ਹੋਮ ਫੇਸ਼ੀਅਲ ਸੁਝਾਅ/ Home Facial Tips

ਹੋਮ ਫੇਸ਼ੀਅਲ ਸੁਝਾਅ/ Home facial tips

ਅੱਜ ਦੇ ਸਮੇਂ ਮੁਤਾਬਿਕ ਹਰ ਔਰਤ ਆਪਣੇ ਆਪ ਨੂੰ ਨਿਖਾਰਨ ਲਈ ਹਰ ਕੋਸ਼ਿਸ਼ ਕੁਰਦੀ ਹੈ। ਅਤੇ ਆਪਣੇ ਆਪ ਨੂੰ ਸੁੰਦਰ ਦਿਖਾਉਣ ਦੇ ਚੱਕਰ ਵਿਚ ਬਹੁਤ ਪੈਸੇ ਵੀ ਖਰਚ ਕਰਦੀ ਹੈ। ਪਰ ਜੇ ਕੁੱਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਸਾਰਾ ਲਗਾਇਆ ਪੈਸਾ ਬਰਬਾਦ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ‘ਹੋਮ ਫੇਸ਼ੀਅਲ ਸੁਝਾਅ/ Home facial tips’ ਵਿਸ਼ੇ ਤੇ ਚਰਚਾ ਕਰਾਂਗੇ ਤਾਂ ਜੋ ਸਾਡੇ ਦੁਵਾਰਾ ਲਗਾਏ ਗਏ ਪੈਸੇ ਨੂੰ ਬਰਬਾਦ ਹੋਇਆ ਨਾ ਸਮਝਿਆ ਜਾਵੇ।

1.ਫੇਸ਼ੀਅਲ ਤੋਂ ਪਹਿਲਾਂ ਬਲੀਚ/ Bleach ਕਰ ਲਓ ਤਾਂ ਫੇਸ਼ੀਅਲ ਦਾ ਇਫੈਕਟ ਚੰਗਾ ਆਉਂਦਾ ਹੈ।

2.ਆਪਣੀ ਸਕਿਨ ਦੇ ਅਨੁਸਾਰ ਮਸਾਜ ਕ੍ਰੀਮ ਤੋਂ ਪਹਿਲਾਂ ਗਰਦਨ ਤੇ ਹੇਠਾਂ ਤੋਂ ਉੱਪਰ ਵੱਲ ਮਾਲਿਸ਼ ਕਰੋ। ਚਿਹਰੇ ਤੇ ਮਸਾਜ ਕਰਦੇ ਸਮੇਂ ਗੱਲ੍ਹਾਂ ਤੇ ਸਟ੍ਰੋਕਸ ਉੱਪਰ ਵੱਲ ਅਤੇ ਅੱਖਾਂ ਤੇ ਮੂੰਹ ਤੇ ਗੋਲਾਈ ਵਿਚ ਹੋਣੇ ਚਾਹੀਦੇ ਹਨ।

3. ਆਪਣੀ ਕ੍ਰੀਮ ਵਿਚ ਸਕਿਨ ਦੇ ਅਨੁਸਾਰ ਬਾਦਾਮ ਦਾ ਤੇਲ, ਗੁਲਾਬ ਜਲ, ਨਿੰਮ ਜਾਂ ਚੰਦਨ ਤੇਲ ਦੀਆਂ 2 – 3 ਬੂੰਦਾਂ ਵੀ ਪਾ ਸਕਦੇ ਹੋ। ਮਸਾਜ ਕਰਦੇ ਸਮੇਂ ਅੱਖਾਂ ਤੇ ਮੂੰਹ ਨੂੰ ਕ੍ਰੀਮ ਤੋਂ ਬਚਾਓ।

4. ਫੇਸ਼ੀਅਲ ਕ੍ਰੀਮ ਨਾਲ ਮਸਾਜ ਤੋਂ ਬਾਅਦ ਭਾਫ ਲੈਣੀ ਜ਼ਰੂਰੀ ਹੈ, ਤਾਂ ਕਿ ਮਾਲਿਸ਼ ਤੋਂ ਬਾਅਦ ਸਾਰੀ ਗੰਦਗੀ ਸਕਿਨ ਤੋਂ ਬਾਹਰ ਆਏ। ਸਕਿਨ ਨਰਮ ਹੋ ਜਾਏਗੀ, ਉਦੋਂ ਬਲੈਕ ਹੈੱਡ ਰਿਮੂਵਰ ਨਾਲ ਬਲੈਕ ਹੈਡਸ ਕੱਢੋ।

5. ਇਸ ਤੋਂ ਬਾਅਦ ਹੋਮਮੇਡ ਫੇਸਪੈਕ ਇਸਤੇਮਾਲ ਵਿਚ ਲਿਆਓ। ਪੈਕ ਨੂੰ ਚਿਹਰੇ ਅਤੇ ਗਰਦਨ ਤੇ 15 – 20 ਮਿੰਟਾਂ ਤੱਕ ਲੱਗਾ ਰਹਿਣ ਦਿਓ। ਸੁੱਕਣ ਤੇ ਪਾਣੀ ਵਾਲੇ ਹੱਥਾਂ ਨਾਲ ਇਸ ਨੂੰ ਗਿੱਲਾ ਕਰੋ ਤੇ ਹੌਲੀ – ਹੌਲੀ ਭਿੱਜੀ ਰੂੰ ਨਾਲ ਸਾਫ ਕਰ ਲਓ।

ਸੁੰਦਰਤਾ ਨਾਲ ਸੰਬੰਧਿਤ ਹੋਰ ਵੀ ਸੁਝਾਵਾਂ ਲਈ ਇੱਥੇ 👉CLICK ਕਰੋ।

6. ਜਦੋਂ ਫੇਸਪੈਕ ਲਗਾਓ ਤਾਂ ਅੱਖਾਂ ਤੇ ਗੁਲਾਬ ਜਲ ਨਾਲ ਭਿੱਜੀਆਂ ਕਾਟਨ ਬਾਲਸ ਜਾਂ ਖੀਰੇ ਦੇ ਟੁਕੜੇ ਕੱਟ ਕੇ ਰੱਖੋ। ਅੱਖਾਂ ਨੂੰ ਆਰਾਮ ਮਿਲੇਗਾ।

7. ਫੇਸ਼ੀਅਲ ਤੋਂ ਬਾਅਦ ਧੁੱਪ ਵਿਚ ਨਾ ਨਿਕਲੋ।

8. ਫੇਸ਼ੀਅਲ ਤੋਂ ਬਾਅਦ ਇਕ – ਦੋ ਦਿਨ ਚਿਹਰਾ ਧੋਣ ਲਈ ਸਾਬਣ ਦਾ ਇਸਤੇਮਾਲ ਨਾ ਕਰੋ, ਕਿਉਂਕਿ ਫੇਸ਼ੀਅਲ ਦਾ ਅਸਰ ਦੋ ਦਿਨ ਬਾਅਦ ਹੀ ਸਕਿਨ ਤੇ ਦਿਖਾਈ ਦਿੰਦਾ ਹੈ

Loading Likes...

Leave a Reply

Your email address will not be published. Required fields are marked *