Career in Green Sector / ਗ੍ਰੀਨ ਸੈਕਟਰ ਵਿਚ ਭਵਿੱਖ

ਗ੍ਰੀਨ ਸੈਕਟਰ ‘ਚ  ਕਰੀਅਰ ਆਪਸ਼ਨਾਂ (Career Options) :

ਕੁੱਝ ਸਮੇਂ ਤੋਂ ਸਾਡੀ ਧਰਤੀ ਵਾਤਾਵਰਣ ਦੀਆਂ ਕਈ ਗੰਭੀਰ ਚੁਣੋਤੀਆਂ ਨਾਲ ਜੂਝ ਰਹੀ ਹੈ। ਇਸੇ ਕਰਕੇ ਦੁਨੀਆਂ ਭਰ ਦੇ ਦੇਸ਼ ਹੁਣ ਕਲਾਈਮੇਟ ਚੇਂਜ ( Climate Change) ਨੂੰ ਰੋਕਣ ਦੇ ਨਾਲ – ਨਾਲ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀਆਂ  ਕੋਂਸ਼ੀਸ਼ਾਂ ਵੀ ਕਰ ਰਹੇ ਹਨ।

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਯੂਨਾਈਟਿਡ ਨੇਸੰਜ ਕਲਾਈਮੇਟ ਐਕਸ਼ਨ ਸਮਿਟ ਵਿਚ ਕੁੱਝ ਸਾਲਾਂ ਵਿਚ ਹੀ ਗ੍ਰੀਨ ਸੈਕਟਰ ‘ਚ ਭਾਰਤ ਨੇ ਕੁਲ 450 ਗਿਗਾ ਵਾਟਸ ਦਾ ਟੀਚਾ ਹਾਸਲ ਕਰਨ ਦਾ ਨਿਸ਼ਚਾ ਕੀਤਾ ਹੈ।

ਗਲੋਬਲ ਵਾਰਮਿੰਗ ਵਿਚ ਭਾਰਤ ਦਾ ਯੋਗਦਾਨ ਬਹੁਤ ਘੱਟ ਹੈ ਪਰ ਫਿਰ ਵੀ ਭਾਰਤ ਇਸ ਦਿਸ਼ਾ ਵਿਚ ਆਪਣਾ ਯੋਗਦਾਨ ਦੇ ਰਿਹਾ ਹੈ।

ਮਰੂਸਥਲੀਕਰਨ ਨੂੰ ਰੋਕਣ ਲਈ ਵੀ ਕਈ ਕੰਮ ਕੀਤੇ ਜਾ ਰਹੇ ਨੇ। ਇਸ ਮਾਮਲੇ ਵਿਚ ਭਾਰਤ 2030 ਤੱਕ 26 ਮਿਲੀਅਨ ਹੈਕਟੇਅਰ ਧਰਤੀ ਨੂੰ ਫਰਟਾਈਲ ਲੈਂਡ ਵਿਚ ਬਦਲ ਦਿੱਤਾ ਜਾਵੇਗਾ।

ਸਿੰਗਲ ਯੂਜ਼ (Single Use) ਪਲਾਸਟਿਕ ‘ਤੇ ਰੋਕ ਨੂੰ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ।

ਇਸਤੋਂ ਇਹ ਗੱਲ ਤਾਂ ਪੱਕੀ ਹੋ ਗਈ ਹੈ ਕਿ ਸਾਰੇ ਦੇਸ਼ ਵਾਤਾਵਰਣ ਅਰਥਾਤ ਗ੍ਰੀਨ ਸੈਕਟਰ ਨਾਲ ਸੰਬੰਧਤ ਕੰਮਾਂ ਵਿੱਚ ਕਾਫੀ ਦਿਲਚਸਪੀ ਲੈ ਰਹੇ ਹਨ।

ਇਸ ਕਾਰਣ ਅੱਜਕੱਲ ਵਾਤਾਵਰਣ ਦੇ ਖੇਤਰ ਵਿਚ ਨੌਜਵਾਨ ਅਤੇ ਪੇਸ਼ੇਵਰਾਂ ਲਈ ਸੁਰੱਖਿਅਤ ਕਰੀਅਰ ਸ਼ੁਰੂ ਕਰਨ ਲਈ ਕਈ ਮੌਕੇ ਰੋਜ਼ਾਨਾ ਮਿਲ ਰਹੇ ਹਨ।

