ਫੈਸ਼ਨ ਡਿਜ਼ਾਈਨਿੰਗ ਵਿਚ ਭਵਿੱਖ/ career options in fashion desining

ਫੈਸ਼ਨ ਡਿਜ਼ਾਈਨਿੰਗ ਕੀ ਹੈ ?

ਦੇਸ਼ ਦੀ ਨੌਜਵਾਨ ਪੀੜੀ ਨਵੇਂ ਨਵੇਂ ਫੈਸ਼ਨ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੁੰਦੀ ਹੈ। ਭਾਰਤ ਵਿਚ ਵੀ ਬੈਕ ਸਟੇਜ ਤੇ ਫੈਸ਼ਨ ਪੇਸ਼ੇਵਰਾਂ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ।

ਫੈਸ਼ਨ ਡਿਜ਼ਾਈਨਿੰਗ ਕਈ ਕਿਸਮ ਦੇ ਕੱਪੜਿਆਂ, ਰਚਨਾਤਮਕਤਾ, ਰੰਗਾਂ ਅਤੇ ਰਿਵਾਜ ਦਾ ਇਸਤੇਮਾਲ ਕਰਦੇ ਹੋਏ ਕਈ ਕਿਸਮ ਦੇ ਕੱਪੜੇ ਬਣਾਉਣ ਦੀ ਕਲਾ ਹੈ ਤਾਂ ਜੋ ਕਿਸੇ ਖ਼ਾਸ ਫੈਸ਼ਨ ਸਟਾਇਲ ਨੂੰ ਦਰਸਾਇਆ ਜਾ ਸਕੇ।

ਡਿਜ਼ਾਈਨਰ ਦਾ ਕੰਮ :

ਜੱਦ ਕੋਈ ਸੈਲੀਬ੍ਰਿਟੀ ਡਿਜ਼ਾਈਨਰ ਪੋਸ਼ਾਕ ਪਹਿਨਦੀ ਹੈ ਤਾਂ ਡਿਜ਼ਾਈਨਰ ਦਾ ਕੰਮ ਪਹਿਰਾਵੇ ਨਾਲ ਸਬੰਧਿਤ ਹੈਂਡਬੈਗ, ਫੁੱਟਵੀਅਰ ਜਾਂ ਪਹਿਰਾਵੇ ਨਾਲ ਸਬੰਧਤ ਹੋਰ ਅਸੈਸਰੀਜ਼ ਦੀ ਚੋਣ ਕਰਨਾ ਵੀ ਹੁੰਦਾ ਹੈ ਜੋ ਸੈਲੀਬ੍ਰਿਟੀ ਉਸ ਡਿਜ਼ਾਈਨਰ ਪਹਿਰਾਵੇ ਨਾਲ ਵਰਤੇਗੀ।

ਫੈਸ਼ਨ ਡਿਜ਼ਾਈਨਿੰਗ ਵਿਚ ਭਾਰਤ ਵਿਚ ਚੋਟੀ ਦੇ ਬ੍ਰਾਂਡ :

 

 • ਰੇਮੰਡ ਲਿਮਟਿਡ
 • ਵਿਮਲ ਫੈਸ਼ਨ
 • ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਵਰਧਮਾਨ ਗਰੁੱਪ
 • ਅਰਵਿੰਦ ਲਿਮਟਿਡ ਐਲਨ ਸੋਲੇ
 • ਲੇਵਿਸ ਪਾਰਕ ਐਵੇਨਿਊ
 • Pepe ਜੀਨਸ
 • ਲੀ ਬ੍ਰਾਂਡ

ਭਾਰਤ ਵਿਚ ਫੈਸ਼ਨ ਡਿਜ਼ਾਈਨਿੰਗ ਲਈ ਕਿਹੜੇ ਹੁਨਰ ਚਾਹੀਦੇ ਨੇ :

 • ਰਚਨਾਤਮਕ ਅਤੇ ਕਲਾਤਮਕ ਸੋਚ
 • ਸ਼ਾਨਦਾਰ ਡਰਾਇੰਗ ਹੁਨਰ
 • ਚੰਗੀ ਪ੍ਰਤਿਭਾ ਦੇ ਨਾਲ ਸ਼ਾਨਦਾਰ ਵਿਜ਼ੂਅਲਾਈਜੇਸ਼ਨ ਹੁਨਰ
 • ਟੈਕਸਚਰ, ਫੈਬਰਿਕ, ਰੰਗ, ਆਦਿ ਦੀ ਚੰਗੀ ਸਮਝ
 • ਮੁਕਾਬਲੇ ਦੀ ਭਾਵਨਾ
 • ਚੰਗੀ ਕਮਿਊਨਿਕੇਸ਼ਨ ਸਕਿੱਲ ਅਤੇ ਇਕ ਟੀਮ ਨਾਲ ਕੰਮ ਕਰਨ ਦੀ ਯੋਗਤਾ।

