ਕੀ ਹੈ ਐਂਡੋਮੇਟ੍ਰੀਓਸਿਸ /Endometriosis ?

ਕੀ ਹੈ ਐਂਡੋਮੇਟ੍ਰੀਓਸਿਸ (Endometriosis) ?

ਦੁਨੀਆ ਭਰ ਵਿਚ ਸਭ ਤੋਂ ਵੱਧ ਔਰਤਾਂ ਐਂਡੋਮੇਟ੍ਰੀਓਸਿਸ (Endometriosis) ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਸਾਡੇ ਦੇਸ਼ ਵਿਚ ਹੀ ਹਰ ਸਾਲ ਲਗਭਗ 1 ਕਰੋੜ ਤੋਂ ਵੱਧ ਔਰਤਾਂ ਇਸ ਦਾ ਸ਼ਿਕਾਰ ਹੁੰਦੀਆਂ ਹਨ। ਐਂਡੋਮੇਟ੍ਰੀਓਸਿਸ (Endometriosis) ਹੋਣ ਨੂੰ ਤਾਂ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ ਪਰ 40 ਸਾਲ  ਤੋਂ ਉੱਪਰ ਦੇ ਵਰਗ ਦੀਆਂ ਔਰਤਾਂ ਵਿਚ ਇਹ ਸਮੱਸਿਆ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ।

ਕਿਹਨਾਂ ਔਰਤਾਂ ਵਿਚ ਐਂਡੋਮੇਟ੍ਰੀਓਸਿਸ (Endometriosis) ਦੀ ਜ਼ਿਆਦਾ ਸਮੱਸਿਆ :

ਉਹ ਔਰਤਾਂ ਜੋ ਸਾਫਟ ਤੇ ਮੋਟੇ ਬਿਸਤਰੇ ਦਾ ਇਸਤੇਮਾਲ ਕਰਦੀਆਂ ਹਨ ਤੇ ਸਨਬਾਥ ਜ਼ਿਆਦਾ ਲੈਂਦੀਆਂ ਹਨ। ਉਨ੍ਹਾਂ ਵਿਚ ਇਸ ਤਰ੍ਹਾਂ ਦੀ ਸਮੱਸਿਆ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲਦੀ ਹੈ।

ਕਿਵੇਂ ਹੁੰਦਾ ਹੈ ਐਂਡੋਮੇਟ੍ਰੀਓਸਿਸ (Endometriosis) ?

ਇਸ ਬਿਮਾਰੀ ਵਿਚ ਬੱਚੇਦਾਨੀ ਦੇ ਅੰਦਰ ਦੇ ਟਿਸ਼ੂ ਵਧ ਕੇ ਬੱਚੇਦਾਨੀ ਤੋਂ ਬਾਹਰ ਨਿਕਲਣ ਤੇ ਫੈਲਣ ਲਗਦੇ ਹਨ। ਉਹ ਫੈਲੋਪਿਅਨ ਟਿਊਬ ਤੇ ਬੱਚੇਦਾਨੀ ਦੇ ਬਾਹਰੀ ਤੇ ਅੰਦਰੂਨੀ ਹਿੱਸਿਆਂ ਵਿਚ ਫੈਲਣ ਲਗਦੇ ਹਨ। ਜਿਸ ਕਾਰਨ ਔਰਤਾਂ ਨੂੰ ਦਰਦ ਮਹਿਸੂਸ ਹੁੰਦਾ ਹੈ।

ਇਹ ਦਰਦ ਮਾਹਵਾਰੀ ਦੌਰਾਨ ਹੋਰ ਵੀ ਵੱਧ ਜਾਂਦਾ ਹੈ। ਇਹ ਟਿਸ਼ੂ ਬੱਚੇਦਾਨੀ ਦੇ ਅੰਦਰ ਵਾਲੇ ਟਿਸ਼ੂਆਂ ਦੀ ਤਰ੍ਹਾਂ ਹੀ ਹੁੰਦਾ ਹੈ ਪਰ ਮਾਹਵਾਰੀ ਦੇ ਸਮੇਂ ਇਹ ਬਾਹਰ ਨਹੀਂ ਨਿਕਲ ਪਾਉਂਦਾ, ਜਿਸ ਦੇ ਕਾਰਨ ਦਰਦ ਹੋਣ ਲਗਦਾ ਹੈ।

