ਪਹਿਲਾਂ ਜ਼ਰੂਰਤ ਹੁੰਦੀ ਸੀ :
ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਬਾਹਰਲੇ ਮੁਲਕਾਂ ਵਿਚ ਸੱਭ ਤੋਂ ਜ਼ਿਆਦਾ ਪੰਜਾਬੀ ਹੀ ਨੇ। ਜਿਹੜੇ ਮਰਜ਼ੀ ਮੁਲਕ ਚਲੇ ਚਲੇ ਜਾਈਏ ਪੰਜਾਬੀ ਜ਼ਰੂਰ ਮਿਲਣਗੇ। ਪਹਿਲਾਂ ਸਮਾਂ ਹੋਰ ਹੁੰਦਾ ਸੀ ਜਦੋਂ ਪੰਜਾਬੀ ਬਾਹਰਲੇ ਮੁਲਕਾਂ ਨੂੰ ਜਾਂਦੇ ਸੀ ਤਾਂ ਉਹਨਾਂ ਦੀ ਜ਼ਰੂਰਤ ਹੁੰਦੀ ਸੀ ਤੇ ਉਹ ਸੋਚਦੇ ਸਨ ਕਿ ਅਸੀਂ ਆਪਣਾ ਬਾਹਰਲੇ ਮੁਲਕਾਂ ਵਿੱਚ ਵੀ ਚੰਡਾ ਗੜ੍ਹਨਾ ਹੈ, ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨਾ ਹੈ ਤੇ ਉਹ ਬਾਹਰਲੇ ਮੁਲਕ ਚਲੇ ਗਏ।
ਪਰ ਅੱਜ ਕੱਲ ਤਾਂ ਸਿਰਫ ਪੈਸੇ ਕਮਾਉਣ ਅਤੇ ਦੂਜੇ ਲੋਕਾਂ ਨੂੰ ਦੱਸਣ ਵਾਸਤੇ ਹੀ ਅਸੀਂ ਬਾਹਰਲੇ ਮੁਲਕ ਜਾਂਦੇ ਹਨ।
ਅਸੀਂ ਸਸਤੇ ਮਜ਼ਦੂਰ :
ਬਾਹਰਲੇ ਮੁਲਕ ਜਾ ਕੇ ਅਸੀਂ ਉਹ ਕੰਮ ਕਰਦੇ ਹਾਂ ਜੋ ਅੰਗਰੇਜ਼ ਲੋਕ ਕਰਨਾ ਪਸੰਦ ਨਹੀਂ ਕਰਦੇ ਤੇ ਉਹਨਾਂ ਨੂੰ ਕੋਈ ਸਸਤਾ ਮਜ਼ਦੂਰ ਚਾਹੀਦਾ ਹੁੰਦਾ ਹੈ ਜੋ ਉਹਨਾਂ ਨੂੰ ਅਸੀਂ ਮਿਲ ਜਾਂਦੇ ਹਾਂ।
ਡਰਾਈਵਰੀ ਸਾਡੇ ਲੋਕ ਪਸੰਦ ਕਰਦੇ ਨੇ ਬਾਹਰਲੇ ਮੁਲਕਾਂ ਦੇ ਲੋਕ ਨਹੀਂ, ਅਸੀਂ ਟਾਇਲਟ ਸਾਫ ਕਰਦੇ ਹਨ, ਦੁਕਾਨਾਂ ਤੇ ਕੰਮ ਕਰਦੇ ਹਾਂ। ਉੱਥੇ ਉਹ ਕੰਮ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਇੱਥੇ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਤੇ ਜਦੋਂ ਵਾਪਿਸ ਪੰਜਾਬ ਘੁੰਮਣ ਆਂਦੇ ਹਾਂ ਤੇ ਉਸ ਵੇਲੇ ਦੇਖਣ ਵਾਲਾ ਹੁੰਦਾ ਹੈ, ਸਾਡਾ ਰੌਬ। ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਨੂੰ ਅਸੀਂ ਕਦੇ ਪੱਖੇ ਦਾਨ ਕਰਦੇ ਹਾਂ, ਕਦੇ ਧਾਰਮਿਕ ਕੰਮ ਵਿਚ ਦਾਨ ਦਿੰਦੇ ਹਾਂ, ਕਦੇ ਸਕੂਲ ਦਾ ਇੱਕ ਕਮਰਾ ਬਣਾ ਦਿੰਦੇ ਹਾਂ, ਕਦੇ ਗਲੀ ਬਣਾ ਦਿੰਦੇ ਹਾਂ ਕਿਉਂਕਿ ਬਾਹਰਲੇ ਮੁਲਕ ਵਿੱਚ ਸਾਨੂੰ ਕੋਈ ਨਹੀਂ ਸਲਾਮਾਂ ਕਰਦਾ, ਇੱਥੇ ਲੋਕ ਜਾਨਣ ਲੱਗ ਜਾਂਦੇ ਨੇ ਤੇ ਅਸੀਂ ਆਪਣਾ ਮਨ ਦਾ ਕੀੜਾ, ਜੋ ਵਾਹ ਵਾਹ ਵਾਸਤੇ ਤਰਸ ਰਿਹਾ ਸੀ ਉਸਨੂੰ ਸ਼ਾਂਤ ਕਰ ਲੈਂਦੇ ਹੈ ਤੇ ਫਿਰ ਵਾਪਿਸ ਚਲੇ ਜਾਂਦੇ ਹਾਂ ਉਸੇ ਸੰਸਾਰ ਵਿੱਚ।
ਪਹਿਲਾਂ ਜੋ ਲੋਕ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਸਨ ਉਹ ਇਸ ਕਰਕੇ ਜਾਂਦੇ ਸਨ ਕਿ ਉਹਨਾਂ ਨੂੰ ਲੱਗਦਾ ਸੀ ਕਿ ਇੱਕ ਚੰਗਾ ਸਕੂਲ ਬਣ ਜਾਏ, ਇਕ ਹਸਪਤਾਲ ਬਣ ਜਾਏ, ਪਿੰਡ ਦੀਆ ਗੱਲੀਆਂ ਪੱਕੀਆਂ ਹੋ ਜਾਣ ਪਰ ਹੁਣ ਅਸੀਂ ਬਾਹਰਲੇ ਮੁਲਕਾਂ ਵਿੱਚ ਸਿਰਫ ਆਪਣੇ ਵਾਸਤੇ ਹੀ ਜਾਂਦੇ ਹਾਂ। ਸਿਰਫ਼ ਆਪਣਾ ਸਵਾਰਣ ਵਾਸਤੇ…..