ਇਕ ਅਨੁਮਾਨ ਅਨੁਸਾਰ ਪਿਛਲੇ 10 ਸਾਲਾਂ ਤੋਂ ਭਾਰਤ ਵਿਚ ਹਰ ਸਾਲ 8 ਹਜ਼ਾਰ ਤੋਂ 10 ਹਜ਼ਾਰ ਗ੍ਰੀਨ ਸੈਕਟਰ ਵਿਚ ਨੌਕਰੀਆਂ ਲਈ ਭਰਤੀ ਹੋ ਰਹੀ ਹੈ। ਗ੍ਰੀਨ ਬਿਲਡਿੰਗਾਂ ਵੀ ਤਿਆਰ ਕਰਨ ਲਈ ਵੀ ਪ੍ਰੋਫੈਸ਼ਨਲਸ ਦੀ ਲੋੜ ਪਵੇਗੀ।

ਵਾਤਾਵਰਣ ਲਈ ਪ੍ਰਮੁੱਖ ਕੋਰਸ :

ਭਾਰਤ ਵਿਚ ਵਿਦਿਆਰਥੀ ਗ੍ਰੀਨ ਸੈਕਟਰ ਜਾਂ ਵਾਤਾਵਰਣ ਦੇ ਖੇਤਰ ਨਾਲ ਸੰਬੰਧਤ ਕੋਈ ਕੋਰਸ ਕਰਨ ਲਈ ਵਿਦਿਆਰਥੀ ਨੇ ਕਿਸੇ ਮਾਨਤਾ ਪ੍ਰਾਪਤ ਐਜੂਕੇਸ਼ਨਲ ਬੋਰਡ ਤੋਂ ਬਾਰ੍ਹਵੀਂ ਕਲਾਸ ਸਾਇੰਸ ਸਟ੍ਰੀਮ ਨਾਲ ਪਾਸ ਕੀਤੀ ਹੋਵੇ।

ਬੀ. ਐੱਸ. ਸੀ. / ਬੀ. ਈ. /ਬੀ. ਟੈੱਕ – ਐਨਵਾਇਰਨਮੈਂਟਲ ਸਾਇੰਸ :

ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਐਜੂਕੇਸ਼ਨਲ ਬੋਰਡ ਤੋਂ 12ਵੀਂ ਕਲਾਸ ਸਾਇੰਸ ਸਟ੍ਰੀਮ ਨਾਲ ਪਾਸ ਕੀਤੀ ਹੋਵੇ।

ਇਹ ਕੋਰਸ 3 ਸਾਲ ਦਾ ਹੈ। ਅਤੇ ਇਸ ਖੇਤਰ ਵਿਚ ਸਰਟੀਫਿਕੇਟ ਕੋਰਸਾਂ ਦਾ ਸਮਾਂ 6 ਮਹੀਨੇ ਤੋਂ ਇਕ ਸਾਲ ਤੱਕ ਦਾ ਵੀ ਹੋ ਸਕਦਾ ਹੈ।

ਐੱਮ. ਐੱਸ. ਸੀ. / ਐੱਮ. ਈ./ ਐੱਮ. ਟੈਕ : ਐਨਵਾਇਰਨਮੈਂਟਲ ਸਾਇੰਸ (Environmental Science) :

ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਾਇੰਸ ਸਟ੍ਰੀਮ ‘ਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਹ ਕੋਰਸ 2 ਸਾਲ ਦਾ ਹੈ।

ਐੱਮ. ਫਿਲ. ਐਨਵਾਇਰਨਮੈਂਟਲ ਸਾਇੰਸ (Environmental Science) :

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਸਾਇੰਸ ਸਟ੍ਰੀਮ ਵਿਚ ਪੋਸਟਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਹ ਕੋਰਸ 2 ਸਾਲ ਦਾ ਹੈ।

