ਗੁਣਾ ਦੀ ਖਾਣ ‘ਸਰ੍ਹੋਂ ਦਾ ਤੇਲ’/ Mustard oil
ਸਰ੍ਹੋਂ ਦਾ ਤੇਲ ਚਮੜੀ ਲਈ ਬਹੁਤ ਫਾਇਦੇਮੰਦ ਹੈ। ਚਮੜੀ ਦੇ ਨਾਲ – ਨਾਲ ਇਹ ਵਾਲਾਂ ਲਈ ਵੀ ਗੁਣਕਾਰੀ ਹੁੰਦਾ ਹੈ। ਇਸ ਵਿਚ ਬਹੁਤ ਸਾਰੇ ਵਿਟਾਮਿਨ ਤੇ ਓਮੇਗਾ – ਹੁੰਦਾ ਹੈ। ਇਸ ਨੂੰ ਆਪਣੇ ਸਰੀਰ ਤੇ ਲਗਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਬੁਢਾਪੇ ਨੂੰ ਬਚਾ ਸਕਦੇ ਹੋ। ਲਗਾਤਾਰ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨ ਨਾਲ ਝੁਰੜੀਆਂ ਦਾ ਆਉਣਾ ਦੇਰ ਨਾਲ ਹੁੰਦਾ ਹੈ।ਚਮੜੀ ਹਮੇਸ਼ਾ ਕੋਮਲ ਰਹਿੰਦੀ ਹੈ। ਇਹਨਾਂ ਸਾਰੇ ਫਾਇਦਿਆਂ ਨੂੰ ਹੀ ਦੇਖਦੇ ਹੋਏ ਅੱਜ ਅਸੀਂ, ਇਸੇ ਦੇ ਵਿਸ਼ੇ ‘ਗੁਣਾ ਦੀ ਖਾਣ ‘ਸਰ੍ਹੋਂ ਦਾ ਤੇਲ‘, ਉੱਤੇ ਚਰਚਾ ਕਰਾਂਗੇ।
ਚਮੜੀ ਤੇ ਲਿਆਏ ਨਿਖਾਰ/ Refinement brought to the skin :
- ਰੋਜ਼ਾਨਾ ਰਾਤ ਨੂੰ ਸੌਣ ਸਮੇਂ ਆਪਣੇ ਚਿਹਰੇ ਅਤੇ ਸ਼ਰੀਰ ਦੇ ਹੋਰ ਹਿੱਸਿਆਂ ਜਿਵੇਂ ਪੈਰ, ਲੱਤਾਂ, ਹੱਥ, ਅਤੇ ਬਾਹਾਂ ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਸ਼ਰੀਰ ਅਤੇ ਚਿਹਰੇ ਦੀ ਰੰਗਤ ਵਿਚ ਸੁਧਾਰ ਹੁੰਦਾ ਹੈ।
- ਇਹ ਚਿਹਰੇ ਤੇ ਨਿਸ਼ਾਨ ਅਤੇ ਦਾਗ ਧੱਬਿਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।
- ਉਮਰ ਦੇ ਨਾਲ ਸ਼ਰੀਰ ਤੇ ਪੈਣ ਵਾਲੀਆਂ ਝੁਰੜੀਆਂ ਨੂੰ ਘੱਟ ਕਰਦਾ ਹੈ।
ਸਰ੍ਹੋਂ ਦਾ ਤੇਲ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣ ਨਾਲ ਚਮੜੀ ਨਰਮ ਮੁਲਾਇਮ ਰਹਿੰਦੀ ਹੈ।
ਕੁਦਰਤੀ ਸਨਸਕ੍ਰੀਨ ਦਾ ਕੰਮ/ Work as a Natural sunscreen :
ਇਸ ਸਮੇਂ ਨੌਜਵਾਨ ਸਨਸਕ੍ਰੀਨ ਦਾ ਇਸਤੇਮਾਲ ਕਰਦੇ ਹਨ, ਪਰ ਅਸਲੀਅਤ ਇਹ ਹੈ ਕਿ ਸਰ੍ਹੋਂ ਦੇ ਤੇਲ ਤੋਂ ਜ਼ਿਆਦਾ ਫਾਇਦੇਮੰਦ ਕੋਈ ਸਨਸਕ੍ਰੀਨ ਨਹੀਂ ਹੈ।
- ਸਰ੍ਹੋਂ ਦੇ ਤੇਲ ਵਿਚ ਹਾਈ ਲੈਵਲ ਦਾ ਵਿਟਾਮਿਨ ‘ਈ’ ਹੁੰਦਾ, ਜੋ ਕੁਦਰਤੀ ਸਨਸਕ੍ਰੀਨ ਦੀ ਤਰ੍ਹਾਂ ਕੰਮ ਕਰਦਾ ਹੈ।
- ਇਹ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਸਾਡੀ ਚਮੜੀ ਨੂੰ ਬਚਾਉਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਨੂੰ ਆਉਣ ਤੋਂ ਵੀ ਰੋਕਦਾ ਹੈ।
ਲਸਣ ਦੀ ਵਰਤੋਂ ਅਤੇ ਸ਼ਰੀਰ ਤੇ ਇਸਦਾ ਕੀ ਅਸਰ ਹੁੰਦਾ ਹੈ?, ਜਾਨਣ ਲਈ ਇੱਥੇ 👉CLICK ਕਰੋ।
ਮੁਹਾਸੇ ਕਰਦਾ ਹੈ ਦੂਰ/ Removes acne :
ਜਵਾਨੀ ਵਿਚ ਆਉਂਦਿਆਂ ਹੀ ਲੜਕੇ / ਲੜਕੀਆਂ ਦੇ ਚਿਹਰੇ ਤੇ ਮੁਹਾਸੇ ਦਿਖਾਈ ਦੇਣ ਲਗਦੇ ਹਨ। ਇਨ੍ਹਾਂ ਮੁਹਾਸਿਆਂ ਨਾਲ ਚਿਹਰੇ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਇਹਨਾਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਸਰ੍ਹੋਂ ਦੇ ਤੇਲ ਦਾ ਹੈ।
ਸਰ੍ਹੋਂ ਦਾ ਤੇਲ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਦੀ ਮਾਤਰਾ ਵਿੱਚ ਮਿਕਸ ਕਰੋ। ਫਿਰ ਇਸ ਤੇਲ ਨਾਲ ਚਿਹਰੇ ਦੀ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਦੇ ਇਕ ਘੰਟੇ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਲਗਾਤਾਰ ਕੁਝ ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਮੁਹਾਸੇ ਘਟ ਜਾਣਗੇ ਅਤੇ ਉਸ ਦੇ ਦਾਗ ਖਤਮ ਹੋ ਜਾਣਗੇ।
ਝੁਰੜੀਆਂ ਤੋਂ ਛੁਟਕਾਰਾ/ Get rid of wrinkles :
ਝੁਰੜੀਆਂ ਸਿਰਫ ਚਿਹਰੇ ਤੇ ਹੀ ਨਹੀਂ ਹੁੰਦੀਆਂ, ਸਗੋਂ ਹੱਥ – ,ਪੈਰਾਂ ਆਦਿ ਤੇ ਵੀ ਹੋ ਜਾਂਦੀਆਂ ਹਨ।
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਅਤੇ ਹੱਥਾਂ – ਪੈਰਾਂ ਵਿੱਚ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਤੇਲ ਹਲਕਾ ਕੋਸਾ ਕਰ ਲਓ ਤਾਂ ਹੋਰ ਵੀ ਚੰਗਾ ਹੋਵੇਗਾ। ਜਦੋਂ ਤੇਲ ਚਮੜੀ ਵਿਚ ਸੋਖ ਜਾਂਦਾ ਹੈ, ਤਾਂ ਗਿੱਲੇ ਤੋਲੀਏ ਨਾਲ ਸਾਫ ਕਰ ਲਓ।
ਚਮੜੀ ਨੂੰ ਮੁਆਇਸਚਰਾਈਜ਼ ਕਰਨ ਦਾ ਕੰਮ/ The function of moisturizing the skin :
ਸਰ੍ਹੋਂ ਦਾ ਤੇਲ ਖੁਸ਼ਕ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਮੁਆਇਸਚਰਾਈਜ਼ ਕਰਦਾ ਹੈ। ਇਸ ਦੇ ਲਈ ਹਥੇਲੀ ਤੇ ਕੁੱਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਲੈਣ ਨਾਲ ਹੀ ਕੁੱਝ ਬੂੰਦਾਂ ਪਾਣੀ ਦੀਆਂ ਮਿਕਸ ਕਰੋ। ਇਸ ਨਾਲ 5 ਮਿੰਟਾਂ ਤੱਕ ਚਿਹਰੇ ਦੀ ਮਸਾਜ਼ ਕਰੋ। ਬਾਅਦ ਵਿਚ ਚਿਹਰਾ ਧੋ ਲਓ।
ਬੁੱਲ੍ਹਾਂ ਨੂੰ ਬਣਾਏ ਨਰਮ/ Makes the lips soft :
Loading Likes...ਲਿੱਪ ਬਾਮ ਨਾਲ ਬੁੱਲ੍ਹ ਕੁੱਝ ਸਮੇਂ ਲਈ ਨਰਮ ਹੁੰਦੇ ਹਨ। ਜੇਕਰ ਤੁਸੀਂ ਹਮੇਸ਼ਾ ਲਈ ਬੁੱਲ੍ਹਾਂ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਰ੍ਹੋਂ ਦਾ ਤੇਲ ਇਸਤੇਮਾਲ ਕਰੋ। ਸਰ੍ਹੋਂ ਦਾ ਤੇਲ ਕੁਦਰਤੀ ਮੁਆਇਸਚਰਾਈਜ਼ ਹੈ। ਜੋ ਬੁੱਲ੍ਹਾਂ ਨੂੰ ਨਮੀ ਤੋਂ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੂੰ ਨਰਮ ਬਣਾਏ ਰੱਖਦਾ ਹੈ।