾਈਟ ਬ੍ਰੈੱਡ/ White bread :

ਡਾਕਟਰਾਂ ਅਨੁਸਾਰ, ਵ੍ਹਾਈਟ ਬ੍ਰੈੱਡ ਵਿਚ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਵ੍ਹਾਈਟ ਬ੍ਰੈੱਡ ਭਾਵ ਸਫੈਦ ਬ੍ਰੈੱਡ, ਆਮ ਤੌਰ ਤੇ ਮੈਦੇ ਨਾਲ ਬਣਾਈ ਜਾਂਦੀ ਹੈ। ਇਸ ਵਿੱਚ ਕਈ ਬਲੀਚਿੰਗ ਏਜੈਂਟਸ ਵਰਗੇ ਪੋਟੈਸ਼ੀਅਮ, ਬ੍ਰੋਮੇਟ, ਏਜੋਡਿਕਾਰਬੋਨਾਮਾਈਟ/ Potassium, bromate, Azodicarbonamite ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਬਾਡੀ ਸੈੱਲਜ਼ ਨੂੰ ਨੁਕਸਾਨ ਪੁੱਜਦਾ ਹੈ ਅਤੇ ਕੈਂਸਰ ਹੋ ਸਕਦਾ ਹੈ।

ਬ੍ਰੈੱਡ ਦੀ ਪ੍ਰੋਸੈਸਿੰਗ ਦੇ ਦੌਰਾਨ ਇਸ ਦੇ ਵਧੇਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਫਾਇਬਰ ਘੱਟ ਜਾਂਦਾ ਹੈ ਜਿਸ ਨਾਲ ਪਾਚਨ ਮੱਧਮ ਹੁੰਦਾ ਹੈ ਅਤੇ ਕਬਜ਼ ਹੋ ਸਕਦੀ ਹੈ।

ਫੈਟ ਦੀ ਵਾਧੂ ਮਾਤਰਾ/ Excess amount of fat :

ਵ੍ਹਾਈਟ ਬ੍ਰੈੱਡ ਵਿੱਚ ਫੈਟ ਕੈਫੀ ਹੁੰਦੀ ਹੈ। ਲਗਾਤਾਰ ਇਸ ਨੂੰ ਖਾਣ ਨਾਲ ਭਾਰ ਵਧਣਾ ਤੈਅ ਹੈ।

ਇਸ ਵਿੱਚ ਵੱਧ ਮਾਤਰਾ ਵਿਚ ਕਾਰਬੋਹਾਈਡ੍ਰੇਟ ਸੋਡੀਅਮ ਅਤੇ ਗਲੂਟੇਨ ਮਿਲਿਆ ਹੁੰਦਾ ਹੈ, ਜਿਸ ਨਾਲ ਸਰੀਰ ਵਿਚ ਕਈ ਬੀਮਾਰੀਆਂ ਹੋ ਸਕਦੀਆਂ ਹਨ।

ਇਸ ਨੂੰ ਖਾਣ ਦੇ ਬਾਅਦ ਬਲੱਡ ਸ਼ੂਗਰ ਲੈਵਲ ਅਤੇ ਇੰਸੁਲਿਨ ਤੇਜ਼ੀ ਨਾਲ ਵਧਦਾ ਹੈ ਅਤੇ ਫਿਰ ਥੋੜ੍ਹੇ ਸਮੇਂ ਦੇ ਬਾਅਦ ਇਕਦਮ ਡਿੱਗ ਜਾਂਦਾ ਹੈ, ਜਿਸ ਨਾਲ ਬਾਡੀ ਵਿਚ ਐਨਰਜੀ ਦਾ ਲੈਵਲ ਘੱਟ ਹੋ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਵ੍ਹਾਈਟ ਬ੍ਰੈੱਡ ਵਿੱਚ ਹਾਈ ਲੈਵਲ ਦਾ ਸੋਡੀਅਮ ਹੁੰਦਾ ਹੈ ਕਿ ਬਲੱਡ ਪ੍ਰੈੱਸ਼ਰ ਅਤੇ ਹਾਰਟ ਦੀਆਂ ਬੀਮਾਰੀਆਂ ਨੂੰ ਵਧਾਉਂਦਾ ਹੈ।

ਵ੍ਹਾਈਟ ਬ੍ਰੈੱਡ ਨਾਲ ਹੋ ਸਕਦੀਆਂ ਹਨ ਕਈ ਬੀਮਾਰੀਆਂ/ White bread can cause many diseases :

ਵ੍ਹਾਈਟ ਬ੍ਰੈੱਡ ਮੈਦੇ ਨਾਲ ਬਣਦੀ ਹੈ। ਮੈਦਾ ਅੰਤੜੀਆਂ ਵਿਚ ਚਿਪਕ ਜਾਂਦਾ ਹੈ, ਜਿਸ ਨਾਲ ਪੈਪਟਿਕ ਅਲਸਰ ਜਾਂ ਲਿਵਲ ਡੈਮੇਜ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਬ੍ਰੈੱਡ ਵਿਚ ਗਲੂਟਨ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਪੇਟ ਦਰਦ, ਡਾਯਰੀਆ ਵਰਗੀ ਪ੍ਰਾਬਲਮ ਹੋ ਸਕਦੀ ਹੈ।

ਵ੍ਹਾਈਟ ਬ੍ਰੈੱਡ ਵਿਚ ਮੌਜੂਦ ਸੈਚੁਰੇਟਿਡ ਅਤੇ ਟ੍ਰਾਂਸ ਫੈਟਸ ਨਾਲ ਬਾਡੀ ਅਤੇ ਟ੍ਰਾਂਸ ਫੈਟਸ ਨਾਲ ਬਾਡੀ ਵਿਚ ਸੀਬਮ ਪ੍ਰੋਡਿਊਸ ਹੁੰਦੇ ਹਨ ਜਿਸ ਨਾਲ ਸਕਿਨ ਖਰਾਬ ਹੋ ਸਕਦੀ ਹੈ।

ਕਿਹੜੀ ਬ੍ਰੈੱਡ ਸਿਹਤ ਲਈ ਠੀਕ?/ Which bread is good for health?