ਤੇ ਜੇ ਉੱਚ ਪੱਧਰ ਤੇ ਉਮੀਦਵਾਰ ਆਪਣਾ ਭਵਿੱਖ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਕੁੱਝ ਖਾਸ ਕੋਰਸ ਹਨ ਜਿਨ੍ਹਾਂ ਨੂੰ ਕੀਤਾ ਜਾ ਸਕਦਾ ਹੈ :

  • ਐੱਮ. ਬੀ. ਏ. – ਐਨਰਜੀ ਮੈਨੇਜਮੈਂਟ (MBA Energy Management)
  • ਐੱਮ. ਬੀ. ਏ. – ਆਇਲ ਐਂਡ ਗੈਸ ਮੈਨੇਜਮੈਂਟ (MBA in Oil and Management)
  • ਐੱਮ. ਬੀ. ਏ. – ਫਾਰੈਸਟ ਰਿਸੋਰਸ ਮੈਨੇਜਮੈਂਟ (MBA in Forest Resource Management)
  • ਐੱਮ. ਬੀ. ਏ. – ਡੇਅਰੀ ਮੈਨੇਜਮੈਂਟ (MBA in Dairy Management)
  • ਐੱਮ. ਬੀ. ਏ. – ਐਗਰੀਕਲਚਰ ਬਿਜ਼ਨੈਸ ਮੈਨੇਜਮੈਂਟ (MBA in Agriculture Business Management)
  • ਐੱਮ. ਬੀ. ਏ. – ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (MBA in Corporate Social Responsibility)

ਹੇਠ ਕੁੱਝ ਉੱਚ ਕੋਟੀ ਦੇ ਇੰਸਟੀਚਿਊਟ (Top Institute) ਗ੍ਰੀਨ ਸੈਕਟਰ ਜਾਂ ਵਾਤਾਵਰਣ ਦੇ ਖੇਤਰ ਨਾਲ ਸੰਬੰਧਤ ਐਜੂਕੇਸ਼ਨਲ ਕੋਰਸ /ਐੱਮ. ਬੀ. ਏ. ਕੋਰਸ ਕੀਤੇ ਜਾ ਸਕਦੇ ਹਨ :

  • ਦਿੱਲੀ ਯੂਨੀਵਰਸਿਟੀ, ਦਿੱਲੀ
  • ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ
  • ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ
  • ਟੇਰੀ ਸਕੂਲ ਆਫ ਐਡਵਾਂਸ ਸਟੱਡੀਜ਼, ਨਵੀਂ ਦਿੱਲੀ

ਗ੍ਰੀਨ ਸੈਕਟਰ ਦੇ ਪ੍ਕ ਖੇਤਰ ਵਿਚ ਤਾਨਖ਼ਾਹ :

ਇਸ ਖੇਤਰ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਸੈਲਰੀ ਪੈਕੇਜ ‘ਤੇ ਉਨ੍ਹਾਂ ਦੀ ਕੁਆਲੀਫਿਕੇਸ਼ਨ (Qualifications), ਵਰਕ ਐਕਸਪੀਰੀਅੰਸ (Work Experiences) ਅਤੇ ਵਰਕਿੰਗ ਲੋਕੇਸ਼ਨ ( Working Location) ਦਾ ਅਸਰ ਪੈਂਦਾ ਹੈ।

ਸ਼ੁਰੂਆਤ ਵਿਚ ਹੀ ਇਸ ਖੇਤਰ ਵਿਚ 3 ਤੋਂ 4 ਲੱਖ ਰੁਪਏ ਸਾਲਾਨਾ ਮਿਲਦੇ ਹਨ ਪਰ ਕੁਝ ਸਾਲਾਂ ਦੇ ਤਜਰਬੇ ਤੋਂ ਬਾਅਦ ਇਹ 6 ਤੋਂ 8 ਲੱਖ ਰੁਪਏ ਸਾਲਾਨਾ ਤੱਕ ਕਮਾ ਸਕਦੇ ਹਨ।

ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਗ੍ਰੀਨ ਸੈਕਟਰ ਨਾਲ ਸੰਬੰਧਤ ਐੱਮ. ਬੀ. ਏ. ਪ੍ਰੋਫੈਸ਼ਨਲਸ ਨੂੰ ਸ਼ੁਰੂ ‘ਚ ਹੀ ਕਿਸੇ ਵੱਡੇ ਕਾਰਪੋਰੇਟ ਹਾਊਸ ਜਾਂ ਐੱਮ. ਐੱਨ. ਸੀ. (MNC) ਵਿਚ 8 ਤੋਂ 10 ਲੱਖ ਸਾਲਾਨਾ ਸੈਲਰੀ ਪੈਕੇਜ ਮਿਲ ਜਾਂਦਾ ਹੈ। ਬਾਕੀ ਟੈਲੇਂਟ ਉੱਤੇ ਵੀ ਨਿਰਭਰ ਕਰਦਾ ਹੈ।

ਭਾਰਤ ਵਿਚ ਗ੍ਰੀਨ ਸੈਕਟਰ ਵਿਚ ਕਰੀਅਰ ਆਪਸ਼ਨਾਂ (Career Options) ਹੇਠ ਦਿੱਤੇ ਅਨੁਸਾਰ ਚੁਣੀਆਂ ਜਾ ਸਕਦੀਆਂ ਨੇ , ਜਿਵੇੰ :

ਐਗਰੀਕਲਚਰ ਐਕਸਪਰਟ (Agriculture Expert) :

ਇਹ ਪੇਸ਼ੇਵਰ ਫਸਲਾਂ ਦੇ ਉਤਪਾਦਨ ਅਤੇ ਐਗਰੀਕਲਚਰ ਨਾਲ ਸੰਬੰਧਤ ਸਾਰੇ ਕੰਮ ਜਿਵੇਂ ਮਿੱਟੀ ਦਾ ਸੰਰਕਸ਼ਣ, ਸਿੰਚਾਈ ਵਿਵਸਥਾ ਅਤੇ ਪਸ਼ੂਪਾਲਣ ਆਦਿ ਸੰਭਾਲਦੇ ਹਨ।

ਵਾਤਾਵਰਣ ਐਕਸਪਟਰ (Environment Expert) :

ਇਹ ਪੇਸ਼ੇਵਰ ਨੈਚੂਰਲ ਵਾਤਾਵਰਣ ਨੂੰ ਕਾਇਮ ਰੱਖਣ ਲਈ ਈਕੋ ਫ੍ਰੇਡਲੀ ਟੈਕਨੋਲਾਜੀ (Echo Friendly Technology)  ਅਪਣਾਉਣ ਦੇ ਨਾਲ ਪ੍ਰਦੂਸ਼ਣ ਕੰਟਰੋਲ ਲਈ ਆਪਣਾ ਮਹੱਤਵਪੂਰਨ ਯੋਗਦਾਨ ਦਿੰਦੇ ਹਨ।

ਐਨਰਜੀ ਇੰਜੀਨੀਅਰ (Energy Engineer) :

ਅੱਜਕੱਲ ਸਾਰੀ ਦੁਨੀਆਂ ਸਮੇਤ ਭਾਰਤ ਵੀ ਰਿਨਿਊਏਬਲ ਐਨਰਜੀ ( Renewal Energy) ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।

ਰਿਸਕ ਮੈਨੇਜਮੈਂਟ ਐਕਸਪਰਟ (Risk Management Expert) :

ਇਹ ਪੇਸ਼ੇਵਰ ਪ੍ਰਮੁੱਖ ਰੂਪ ਵਿਚ ਵਿਭਿੰਨ ਕੰਪਨੀਆਂ, ਉਦਯੋਗਾਂ ਅਤੇ ਦਫ਼ਤਰਾਂ ਵਿਚ ਰੋਜ਼ਾਨਾ ਹੋਣ ਵਾਲੇ ਕੰਮਾਂ – ਕਾਰਾਂ ਨਾਲ ਜੁੜੇ ਰਿਸਕ ਜਾਂ ਖਤਰਿਆਂ ਤੋਂ ਕੰਪਨੀ ਅਤੇ ਕਰਮਚਾਰੀਆਂ ਦੀ ਸੁਰੱਖਿਆ ਕਰਦੇ ਹਨ।

Loading Likes...

Leave a Reply

Your email address will not be published. Required fields are marked *