‘ਸਰੀਰਕ ਸੰਕੇਤ’ ਅਤੇ ਬਿਮਾਰੀਆਂ/ ‘Physical signs’ and diseases

‘ਸਰੀਰਕ ਸੰਕੇਤ’ ਅਤੇ ਬਿਮਾਰੀਆਂ/ ‘Physical signs’ and diseases

ਸਰੀਰ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਲੱਛਣਾਂ ਨੂੰ ਮਾਮੂਲੀ ਸਮਝ ਕੇ ਅਣਗੌਲਿਆਂ ਕਰ ਦੇਣਾ ਔਰਤਾਂ ਲਈ ਠੀਕ ਨਹੀਂ ਹੈ। ਇਸ ਦੇ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹ ਗੱਲ ਸੱਚ ਹੈ ਕਿ ਔਰਤਾਂ ਆਪਣੀ ਸਿਹਤ ਦੇ ਪ੍ਰਤੀ ਲਾਪ੍ਰਵਾਹ ਹੁੰਦੀਆਂ ਹਨ ਅਤੇ ਉਹ ਛੋਟੀ – ਮੋਟੀ ਸਮੱਸਿਆ ਦੀ ਪ੍ਰਵਾਹਨ ਨਹੀਂ ਕਰਦੀਆਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬੀਮਾਰੀਆਂ ਤੋਂ ਪੀੜ੍ਹਤ ਹੋ ਜਾਂਦੀਆਂ ਹਨ। ਸਰੀਰਕ ਸੰਕੇਤ ਅਤੇ ਲੱਛਣਾਂ ਦੇ ਜ਼ਰੀਏ ਤੁਸੀਂ ਸ਼ਰੀਰ ਵਿੱਚ ਗੜਬੜੀ ਦੇ ਪ੍ਰਤੀ ਸੁਚੇਤ ਹੋ ਸਕਦੇ ਹੋ। ਇਸੇ ਲਈ ਅਸੀਂ ਅੱਜ ਦਾ ਵਿਸ਼ਾ ”ਸਰੀਰਕ ਸੰਕੇਤਾਂ’ ਅਤੇ ਬਿਮਾਰੀਆਂ/ ‘Physical signs’ and diseases’ ਚੁਣਿਆ ਹੈ।

ਮੂੰਹ ਦੇ ਕਿਨਾਰਿਆਂ ‘ਚ ਦਰਾਰ/ Cracks in the corners of the mouth : (ਕ੍ਰੈਕਡ ਮਾਊਥ ਕਾਰਨਰਸ)

ਮਤਲਬ ਕਿ ਤੁਹਾਡੇ ‘ਚ ਵਿਟਾਮਿਨ ਦੀ ਕਮੀ ਹੋ ਸਕਦੀ ਹੈ। ਵਿਟਾਮਿਨ ਬੀ ਖਾਸ ਕਰ ਕੇ ਬੀ -2, ਬੀ – 6 ਅਤੇ ਫੋਲਿਕ ਐਸਿਡ ਦੀ ਕਮੀ ਕਾਰਨ ਮੂੰਹ ਦੇ ਬਾਹਰੀ ਕਿਨਾਰਿਆਂ ਦੀ ਸੰਵੇਦਨਸ਼ੀਲ ਚਮੜੀ ਸੁੱਕ ਜਾਂਦੀ ਹੈ, ਜਿਸ ਦੇ ਕਾਰਨ ਉਸ ਵਿਚ ਦਰਾਰਾਂ ਆ ਸਕਦੀਆਂ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਤਰਬੂਜ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ।

ਭਰਵੱਟਿਆਂ ਦਾ ਪਤਲਾ ਹੋਣਾ/ Thinning of eyebrows
(ਸਪਾਰਸ ਆਊਟ ਆਈਬ੍ਰੋ)

ਇਸਤੋਂ ਭਾਵ ਹੈ ਕਿ ਥਾਇਰਾਈਡ ਗ੍ਰੰਥੀ ਭਰਪੂਰ ਮਾਤਰਾ ਵਿੱਚ ਹਾਰਮੋਨਸ ਦਾ ਪ੍ਰਹਾਵ ਨਹੀਂ ਕਰ ਪਾ ਰਹੀ ਹੋਵੇ। 10 ਵਿਚੋਂ 8 ਔਰਤਾਂ ਨੂੰ ਥਾਇਰਾਈਡ/ Thyroid ਦੀ  ਸਮੱਸਿਆ ਹੁੰਦੀ। ਮਾਹਿਰਾਂ ਦੁਆਰਾ ਦੱਸੀ ਗਈ ਸਹੀ ਦਵਾਈ ਦੇ ਸੇਵਨ ਨਾਲ ਤੁਹਾਡਾ ਹਾਰਮੋਨਸ ਪੱਧਰ ਸਹੀ ਹੋ ਸਕਦਾ ਹੈ ਅਤੇ ਭਰਵੱਟੇ ਫਿਰ ਤੋਂ ਸਹੀ ਹੋ ਜਾਣਗੇ।

