ਮਸ਼ਹੂਰ ਪੰਜਾਬੀ ਅਖਾਣ – 12/ Famous Punjabi Akhaan – 12

ਮਸ਼ਹੂਰ ਪੰਜਾਬੀ ਅਖਾਣ – 12/ Famous Punjabi Akhaan – 12

     ਕੁੱਝ ਹੋਰ ਨਵੇਂ ਮਸ਼ਹੂਰ ਪੰਜਾਬੀ ਅਖਾਣ – 12/ Famous Punjabi Akhaan – 12 ਤੋਂ ਇਲਾਵਾ ਹੋਰ ਅਖਾਣ ਪੜ੍ਹਨ ਲਈ CLICK ਕਰੋ।

1. ਗਾਂ ਨਾ ਵੱਛੀ ਨੀਂਦਰ ਆਵੇ ਅੱਛੀ

(ਜਿਸ ਦੀ ਕੋਈ ਜਿੰਮੇਵਾਰੀ ਨਾ ਹੋਵੇ) –

ਲਾਡੀ ਦਾ ਵਿਆਹ ਨਹੀਂ ਹੋਇਆ ਛੜਾ – ਛਾਂਟ ਹੈ ਕੋਈ ਕੰਮ ਧੰਦਾ ਨਹੀਂ ਕਰਦਾ, ਕੋਈ ਫ਼ਿਕਰ ਨਹੀਂ, ਖੂਬ ਮੌਜ ਮਸਤੀ ਕਰਦਾ ਹੈ, ਸਿਆਣਿਆਂ ਠੀਕ ਕਿਹਾ ਹੈ, ਗਾਂ ਨਾ ਵੱਛੀ ਨੀਂਦਰ ਆਵੇ ਅੱਛੀ।

2. ਗੌ ਭੁੰਨਾਵੇ ਜੌ ਭਾਵੇਂ ਗਿੱਲੇ ਹੋਣ

( ਲੋੜ ਵੇਲੇ ਬੰਦੇ ਨੂੰ ਕਿਸੇ ਦੀ ਖੁਸ਼ਾਮਦ ਕਰਨੀ ਪੈਂਦੀ ਹੈ ) –

ਨਰੇਸ਼ ਜਸਵਿੰਦਰ ਦੇ ਘਰ ਚੱਕਰ ਤੇ ਚੱਕਰ ਲਾ ਰਿਹਾ ਸੀ। ਯਮਨ ਨੇ ਕਾਰਨ ਪੁੱਛਿਆਂ ਤਾਂ ਕਹਿਣ ਲੱਗਾ , ਗੌ ਭੁੰਨਾਵੇ ਜੌ ਭਾਵੇਂ ਗਿੱਲੇ ਹੋਣ ਇਹ ਦਾਖਲੇ ਦੇ ਦਿਨ ਹਨ ਤੇ ਉਹਨੇ ਆਪਣੇ ਮੁੰਡੇ ਨੂੰ ਦਾਖ਼ਲ ਕਰਵਾਉਣਾ।

3. ਗਊ ਪੁੰਨ ਦੀ ਦੰਦ ਕੌਣ ਗਿਣੇ

(ਮੁਫ਼ਤ ਵਿੱਚ ਜੋ ਕੁਝ ਵੀ ਮਿਲ ਜਾਵੇ ਸੋ ਚੰਗਾ ਹੁੰਦਾ ਹੈ )

ਯਮਨ ਆਪਣੇ ਪਿਤਾ ਦੀ ਦਿੱਤੀ ਘੜੀ ਵਿੱਚ ਨੁਕਸ ਕੱਢਣ ਲੱਗਾ ਤਾਂ ਉਸ ਦੀ ਮਾਂ ਨੇ ਕਿਹਾ, ਤੇਰੇ ਕਿਹੜੇ ਇਸ ਤੇ ਪੈਸੇ ਲੱਗੇ ਹਨ, ਅਖੇ – ਗਊ ਪੁੰਨ ਦੀ ਦੰਦ ਕੌਣ ਗਿਣੇ।

4. ਗੱਲ ਕਹਿੰਦੀ ਤੂੰ ਮੈਨੂੰ ਮੂੰਹੋ ਕੱਢ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂ

(ਕਿਸੇ ਕੋਲ ਗੱਲ ਕਰਨੀ ਅਤੇ ਉਸ ਨੇ ਅੱਗੇ ਘੁੰਮਾ ਦੇਣੀ)

ਜਸਵਿੰਦਰ, ‘ਨਰੇਸ਼ ਤੂੰ ਲੋਕਾਂ ਕੋਲ ਆਖਦਾ ਫਿਰਦਾ ਕਿ ਸਾਡੇ ਬਾਬੇ ਤੇਰੇ ਕਰਜ਼ਾਈ ਸਨ’। ਅੱਗੋ ਜਸਵਿੰਦਰ ਨੇ ਉਸ ਨੂੰ ਉੱਤਰ ਦਿੱਤਾ ਕਿ ਗਲਤੀ ਮੈਥੋ ਹੀ ਹੋਈ ਹੈ। ਇੱਕ ਦਿਨ ਬਿਪਨ ਨਾਲ ਸ਼ਰਾਬ ਪੀਂਦਿਆ ਇਹ ਗੱਲ ਹੋਈ ਸੀ। ਪਰ ਇਹ ਤਾਂ ਉਹ ਗੱਲ ਹੋਈ, ਗੱਲ ਕਹਿੰਦੀ ਤੂੰ ਮੈਨੂੰ ਮੂੰਹੋ ਕੱਢ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂ।

5. ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ

(ਜਿੰਮੇ ਪਿਆ ਕੰਮ ਦਿਲ ਨਾ ਵੀ ਮੰਨੇ ਕਰਨਾ ਹੀ ਪੈਂਦਾ ਹੈ)

ਨਰੇਸ਼ ਦੇ ਮਾਤਾ – ਪਿਤਾ ਨੇ ਉਸ ਨੂੰ ਫ਼ੌਜ ਵਿੱਚ ਭੇਜ ਦਿੱਤਾ ਪਰ ਉਸ ਦਾ ਮਨ ਫ਼ੌਜ ਵਿੱਚ ਜਾਣ ਦਾ ਨਹੀਂ ਸੀ। ਉਹ ਤਾਂ ਹੁਣ, ਗਲ਼ ਪਿਆ ਢੋਲ ਵਜਾ ਰਿਹਾ ਹੈ।

6. ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ

(ਖਾਊ ਵਿਅਕਤੀ ਨੂੰ ਦਿੱਤੀ ਚੀਜ਼ ਵਾਪਸ ਨਹੀਂ ਮਿਲਦੀ)

ਨਰੇਸ਼ ਦੀਆਂ ਗੱਲਾਂ ਵਿੱਚ ਆ ਕੇ ਬਿਪਨ ਨੇ ਉਸ ਨੂੰ ਪੈਸੇ ਉਧਾਰ ਦੇ ਦਿੱਤੇ। ਪਿਤਾ ਨੇ ਬਿਪਨ ਨੂੰ ਕਿਹਾ ਵਾਪਸ ਆਉਣ ਦੀ ਕੋਈ ਉਮੀਦ ਨਾ ਰੱਖੀ, ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ।

7. ਗ਼ਰੀਬ ਨੂੰ ਰੱਬ ਦੀ ਮਾਰ

(ਮਾੜੇ ਸਦਾ ਮਾੜੇ ਹੀ ਹੁੰਦੇ ਹਨ)

ਜਦ ਪੱਕੇ ਅਮਰੂਦਾਂ ਤੇ ਤੋਤਿਆਂ ਤੇ ਕਾਵਾਂ ਨੇ, ਤਬਾਹੀ ਮਚਾਈ ਤਾਂ ਵਪਾਰੀ ਪਿੱਟ ਉੱਠਿਆਂ ‘ਗਰੀਬ ਨੂੰ ਰੱਬ ਦੀ ਮਾਰ’ ਤੋਤਿਆਂ ਤੇ ਕਾਵਾਂ ਨੇ ਮੈਨੂੰ ਜਿਊਣ ਜੋਗਾ ਨਹੀਂ ਛੱਡਿਆ।

8. ਗ਼ਰੀਬਾਂ ਰੱਖੇ ਰੋਜੇ ਦਿਨ ਵੱਡੇ ਆਏ

(ਜਦੋ ਕਿਸੇ ਗ਼ਰੀਬ ਦੇ ਕੰਮ ਵਿੱਚ ਬਾਰ – ਬਾਰ ਵਿਘਨ ਪਵੇ)

ਜਸਵਿੰਦਰ ਨੇ ਕਰਜਾ ਲੈ ਕੇ ਇੱਕ ਬੱਸ ਪਾ ਲਈ। ਪਹਿਲੇ ਮਹੀਨੇ ਹੀ ਐਕਸੀਡੈਂਟ ਹੋ ਗਿਆ ਅਤੇ ਬੱਸ ਦਾ ਨੁਕਸਾਨ ਹੋ ਗਿਆ। ਜਸਵਿੰਦਰ ਵਾਲੀ ਤਾਂ ਉਹ ਗੱਲ ਬਣੀ ਗ਼ਰੀਬਾਂ ਰੱਖੇ ਰੋਜੋ ਦਿਨ ਵੱਡੇ ਆਏ।

9. ਗਿੱਦੜ ਦਾਖ ਨਾ ਅੱਪੜੇ ਆਖੇ ਥੂਹ ਕੌੜੀ

(ਜਦੋ ਜਤਨ ਕਰਨ ਤੇ ਵੀ ਕੋਈ ਚੀਜ਼ ਪ੍ਰਾਪਤ ਨਾ ਹੋ ਸਕੇ ਤੇ ਉਸ ਚੀਜ਼ ਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਵੇ)

ਬਿੰਦਰ ਨੇ ਨੌਵੀਂ ਵਿੱਚ ਸਾਇੰਸ ਵਿੱਚ ਬਹੁਤ ਕਮਜ਼ੋਰ ਹੋਣ ਕਾਰਨ ਕਾਲਜ ਵਿੱਚ ਸਾਇੰਸ ਦਾ ਵਿਸ਼ਾ ਇਹ ਆਖ ਕੇ ਨਾ ਲਿਆ ਕਿ ਇਸ ਦੇ ਪੜ੍ਹਨ ਦਾ ਕੋਈ ਲਾਭ ਨਹੀਂ ਤਾਂ ਉਸ ਦੀ ਨੌਵੀਂ ਜਮਾਤ ਦੀ ਇੱਕ ਸਹੇਲੀ ਰੱਜੀ ਨੇ ਕਿਹਾ ਇਹ ਤਾਂ ਉਹ ਗੱਲ ਹੋਈ- ਗਿੱਦੜ ਦਾਖ ਨਾ ਅੱਪੜੇ ਆਖੇ ਥੂਹ ਕੌੜੀ।

10. ਗੋਲੀ ਕੀਹਦੀ ਤੇ ਗਹਿਣੇ ਕੀਹਦੇ

(ਮਾਲਕ ਦੀ ਮਰਜੀ ਅਨੁਸਾਰ ਚੱਲਣ ਵਾਲਾ )

ਸਾਡੇ ਸਕੂਲ ਦਾ ਪ੍ਰਿੰਸੀਪਲ, ਮਾਲਕ ਦਾ ਹੀ ਹਜ਼ੂਰ ਹੈ। ਜੇ ਉਸ ਤੋਂ ਪੁੱਛੋ ਕਿ ਤੇਰੀ ਆਪਣੀ ਕੋਈ ਸੋਚ ਨਹੀਂ ਤਾਂ ਉਹ ਕਹੇਗਾ ਮੈਂ ਉਹੀ ਕਰਦਾ ਜੋ ਮਾਲਕ ਚਾਹੁੰਦੇ ਹਨ ਗੋਲੀ ਕੀਹਦੀ ਤੇ ਗਹਿਣੇ ਕੀਹਦੇ।

ਪੰਜਾਬੀ ਦੇ ਵਿਆਕਰਣ ਲਈ 👉ਇੱਥੇ ਕਲਿੱਕ👈 ਕਰੋ।

Loading Likes...

Leave a Reply

Your email address will not be published.