ਮਸ਼ਹੂਰ ਪੰਜਾਬੀ ਅਖਾਣ – 19/ Famous Punjabi Akhaan – 19

ਮਸ਼ਹੂਰ ਪੰਜਾਬੀ ਅਖਾਣ – 19/ Famous Punjabi Akhaan – 19

1. ਤੁਰੀ ਹੋਈ ਜੂੰ ਵੀ ਮਾਣ ਨਹੀਂ ਹੁੰਦੀ

ਅਖਾਣਾਂ ਦੀ ਅਗਲੀ ਲੜੀ ਲਈ ਅੱਜ, ਮਸ਼ਹੂਰ ਪੰਜਾਬੀ ਅਖਾਣ – 19/ Famous Punjabi Akhaan – 19, ਲੈ ਕੇ ਹਾਜ਼ਰ ਹਾਂ।

(ਜਦੋਂ ਇਹ ਦੱਸਣਾ ਹੋਵੇ ਕਿ ਭਾਵੇਂ ਚਾਲ ਮੱਠੀ ਹੀ ਹੋਵੇ, ਕੰਮ ਕਰਦੇ ਜਾਣਾ ਚਾਹੀਦਾ ਹੈ, ਉਦੋਂ ਕਹਿੰਦੇ ਹਨ) –

ਜੇਕਰ ਤੁਹਾਡੇ ਕੋਲੋਂ ਕੰਮ ਤੇਜੀ ਨਾਲ ਨਹੀਂ ਹੁੰਦਾ ਤਾਂ ਤੁਹਾਨੂੰ ਸਿਰੜ ਨਾਲ ਹੌਲੀ – ਹੌਲ਼ੀ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਤੁਰੀ ਹੋਈ ਜੂੰ ਵੀ ਮਾਣ ਨਹੀਂ ਹੁੰਦੀ।

2. ਤੰਦ ਨਾ ਤਾਣੀ, ਜੁਲਾਹੇ ਨਾਲ ਡਾਂਗੋ – ਡਾਂਗੀ

(ਅਕਾਰਨ ਹੀ ਕਿਸੇ ਨਾਲ ਝਗੜਾ ਛੇੜਨਾ )

ਜਦੋਂ ਮੈਂ ਗੱਡੀ ਵਿੱਚ ਦੋ ਸਵਾਰੀਆਂ ਨੂੰ ਬਹੁਤ ਸਾਰੀਆਂ ਸੀਟਾਂ ਖ਼ਾਲੀ ਪਈਆਂ ਹੋਣ ਤੇ ਵੀ ਇੱਕ ਸੀਟ ਬਦਲੇ ਲੜਦੇ ਦੇਖਿਆ ਤਾਂ ਮੈਂ ਉਹਨਾਂ ਨੂੰ ਛਡਾਂਦਿਆਂ ਕਿਹਾ, ਭਰਾਵੋ ਕਿਉਂ ਲੜਦੇ ਹੋ। ਇਹ ਸੀਟ ਨਾ ਤਾਂ ਮੇਰੀ ਹੈ, ਨਾ ਤੇਰੀ। ਤੁਹਾਡੀ ਤਾਂ ਉਹ ਗੱਲ ਹੈ, ਅਖੇ, ਤੰਦ ਨਾ ਤਾਣੀ – ਜੁਲਾਹੇ ਨਾਲ ਡਾਂਗੋ – ਡਾਂਗੀ।

3. ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ‘ਕੱਲੀ

(ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ )

ਭੋਲੀ – ਮਾਤਾ ਜੀ, ਜਸਵਿੰਦਰ ਨੇ ਨਵਾਂ ਗਰਮ ਸੂਟ ਸਆਇਆ ਹੈ। ਮੈਂ ਵੀ ਉਸ ਵਰਗਾ ਸੂਟ ਸਮਾਵਾਂਗੀ।
ਮਾਤਾ ਜੀ – ਆਹੋ, ਤੂੰ ਤਾਂ ਰੀਸ ਕਰਨੀ ਹੀ ਹੈ, ਅਖੇ, ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ।