ਜੀਭ ‘ਤੇ ਚਿੱਟੀ ਪਰਤ/ White coating on the tongue (ਵ੍ਹਾਈਟ ਟੰਗ ਕੋਟਿੰਗ)

ਇਸ ਦਾ ਅਰਥ ਇਹ ਹੈ ਕਿ ਤੁਹਾਡੇ ਮੂੰਹ ਵਿਚ ਇਕ ਤਰ੍ਹਾਂ ਦੇ ਯੀਸਟ ਦਾ ਇਨਫੈਕਸ਼ਨ ਹੈ। ਸਾਡਾ ਮੂੰਹ ਬਿਹਤਰ ਤਰੀਕੇ ਨਾਲ ਯੀਸਟ ਬੈਕਟੀਰੀਆ/ Yeast bacteria ਸੰਤੁਲਨ ਨੂੰ ਕਾਇਮ ਰੱਖਦਾ ਹੈ ਪਰ ਜਦੋਂ ਬਾਹਰੀ ਤੱਤ ਦਾ ਹਮਲਾ ਹੁੰਦਾ ਹੈ ਤਾਂ ਯੀਸਟ ਦੀ ਮਾਤਰਾ ਲੋੜ ਤੋਂ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਹ ਤੁਹਾਡੀ ਜੀਭ ਤੇ ਪਰਤ ਦੇ ਰੂਪ ਵਿਚ ਫੈਲ ਜਾਂਦਾ ਹੈ। ਡਾਕਟਰ ਦੁਆਰਾ ਦੱਸੇ ਗਏ ਐਂਟੀ ਫੰਗਲ ਨਾਲ ਜੀਭ ਦੀ ਸਫਾਈ ਕਰਨ ਤੇ ਇਸ ਪਰਤ ਨੂੰ ਹਟ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਦੁਬਾਰਾ ਆਪਣੇ ਡਾਕਟਰ ਕੋਲ ਜਾਓ।

ਮਸੂੜ੍ਹਿਆਂ ‘ਚ ਸੋਜ/ Swelling in the gums :

ਇਸਦਾ ਮਤਲਵ ਹੈ ਕਿ ਮਸੂੜ੍ਹਿਆਂ ਵਿਚ ਸੋਜ ਹਾਰਮੋਨਸ ਵਿਚ ਬਦਲਾਅ ਦਾ ਇਕ ਸ਼ੁਰੂਆਤੀ ਸਾਈਡ ਇਫੈਕਟ ਹੈ ਜੋ ਪ੍ਰੈਗਨੈਂਸੀ ਨਾਲ ਆਉਂਦਾ ਹੈ। ਜੇਕਰ ਤੁਹਾਡੇ ਮਸੂੜ੍ਹਿਆਂ ਵਿਚ ਸੋਜ ਹੈ ਜਾਂ ਦੰਦ ਸਾਫ ਕਰਦੇ ਸਮੇਂ ਉਨ੍ਹਾਂ ‘ਚੋਂ ਖੂਨ ਨਿਕਲਦਾ ਹੋਵੇ ਅਤੇ ਤੁਹਾਡੇ ਪੀਰੀਅਡ ਵਿਚ ਦੇਰੀ ਹੋਵੇ ਤਾਂ ਸੰਭਵ ਹੈ ਕਿ ਇਹ ਤੁਹਾਡੇ ਲਈ ਪ੍ਰੈਗਨੈਂਸੀ ਜਾਂਚ ਕਰਾਉਣ ਦਾ ਸਮਾਂ ਹੈ।

ਅੱਖਾਂ ਦੇ ਹੇਠਾਂ ਕਾਲੇ ਘੇਰੇ/ Dark circles under the eyes (ਡਾਰਕ ਅੰਡਰ ਆਈ ਸਰਕਲਸ)