ਹੋਲ ਗ੍ਰੇਨ ਬ੍ਰੈੱਡ/ Whole grain bread :

ਹੋਲ ਗ੍ਰੇਨ ਬ੍ਰੈੱਡ ਭਾਵ ਸਾਬਤ ਅਨਾਜ ਨਾਲ ਬਣੀ ਬ੍ਰੈੱਡ ਵਿਚ ਵਿਟਾਮਿਨ ਅਤੇ ਮਿਨਰਲ ਕਾਫੀ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਠੀਕ ਰੱਖਣ ਦੇ ਲਈ ਜ਼ਰੂਰੀ ਹਨ।

ਇਸ ਵਿਚ ਫਾਇਬਰ ਵੀ ਵੱਧ ਹੁੰਦਾ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਭਾਰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ।

ਮਲਟੀਗ੍ਰੇਨ ਬ੍ਰੈੱਡ/ Multigrain bread :

ਮਲਟੀਗ੍ਰੇਨ ਬ੍ਰੈੱਡ ਵਿੱਚ ਓਟਸ, ਜੌਂ, ਕਣਕ, ਜਵਾਰ, ਅਲਸੀ ਤੇ ਹੋਰ ਕਈ ਅਨਾਜ ਹੁੰਦੇ ਹਨ। ਇਹ ਪੋਸ਼ਕ ਤੱਤਾਂ ਤੇ ਫਾਇਬਰ ਨਾਲ ਭਰਪੂਰ ਹੁੰਦੀ ਹੈ। ਜੇਕਰ ਬ੍ਰੈੱਡ ਖਾਣ ਦੇ ਸ਼ੌਕੀਨ ਹੋ ਤਾਂ ਹੋਲ ਗ੍ਰੇਨ – ਬ੍ਰੈੱਡ ਅਤੇ ਮਲਟੀਗ੍ਰੇਨ ਬ੍ਰੈੱਡ ਬਿਹਤਰ ਬਦਲ ਹਨ।

ਸਿਹਤ ਨਾਲ ਸੰਬੰਧਤ ਹੋਰ POST ਪੜ੍ਹਨ ਲਈ ਇੱਥੇ 👉CLICK👈 ਕਰੋ।

ਬ੍ਰੈਡ ਦੀ ਵਰਤੋਂ ਸਮੇਂ ਕੈਲੋਰੀ ਦਾ ਰੱਖੋ ਧਿਆਨ/ Be aware of calories while using bread :

ਬ੍ਰੈੱਡ ਵਿੱਚ ਕੈਲੋਰੀ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ।

ਵ੍ਹਾਈਟ ਬ੍ਰੈੱਡ ਦੀ ਇਕ ਸਲਾਇਸ ਵਿਚ 75 ਕੈਲੋਰੀ, ਬ੍ਰਾਊਨ ਬ੍ਰੈੱਡ ਦੀ ਇਕ ਸਲਾਇਸ ‘ਚ 73 ਕੈਲੋਰੀ ਅਤੇ ਮਲਟੀਗ੍ਰੇਨ ਦੀ ਇਕ ਸਲਾਇਸ ‘ਚ 69 ਕੈਲੋਰੀ ਹੁੰਦੀ ਹੈ। ਇਸ ਵਿਚ ਟ੍ਰਾਂਸ ਫੈਟ ਅਤੇ ਸ਼ੂਗਰ ਵੀ ਵੱਧ ਹੁੰਦੀ ਹੈ।

ਬ੍ਰੈਡ ਨੂੰ ਵੱਧ ਮਾਤਰਾ ਵਿਚ ਖਾਣਾ ਨੁਕਸਾਨ ਪਹੁੰਚਾਉਂਦਾ ਹੈ।

ਯੂਰਪੀਅਨ ਕਾਂਗਰਸ ਆਨ ਓਬੇਸਿਟੀ ਵਿਚ ਪੇਸ਼ ਕੀਤੇ ਗਏ ਇਕ ਖੋਜਪੱਤਰ ਦੇ ਅਨੁਸਾਰ ਰੋਜ਼ਾਨਾ 2 ਸਲਾਇਸ ਤੋਂ ਵੱਧ ਵ੍ਹਾਈਟ ਬ੍ਰੈੱਡ ਖਾਣ ਵਾਲਿਆਂ ਵਿਚ ਮੋਟਾਪਾ ਵਧਣ ਦਾ ਖਦਸ਼ਾ 40 ਫੀਸਦੀ ਤੱਕ ਵੱਧ ਜਾਂਦਾ ਹੈ। ਇਕ ਹੋਰ ਖੋਜ ਅਨੁਸਾਰ ਵ੍ਹਾਈਟ ਬ੍ਰੈੱਡ ਵੱਧ ਖਾਣ ਨਾਲ ਟਾਈਪ 2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ।

ਬ੍ਰੈੱਡ ਦਾ ਸਰੀਰ ਤੇ ਅਸਰ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਅਤੇ ਕਿੰਨੀ ਬ੍ਰੈੱਡ ਖਾਂਦੇ ਹੋ।

Loading Likes...

Leave a Reply

Your email address will not be published. Required fields are marked *