ਐਂਡੋਮੇਟ੍ਰੀਓਸਿਸ (Endometriosis) ਦੇ ਮੁੱਖ ਕਾਰਨ ਕੀ ਹੋ ਸਕਦੇ ਨੇ ?

ਇਸਦਾ ਇਕ ਕਾਰਨ ਰੇਟ੍ਰੋਗੇਰਡ ਮੇਂਸਟਰੂਏਸ਼ਨ (Retrograde menstruation) ਹੈ, ਜਿਸ ਵਿਚ ਮਾਹਵਾਰੀ ਦੌਰਾਨ ਖੂਨ ਵਿਚ ਐਂਡੋਮੇਟ੍ਰਿਰਅਲ ਕੋਸ਼ਿਕਾਵਾਂ (Endometrial cells) ਆਮ ਤੌਰ ਤੇ ਸਰੀਰ ਦੇ ਬਾਹਰ ਨਹੀਂ ਨਿਕਲ ਸਕਦੀਆਂ ਸਗੋਂ ਇਹ ਫੈਲੋਪੀਅਨ ਟਿਊਬ ਨਾਲ ਪੈਲਵਿਕ ਕੇਵਿਟੀ ਵਿਚ ਵਾਪਸ ਪ੍ਰਵਾਹਿਤ ਹੋਣ ਲਗਦੀਆਂ ਹਨ।

ਇਹ ਐਂਡੋਮੇਟ੍ਰਿਰਅਲ ਕੋਸ਼ਿਕਾਵਾਂ ਸਾਰੇ ਪੇਲਵਿਕ ਅੰਗਾਂ (Pelvic organs) ਤੇ ਚਿਪਕ ਜਾਂਦੀਆਂ ਹਨ ਤੇ ਮਾਹਵਾਰੀ ਦੌਰਾਨ ਬਲੀਡਿੰਗ ਹੋਣ ਲਗਦੀ ਹੈ। ਦੂਸਰਾ ਕਾਰਨ ਪੇਰਿਟੋਨੀਅਲ ਕੋਸ਼ਿਕਾਵਾਂ ਦਾ ਬਦਲਣਾ ਹੋ ਸਕਦਾ ਹੈ, ਜਿਸ ਨੂੰ ਇੰਡਕਸ਼ਨ ਥਿਊਰੀ ਵੀ ਕਿਹਾ ਜਾਂਦਾ ਹੈ।

ਐਂਡੋਮੇਟ੍ਰੀਓਸਿਸ (Endometriosis) ਤੋਂ ਬਚਾਅ ਲਈ ਕੀ ਕੀਤਾ ਜਾ ਸਕਦਾ ਹੈ ?

  • ਹਰ ਰੋਜ਼ ਕਸਰਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
  • ਭਾਰ ਨੂੰ ਕੰਟਰੋਲ ਵਿਚ ਰੱਖਣਾ ਹੀ ਪਵੇਗਾ।
  • ਕੈਫੀਨ ਯੁਕਤ ਪਦਾਰਥਾਂ ਦਾ ਸੇਵਨ ਬਿਲਕੁਲ ਨਾ ਕਰੋ।
  • ਆਹਾਰ ਵਿਚ ਫਾਈਬਰ ਤੇ ਪ੍ਰੋਟੀਨ ਦੀ ਮਾਤਰਾ ਵਧਾ ਲੈਣੀ ਚਾਹੀਦੀ ਹੈ।
Loading Likes...

Leave a Reply

Your email address will not be published. Required fields are marked *