ਇਸ ਦਾ ਭਾਵ ਤੁਹਾਨੂੰ ਐਲਰਜੀ ਹੋ ਸਕਦੀ ਹੈ। ਐਲਰਜੀ ਦੇ ਕਾਰਨ ਨੱਕ ਦੇ ਜਾਮ ਰਹਿਣ ਨਾਲ ਅੱਖਾਂ ਅਤੇ ਨੱਕ ਦੇ ਆਸ – ਪਾਸ ਦੀਆਂ ਨਸਾਂ ਵਿਚ ਫੈਲਾਅ ਆ ਸਕਦਾ ਹੈ ਅਤੇ ਉਹ ਕਾਲੀਆਂ ਪੈ ਸਕਦੀਆਂ ਹਨ।

ਵਾਲਾਂ ਦਾ ਪਤਲਾ ਹੋਣਾ/ Thinning of hair (ਥਿਨਿੰਗ ਹੇਅਰ) :

ਇਸਤੋਂ ਭਾਵ ਹੈ ਕਿ ਤੁਹਾਨੂੰ ਥਾਇਰਾਈਡ ਦੀ ਸਮੱਸਿਆ ਹੈ। ਜਦੋਂ ਤੁਸੀਂ ਆਪਣੇ ਵਾਲ ਸੁਕਾਉਂਦੇ ਹੋ ਅਤੇ ਅਜਿਹਾ ਕਰਨ ‘ਚ ਜੇਕਰ ਤੁਹਾਡੇ ਵਾਲ ਜ਼ਿਆਦਾ ਡਿੱਗਦੇ ਹੋਣ ਤਾਂ ਤੁਹਾਨੂੰ ਆਪਣੇ ਡਾਕਟਰ ਕੋਲ ਥਾਇਰਾਈਡ ਜਾਂਚ ਲਈ ਜਾਣਾ ਚਾਹੀਦਾ। ਵਾਲਾਂ ਦਾ ਕਮਜ਼ੋਰ ਹੋਣਾ ਕੁਪੋਸ਼ਣ ਦਾ ਵੀ ਸੰਕੇਤ ਹੋ ਸਕਦਾ ਹੈ। ਖਾਸਕਰ ਓਮੇਗਾ – 3 ਫੈਟੀ ਐਸਿਡ/ Omega-3 fatty acids ਅਤੇ ਵਿਟਾਮਿਨ – ਏ ਦੀ ਕਮੀ ਕਾਰਨ ਅਜਿਹਾ ਹੋ ਸਕਦਾ ਹੈ।

ਛੋਟੇ ਪੀਲੇ ਉਭਾਰ/ Small yellow bumps (ਸਮਾਲ ਯੈਲੋ ਬੰਪਸ) :

ਇਸ ਤਰ੍ਹਾਂ ਹਾਈ ਕੋਲੋਸਟ੍ਰਾਲ ਦੇ ਕਾਰਨ ਜ਼ਿਆਦਾ ਚਰਬੀ ਦਾ ਜਮ੍ਹਾ ਹੋਣਾ। ਪੀਲੇ ਰੰਗ ਦਾ ਉਭਾਰ ਸਰੀਰ ਵਿੱਚ ਕਿਤੇ ਵੀ ਹੋ ਸਕਦਾ ਹੈ (ਹਾਂ ਪਤਲੇ ਲੋਕਾਂ ਵਿਚ ਵੀ) ਆਮਤੌਰ ਤੇ ਇਹ ਗੋਡਿਆਂ, ਭਰਵੱਟਿਆਂ, ਹੱਥਾਂ ਅਤੇ ਪੈਰਾਂ ਵਿੱਚ ਹੁੰਦਾ ਹੈ। ਅਜਿਹਾ ਕਰਨ ਤੇ ਬਲੱਡ ਕੋਲੋਸਟ੍ਰਾਲ ਜਾਂਚ ਲਈ ਡਾਕਟਰ ਨਾਲ ਸੰਪਰਕ ਕਰੋ।

ਸਿਹਤ ਨਾਲ ਸੰਬੰਧਿਤ ਹੋਰ ਵੀ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਲਈ ਇੱਥੇ click ਕਰੋ।

ਕਮਜ਼ੋਰ ਨਹੁੰ/ Weak Nails :

ਕਮਜ਼ੋਰ ਨਹੁੰ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਤੁਹਾਡੇ ਪੋਸ਼ਣ ਜਿਵੇਂ ਕੈਲਸ਼ੀਅਮ, ਵਿਟਾਮਿਨ ਡੀ ਜਾਂ ਜਿੰਕ ਦੀ ਕਮੀ ਹੈ। ਨਹੁੰ ਨੂੰ ਖੁੱਲ੍ਹਾ ਰੱਖੋ। ਸੰਤੁਲਿਤ ਭੋਜਨ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *