ਘਰ ਦੀ ਸ਼ੋਭਾ ਵਧਾਉਣ ਲਈ ਟਿਪਸ/ Tips to enhance the beauty of the house
1. ਟਾਇਲਟ ਵਿਚ ਪਾਟ ਤੋਂ ਦਾਗ ਹਟਾਉਣ ਲਈ ਸਫੈਦ ਸਿਰਕਾ ਪਾ ਕੇ ਸਾਫ ਕਰੋ।
2. ਸਰੌਂ ਦੇ ਤੇਲ ਅਤੇ ਮਿੱਟੀ ਦੇ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਲੱਕੜੀ ਦਾ ਫਰਨੀਚਰ ਸਾਫ ਕਰੋ, ਫਰਨੀਚਰ ਚਮਕ ਉੱਠੇਗਾ।
3. ਲੈਂਪ ਜਾਂ ਲਾਲਟੇਨ ਵਿਚ ਤੇਲ ਪਾਉਣ ਤੋਂ ਪਹਿਲਾਂ ਇਕ ਚੱਮਚ ਨਮਕ ਮਿਲਾ ਲਓ, ਲੈਂਪ ਜ਼ਿਆਦਾ ਦੇਰ ਤੱਕ ਚੱਲੇਗਾ।
ਹੋਰ ਵੀ ਪੰਜਾਬੀ ਪੋਸਟ ਪੜ੍ਹਨ ਲਈ 👉ਇੱਥੇ CLICK ਕਰੋ।
4. ਪਿੱਤਲ ਦੇ ਬਰਤਨਾਂ ਨੂੰ ਚਮਕਾਉਣ ਲਈ ਆਟਾ ਤੇ ਨਮਕ ਬਰਾਬਰ ਮਾਤਰਾ ਵਿਚ ਮਿਲਾ ਕੇ ਇਸ ਵਿਚ ਸਿਰਕਾ ਮਿਲਾ ਕੇ ਪੇਸਟ ਬਣਾ ਲਓ, ਇਸ ਨਾਲ ਬਰਤਨ ਸਾਫ ਕਰੋ।
5. ਥਰਮਸ ਵਿਚੋਂ ਬਦਬੂ ਆ ਰਹੀ ਹੋਵੇ ਤਾਂ ਉਸ ਵਿਚ ਸਿਰਕਾ ਪਾ ਕੇ ਰੱਖ ਦਿਓ, 10 – 12 ਘੰਟਿਆਂ ਬਾਅਦ ਸਾਫ ਕਰ ਲਓ।
6. ਮੱਛਰਾਂ ਨੂੰ ਦੌੜਾਉਣ ਲਈ ਸੰਤਰੇ ਦੀਆਂ ਛਿੱਲਾਂ ਨੂੰ ਜਲਾਓ।
7. ਤਾਂਬੇ ਦੇ ਬਰਤਨ ਜਾਂ ਸ਼ੋਅਪੀਸ ਸਾਫ ਕਰਨ ਲਈ ਕੱਪੜੇ ਨੂੰ ਦਹੀਂ ਵਿਚ ਭਿਓਂ ਕੇ ਸਾਫ ਕਰੋ।
ਘਰ ਦੀ ਸ਼ੋਭਾ ਹੋਰ ਵੀ ਵਧਾਉਣ ਲਈ ਇੱਥੇ ਕਲਿਕ ਕਰੋ।
8. ਚਾਂਦੀ ਦੇ ਬਰਤਨ ਚਮਕਾਉਣ ਲਈ ਬਰਤਨ ਵਿਚ ਬੇਕਡ ਪਾਊਡਰ ਪਾ ਕੇ ਉਬਾਲੋ, ਫਿਰ ਇਸ ਵਿਚ ਚਾਂਦੀ ਦੇ ਬਰਤਨ ਪਾ ਦਿਓ।
Loading Likes...