ਕਰੀਅਰ ਆਪਸ਼ਨਾਂ ਜੋ ਦਿਵਾ ਸਕਦੀਆਂ ਨੇ ਵਧੀਆ ਨੌਕਰੀਆਂ

ਕਰੀਅਰ ਵਿਕਲਪ ਕਿਹੜਾ ਚੁਣੀਏ? :

ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਦੇ ਸਮੇਂ ਤੋਂ ਹੀ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਚਿੰਤਾ ਵਿਚ ਰਹਿੰਦੇ ਹਨ। ਵਿਦਿਆਰਥੀ ਆਪਣੇ ਲਈ ਕੋਈ ਵੀ ਕਰੀਅਰ ਚੁਣਦੇ ਸਮੇਂ ਹਮੇਸ਼ਾ ਇਕੋਨਾਮਿਕ ਸਕਿਓਰਿਟੀ ਨੂੰ ਜ਼ਿਆਦਾ ਧਿਆਨ ਵਿਚ ਰੱਖਦੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਦੀ ਇਕੋਨੌਮੀ ਦੇ ਲਗਾਤਾਰ ਵਿਕਾਸ ਅਤੇ ਬਦਲਾਅ ਕਾਰਣ ਥੋੜੇ ਸਮੇਂ ਵਿਚ ਮਾਰਕਿਟ ਵਿਚ ਕਈ ਕਿਸਮ ਦੀਆਂ ਨਵੀਆਂ ਨੌਕਰੀਆਂ ਅਤੇ ਕਰੀਅਰ ਸਾਡੇ ਦੇਸ਼ ਵਿਚ ਜ਼ਿਆਦਾਤਰ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਸ ਲਈ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ।

ਅੱਜ ਅਸੀਂ ਕੁਝ ਅਜਿਹੀਆਂ ਹੀ ਕਰੀਅਰ ਵਿਕਲਪਾਂ ਬਾਰੇ ਗੱਲ ਕਰਾਂਗੇ, ਜਿਹੜੀਆਂ ਵਧੀਆ ਨੌਕਰੀਆਂ ਦਾ ਆਫਰ ਦਿਵਾ ਸਕਦੀਆਂ ਹਨ।

ਰਿਸਰਚ ਅਤੇ ਡਿਵੈਲਪਮੈਂਟ :

 

ਦੇਸ਼ ਵਿਚ ਡਿਫੈਂਸ ਦੇ ਨਾਲ – ਨਾਲ ਤਕਰੀਬਨ ਸਾਰੀਆਂ ਇੰਡਸਟਰੀਆਂ ਅਤੇ ਕਾਰੋਬਾਰਾਂ ਵਿਚ ਰਿਸਰਚ ਐਂਡ ਡਿਵੈਲਪਮੈਂਟ (ਆਰ ਐਂਡ ਡੀ) ਦਾ ਖੇਤਰ ਸਭ ਨਾਲੋਂ ਮਹੱਤਵਪੂਰਨ ਹੈ।

ਆਰ ਐਂਡ ਡੀ ਪ੍ਰੋਫੈਸ਼ਨਲ ਅਸਲ ਵਿਚ ਇੰਜੀਨੀਅਰ ਟੈਕਨੀਸ਼ੀਅਨ ਹੁੰਦੇ ਹਨ ਅਤੇ ਇਹਨਾਂ ਦਾ ਕੰਮ ਪ੍ਰੋਡਕਟ ਡਿਜ਼ਾਈਨ ਤਿਆਰ ਕਰਨਾ,  ਨਵੇਂ ਪ੍ਰੋਡਕਟ ਤਿਆਰ ਕਰਨਾ ਅਤੇ ਇਹਨਾਂ ਦੇ ਔਜ਼ਾਰ ਬਣਾਉਣ ਅਤੇ ਪ੍ਰੋਡਕਟਸ ਤੇ ਉਹਨਾਂ ਤੇ ਪ੍ਰਯੋਗ ਕਰਨ ਵਾਲੇ ਕੰਮ ਕਰਦੇ ਹਨ ਅਤੇ ਨਾਲ – ਨਾਲ ਪ੍ਰੋਡਕਟ ਦੀ ਓਪਯੋਗਿਤਾ ਨੂੰ ਲਗਾਤਾਰ ਵਧਾਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ।