4. ਤਾਲੋਂ ਘੁੱਥੀ ਡੂੰਮਣੀ ਗਾਵੇ ਆਲ ਪਤਾਲ

(ਜਦੋਂ ਕੋਈ ਮੌਕਾ ਹੱਥੋਂ ਖੁੰਝਾ ਕੇ ਠੋਕਰਾਂ ਖਾਦਾਂ ਫਿਰੇ ਤਾਂ ਕਹਿੰਦੇ ਹਨ ) –

ਜਸਵਿੰਦਰ ਨੇ ਆਪਣੇ ਮਾਪਿਆਂ ਦੇ ਕਹੇ ਚੱਜ ਨਾਲ ਪੜ੍ਹਾਈ ਨਾ ਕੀਤੀ ਤੇ ਨਾ ਹੀ ਕੋਈ ਹੱਥੀਂ ਕੰਮ ਸਿੱਖਿਆ। ਹੁਣ ਕਦੇ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਦੋ – ਤਿੰਨ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਕਰਦੀ ਹੈ ਤੇ ਕਦੇ ਕਿਸੇ ਬਾਹਰਲੇ ਦੇਸ਼ ਜਾ ਕੇ ਕਮਾਈ ਕਰਨ ਦੀਆਂ ਗੱਲਾਂ ਕਰਦੀ ਹੈ। ਉਸਦੀ ਤਾਂ ਉਹ ਗੱਲ ਹੈ, ਤਾਲੋਂ ਘੁੱਥੀ ਡੂੰਮਣੀ ਗਾਵੇ ਆਲ ਪਤਾਲ।

ਹੋਰ ਵੀ ਪੰਜਾਬੀ ਅਖਾਣਾਂ ਲਈ ਇੱਥੇ 👉ਕਲਿੱਕ ਕਰੋ।

5. ਤਵੇ ਤੇ ਆ ਕੇ ਰੱਬ ਦੀ ਮਾਰ

(ਜਦੋਂ ਕੋਈ ਬੰਦਾ ਉਂਞ ਹੈ ਤਾਂ ਚੰਗਾ ਭਲਾ ਰਹੇ, ਪਰ ਜਦੋਂ ਕੰਮ ਦੱਸਿਆ ਜਾਏ ਤਾਂ ਮੱਥੇ ਵੱਟ ਪਾ ਲਏ) –

ਪ੍ਰਵੀਨ ਸਾਰਾ ਦਿਨ ਸਹੇਲੀਆਂ ਨਾਲ ਨੱਚਦੀ – ਟੱਪਦੀ ਰਹਿੰਦੀ ਹੈ। ਪਰ ਜਦੋਂ ਮੈਂ ਉਸਨੂੰ ਕੋਈ ਕੰਮ ਕਰਨ ਲਈ ਕਹਿੰਦੀ ਹਾਂ ਤਾਂ ਕਦੇ ਢਿੱਡ ਦੁਖਦਾ ਕਹਿ ਕੇ ਤੇ ਕਦੇ ਸਿਰ ਦੁਖਦਾ ਕਹਿ ਕੇ ਮੰਜੇ ਉੱਪਰ ਪੈ ਜਾਂਦੀ ਹੈ। ਉਸਦੀ ਤਾਂ ਉਹ ਗੱਲ ਹੈ , ਅਖੇ ਤਵੇ ਤੇ ਆ ਕੇ ਰੱਬ ਦੀ ਮਾਰ।