 

ਫੈਸ਼ਨ ਡਾਇਰੈਕਟਰ/ ਫੈਸ਼ਨ ਕੋਆਰਡੀਨੇਟਰ :

ਉਮੀਦਵਾਰ ਨੂੰ ਪੁਰਾਣੇ ਅਤੇ ਨਵੇਂ ਫੈਸ਼ਨ ਰੁਝਾਨਾਂ ਦੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ। ਇਹ ਪੇਸ਼ੇਵਰ ਫੈਸ਼ਨ ਡਿਜ਼ਾਇਨ ਵਿਭਾਗ ਦੇ ਸਾਰੇ ਕੰਮ ਦੀ ਦੇਖਭਾਲ ਕਰਦੇ ਹਨ ਅਤੇ ਵੱਖ ਵੱਖ ਫੈਸ਼ਨਾ ਦੀ ਮਾਰਕੀਟਿੰਗ ਅਤੇ ਇਸ ਨਾਲ ਸਬੰਧਤ ਸਾਰੇ ਕੰਮ ਕਰਦੇ ਹਨ। ਸਾਡੇ ਦੇਸ਼ ਵਿਚ ਫੈਸ਼ਨ ਨਿਰਦੇਸ਼ਕਾਂ ਨੂੰ 28 ਲੱਖ ਰੁਪਏ ਜਾਂ ਇਸ ਤੋਂ ਵੱਧ ਤਨਖਾਹ ਦਾ ਸਾਲਾਨਾ ਪੈਕੇਜ ਮਿਲਦਾ ਹੈ ਕਿਉਂਕਿ ਇਸ ਔਹੁਦੇ ਤੇ ਸਿਰਫ ਹੁਨਰਮੰਦ ਕੋਆਰਡੀਨੇਟਰ ਹੀ ਕੰਮ ਕਰ ਸਕਦਾ ਹੈ।

ਫੈਸ਼ਨ ਰਾਈਟਰ/ ਪੱਤਰਕਾਰ/ ਆਲੋਚਕ :

ਇਸ ਪੇਸ਼ੇਵਰ ਦੇ ਲੋਕ ਫੈਸ਼ਨ ਮੈਗਜ਼ੀਨ, ਅਖਬਾਰਾਂ, ਵੈੱਬਸਾਈਟਾਂ ਲਾਈਏਏ ਲੇਖ ਅਤੇ ਬਲਾਗ ਲਿਖਦੇ ਹਨ ਉਹ ਵੀ ਫੈਸ਼ਨ ਫੋਟੋਗ੍ਰਾਫਰਾਂ ਦੀ ਮਦਦ ਨਾਲ। ਫੈਸ਼ਨ ਆਲੋਚਕ, ਵੱਖ ਵੱਖ ਮਸ਼ਹੂਰ ਹਸਤੀਆਂ ਨੂੰ ਨਵੀਨਤਮ ਫੈਸ਼ਨ ਬਾਰੇ ਪੇਸ਼ ਕਰਕੇ, ਫੈਸ਼ਨ ਰੁਝਾਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ।

ਪੈਟਰਨ ਮੇਕਰ/ ਕੈਸਟਿਊਮ ਡਿਜ਼ਾਈਨਰ :

ਇਹ ਉਹ ਪੇਸ਼ੇਵਰ ਹੁੰਦੇ ਹਨ ਜੋ ਸ਼ਰਟਸ, ਜੂਤੇ, ਕੁਰਸੀਆਂ ਜਾਂ ਪਲਾਸਟਿਕ ਦੇ ਦੱਬਿਆਂ ਆਦਿ ਦੇ ਬੁਨਿਆਦੀ ਪੈਟਰਨ ਜਾਂ ਡਿਜ਼ਾਇਨ ਬਣਾਉਂਦੇ ਹਨ।

ਫੈਸ਼ਨ ਡਿਜ਼ਾਈਨਰ :

ਫੈਸ਼ਨ ਡਿਜ਼ਾਈਨਰ ਦਾ ਮੁੱਖ ਕੰਮ ਕੱਪੜੇ ਜੁੱਤੀਆਂ, ਗਹਿਣਿਆਂ ਅਤੇ ਹੋਰ ਅਕਸੇਸਰੀ ਦਾ ਮੂਲ ਡਿਜ਼ਾਇਨ ਬਣਾਉਣਾ ਹੈ।

