ਦੁੱਖ ਪਰਦੇਸਾਂ ਦੇ/ Dukkh Pardesan De
ਪੰਜਾਬੀ ਗੀਤਾਂ ਦੀ ਆਪਣੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ‘ਪ੍ਰੇਮ ਪਰਦੇਸੀ’ ਜੀ ਦਾ ਅਗਲਾ ਗੀਤ ‘ਦੁੱਖ ਪਰਦੇਸਾਂ ਦੇ/ Dukkh Pardesan De’ ਤੁਹਾਡੇ ਰੂਬਰੂ ਲੈ ਕੇ ਆਏ ਹਾਂ। ਉਮੀਦ ਹੈ ਕਿ ਸਾਰੇ ਪਾਠਕਾਂ ਨੂੰ ਪਸੰਦ ਆਵੇਗਾ।
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ
ਐਂਨਾ ਇਹ ਕੰਮ ਲੈਂਦੇ ਮਾਂ, ਗੋਰੇ ਐਂਨਾ ਭਾਰ ਢੁਆਉਦੇ ਮਾਂ,
ਜਿਵੇੰ ਡਾਚੀ ਲੱਦੇ ਨੇ ਜਾਂਦੇ
ਜੇ ਜਿੰਦ ਮਾੜੀ ਹੋਵ ਮਾਂ, ਨਾਲ ਦੇ ਸੱਜਣ ਵੀ ਖ਼ਾਰ ਨੇ ਖਾਂਦੇ।
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
ਇੱਥੇ ਪੈਸੇ ਬਹੁਤ ਜ਼ਰੂਰੀ ਮਾਂ, ਸਭ ਦੀ ਇਹ ਮਜ਼ਬੂਰੀ ਮਾਂ,
ਕੋਈ ਜਾਣੇ ਨਾ ਰਿਸ਼ਤੇਦਾਰ ਗੂੜ੍ਹੀ ਮਾਂ,
ਸੱਭ ਸੋਚਾਂ ਵਿਚ ਰਾਤ ਬਿਤਾਉਂਦੇ।
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
ਮਾਂਵਾਂ ਵਰਗਾ ਨਹੀਂ ਮਿਲਦਾ ਪਿਆਰ ਇੱਥੇ,
ਯਾਰਾਂ ਵਰਗੇ ਨਹੀਂ ਮਿਲਦੀ ਦਿਲਦਾਰ ਇੱਥੇ,
ਕੋਈ ਪੁੱਛਦਾ ਨਾ ਕਿਸੇ ਦੀ ਸਾਰ ਇੱਥੇ, ਰੱਬ ਆਸਰੇ ਵਕਤ ਲਗਾਉਂਦੇ।
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
ਇੱਥੇ ਕਰਨੀ ਪੈਂਦੀ ਏ ਗੁਲਾਮੀ ਮਾਂ, ਮਾੜੇ ਦੀ ਭਰਦਾ ਨਾ ਕੋਈ ਹਾਮੀ ਮਾਂ,
ਚੈਨ ਮਿਲਦਾ ਨਾ ਸਵੇਰੇ ਸ਼ਾਮੀ ਮਾਂ, ਤਾਰੇ ਗਿਣ ਕੇ ਰਾਤ ਬਿਤਾਉਂਦੇ
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
ਇੱਥੇ ਕੌਡੀਮੁੱਲ ਵੀ ਪੈਂਦਾ ਨਾ, ਪੁਲਸ ਦਾ ਨਾਗਾਂ ਵਾੰਗੂ ਡਰ ਰਹਿੰਦਾ ਮਾਂ,
ਕਈ ਕੱਚੇ ਇੱਥੇ ਬੇਟੇ ਮਾਂ, ਨੀਲੇ ਅੰਬਰਾਂ ਹੇਠ ਰਾਤ ਬਿਤਾਉਂਦੇ
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
‘ਪ੍ਰੇਮ ਪਰਦੇਸੀ’ ਵੀ ਕੱਲਿਆਂ ਬਹਿ ਕੇ ਰੋ ਲੈਂਦਾ, ਆਵੇ ਪਿੰਡ ਖਾਲਵਾਣਾ ਚੇਤੇ ਮਾਂ
ਹੰਝੂਆਂ ਨਾਲ ਗ਼ਮਾਂ ਨੂੰ ਨਾਲ ਧੋ ਲੈਂਦਾ,
ਉਹ ਸਭ ਦੀਆਂ ਖੈਰਾਂ ਮੰਗੇ ਮਾਂ, ਜੋ ਵਿੱਚ ਪਰਦੇਸੀ ਰਹਿੰਦੇ
ਕੀ ਦੁੱਖ ਦੱਸਾਂ ਮਾਂ ਪਰਦੇਸਾਂ ਦੇ, ਦੁੱਖ ਦੱਸੇ ਨਹੀਂ ਜਾਂਦੇ।
+91 94172 47488
Loading Likes...