6. ਤ੍ਰੇਹ ਲੱਗਣ ਤੇ ਖੂਹ ਨਹੀਂ ਪੁੱਟੀ ਦਾ-

(ਹਰ ਕੰਮ ਲਈ ਸਮੇਂ ਸਿਰ ਵਿਉਂਤ ਬਣਾਉਣੀ ਚਾਹੀਦੀ ਹੈ। ਕੇਵਲ ਲੋੜ ਪੈਣ ਤੇ ਹੀ ਤੱਤ ਭੜੱਤੀ ਨਹੀਂ ਕਰਨੀ ਚਾਹੀਦੀ) 

ਮੈਂ ਜਸਵਿੰਦਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਪੈਸੇ ਬਚਾ ਕੇ ਰੱਖ, ਔਖੇ ਸਮੇਂ ਕੰਮ ਆਉਣਗੇ, ਪਰ ਉਸਨੇ ਇੱਕ ਨਹੀਂ ਸੀ ਸੁਣੀ। ਹੁਣ ਜਦੋਂ ਬਿਮਾਰੀ ਵਿਚ ਪੈਸੇ ਦੀ ਲੋੜ ਪੈ ਗਈ ਤਾਂ ਕਿਸੇ ਪਾਸੇ ਤੋਂ ਵੀ ਪੈਸਿਆਂ ਦਾ ਜੁਗਾੜ ਨਹੀਂ ਹੋ ਰਿਹਾ ਸੀ, ਤਾਹੀਂ ਤਾਂ ਸਿਆਣੇ ਕਹਿੰਦੇ ਨੇ ਕਿ ਤ੍ਰੇਹ ਲੱਗਣ ਤੇ ਖੂਹ ਨਹੀਂ ਪੁੱਟੀ ਦਾ

7. ਥੱਕਿਆ ਊਠ ਸਰਾਂ ਵੱਲ ਤੱਕੇ –

ਜਦੋਂ ਬਹੁਤ ਥੱਕਿਆ – ਟੁੱਟਿਆ ਆਦਮੀ ਘਰ ਦਾ ਸਹਾਰਾ ਭਾਲੇ।

ਜਦੋ ਯਮਨ ਸਕੂਲ ਤੋਂ ਘਰ ਵਾਪਿਸ ਆ ਰਿਹਾ ਸੀ ਤਾਂ ਬਾਰ – ਬਾਰ ਘਰ ਦੇ ਬੂਹੇ ਵੱਲ ਨੂੰ ਹੀ ਦੇਖੀ ਜਾ ਰਿਹਾ ਸੀ, ਤਾਂ ਉਸਦੀ ਮੈਡਮ ਨੇ ਯਮਨ ਨੂੰ ਦੇਖ ਕੇ ਕਿਹਾ ਕਿ ਤੇਰਾ ਤਾਂ ਉਹ ਹਾਲ ਹੈ ਕਿ ਥੱਕਿਆ ਊਠ ਸਰਾਂ ਵੱਲ ਤੱਕੇ।

8. ਥੋਥਾ ਚਨਾ ਬਾਜੇ ਘਣਾ

(ਗੱਲਾਂ ਜ਼ਿਆਦਾ ਕੰਮ ਘੱਟ ਕਰਨਾ)

ਜਦੋਂ ਮੈਂ ਨਰੇਸ਼ ਨਾਲ ਆਪਣੀ ਦੁਸ਼ਮਣੀ ਦੀ ਗੱਲ ਪ੍ਰੀਵਨ ਕੋਲ ਕੀਤੀ ਤਾਂ ਉਹ ਉੱਚੀ – ਉੱਚੀ ਡੀਗਾਂ ਮਾਰਨ ਲੱਗੀ। ਪਰੰਤੂ ਲੜਾਈ ਵੇਲੇ ਨੇੜੇ ਵੀ ਨਾ ਢੁੱਕਿਆ। ਅਜਿਹੇ ਬੰਦਿਆਂ ਲਈ ਸੱਚ ਹੀ ਕਹਿੰਦੇ ਹਨ, ਥੋਥਾ ਚਨਾ ਬਾਜੇ ਘਣਾ।

Loading Likes...

Leave a Reply

Your email address will not be published.