ਇਹਨਾਂ ਨੂੰ ਔਸਤਨ 650 ਰੁਪਏ ਮਿਲਦੇ ਨੇ ਪਰ ਜੇ ਆਪਣਾ ਕੀਤਾ ਕਰਨਾ ਹੋਵੇ ਤਾਂ ਕਮਾਈ ਦੀ ਕੋਈ ਸੀਮਾ ਨਹੀਂ ਹੁੰਦੀ।

ਫੈਸ਼ਨ ਫੋਟੋਗ੍ਰਾਫਰ :

ਫੈਸ਼ਨ ਫੋਟੋਗ੍ਰਾਫਰ ਇਕ ਕੰਪਨੀ ਦੇ ਨਾਲ ਕਈ ਕੰਪਨੀਆਂ ਨਾਲ ਕੰਮ ਕਰ ਸਕਦੇ ਹਨ। ਆਮਦਨ ਦੀ ਕੋਈ ਸੀਮਾ ਨਹੀਂ ਹੁੰਦੀ।

ਇਸ ਖੇਤਰ ਵਿਚ ਹੇਠ ਦਿੱਤੇ ਕੋਰਸ ਕੀਤੇ ਜਾ ਸਕਦੇ ਨੇ :

ਡਿਪਲੋਮਾ ਪੱਧਰ ਦੇ ਕੋਰਸ :

12 ਵੀਂ ਦੀ ਜਮਾਤ ਪਾਸ ਕਰਨ ਤੋਂ ਬਾਅਦ ਇਹ ਕੋਰਸ ਕੀਤਾ ਜਾ ਸਕਦਾ ਹੈ।

ਅੰਡਰ ਗਰੈਜੂਏਟ ਕੋਰਸ :

ਉਮੀਦਵਾਰਾਂ ਨੇ 12 ਵੀਂ ਜਮਾਤ ਦੀ ਪ੍ਰੀਖਿਆ ਕਿਸੇ ਮਾਨਤਾ ਪ੍ਰਾਪਤ ਵਿੱਦਿਅਕ ਬੋਰਡ ਜਾਂ ਇਸ ਦੇ ਬਰਾਬਰ ਦੀ ਕੋਈ ਯੋਗਤ ਪਾਸ ਕੀਤੀ ਹੋਵੇ।

ਪੋਸਟ ਗਰੈਜੂਏਟ ਪੱਧਰ ਦੇ ਕੋਰਸ :

ਘੱਟੋ ਘੱਟ 45 ਫ਼ੀਸਦੀ ਨੰਬਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।

ਭਾਰਤ ਵਿਚ ਚੋਟੀ ਦੀਆਂ ਫੈਸ਼ਨ ਡਿਜ਼ਾਈਨਿੰਗ ਦੀਆ ਸੰਸਥਾਵਾਂ :

 • ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੌਜੀ  (NIFT).

 

 • ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਇਨ (NID)

 

 • ਇੰਟਰਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੌਜੀ (IIFT)
 • ਇੰਡਿਯਨ ਇੰਸਟੀਚਿਊਟ ਆਫ ਤਕਨਾਲੌਜੀ, ਮੁੰਬਈ
 • ਜੇ.ਡੀ. ਇੰਡਿਯਨ ਇੰਸਟੀਚਿਊਟ ਆਫ ਤਕਨਾਲੌਜੀ, ਨਵੀਂ ਦਿੱਲੀ

ਭਾਰਤ ਵਿਚ ਵੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਫੈਸ਼ਨ ਡਿਜ਼ਾਈਨਰ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੁੰਦੇ। ਉਹਨਾਂ ਦੇ ਆਪਣੇ ਹੀ ਫੋਲੋਅਰ ਬਹੁਤ ਹੁੰਦੇ ਨੇ।

ਫੈਸ਼ਨ ਡਿਜ਼ਾਈਨਿੰਗ ਵਿਚ ਭਵਿੱਖ ਬਹੁਤ ਹੀ ਵਧੀਆ ਹੋਣ ਵਾਲਾ ਹੈ ਜੋ ਕਿ ਅੱਜ ਦੀ ਜ਼ਰੂਰਤ ਵੀ ਹੈ। ਜਿਸ ਤਰ੍ਹਾਂ ਸਮਾਂ ਬਦਲ ਰਿਹਾ ਹੈ ਉਸਨੂੰ ਮੱਦੇਨਜ਼ਰ ਦੇਖੀਏ ਤਾਂ ਫੈਸ਼ਨ ਡਿਜ਼ਾਈਨਰ ਬਣਨਾ ਇਕ ਲਾਹੇਮੰਦ ਸੌਦਾ ਹੋ ਸਕਦਾ ਹੈ।

ਗੱਲ ਸਿਰਫ ਮੇਹਨਤ ਅਤੇ ਲਗਨ ਦੀ ਹੈ।

Loading Likes...

Leave a Reply

Your email address will not be published. Required fields are marked *