ਇਨ੍ਹਾਂ ਦੀ ਤਾਨਖਵਾ ਲਗਭਗ ਸਾਲਾਨਾ 30 ਲੱਖ ਤੱਕ ਹੋ ਸਕਦੀ ਹੈ। ਇਹ ਸਭ ਉਨ੍ਹਾਂ ਦੀ ਪੜ੍ਹਾਈ, ਸਕਿੱਲ ਅਤੇ ਹੁਨਰ ਆਦਿ ਤੇ ਨਿਰਭਰ ਕਰਦੀ ਹੈ। ਇਸ ਪੇਸ਼ੇ ਨੂੰ ਚੁਣਨ ਲਈ ਤੁਹਾਡੇ ਕੋਲ ਇੰਜੀਨੀਅਰਿੰਗ ਦੇ ਕਿਸੇ ਵੀ ਖੇਤਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਚਾਰਟਰਡ ਅਕਾਊਂਟੈਂਟ (ਸੀ.ਏ) :

ਦੇਸ਼ ਵਿਚ ਬਿਜ਼ਨੈੱਸ, ਨੌਕਰੀਆਂ ਅਤੇ ਇਕੋਨਾਮੀ ਦੇ ਲੈਵਲ ਤੇ ਵਧਦੇ ਕੰਪੀਟੀਸ਼ਨ ਦੇ ਕਾਰਣ ਚਾਰਟਰਡ ਅਕਾਊਂਟੈਂਟ ਦਾ ਕੰਮ ਸਾਰਿਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।

ਜਿਹੜੇ ਵਿਦਿਆਰਥੀ ਕਾਮਰਸ ਸਟ੍ਰੀਮ ਦੇ ਹੁੰਦੇ ਨੇ ਉਹ ਇਹ ਪੇਸ਼ਾ ਜ਼ਿਆਦਾ ਪਸੰਦ ਕਰਦੇ ਹਨ। ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਕਾਮਰਸ ਵਿਸ਼ੇ ਵਿਚ ਬਾਰ੍ਹਵੀਂ ਜਮਾਤ ਵਿਚ ਘੱਟੋ ਘੱਟ 50 ਫੀਸਦੀ ਨੰਬਰ ਲੈਣ ਵਾਲੇ ਵਿਦਿਆਰਥੀ ਚਾਰਟਰਡ ਅਕਾਊਂਟੈਂਟ ਦੇ ਕੋਰਸ ਵਿਚ  ਦਾਖ਼ਲਾ ਲੈ ਸਕਦੇ ਹਨ।

ਇਸ ਦੇ ਲਈ ਬਿਜ਼ਨੈਸ ਦੀ ਕਾਫੀ ਸਮਝ ਰੱਖਣੀ ਪੈਂਦੀ ਹੈ।

ਚਾਰਟਰਡ ਅਕਾਊਂਟੈਂਟ (ਸੀ. ਏ.) ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਆਪਣਾ ਨਾਂਮ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਸ ਆਫ ਇੰਡੀਆ ਕੋਲ ਰਜਿਸਟਰ ਕਰਵਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ।

ਫਾਇਨੈਂਸ਼ੀਅਲ ਮੈਨੇਜਮੈਂਟ :

ਫਾਇਨੈਂਸ਼ੀਅਲ ਮੈਨੇਜਮੈਂਟ ਦਾ ਮਤਲਬ ਫਾਇਨੈਂਸ਼ੀਅਲ ਪਲਾਨਿੰਗ, ਅਕਾਊਂਟਿੰਗ ਅਤੇ ਕੰਪਨੀ ਦੇ ਲਾਭ ਦੇ ਲਈ ਇਕ ਸਟ੍ਰੇਟੇਜੀ ਤਿਆਰ ਕਰਨਾ ਹੁੰਦਾ ਹੈ। ਇਹਨਾਂ ਉਮੀਦਵਾਰਾਂ ਕੋਲ ਫਾਇਨੈਂਸ਼ੀਅਲ ਸਕਿੱਲ ਹੁੰਦੀ ਹੈ ਜਿਸਦੀ ਮਦਦ ਨਾਲ ਉਹ ਬਜਟ ਤਿਆਰ ਕਰਦੇ ਹਨ।

ਇਹ ਕੋਰਸ ਕਰਨ ਤੇ ਉਮੀਦਵਾਰ ਬੈੰਕਿੰਗ, ਫਾਇਨੈਂਸ਼ੀਅਲ ਸਰਵਿਸਿਸ਼, ਬੈੰਕਿੰਗ ਫਾਇਨੈਂਸ਼ੀਅਲ ਕੰਪਨੀ ਅਤੇ ਕਾਰਪੋਰੇਟ ਕੰਪਨੀਆਂ ਅਤੇ ਫਾਇਨਾਂਸ ਨਾਲ ਸੰਬੰਧਤ ਕੰਪਨੀਆਂ ਵਿਚ ਕੰਮ ਕਰ ਸਕਦੇ ਹਨ।

ਇਸ ਖੇਤਰ ਵਿਚ ਸ਼ੂਰੂ ਵਿਚ ਐਵਰੇਜ 2 ਲੱਖ ਤੋਂ 7 ਲੱਖ ਤਕ ਦਾ ਸੈਲਰੀ ਪੈਕੇਜ ਮਿਲ ਜਾਂਦਾ ਹੈ।

ਡਿਜੀਟਲ ਮਾਰਕੀਟਿੰਗ :

ਡਿਜੀਟਲ ਮਾਰਕੀਟਿੰਗ ਹਰੇਕ ਬਿਜ਼ਨੈੱਸ ਲਈ ਘੱਟ ਕੀਮਤ ਤੇ ਜ਼ਿਆਦਾ ਮਾਰਕੀਟ ਅਤੇ ਕਸਟਮਰ ਕੀ ਚਾਹੁੰਦਾ ਹੈ?, ਉਪਲਬਧ ਕਰਵਾਉਂਦੀ ਹੈ ਅਤੇ ਇਸ ਵਿਚ ਉਪਭੋਗਤਾ ਨਾਲ ਮੇਲਜੋਲ ਦਾ ਵਧੀਆ ਤਰੀਕਾ ਮੁਹੱਈਆ ਕਰਵਾਇਆ ਜਾਂਦਾ ਹੈ।

ਡਿਜੀਟਲ ਮਾਰਕੀਟਿੰਗ ਦੇ ਅਲੱਗ – ਅਲੱਗ ਪ੍ਰੋਡਕਟ ਅਤੇ ਸਰਵਿਸਿਜ਼ ਦੀ ਮਾਰਕੀਟਿੰਗ ਕਰਨ ਲਈ ਮੋਬਾਈਲ ਫੋਨ, ਡਿਸਪਲੇਅ ਐਡਵਰਟਾਈਜ਼ਿੰਗ, ਰੇਡੀਓ ਐਡਵਰਟਾਈਜ਼ਿੰਗ, ਈ – ਮੇਲ ਮਾਰਕੀਟਿੰਗ ਵਰਗੀਆਂ ਅਲੱਗ – ਅਲੱਗ ਡਿਜੀਟਲਟੈਕਨੋਲਾਜੀ ਦਾ ਇਸਤੇਮਾਲ ਹੁੰਦਾ ਹੈ।

ਇਸ ਨਾਲ ਆਪਣੇ ਦੇਸ਼ ਦੀਆਂ ਕੰਪਨੀਆਂ ਤੋਂ ਇਲਾਵਾ ਕਈ ਮਲਟੀਨੈਸ਼ਨਲ ਕੰਪਨੀਆਂ ਵਿਚ ਵੀ ਚੰਗੇ ਭਵਿੱਖ ਦੇ ਮੌਕੇ ਮਿਲਦੇ ਹਨ। ਸ਼ੁਰੂ – ਸ਼ੁਰੂ ਵਿਚ ਇਹਨਾਂ ਦੀ ਸਾਲਾਨਾ ਆਮਦਨ 4 ਤੋਂ 5 ਲੱਖ ਤੱਕ ਹੋ ਸਕਦੀ ਹੈ।

ਆਈ. ਟੀ. ਅਤੇ ਸਾਫਟਵੇਅਰ ਇੰਜੀਨੀਅਰ :

ਜੇਕਰ ਤੁਸੀਂ ਕੰਪਿਊਟਰ ਅਤੇ ਕੰਪਿਊਟਰ ਦੀ ਭਾਸ਼ਾ ਵਿਚ ਐਕਸਪਰਟ ਹੋ ਤਾਂ ਇਸ ਪੇਸ਼ਾ ਤੁਹਾਡੇ ਲਈ ਸ਼ਾਨਦਾਰ ਕਰੀਅਰ ਸਾਬਿਤ ਹੋ ਸਕਦਾ ਹੈ। ਇਸ ਪੇਸ਼ੇ ਤਹਿਤ ਤੁਸੀਂ ਕੰਪਿਊਟਰ ਅਤੇ ਆਈ. ਟੀ. ਖੇਤਰ ਨਾਲ ਸਬੰਧਤ ਸਾਰੇ ਕੰਮ ਕਰ ਸਕਦੇ ਹੋ।

ਜੇਕਰ ਤੁਹਾਡਾ ਦਵਾਰਾ ਤਿਆਰ ਕੀਤਾ ਹੋਇਆ ਸਾਫਟਵੇਅਰ ਕੰਪਨੀ ਜਾਂ ਮਾਰਕੀਟ ਵਿਚ ਉਪਯੋਗੀ ਅਤੇ ਲੋਕਾਂ ਦੀ ਪਸੰਦ ਬਣ ਜਾਂਦਾ ਹੈ ਤਾਂ ਤੁਹਾਨੂੰ ਪੈਸਾ ਅਤੇ ਪਛਾਣ ਦੋਵਾਂ ਤੋਂ ਕੋਈ ਨਹੀਂ ਰੋਕ ਸਕਦਾ।

ਅਗਲੇ ਸਾਲਾਂ ਵਿਚ ਆਈ. ਟੀ. ਅਤੇ ਸਾਫਟਵੇਅਰ ਸੈਕਟਰ ਇੰਡੀਅਨ ਇਕੋਨੌਮੀ ਅਤੇ ਜੌਬ ਮਾਰਕੀਟ ਵਿੱਚ ਪੂਰੇ – ਪੂਰੇ ਛਾਏ ਰਹਿਣਗੇ।

ਸਿੱਖਿਆ ਯੋਗਤਾ ਦੇ ਤੌਰ ਤੇ ਉਮੀਦਵਾਰ ਨੇ ਕੰਪਿਊਟਰ ਸਾਇੰਸ, ਸਾਫਟਵੇਅਰ ਇੰਜੀਨੀਅਰ ਜਾਂ ਕਿਸੇ ਸੰਬੰਧਤ ਖੇਤਰ ਵਿਚ ਬੈਚੁਲਰ ਡਿਗਰੀ ਹਾਸਲ ਕੀਤੀ ਹੋਣੀ ਜ਼ਰੂਰੀ ਹੈ।

ਇਸ ਵਿਚ ਪੋਸਟ ਗ੍ਰੈਜੂਏਟ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ  ਇਨ੍ਹਾਂ ਪੇਸ਼ੇਵਰਾਂ ਦੀ ਐਵਰੇਜ ਸੈਲਰੀ 10 ਲੱਖ ਰੁਪਏ ਸਾਲਾਨਾ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਕਿ ਤਜਰਬੇ ਦੇ ਨਾਲ – ਨਾਲ ਵਧਦੀ ਜਾਂਦੀ ਹੈ।

Loading Likes...

Leave a Reply

Your email address will not be published. Required fields are marked *